افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3347[صحيح]
HadeethEnc · 1.22.0

ਮੈਂ ਅੱਲਾਹ ਦੇ ਸਾਹਮਣੇ ਇਸ ਗੱਲ ਤੋਂ ਬਰੀ ਹੋਕੇ ਐਲਾਨ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣਾ ਖ਼ਲੀਲ (ਗਹਿਰਾ ਦੋਸਤ) ਬਣਾ ਲਵਾਂ। ਬੇਸ਼ੱਕ ਅੱਲਾਹ ਨੇ ਮੈਨੂੰ ਆਪਣਾ ਖ਼ਲੀਲ ਬਣਾਇਆ ਹੈ, ਜਿਵੇਂ ਕਿ ਉਸ ਨੇ ਇਬਰਾਹੀਮ (ਅ.) ਨੂੰ ਖ਼ਲੀਲ ਬਣਾਇਆ ਸੀ।

Available translations

Choose an available translation of this Hadeeth

01

Hadeeth text

ਹਜ਼ਰਤ ਜੁਨਦਬ (ਰਜ਼ੀਅੱਲਾਹੁ ਅਨਹੁ) ਨੇ ਕਿਹਾ: ਮੈਂ ਨਬੀ ﷺ ਨੂੰ ਉਨ੍ਹਾਂ ਦੀ ਵਫਾਤ (ਮੌਤ) ਤੋਂ ਪੰਜ ਦਿਨ ਪਹਿਲਾਂ ਇਹ ਕਹਿੰਦੇ ਸੁਣਿਆ:
"ਮੈਂ ਅੱਲਾਹ ਦੇ ਸਾਹਮਣੇ ਇਸ ਗੱਲ ਤੋਂ ਬਰੀ ਹੋਕੇ ਐਲਾਨ ਕਰਦਾ ਹਾਂ ਕਿ ਮੈਂ ਤੁਹਾਡੇ ਵਿੱਚੋਂ ਕਿਸੇ ਨੂੰ ਆਪਣਾ ਖ਼ਲੀਲ (ਗਹਿਰਾ ਦੋਸਤ) ਬਣਾ ਲਵਾਂ। ਬੇਸ਼ੱਕ ਅੱਲਾਹ ਨੇ ਮੈਨੂੰ ਆਪਣਾ ਖ਼ਲੀਲ ਬਣਾਇਆ ਹੈ, ਜਿਵੇਂ ਕਿ ਉਸ ਨੇ ਇਬਰਾਹੀਮ (ਅ.) ਨੂੰ ਖ਼ਲੀਲ ਬਣਾਇਆ ਸੀ। ਜੇਕਰ ਮੈਂ ਆਪਣੀ ਉੱਮਤ ਵਿੱਚੋਂ ਕਿਸੇ ਨੂੰ ਖ਼ਲੀਲ ਬਣਾਉਂਦਾ ਹੁੰਦਾ ਤਾਂ ਅਬੁ-ਬਕਰ ਨੂੰ ਬਣਾਉਂਦਾ। ਖ਼ਬਰਦਾਰ! ਤੁਹਾਡੇ ਤੋਂ ਪਹਿਲੇ ਲੋਕ ਆਪਣੇ ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਨੂੰ ਮਸਜਿਦਾਂ ਬਣਾ ਲੈਂਦੇ ਸਨ। ਖ਼ਬਰਦਾਰ! ਤੁਸੀਂ ਕਬਰਾਂ ਨੂੰ ਮਸਜਿਦਾਂ ਨਾ ਬਣਾਓ, ਮੈਂ ਤੁਹਾਨੂੰ ਇਸ ਕੰਮ ਤੋਂ ਰੋਕਦਾ ਹਾਂ।"
02

