ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ
Choose an available translation of this Hadeeth
Hadeeth text
ਸ਼ੱਦਾਦ ਬਿਨ ਔਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਕਿਹਾ: ਦੋ ਗੱਲਾਂ ਹਨ ਜੋ ਮੈਂ ਅੱਲਾਹ ਦੇ ਰਸੂਲ ﷺ ਤੋਂ ਸਿੱਖੀਆਂ ਹਨ। ਉਨ੍ਹਾਂ ਨੇ ਦੱਸਿਆ: "ਬੇਸ਼ੱਕ ਅੱਲਾਹ ਨੇ ਹਰ ਚੀਜ਼ 'ਤੇ ਇਹਸਾਨ (ਭਲਾਈ ਨਾਲ ਕਰਨ) ਨੂੰ ਲਾਜ਼ਮੀ ਕੀਤਾ ਹੈ। ਸੋ ਜਦੋਂ ਵੀ ਤੁਸੀਂ ਕਿਸੇ ਨੂੰ (ਮੌਤ ਦੀ ਸਜ਼ਾ, ਆਦਿ ਲਈ) ਮਾਰੋ ਤਾਂ ਉਸ ਨੂੰ ਭਲੇ ਤਰੀਕੇ ਨਾਲ ਮਾਰੋ, ਅਤੇ ਜਦੋਂ ਤੁਸੀਂ ਕਿਸੇ ਜਾਨਵਰ ਨੂੰ ਜ਼ਿਬ੍ਹਾ (ਹਲਾਲ) ਕਰੋ ਤਾਂ ਉਸ ਜ਼ਿਬ੍ਹਾ ਨੂੰ ਭਲੇ ਤਰੀਕੇ ਨਾਲ ਕਰੋ। ਇਸ ਲਈ ਤੁਸੀਂ ਆਪਣੀ ਛੁਰੀ ਦੀ ਧਾਰ ਨੂੰ ਤਿੱਖਾ ਕਰ ਲਵੋ, ਤਾਂ ਜੋ ਜ਼ਿਬ੍ਹਾ ਹੋਣ ਵਾਲੇ ਜਾਨਵਰ ਨੂੰ ਅਰਾਮ ਪਹੁੰਚਾ ਸਕੋਂ।"
Explanation
ਕਿਸਾਸ ਦੇ ਕਤਲ (ਕਿਸੇ ਦੀ ਜਾਨ ਦੇ ਬਦਲੇ ਜਾਨ ਲੈਣਾ) ਵੇਲੇ ਇਹਸਾਨ ਦਾ ਮਤਲਬ ਇਹ ਹੈ ਕਿ ਕਤਲ ਕਰਨ ਵਾਲਾ ਸਭ ਤੋਂ ਆਸਾਨ, ਹਲਕਾ ਅਤੇ ਤੇਜ਼ ਤਰੀਕਾ ਚੁਣੇ ਜਿਸ ਨਾਲ ਮਰਨ ਵਾਲੇ ਦੀ ਜ਼ਿੰਦਗੀ ਜਲਦੀ ਅਤੇ ਘੱਟ ਦਰਦ ਨਾਲ ਖਤਮ ਹੋ ਜਾਵੇ।
ਜਦੋਂ ਕਿ ਜ਼ਿਬ੍ਹਾ (ਜਾਨਵਰ ਹਲਾਲ ਕਰਨ ਵੇਲੇ) ਇਹਸਾਨ ਦਾ ਮਤਲਬ ਇਹ ਹੈ ਕਿ ਜਾਨਵਰ 'ਤੇ ਆਸਾਨੀ ਕਰਨ ਲਈ ਛੁਰੀ ਨੂੰ ਤਿੱਖਾ ਕੀਤਾ ਜਾਵੇ, ਜਾਨਵਰ ਦੀਆਂ ਅੱਖਾਂ ਸਾਹਮਣੇ ਤਿੱਖਾ ਨਾ ਕੀਤਾ ਜਾਵੇ, ਅਤੇ ਇਹ ਧਿਆਨ ਰੱਖਿਆ ਜਾਵੇ ਕਿ ਕਿਸੇ ਜਾਨਵਰ ਨੂੰ ਦੂਜੇ ਜਾਨਵਰ ਦੇ ਅੱਗੇ ਜ਼ਿਬ੍ਹਾ ਨਾ ਕੀਤਾ ਜਾਵੇ।
Benefits
ਕਤਲ ਅਤੇ ਜ਼ਿਬ੍ਹਾ ਵਿੱਚ ਇਹਸਾਨ ਦਾ ਤਰੀਕਾ ਇਹ ਹੈ ਕਿ ਇਹ ਕੰਮ ਸ਼ਰੀਅਤ ਦੇ ਦੱਸੇ ਤਰੀਕੇ ਅਨੁਸਾਰ ਸਹੀ ਢੰਗ ਨਾਲ ਕੀਤੇ ਜਾਣ।
ਇਸਲਾਮੀ ਸ਼ਰੀਅਤ ਇੱਕ ਮੁੱਕਮਲ ਸ਼ਰੀਅਤ ਹੈ ਅਤੇ ਇਸ ਵਿੱਚ ਹਰ ਪ੍ਰਕਾਰ ਦੀ ਭਲਾਈ ਪਾਈ ਜਾਂਦੀ ਹੈ। ਇਹੋ ਕਾਰਨ ਹੈ ਕਿ ਇਸ ਵਿੱਚ ਜਾਨਵਰਾਂ 'ਤੇ ਰਹਿਮ ਅਤੇ ਨਰਮੀ ਕਰਨਾ ਸ਼ਾਮਲ ਹੈ।
ਕਿਸੇ ਇਨਸਾਨ ਨੂੰ ਕਤਲ ਕਰਨ ਤੋਂ ਬਾਅਦ ਉਸ ਦੇ ਸ਼ਰੀਰ ਦੇ ਅੰਗਾਂ ਨੂੰ ਕੱਟਣਾ (ਬੇਅਦਬੀ ਕਰਨਾ) ਮਨਾਹ ਹੈ।
ਹਰ ਉਹ ਕੰਮ ਹਰਾਮ ਹੈ ਜੋ ਜਾਨਵਰ ਦੀ ਤਕਲੀਫ਼ ਵਿੱਚ ਵਾਧਾ ਕਰੇ।
Attribution
Categories
Share hadeeth
Sharing options · 0 Total shares

