ਇੱਕ ਮਰਦ ਦੂਜੇ ਮਰਦ ਦੇ ਗੁਪਤ-ਅੰਗ ਨੂੰ ਨਾ ਵੇਖੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਦੇ ਗੁਪਤ-ਅੰਗ ਨੂੰ ਵੇਖੇ।
Choose an available translation of this Hadeeth
Hadeeth text
ਅਬੁ-ਸਈਦ ਖੁਦਰੀ (ਰਜ਼ੀਅਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਇੱਕ ਮਰਦ ਦੂਜੇ ਮਰਦ ਦੇ ਗੁਪਤ-ਅੰਗ ਨੂੰ ਨਾ ਵੇਖੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਦੇ ਗੁਪਤ-ਅੰਗ ਨੂੰ ਵੇਖੇ। ਇੱਕ ਮਰਦ ਦੂਜੇ ਮਰਦ ਨਾਲ ਇੱਕੋ ਕੱਪੜੇ ਵਿੱਚ ਨਾ ਲੇਟੇ ਅਤੇ ਨਾ ਹੀ ਇੱਕ ਔਰਤ ਦੂਜੀ ਔਰਤ ਨਾਲ ਇੱਕੋ ਕੱਪੜੇ ਵਿੱਚ ਲੇਟੇ।"
Explanation
ਹਦੀਸ ਵਿੱਚ ਆਏ ਅਰਬੀ ਸ਼ਬਦ "العورة" ਤੋਂ ਭਾਵ ਇਨਸਾਨ ਦੇ ਸ਼ਰੀਰ ਦਾ ਉਹ ਹਿੱਸਾ ਹੈ, ਜਿਸ ਦੇ ਖੁਲ ਜਾਣ 'ਤੇ ਸ਼ਰਮ ਆਉਂਦੀ ਹੈ। ਮਰਦ ਦੇ ਸ਼ਰੀਰ ਦਾ ਉਹ ਹਿੱਸਾ ਧੁੰਨੀ ਤੋਂ ਲੈ ਕੇ ਗੋਡਿਆਂ ਤੱਕ ਦਾ ਹਿੱਸਾ ਹੈ। ਜਦੋਂ ਕਿ ਔਰਤ ਦਾ ਪੂਰਾ ਸ਼ਰੀਰ ਹੀ ਅਜਨਬੀ (ਗੈਰ) ਮਰਦਾਂ ਅੱਗੇ ਲੁਕਾਉਣ ਯੋਗ ਹੈ। ਲੇਕਿਨ ਹੋਰਨਾਂ ਔਰਤਾਂ ਜਾਂ ਮਹਿਰਮ ਮਰਦਾਂ ਸਾਹਮਣੇ ਉਹ ਉਨ੍ਹਾਂ ਹਿੱਸਿਆਂ ਨੂੰ ਦਿਖਾ ਸਕਦੀ ਹੈ, ਜੋ ਆਮ ਤੌਰ ‘ਤੇ ਘਰ ਵਿੱਚ ਕੰਮ ਕਰਦੇ ਹੋਏ ਦਿਖਾਈ ਦਿੰਦੇ ਹਨ।
