ਤੁਸੀਂ ਜੋ ਕੁੱਝ ਕਹਿ ਰਹੇ ਹੋ ਅਤੇ ਜਿਸ ਗੱਲ ਵੱਲ ਬੁਲਾਉਂਦੇ ਹੋ, ਉਹ ਸਭ ਸਹੀ ਹਨ। ਜੇਕਰ ਤੁਸੀਂ ਸਾਨੂੰ ਦੱਸ ਦਿਓ ਕਿ ਅਸੀਂ ਜੋ ਗੁਨਾਹ ਕੀਤੇ ਹਨ, ਉਨ੍ਹਾਂ ਦਾ ਕਫ਼ਾਰਾ (ਭਰਪਾਈ) ਵੀ ਹੈ, (ਤਾਂ ਵਧੇਰੇ ਚੰਗਾ ਹੋਵੇਗਾ)
ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਕੁੱਝ ਮੁਸ਼ਰਿਕ ਲੋਕ, ਜਿਨ੍ਹਾਂ ਨੇ ਬਹੁਤ ਕਤਲ ਕੀਤੇ ਸਨ ਅਤੇ ਬਹੁਤ ਜ਼ਿਆਦਾ ਜ਼ਿਨਾ (ਬਦਕਾਰੀ) ਵਿੱਚ ਵੀ ਰੁੱਝੇ ਰਹੇ ਹਨ, ਅੱਲਾਹ ਦੇ ਰਸੂਲ ਮੁਹੰਮਦ ﷺ ਦੇ ਕੋਲ ਆਏ ਅਤੇ ਕਹਿਣ ਲੱਗੇ: ਤੁਸੀਂ ਜੋ ਕੁੱਝ ਕਹਿ ਰਹੇ ਹੋ ਅਤੇ ਜਿਸ ਗੱਲ ਵੱਲ ਬੁਲਾਉਂਦੇ ਹੋ, ਉਹ ਸਭ ਸਹੀ ਹਨ। ਜੇ…

