افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5927[صحيح]
HadeethEnc · 1.29.0

ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਤੁਸੀਂ ਜ਼ਰੂਰ ਆਪਣੇ ਤੋਂ ਪਹਿਲਾਂ ਦੀਆਂ ਉੱਮਤਾਂ ਦੇ ਨਕਸ਼ੇਕਦਮਾਂ 'ਤੇ ਚੱਲੋਗੇ।

Available translations

Choose an available translation of this Hadeeth

01

Hadeeth text

ਅਬੁ-ਵਾਕਿਦ ਲੈਸੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ: ਜਦੋਂ ਅੱਲਾਹ ਦੇ ਰਸੂਲ ﷺ ਹੁਨੈਨ ਦੀ ਜੰਗ ਲਈ ਨਿਕਲੇ, ਤਾਂ ਆਪ ﷺ ਮੁਸ਼ਰਿਕਾਂ ਦੁਆਰਾ ਪੂਜੇ ਜਾਣ ਵਾਲੇ ਇੱਕ ਰੁੱਖ ਕੋਲੋਂ ਲੰਘੇ ਜਿਸਨੂੰ "ਜ਼ਾਤ ਅਨਵਾਤ" ਕਿਹਾ ਜਾਂਦਾ ਸੀ ਅਤੇ ਉਸ ਉੱਤੇ ਉਹ ਆਪਣੇ ਹਥਿਆਰ ਟੰਗਦੇ ਸਨ। ਇਸ 'ਤੇ ਆਪ ਦੇ ਨਾਲ ਮੌਜੂਦ ਲੋਕਾਂ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਸਾਡੇ ਲਈ ਵੀ ਇੱਕ ਜ਼ਾਤ ਅਨਵਾਤ ਬਣਾ ਦਿਓ, ਜਿਹੋ-ਜਿਹਾ ਉਨ੍ਹਾਂ ਦਾ ਇੱਕ ਜ਼ਾਤ ਅਨਵਾਤ ਹੈ। ਇਹ ਸੁਣ ਕੇ ਨਬੀ ﷺ ਨੇ ਫਰਮਾਇਆ: "ਸੁਬਹਾਨ ਅੱਲਾਹ! ਇਹ ਤਾਂ ਉਹੀ ਗੱਲ ਹੈ ਜੋ ਮੂਸਾ ਦੀ ਕੌਮ ਨੇ ਕਹੀ ਸੀ ਕਿ {اجْعَلْ لَنَا إِلَهًا كَمَا لَهُمْ آلِهَةٌ} (ਸਾਡੇ ਲਈ ਵੀ ਇੱਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ।) [ਸੂਰਤ ਅਲ-ਆਰਾਫ: 138] ਉਸ ਜ਼ਾਤ ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ! ਤੁਸੀਂ ਜ਼ਰੂਰ ਆਪਣੇ ਤੋਂ ਪਹਿਲਾਂ ਦੀਆਂ ਉੱਮਤਾਂ ਦੇ ਨਕਸ਼ੇਕਦਮਾਂ 'ਤੇ ਚੱਲੋਗੇ।"
02

