افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5928[إسناده حسن]
HadeethEnc · 1.29.0

ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ ‘ਤੇ ਗੱਲ ਕੀਤੀ ਤੇ ਇਸੇ ਦੌਰਾਨ ਬੋਲਿਆ: ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ (ਉਹੀ ਹੁੰਦਾ ਹੈ)। ਇਸ 'ਤੇ ਨਬੀ ﷺ ਨੇ ਫਰਮਾਇਆ: "ਕੀ ਤੂੰ ਮੈਨੂੰ ਅੱਲਾਹ ਦੇ ਬਰਾਬਰ ਬਣਾ ਦਿੱਤਾ ਹੈ? ਸਗੋਂ ਇਹ ਕਹਿ ਕਿ ਜੋ ਸਿਰਫ਼ ਅੱਲਾਹ ਚਾਹਵੇ (ਉਹੀ ਹੁੰਦਾ ਹੈ)।

Available translations

Choose an available translation of this Hadeeth

01

Hadeeth text

ਅਬਦੁੱਲਾ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ ‘ਤੇ ਗੱਲ ਕੀਤੀ ਤੇ ਇਸੇ ਦੌਰਾਨ ਬੋਲਿਆ: ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ (ਉਹੀ ਹੁੰਦਾ ਹੈ)। ਇਸ 'ਤੇ ਨਬੀ ﷺ ਨੇ ਫਰਮਾਇਆ: "ਕੀ ਤੂੰ ਮੈਨੂੰ ਅੱਲਾਹ ਦੇ ਬਰਾਬਰ ਬਣਾ ਦਿੱਤਾ ਹੈ? ਸਗੋਂ ਇਹ ਕਹਿ ਕਿ ਜੋ ਸਿਰਫ਼ ਅੱਲਾਹ ਚਾਹਵੇ (ਉਹੀ ਹੁੰਦਾ ਹੈ)।"
02

Explanation

ਇੱਕ ਆਦਮੀ ਅੱਲਾਹ ਦੇ ਨਬੀ ﷺ ਕੋਲ ਆਇਆ, ਆਪ ﷺ ਨਾਲ ਕਿਸੇ ਵਿਸ਼ੇ 'ਤੇ ਗੱਲ ਕੀਤੀ ਅਤੇ ਉਸਤੋਂ ਬਾਅਦ ਕਿਹਾ: "ਉਹੀ ਹੋਵੇਗਾ ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ।" ਉਦੋਂ ਅੱਲਾਹ ਦੇ ਨਬੀ ﷺ ਨੇ ਉਸ ਦੀ ਇਸ ਗੱਲ ਦਾ ਖੰਡਨ ਕੀਤਾ ਅਤੇ ਦੱਸਿਆ ਕਿ ਬੰਦੇ ਦੀ ਮਰਜ਼ੀ ਨੂੰ ਅੱਲਾਹ ਦੀ ਮਰਜ਼ੀ ਨਾਲ "واو" (ਭਾਵ ਅਤੇ) ਸ਼ਬਦ ਨਾਲ ਜੋੜਨਾ ਛੋਟਾ ਸ਼ਿਰਕ ਹੈ। ਕਿਸੇ ਮੁਸਲਮਾਨ ਲਈ ਅਜਿਹਾ ਵਾਕ ਬੋਲਣਾ ਜਾਇਜ਼ ਨਹੀਂ ਹੈ। ਉਸਤੋਂ ਬਾਅਦ ਨਬੀ ﷺ ਨੇ ਉਸ ਨੂੰ ਦੱਸ ਦਿੱਤਾ ਕਿ ਕੀ ਕਹਿਣਾ ਚਾਹੀਦਾ ਹੈ। ਇਨਸਾਨ ਨੂੰ ਕੇਵਲ: "ਹੋਵੇਗਾ ਉਹੀ, ਜੋ ਸਿਰਫ ਅੱਲਾਹ ਚਾਹਵੇ" ਕਹਿਣਾ ਚਾਹੀਦਾ ਹੈ। ਗੱਲ ਸਿਰਫ ਅੱਲਾਹ ਦੀ ਮਰਜ਼ੀ ਨਾਲ ਜੋੜ ਕੇ ਕਰਨੀ ਚਾਹੀਦੀ ਹੈ। ਕਿਸੇ ਵੀ ਸ਼ਬਦ ਨੂੰ ਯੋਜਕ ਬਣਾ ਕੇ ਉਸ (ਅੱਲਾਹ) ਨਾਲ ਕਿਸੇ ਹੋਰ ਦੀ ਮਰਜ਼ੀ ਨੂੰ ਜੋੜਨਾ ਨਹੀਂ ਚਾਹੀਦਾ।
03

