ਨਾ ਰੇਸ਼ਮ ਤੇ ਨਾ ਦੀਬਾਜ (ਮੋਟੇ ਰੇਸ਼ਮੀ ਕੱਪੜੇ) ਪਹਿਨੋ। ਨਾ ਸੋਨੇ ਤੇ ਚਾਂਦੀ ਦੇ ਭਾਂਡਿਆਂ ਵਿੱਚ ਕੁੱਝ ਪੀਓ ਅਤੇ ਨਾ ਹੀ ਉਨ੍ਹਾਂ ਤੋਂ ਬਣੀਆਂ ਥਾਲੀਆਂ ਵਿੱਚ ਕੁੱਝ ਖਾਓ। ਕਿਉਂਕਿ ਇਹ ਦੁਨੀਆ ਵਿੱਚ ਉਨ੍ਹਾਂ (ਕਾਫਿਰਾਂ) ਲਈ ਹਨ ਅਤੇ ਆਖ਼ਰਤ ਵਿੱਚ ਸਾਡੇ ਲਈ ਹਨ।
ਅਬਦੁੱਰ ਰਹਿਮਾਨ ਬਿਨ ਅਬੁ-ਲੈਲਾ ਤੋਂ ਰਿਵਾਇਤ ਹੈ ਕਿ ਉਹ ਹੁਜ਼ੈਫ਼ਾ (ਰਜ਼ੀਅੱਲਾਹੁ ਅਨਹੁ) ਕੋਲ ਮੌਜੂਦ ਸਨ ਕਿ ਇਸ ਦੌਰਾਨ ਉਨ੍ਹਾਂ ਨੇ ਪੀਣ ਲਈ ਪਾਣੀ ਮੰਗਿਆ, ਤਾਂ ਇੱਕ ਮਜੂਸੀ ਨੇ ਉਨ੍ਹਾਂ ਨੂੰ ਪਾਣੀ ਪੇਸ਼ ਕੀਤਾ। ਜਦੋਂ ਉਸ ਨੇ ਪਾਣੀ ਦਾ ਪਿਆਲਾ ਉਨ੍ਹਾਂ ਦੇ ਹੱਥ ਵਿੱਚ ਰੱਖਿਆ, ਤਾਂ ਉਨ੍ਹਾਂ ਨੇ ਉਸਨੂੰ ਉਸੇ ਪਿਆਲੇ ਨਾਲ ਮਾਰਿਆ ਅਤੇ ਫਰਮਾ…