Explanation

ਨਬੀ ﷺ ਨੇ ਅੱਲਾਹ ਤਆਲਾ ਕੋਲ ਆਪਣੇ ਮਰਤਬੇ (ਦਰਜੇ) ਬਾਰੇ ਦੱਸਦਿਆਂ ਕਿਹਾ ਕਿ ਆਪ ﷺ ਮੁਹੱਬਤ ਦੇ ਉੱਚਤਮ ਦਰਜੇ 'ਤੇ ਵਿਰਾਜਮਾਨ ਹਨ, ਜਿਵੇਂ ਕਿ ਹਜ਼ਰਤ ਇਬਰਾਹੀਮ (ਅ.) ਸੀ। ਇਸੇ ਕਰਕੇ ਨਬੀ ﷺ ਨੇ ਐਲਾਨ ਕੀਤਾ ਕਿ ਆਪ ﷺ ਅੱਲਾਹ ਤੋਂ ਇਲਾਵਾ ਕਿਸੇ ਹੋਰ ਨੂੰ ਖ਼ਲੀਲ ਨਹੀਂ ਬਣਾਉਂਦੇ; ਕਿਉਂਕਿ ਆਪ ﷺ ਦਾ ਦਿਲ ਅੱਲਾਹ ਦੀ ਮੁਹੱਬਤ, ਉਸ ਦੇ ਸਨਮਾਨ ਅਤੇ ਉਸ ਦੀ ਪ੍ਰਸ਼ੰਸਾ ਨਾਲ ਭਰਿਆ ਹੋਇਆ ਹੈ। ਸੋ ਇਸ ਵਿੱਚ ਅੱਲਾਹ ਤੋਂ ਇਲਾਵਾ ਕਿਸੇ ਹੋਰ ਲਈ ਕੋਈ ਸਥਾਨ ਨਹੀਂ। ਹਾਂ, ਜੇਕਰ ਆਪ ﷺ ਨੇ ਲੋਕਾਂ ਵਿੱਚੋਂ ਕਿਸੇ ਨੂੰ ਖ਼ਲੀਲ ਬਣਾਉਣਾ ਹੁੰਦਾ ਤਾਂ ਉਹ ਅਬੁ-ਬਕਰ ਅਸਿੱਦੀਕ ਰਜ਼ੀਅੱਲਾਹੁ ਅਨਹੁ ਹੁੰਦੇ। ਫੇਰ ਨਬੀ ﷺ ਨੇ ਮੁਹੱਬਤ ਵਿੱਚ ਜਾਇਜ਼ ਹੱਦ ਤੋਂ ਅੱਗੇ ਵਧਣ ਤੋਂ ਡਰਾਇਆ, ਜਿਵੇਂ ਕਿ ਯਹੂਦੀਆਂ ਅਤੇ ਈਸਾਈਆਂ ਨੇ ਆਪਣੇ ਨਬੀਆਂ ਅਤੇ ਨੇਕ ਬੰਦਿਆਂ ਦੀਆਂ ਕਬਰਾਂ ਨਾਲ ਕੀਤਾ ਸੀ। ਉਨ੍ਹਾਂ ਨੇ ਇਨ੍ਹਾਂ ਕਬਰਾਂ ਨੂੰ ਇੰਨਾ ਵਧਾ ਚੜ੍ਹਾ ਦਿੱਤਾ ਕਿ ਉਨ੍ਹਾਂ ਨੂੰ ਅੱਲਾਹ ਦੇ ਨਾਲ ਪੁਜਨਯੋਗ ਇਸ਼ਟ ਬਣਾ ਲਿਆ ਤੇ ਉਨ੍ਹਾਂ ਕਬਰਾਂ ਉੱਤੇ ਮਸਜਿਦਾਂ ਅਤੇ ਇਬਾਦਤਗਾਹਾਂ ਬਣਾ ਦਿਤੀਆਂ। ਨਬੀ ﷺ ਨੇ ਆਪਣੀ ਉੱਮਤ ਨੂੰ ਇਹੋ ਜਿਹੇ ਕੰਮ ਕਰਨ ਤੋਂ ਸਖ਼ਤੀ ਨਾਲ ਰੋਕ ਦਿੱਤਾ।
03

Benefits

ਅਬੁ-ਬਕਰ ਅਸਿੱਦੀਕ ਰਜ਼ੀਅੱਲਾਹੁ ਅਨਹੁ ਦੀ ਖਾਸੀਅਤ ਇਹ ਹੈ ਕਿ ਉਹ ਸਾਰੇ ਸਹਾਬੀਆਂ ਵਿੱਚੋਂ ਸਭ ਤੋਂ ਉੱਚੇ ਦਰਜੇ 'ਤੇ ਸੀ ਅਤੇ ਨਬੀ ਕਰੀਮ ﷺ ਦੀ ਵਫਾਤ ਤੋਂ ਬਾਅਦ ਉਨ੍ਹਾਂ ਦੀ ਖਿਲਾਫ਼ਤ ਦੇ ਸਭ ਤੋਂ ਵੱਧ ਹੱਕਦਾਰ ਸੀ।
ਕਬਰਾਂ ਉੱਤੇ ਮਸਜਿਦਾਂ ਬਣਾਉਣਾ ਪਿਛਲੀਆਂ ਉੱਮਤਾਂ ਦੇ ਕੀਤੇ ਭੈੜੇ ਕੰਮਾਂ ਵਿੱਚੋਂ ਇੱਕ ਹੈ।
ਇੱਥੇ ਕਬਰਾਂ ਨੂੰ ਇਬਾਦਤ ਦੀ ਥਾਂ ਬਣਾਉਣ, ਉਨ੍ਹਾਂ ਵੱਲ ਮੂੰਹ ਕਰਕੇ ਨਮਾਜ਼ ਪੜ੍ਹਨ ਜਾਂ ਉਨ੍ਹਾਂ ਉੱਤੇ ਮਸਜਿਦ ਤੇ ਗੁੰਬਦ ਬਣਾਉਣ ਤੋਂ ਮਨਾਹ ਕੀਤਾ ਗਿਆ ਹੈ। ਇਹ ਇਸ ਲਈ ਹੈ ਤਾਂ ਜੋ ਇਸ ਰਾਹੀਂ ਕੋਈ ਸ਼ਿਰਕ ਵਿੱਚ ਨਾ ਪੈ ਜਾਵੇ।
ਇਸ ਵਿੱਚ ਨੇਕ ਲੋਕਾਂ ਦਾ ਸਤਿਕਾਰ ਕਰਨ ਵਿੱਚ ਹੱਦੋਂ ਵੱਧ ਜਾਣ ਤੋਂ ਚੇਤਾਵਨੀ ਦਿੱਤੀ ਗਈ ਹੈ, ਕਿਉਂਕਿ ਇਹ ਸ਼ਿਰਕ ਵੱਲ ਲੈ ਜਾਂਦਾ ਹੈ।
ਇੱਥੇ ਜਿਸ ਚੀਜ਼ ਬਾਰੇ ਨਬੀ ﷺ ਨੇ ਚੇਤਾਵਨੀ ਦਿੱਤੀ ਹੈ, ਉਸ ਦੀ ਗੰਭੀਰਤਾ ਇਸ ਗੱਲ ਤੋਂ ਸਾਬਤ ਹੁੰਦੀ ਹੈ ਕਿ ਆਪ ﷺ ਨੇ ਆਪਣੀ ਵਫਾਤ ਤੋਂ ਪੰਜ ਰਾਤਾਂ ਪਹਿਲਾਂ ਇਸ ਤੋਂ ਬਚਣ ਲਈ ਖਾਸ ਤੌਰ 'ਤੇ ਸਾਵਧਾਨ ਕੀਤਾ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...