Explanation

ਅੱਲਾਹ ਦੇ ਰਸੂਲ ﷺ ਤਾਇਫ਼ ਤੇ ਮੱਕਾ ਦੇ ਵਿਚਕਾਰ ਸਥਿਤ ਇੱਕ ਘਾਟੀ ਹੁਨੈਨ ਵੱਲ ਨਿਕਲੇ। ਆਪ ﷺ ਦੇ ਨਾਲ ਕੁੱਝ ਸਹਾਬੀ ਅਜਿਹੇ ਵੀ ਸਨ, ਜੋ ਹੁਣੇ-ਹੁਣੇ ਮੁਸਲਮਾਨ ਹੋਏ ਸਨ। ਇਸ ਲਈ ਜਦੋਂ ਉਹ ਜ਼ਾਤ ਅਨਵਾਤ (ਭਾਵ ਲਟਕਾਈਆਂ ਗਈਆਂ ਚੀਜ਼ਾਂ ਵਾਲੇ) ਰੁੱਖ ਕੋਲੋਂ ਲੰਘੇ, ਜਿਸ ਦਾ ਮੁਸ਼ਰਿਕ ਬਹੁਤ ਜ਼ਿਆਦਾ ਸਨਮਾਨ ਕਰਦੇ ਸਨ ਅਤੇ ਬਰਕਤ ਹਾਸਲ ਕਰਨ ਲਈ ਉਸ ਉੱਤੇ ਆਪਣੇ ਹਥਿਆਰ ਆਦਿ ਲਟਕਾਉਂਦੇ ਸਨ, ਤਾਂ ਅੱਲਾਹ ਦੇ ਰਸੂਲ ﷺ ਨੂੰ ਕਹਿਣ ਲੱਗੇ ਕਿ ਉਨ੍ਹਾਂ ਲਈ ਵੀ ਇਸੇ ਪ੍ਰਕਾਰ ਦਾ ਇੱਕ ਰੁੱਖ ਨਿਰਧਾਰਤ ਕਰ ਦੇਣ, ਜਿਸ 'ਤੇ ਉਹ ਬਰਕਤ ਹਾਸਲ ਕਰਨ ਲਈ ਆਪਣੇ ਹਥਿਆਰ ਲਟਕਾ ਸਕਣ। ਸੋ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਦੀ ਬੇਨਤੀ ਪ੍ਰਤੀ ਆਪਣੀ ਨਾਰਾਜ਼ਗੀ ਦਾ ਪ੍ਰਗਟਾਵਾ ਕਰਦੇ ਹੋਏ ਅਤੇ ਅੱਲਾਹ ਦੀ ਵਡਿਆਈ ਬਿਆਨ ਕਰਦੇ ਹੋਏ “ਸੁਬਹਾਨ ਅੱਲਾਹ” ਕਿਹਾ ਅਤੇ ਦੱਸਿਆ ਕਿ ਉਨ੍ਹਾਂ ਦੀ ਇਹ ਗੱਲ ਮੂਸਾ (ਅਲੈਹਿੱਸਲਾਮ) ਦੀ ਕੌਮ ਦੀ ਉਸ ਗੱਲ ਵਾਂਗ ਹੈ, ਜਿਸ ਵਿੱਚ ਉਨ੍ਹਾਂ ਨੇ ਕਿਹਾ ਸੀ: (ਸਾਡੇ ਲਈ ਵੀ ਇੱਕ ਅਜਿਹਾ ਇਸ਼ਟ ਬਣਾ ਦਿਓ ਜਿਵੇਂ ਇਹਨਾਂ ਦੇ ਇਸ਼ਟ ਹਨ।) ਜਦੋਂ ਉਨ੍ਹਾਂ ਨੇ ਕੁੱਝ ਲੋਕਾਂ ਨੂੰ ਬੁੱਤਾਂ (ਮੂਰਤੀਆਂ) ਦੀ ਪੂਜਾ ਕਰਦੇ ਹੋਏ ਵੇਖਿਆ, ਤਾਂ ਇਸ ਗੱਲ ਦੀ ਬੇਨਤੀ ਕੀਤੀ ਮੁਸ਼ਰਿਕਾਂ ਵਾਂਗ ਉਨ੍ਹਾਂ ਦੇ ਵੀ ਕੁੱਝ ਬੁੱਤ ਹੋਣ। ਆਪ ﷺ ਨੇ ਦੱਸਿਆ ਕਿ ਉਨ੍ਹਾਂ ਦੇ ਸਹਾਬੀਆਂ (ਸਾਥੀਆਂ) ਦੀ ਇਹ ਬੇਨਤੀ ਵੀ ਅਸਲ ਵਿੱਚ ਉਨ੍ਹਾਂ ਦੀ ਪੈਰਵੀ (ਪਾਲਣਾ) ਕਰਨਾ ਹੈ। ਫੇਰ ਆਪ ﷺ ਨੇ ਦੱਸਿਆ ਕਿ ਇਹ ਉਮੱਤ ਯਹੂਦੀਆਂ ਅਤੇ ਈਸਾਈਆਂ ਦੇ ਨਕਸ਼ੇਕਦਮਾਂ 'ਤੇ ਚੱਲਣਗੇ ਅਤੇ ਉਨ੍ਹਾਂ ਵਰਗੇ ਕੰਮ ਕਰਨਗੇ। ਆਪ ﷺ ਦਾ ਮਕਸਦ ਅਜਿਹੇ ਕੰਮਾਂ ਤੋਂ ਖ਼ਬਰਦਾਰ ਕਰਨਾ ਸੀ।
03