Benefits

"ما شاء الله وشئت - ਭਾਵ ਹੋਵੇਗਾ ਉਹੀ ਜੋ ਅੱਲਾਹ ਚਾਹਵੇ ਅਤੇ ਜੋ ਤੁਸੀਂ ਚਾਹੋ" ਅਤੇ ਇਸ ਜਿਹਾ ਕੋਈ ਹੋਰ ਵਾਕ ਕਹਿਣਾ ਮਨਾਹ ਹੈ, ਜਿਸ ਵਿੱਚ ਬੰਦੇ ਦੀ ਮਰਜ਼ੀ ਨੂੰ ਅੱਲਾਹ ਦੀ ਮਰਜ਼ੀ ਨਾਲ "واو" (ਅਤੇ) ਨੂੰ ਯੋਜਕ ਬਣਾ ਕੇ ਜੋੜਿਆ ਗਿਆ ਹੋਵੇ; ਕਿਉਂਕਿ ਇਹ ਛੋਟਾ ਸ਼ਿਰਕ (ਸ਼ਿਰਕ-ਏ-ਅਸਗਰ) ਹੈ।
ਬੁਰਾਈ ਤੇ ਗਲਤ ਕੰਮ ਨੂੰ ਨਕਾਰਨਾ ਜ਼ਰੂਰੀ ਹੈ।
ਅੱਲਾਹ ਦੇ ਰਸੂਲ ﷺ ਨੇ ਤੌਹੀਦ (ਅੱਲਾਹ ਨੂੰ ਹੀ ਇਕਲੌਤਾ ਰੱਬ ਤੇ ਇਸ਼ਟ ਮੰਨਣ) ਦੀ ਸੁਰੱਖਿਆ ਕਰਨ ਅਤੇ ਸ਼ਿਰਕ ਵੱਲ ਲੈ ਜਾਣ ਵਾਲੇ ਸਾਰੇ ਰਸਤਿਆਂ ਨੂੰ ਬੰਦ ਕਰਨ ਦਾ ਪੂਰਾ ਪ੍ਰਬੰਧ ਕੀਤਾ ਹੈ।
ਅੱਲਾਹ ਦੇ ਨਬੀ ﷺ ਦੇ ਨਕਸ਼ੇਕਦਮਾਂ 'ਤੇ ਚੱਲਦੇ ਹੋਏ ਬੁਰਾਈ ਨੂੰ ਨਕਾਰਨ ਸਮੇਂ ਸਿਖਿਆਰਥੀ/ਵਿਦਿਆਰਥੀ ਨੂੰ ਗਲਤ ਚੀਜ਼ ਦੇ ਬਦਲ ਵਿੱਚ ਸਹੀ ਅਤੇ ਜਾਇਜ਼ ਚੀਜ਼ ਦਾ ਵਿਕਲਪ (ਚੋਣ) ਦੇਣਾ ਚਾਹੀਦਾ ਹੈ।
ਅੱਲਾਹ ਦੇ ਨਬੀ ﷺ ਨੇ ਇਸ ਹਦੀਸ ਵਿੱਚ «ਹੋਵੇਗਾ ਉਹੀ, ਜੋ ਸਿਰਫ ਅੱਲਾਹ ਚਾਹਵੇ।» ਕਹਿਣ ਦੀ ਹਿਦਾਇਤ ਦਿੱਤੀ ਹੈ। ਜਦੋਂ ਕਿ ਦੂਜੀ ਹਦੀਸ ਵਿੱਚ ਫਰਮਾਇਆ ਹੈ «ਤੁਸੀਂ ਕਹੋ: ਹੋਵੇਗਾ ਉਹੀ, ਜੋ ਅੱਲਾਹ ਚਾਹਵੇ ਅਤੇ ਫੇਰ ਜੋ ਤੁਸੀਂ ਚਾਹੋ।» ਇਨ੍ਹਾਂ ਦੋਵਾਂ ਹਦੀਸਾਂ ਨੂੰ ਇਸ ਤਰੀਕੇ ਨਾਲ ਮਿਲਾ ਕੇ ਸਮਝਿਆ ਜਾ ਸਕਦਾ ਹੈ ਕਿ «ਹੋਵੇਗਾ ਉਹੀ ਜੋ ਅੱਲਾਹ ਚਾਹਵੇ ਅਤੇ ਫੇਰ ਜੋ ਤੁਸੀਂ ਚਾਹੋ।» ਕਹਿਣਾ ਜਾਇਜ਼ ਹੈ ਅਤੇ «ਹੋਵੇਗਾ ਉਹੀ, ਜੋ ਸਿਰਫ ਅੱਲਾਹ ਚਾਹਵੇ।» ਕਹਿਣਾ ਬਿਹਤਰ ਤੇ ਉੱਤਮ ਹੈ।
«ਹੋਵੇਗਾ ਉਹੀ ਜੋ ਅੱਲਾਹ ਚਾਹਵੇ ਅਤੇ ਫੇਰ ਤੁਸੀਂ ਚਾਹੋ।» ਕਹਿਣਾ ਜਾਇਜ਼ ਤਾਂ ਹੈ, ਲੇਕਿਨ ਬਿਹਤਰ ਇਹੋ ਹੈ ਕਿ «ਹੋਵੇਗਾ ਉਹੀ, ਜੋ ਸਿਰਫ ਅੱਲਾਹ ਚਾਹਵੇ।» ਕਿਹਾ ਜਾਵੇ।

Attribution

[رواه ابن ماجه والنسائي في الكبرى وأحمد]

Categories

Share

Share hadeeth

Sharing options

3Views0Cards0Shares
Share

← Back to encyclopedia
Shopping Basket

Loading...