ਕਿਸੇ ਆਦਮੀ ਨੇ ਆਪਣੇ ਪੇਟ ਤੋਂ ਬੁਰਾ ਕੋਈ ਭਾਂਡਾ ਨਹੀਂ ਭਰਿਆ। ਆਦਮ ਦੀ ਔਲਾਦ (ਇਨਸਾਨ) ਲਈ ਕੁੱਝ-ਇੱਕ ਬੁਰਕੀਆਂ ਹੀ ਕਾਫ਼ੀ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣਾ ਜ਼ਰੂਰੀ ਹੋਵੇ, ਤਾਂ ਪੇਟ ਦਾ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।
Choose an available translation of this Hadeeth
Hadeeth text
ਮਿਕਦਾਮ ਬਿਨ ਮਾਦੀਕਰਿਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਕਿਸੇ ਆਦਮੀ ਨੇ ਆਪਣੇ ਪੇਟ ਤੋਂ ਬੁਰਾ ਕੋਈ ਭਾਂਡਾ ਨਹੀਂ ਭਰਿਆ। ਆਦਮ ਦੀ ਔਲਾਦ (ਇਨਸਾਨ) ਲਈ ਕੁੱਝ-ਇੱਕ ਬੁਰਕੀਆਂ ਹੀ ਕਾਫ਼ੀ ਹਨ ਜੋ ਉਸਦੀ ਪਿੱਠ ਨੂੰ ਸਿੱਧਾ ਰੱਖਣ। ਜੇਕਰ ਇਸ ਤੋਂ ਵੱਧ ਖਾਣਾ ਜ਼ਰੂਰੀ ਹੋਵੇ, ਤਾਂ ਪੇਟ ਦਾ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ ਹੋਵੇ।"
Explanation
Benefits
ਖਾਣਾ ਖਾਣ ਦਾ ਮਕਸਦ (ਉਦੇਸ਼) ਸਿਹਤ ਅਤੇ ਤਾਕਤ ਨੂੰ ਬਣਾਏ ਰੱਖਣਾ ਹੈ, ਜੋ ਕਿ ਜੀਵਨ ਦਾ ਅਧਾਰ ਹੈ।
ਪੇਟ ਭਰ ਕੇ ਖਾਣ ਦੇ ਬਹੁਤ ਸਾਰੇ ਸ਼ਰੀਰਕ ਅਤੇ ਧਾਰਮਿਕ (ਦੀਨੀ) ਨੁਕਸਾਨ ਹਨ। ਉਮਰ ਰਜ਼ੀਅੱਲਾਹੁ ਅਨਹੁ ਨੇ ਫਰਮਾਇਆ: "ਪੇਟ ਭਰ ਕੇ ਖਾਣ ਤੋਂ ਬਚੋ, ਕਿਉਂਕਿ ਇਹ ਸ਼ਰੀਰ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਨਮਾਜ਼ ਵਿੱਚ ਸੁਸਤੀ ਪੈਦਾ ਕਰਦਾ ਹੈ।"
ਸ਼ਰੀਅਤੀ ਹੁਕਮਾਂ ਦੇ ਅਧਾਰ 'ਤੇ ਖਾਣੇ ਦੀਆਂ ਕਈ ਕਿਸਮਾਂ ਹੁੰਦੀਆਂ ਹਨ। ਵਾਜਿਬ (ਲਾਜ਼ਮੀ): ਇੰਨਾ ਖਾਣਾ ਵਾਜਿਬ ਹੈ ਕਿ ਜਿਸ ਨਾਲ ਜਾਨ ਬਚੀ ਰਹੇ ਅਤੇ ਜਿਸ ਨੂੰ ਛੱਡਣਾ ਨੁਕਸਾਨਦਾਇਕ ਹੈ। ਜਾਇਜ਼: ਵਾਜਿਬ ਤੋਂ ਵੱਧ ਇੰਨਾ ਖਾਣਾ ਜਾਇਜ਼ ਹੈ ਕਿ ਜਿਸ ਨਾਲ ਕੋਈ ਨੁਕਸਾਨ ਹੋਣ ਦਾ ਡਰ ਨਾ ਹੋਵੇ। ਮਕਰੂਹ (ਨਾਪਸੰਦੀਦਾ): ਇੰਨਾ ਖਾਣਾ ਮਕਰੂਹ ਹੈ ਜਿਸ ਨਾਲ ਨੁਕਸਾਨ ਹੋਣ ਦਾ ਡਰ ਹੋਵੇ। ਹਰਾਮ: ਇੰਨਾ ਖਾਣਾ ਹਰਾਮ ਹੈ ਜਿਸ ਦੇ ਨੁਕਸਾਨ ਹੋਣ ਦਾ ਪੱਕਾ ਯਕੀਨ ਹੋਵੇ। ਮੁਸਤਹੱਬ (ਪਸੰਦੀਦਾ): ਇੰਨਾ ਖਾਣਾ ਮੁਸਤਹੱਬ ਹੈ ਕਿ ਜਿਸ ਨਾਲ ਅੱਲਾਹ ਦੀ ਇਬਾਦਤ ਅਤੇ ਨੇਕੀ ਦੇ ਕੰਮ ਕਰਨ ਵਿੱਚ ਮਦਦ ਮਿਲੇ। ਉੱਤੇ ਬਿਆਨ ਕੀਤੀ ਗਈ ਹਦੀਸ ਵਿੱਚ ਇਨ੍ਹਾਂ ਸਾਰੀਆਂ ਗੱਲਾਂ ਨੂੰ ਨਿਮਨਲਿਖਤ ਤਿੰਨ ਦਰਜਿਆਂ ਵਿੱਚ ਸੰਖੇਪ ਵਿੱਚ ਦੱਸਿਆ ਗਿਆ ਹੈ: 1. ਪੇਟ ਭਰ ਕੇ ਖਾਣਾ ਖਾਣਾ। 2. ਇੰਨਾ ਖਾਣਾ ਖਾਣਾ ਕਿ ਪਿੱਠ ਸਿੱਧੀ ਰਹਿ ਸਕੇ। 3. ਤੀਸਰਾ ਦਰਜੇ ਨੂੰ ਇਨ੍ਹਾਂ ਸ਼ਬਦਾਂ ਵਿੱਚ ਬਿਆਨ ਕੀਤਾ ਗਿਆ ਹੈ: ਪੇਟ ਦਾ ਇੱਕ ਤਿਹਾਈ ਹਿੱਸਾ ਖਾਣ ਲਈ, ਇੱਕ ਤਿਹਾਈ ਹਿੱਸਾ ਪੀਣ ਲਈ ਅਤੇ ਇੱਕ ਤਿਹਾਈ ਹਿੱਸਾ ਸਾਹ ਲੈਣ ਲਈ। ਲੇਕਿਨ ਇਹ ਸਾਰੀਆਂ ਗੱਲਾਂ ਉਸ ਸਮੇਂ ਲਈ ਹਨ, ਜਦੋਂ ਖਾਣਾ ਹਲਾਲ ਹੋਵੇ।
ਇਹ ਹਦੀਸ ਚਿਕਿਤਸਾ (ਡਾਕਟਰੀ) ਦੇ ਵਿਸ਼ੇ ਵਿੱਚ ਇੱਕ ਬੁਨਿਆਦੀ ਅਸੂਲ ਦੀ ਹੈਸੀਅਤ ਰੱਖਦੀ ਹੈ। ਕਿਉਂਕਿ ਚਿਕਿਤਸਾ ਦਾ ਗਿਆਨ ਤਿੰਨ ਅਸੂਲਾਂ ‘ਤੇ ਅਧਾਰਤ ਹੈ: ਸਿਹਤ ਦੀ ਸੁਰੱਖਿਆ, ਸਾਵਧਾਨੀ ਵਰਤਣਾ ਅਤੇ ਇਲਾਜ ਕਰਨਾ। ਜਦੋਂ ਕਿ ਇਸ ਹਦੀਸ ਵਿੱਚ ਪਹਿਲੇ ਦੋ ਅਸੂਲ ਸ਼ਾਮਲ ਹਨ। ਅੱਲਾਹ ਤਆਲਾ ਦਾ ਫਰਮਾਨ ਵੀ ਹੈ: "ਖਾਓ ਪੀਓ ਪਰ ਲੋੜ ਤੋਂ ਵੱਧ ਖ਼ਰਚ ਨਾ ਕਰੋ। ਬੇਸ਼ੱਕ ਉਹ ਬੇਲੋੜਾ ਖ਼ਰਚ ਕਰਨ ਵਾਲਿਆਂ ਨੂੰ ਪਸੰਦ ਨਹੀਂ ਕਰਦਾ।" [ਸੂਰਤ ਅਲ-ਆਰਾਫ: 31]
ਇਸਲਾਮੀ ਸ਼ਰੀਅਤ ਇੱਕ ਸੰਪੂਰਨ ਸ਼ਰੀਅਤ ਹੈ, ਜਿਸ ਵਿੱਚ ਮਨੁੱਖ ਦੇ ਸੰਸਾਰਿਕ (ਦੁਨਿਆਵੀ) ਅਤੇ ਧਾਰਮਿਕ (ਦੀਨੀ) ਦੋਨੋ ਹਿੱਤਾਂ ਦਾ ਧਿਆਨ ਰੱਖਿਆ ਜਾਂਦਾ ਹੈ।
ਸ਼ਰੀਅਤ ਦੇ ਗਿਆਨ ਵਿੱਚ ਚਿਕਿਤਸਾ ਗਿਆਨ ਦੇ ਬੁਨਿਆਦੀ ਅਸੂਲ ਅਤੇ ਉਸ ਦੀਆਂ ਕਿਸਮਾਂ ਸ਼ਾਮਲ ਹਨ। ਇਹੋ ਕਾਰਨ ਹੈ ਕਿ ਸ਼ਹਿਦ ਅਤੇ ਕਾਲੇ ਦਾਣੇ (ਕਲੌਂਜੀ) ਬਾਰੇ ਕਈ ਗੱਲਾਂ ਆਈਆਂ ਹਨ।
ਸ਼ਰੀਅਤ ਦੇ ਹੁਕਮਾਂ ਵਿੱਚ ਬੜੀ ਹਿਕਮਤਾਂ (ਸਿਆਣਪ) ਮਿਲਦੀਆਂ ਹਨ। ਅਤੇ ਸਾਰੇ ਸ਼ਰੀਅਤੀ ਹੁਕਮ ਨੁਕਸਾਨਾਂ ਨੂੰ ਰੋਕਣ ਅਤੇ ਵੱਧ ਤੋਂ ਵੱਧ ਲਾਭ ਪ੍ਰਾਪਤ ਕਰਨ 'ਤੇ ਆਧਾਰਿਤ ਹਨ।
Attribution
Categories
Share hadeeth
Sharing options · 0 Total shares