ਅੱਲਾਹ ਦੇ ਨਬੀ ﷺ ਨੇ ਇਸ ਗੱਲ ਤੋਂ ਵੀ ਮਨਾਹ ਕੀਤਾ ਹੈ ਕਿ ਕੋਈ ਮਰਦ ਕਿਸੇ ਦੂਜੇ ਮਰਦ ਨਾਲ ਨੰਗਾ ਹੋ ਕੇ ਇੱਕੋ ਕੱਪੜੇ ਜਾਂ ਇੱਕੋ ਚਾਦਰ ਦੇ ਨੀਚੇ ਰਹੇ ਜਾਂ ਫੇਰ ਕੋਈ ਔਰਤਾਂ ਦੂਜੀ ਔਰਤ ਨਾਲ ਇੱਕੋ ਕੱਪੜੇ ਜਾਂ ਇੱਕੋ ਚਾਦਰ ਹੇਠ ਨੰਗੀ ਹੋ ਕੇ ਰਹੇ। ਕਿਉਂਕਿ ਇਹ ਇੱਕ-ਦੂਜੇ ਦੇ ਗੁਪਤ-ਅੰਗ ਨੂੰ ਛੂਹਣ ਦਾ ਕਾਰਨ ਬਣ ਸਕਦਾ ਹੈ ਅਤੇ ਛੂਹਣਾ ਵੀ ਵੇਖਣ ਵਾਂਗ ਮਨਾਹ ਹੈ। ਸਗੋਂ ਇਸਦੀ ਮਨਾਹੀ ਉਸ ਨਾਲੋਂ ਵੱਧ ਸਖਤ ਹੈ, ਕਿਉਂਕਿ ਇਸ ਨਾਲ ਕਈ ਗੁਣਾ ਵੱਡੀਆਂ ਬੁਰਾਈਆਂ ਸਾਹਮਣੇ ਆ ਸਕਦੀਆਂ ਹਨ।
Benefits
ਇਸਲਾਮ ਇੱਕ ਪਾਕ-ਪਵਿੱਤਰ ਸਮਾਜ ਦਾ ਗਠਨ ਅਤੇ ਬੇਹਯਾਈ (ਅਸ਼ਲੀਲਤਾ) ਦੇ ਸਾਰੇ ਰਸਤੇ ਬੰਦ ਕਰ ਦੇਣਾ ਚਾਹੁੰਦਾ ਹੈ।
ਜ਼ਰੂਰਤ ਪੈਣ 'ਤੇ, ਜਿਵੇਂ ਇਲਾਜ ਆਦਿ ਲਈ, ਕਿਸੇ ਦੇ ਗੁਪਤ-ਅੰਗ ਨੂੰ ਦੇਖਣਾ ਜਾਇਜ਼ ਹੈ। ਲੇਕਿਨ ਸ਼ਰਤ ਇਹ ਹੈ ਕਿ ਇਹ ਸ਼ਹਿਵਤ (ਕਾਮ-ਵਾਸਨਾ) ਦੀ ਨਜ਼ਰ ਨਾਲ ਨਾ ਹੋਵੇ।
ਮੁਸਲਮਾਨ ਨੂੰ ਜਿੱਥੇ ਆਪਣੇ ਲੁਕਾਉਣ ਵਾਲੇ ਹਿੱਸਿਆਂ (ਗੁਪਤ-ਅੰਗਾਂ) ਨੂੰ ਢਕਣ ਦਾ ਹੁਕਮ ਦਿੱਤਾ ਗਿਆ ਹੈ, ਉੱਥੇ ਹੀ ਹੋਰਾਂ ਦੇ ਲੁਕਾਉਣ ਵਾਲੇ ਹਿੱਸਿਆਂ ਨੂੰ ਨਾ ਦੇਖਣ ਦਾ ਵੀ ਹੁਕਮ ਦਿੱਤਾ ਗਿਆ ਹੈ।
ਇੱਥੇ ਖਾਸ ਤੌਰ 'ਤੇ ਮਰਦ ਨੂੰ ਮਰਦ ਨਾਲ ਅਤੇ ਔਰਤ ਨੂੰ ਔਰਤ ਨਾਲ ਇਸ ਲਈ ਸੰਬੋਧਨ ਕਰ ਕੇ ਮਨਾਹ ਕੀਤਾ ਗਿਆ ਹੈ, ਕਿਉਂਕਿ ਇਨ੍ਹਾਂ ਦੀ ਆਪਸ ਵਿੱਚ ਨਜ਼ਰ ਪੈਣ ਅਤੇ ਗੁਪਤ-ਅੰਗ ਖੁਲਣ ਦੀ ਜ਼ਿਆਦਾ ਸੰਭਾਵਨਾ ਰਹਿੰਦੀ ਹੈ।
Attribution
Categories
Share hadeeth
Sharing options