Benefits

ਇਨਸਾਨ ਕਈ ਵਾਰੀ ਕਿਸੇ ਕੰਮ ਨੂੰ ਅੱਲਾਹ ਦੇ ਨੇੜੇ ਲੈ ਜਾਣ ਵਾਲਾ ਕੰਮ ਮੰਨ ਕੇ ਚੰਗਾ ਸਮਝਦਾ ਹੈ, ਲੇਕਿਨ ਅਸਲ ਵਿੱਚ ਉਹ ਅੱਲਾਹ ਤੋਂ ਦੂਰ ਕਰਨ ਵਾਲਾ ਕੰਮ ਹੁੰਦਾ ਹੈ।
ਮੁਸਲਮਾਨ ਜਦੋਂ ਕਿਸੇ ਨੂੰ ਦੀਨ ਦੇ ਬਾਰੇ ਕੋਈ ਗਲਤ ਗੱਲ ਕਹਿੰਦੇ ਹੋਏ ਸੁਣੇ ਜਾਂ ਕਿਸੇ ਗੱਲ 'ਤੇ ਹੈਰਾਨ ਹੋਵੇ, ਤਾਂ ਸੁਬਹਾਨ ਅੱਲਾਹ ਜਾਂ ਅੱਲਾਹੁ ਅਕਬਰ ਕਹੇ।
ਰੁੱਖਾਂ ਤੇ ਪੱਥਰਾਂ ਆਦਿ ਤੋਂ ਬਰਕਤ ਲੈਣਾ ਵੀ ਸ਼ਿਰਕ ਦੇ ਦਾਇਰੇ ਵਿੱਚ ਆਉਂਦਾ ਹੈ। ਬਰਕਤ ਕੇਵਲ ਅੱਲਾਹ ਹੀ ਤੋਂ ਮੰਗੀ ਜਾਵੇਗੀ।
ਬੁੱਤਾਂ ਦੀ ਇਬਾਦਤ ਕਰਨ ਦਾ ਕਾਰਨ ਉਨ੍ਹਾਂ ਨੂੰ ਵਡਿਆਈ ਕਰਨਾ, ਉਨ੍ਹਾਂ ਕੋਲ ਬੈਠਣਾ ਅਤੇ ਉਨ੍ਹਾਂ ਤੋਂ ਬਰਕਤ ਹਾਸਲ ਕਰਨਾ ਹੈ।
ਸ਼ਿਰਕ ਵੱਲ ਲੈ ਜਾਣ ਵਾਲੇ ਦਰਵਾਜ਼ਿਆਂ ਅਤੇ ਰਸਤਿਆਂ ਨੂੰ ਬੰਦ ਕਰਨਾ ਜ਼ਰੂਰੀ ਹੈ।
ਯਹੂਦੀਆਂ ਅਤੇ ਈਸਾਈਆਂ ਦੀ ਨਿੰਦਾ ਕਰਨ ਵਾਲੇ ਹਵਾਲੇ ਅਸਲ ਵਿੱਚ ਸਾਡੇ ਲਈ ਇੱਕ ਚੇਤਾਵਨੀ ਵਜੋਂ ਕੰਮ ਕਰਦੇ ਹਨ।
ਜਹਾਲਤ (ਅਗਿਆਨਤਾ) ਵਾਲੇ ਕੰਮ ਕਰਨ ਵਾਲੇ ਲੋਕਾਂ, ਯਹੂਦੀਆਂ ਅਤੇ ਈਸਾਈਆਂ ਦੀ ਸਮਾਨਤਾ ਅਪਣਾਉਣਾ ਤੇ ਨਕਲ ਕਰਨਾ ਹਰਾਮ ਹੈ, ਸਿਵਾਏ ਇਸਦੇ ਕਿ ਕੋਈ ਦਲੀਲ ਇਸ ਗੱਲ ਦਾ ਪ੍ਰਮਾਣ ਦੇਵੇ ਕਿ ਉਹ ਸਾਡੇ ਦੀਨ (ਧਰਮ) ਦਾ ਵੀ ਹਿੱਸਾ ਹੈ।

Attribution

[رواه الترمذي وأحمد]

Categories

Share

Share hadeeth

Sharing options

4Views0Cards0Shares
Share

← Back to encyclopedia
Shopping Basket

Loading...