ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।
Choose an available translation of this Hadeeth
Hadeeth text
ਤਾਰਿਕ ਬਿਨ ਅਸ਼ਯਮ ਅਸ਼ਜਈ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਜਿਸ ਨੇ 'ਲਾ ਇਲਾਹਾ ਇੱਲੱਲਾਹ' ਕਿਹਾ ਅਤੇ ਅੱਲਾਹ ਤੋਂ ਇਲਾਵਾ ਜਿਨ੍ਹਾਂ ਚੀਜ਼ਾਂ ਦੀ ਪੂਜਾ ਕੀਤੀ ਜਾਂਦੀ ਹੈ, ਉਨ੍ਹਾਂ ਦਾ ਇਨਕਾਰ ਕੀਤਾ, ਤਾਂ ਉਸ ਦਾ ਮਾਲ ਤੇ ਖ਼ੂਨ ਹਰਾਮ (ਸੁਰੱਖਿਅਤ) ਹੋ ਗਿਆ ਅਤੇ ਉਸ ਦਾ ਹਿਸਾਬ ਅੱਲਾਹ ਦੇ ਹਵਾਲੇ ਹੈ।"
Explanation
ਅਸੀਂ ਕੇਵਲ ਉਸਦੇ ਜ਼ਾਹਰੀ (ਬਾਹਰੀ) ਅਮਲਾਂ ਨੂੰ ਵੇਖਾਂਗੇ। ਸੋ ਨਾ ਤਾਂ ਉਸਦਾ ਮਾਲ ਲੁੱਟਿਆ ਜਾਵੇਗਾ ਅਤੇ ਨਾ ਹੀ ਉਸਦਾ ਖੂਨ ਵਰ੍ਹਾਇਆ ਜਾਵੇਗਾ। ਹਾਂ, ਜੇਕਰ ਉਹ ਕੋਈ ਅਜਿਹਾ ਗੁਨਾਹ ਜਾਂ ਜੁਰਮ ਕਰ ਬੈਠੇ ਜਿਸ ਦੇ ਕਾਰਨ ਇਸਲਾਮੀ ਕਾਨੂੰਨ ਦੀ ਸਜ਼ਾ ਦੇ ਤਹਿਤ ਉਸਦੀ ਜਾਨ ਜਾਂ ਮਾਲ ਹਲਾਲ ਹੋ ਜਾਂਦੇ ਹੋਣ, ਤਾਂ ਗੱਲ ਵੱਖਰੀ ਹੈ।
ਬਾਕੀ ਉਸ ਦਾ ਹਿਸਾਬ ਅੱਲਾਹ ਤਆਲਾ ਕਿਆਮਤ ਦੇ ਦਿਨ ਲਵੇਗਾ। ਜੇਕਰ ਉਹ ਸੱਚਾ ਹੋਇਆ ਤਾਂ ਅੱਲਾਹ ਉਸਨੂੰ ਸਵਾਬ (ਇਨਾਮ) ਦੇਵੇਗਾ ਅਤੇ ਜੇਕਰ ਉਹ ਮੁਨਾਫ਼ਿਕ (ਦੋਗਲਾ/ਝੂਠਾ) ਹੋਇਆ ਤਾਂ ਉਸਨੂੰ ਅਜ਼ਾਬ ਦੇਵੇਗਾ।
Benefits
ਲਾ ਇਲਾਹਾ ਇੱਲੱਲਾਹ ਦਾ ਅਰਥ ਹੈ: ਅੱਲਾਹ ਤੋਂ ਇਲਾਵਾ ਪੂਜੀਆਂ ਜਾਣ ਵਾਲੀਆਂ ਸਾਰੀਆਂ ਚੀਜ਼ਾਂ ਜਿਵੇਂ ਬੁੱਤਾਂ (ਮੂਰਤੀਆਂ) ਕਬਰਾਂ ਆਦਿ ਦਾ ਇਨਕਾਰ ਕਰਨਾ ਅਤੇ ਕੇਵਲ ਇੱਕੋ-ਇੱਕ ਅੱਲਾਹ ਤਆਲਾ ਦੀ ਇਬਾਦਤ ਕਰਨਾ।
ਜਿਸ ਨੇ ਅੱਲਾਹ ਦੇ ਇੱਕ ਹੋਣ ਦਾ ਇਕਰਾਰ ਕੀਤਾ ਅਤੇ ਜ਼ਾਹਰੀ ਤੌਰ 'ਤੇ ਅੱਲਾਹ ਦੀ ਸ਼ਰੀਅਤ ਦਾ ਪਾਲਣ ਕੀਤਾ, ਉਸ ਨੂੰ ਹੱਥ ਲਾਉਣ ਤੋਂ ਬਚਣਾ ਜ਼ਰੂਰੀ ਹੈ, ਜਦੋਂ ਤੱਕ ਕਿ ਉਸ ਵਲੋਂ ਕੋਈ ਅਜਿਹਾ ਕੰਮ ਨਾ ਹੋ ਜਾਵੇ ਜੋ ਇਸ ਧਰਮ ਦੇ ਵਿਰੁੱਧ ਹੋਵੇ।
ਨਾਹੱਕ ਕਿਸੇ ਮੁਸਲਮਾਨ ਦੀ ਜਾਨ, ਮਾਲ ਅਤੇ ਮਾਣ-ਸਨਮਾਨ 'ਤੇ ਹੱਥ ਪਾਉਣਾ ਹਰਾਮ ਹੈ।
ਦੁਨੀਆ ਵਿੱਚ ਫੈਸਲਾ ਜ਼ਾਹਰੀ (ਬਾਹਰੀ) ਹਾਲਤ ਦੇ ਅਧਾਰ 'ਤੇ ਕੀਤਾ ਜਾਵੇਗਾ, ਜਦੋਂ ਕਿ ਆਖ਼ਰਤ ਵਿੱਚ ਫੈਸਲਾ ਨੀਅਤਾਂ ਅਤੇ ਉਦੇਸ਼ਾਂ ਦੇ ਅਧਾਰ 'ਤੇ ਕੀਤਾ ਜਾਵੇਗਾ।
Attribution
Categories
Share hadeeth
Sharing options · 0 Total shares

