افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#65049[صحيح]
HadeethEnc · 1.22.0

ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ

Available translations

Choose an available translation of this Hadeeth

01

Hadeeth text

ਨਵਾਸ ਬਿਨ ਸਮਆਨ ਅੰਸਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਫਰਮਾਇਆ: "ਅੱਲਾਹ ਨੇ ਸਿਰਾਤਲ ਮੁਸਤਕੀਮ (ਸਿੱਧੇ ਰਾਹ) ਦੀ ਇੱਕ ਮਿਸਾਲ ਦਿੱਤੀ ਹੈ।
ਉਸ ਰਾਹ ਦੇ ਦੋਨੋ ਪਾਸੇ ਉੱਚੀਆਂ ਕੰਧਾਂ ਹਨ। ਉਨ੍ਹਾਂ ਕੰਧਾਂ ਵਿੱਚ ਕਈ ਦਰਵਾਜ਼ੇ ਖੁੱਲ੍ਹੇ ਹਨ ਅਤੇ ਹਰ ਦਰਵਾਜ਼ੇ ਉੱਤੇ ਪਰਦੇ ਲਟਕੇ ਹੋਏ ਹਨ। ਸਿਰਾਤ (ਰਾਹ) ਦੇ ਸ਼ੁਰੂ ਵਿੱਚ ਇੱਕ ਪੁਕਾਰਨ ਵਾਲਾ ਪੁਕਾਰਦਾ ਹੈ: 'ਹੇ ਲੋਕੋ! ਤੁਸੀਂ ਸਭ ਇਸ ਰਾਹ 'ਤੇ ਚਲੋ ਅਤੇ ਇੱਧਰ-ਉੱਧਰ ਨਾ ਭਟਕੋ।' ਇਸ ਦੇ ਨਾਲ ਹੀ ਇੱਕ ਹੋਰ ਪੁਕਾਰਨ ਵਾਲਾ ਸਿਰਾਤ ਦੇ ਉੱਪਰੋਂ ਪੁਕਾਰਦਾ ਹੈ। ਜਦੋਂ ਕੋਈ ਉਨ੍ਹਾਂ ਦਰਵਾਜ਼ਿਆਂ ਵਿੱਚੋਂ ਕਿਸੇ ਦਰਵਾਜ਼ੇ ਨੂੰ ਖੋਲ੍ਹਣ ਦੀ ਕੋਸ਼ਿਸ਼ ਕਰਦਾ ਹੈ, ਤਾਂ ਉਹ ਕਹਿੰਦਾ ਹੈ: 'ਤੇਰੀ ਬਰਬਾਦੀ ਹੋਵੇ! ਇਸਨੂੰ ਨਾ ਖੋਲ੍ਹ, ਜੇ ਤੂੰ ਇਸ ਨੂੰ ਖੋਲ੍ਹੇਗਾ ਤਾਂ ਉਸ ਵਿੱਚ ਵੜ ਜਾਵੇਗਾ।' ਸਿਰਾਤ (ਸਿੱਧੇ ਰਾਹ) ਤੋਂ ਭਾਵ ਇਸਲਾਮ ਹੈ, ਦੋ ਕੰਧਾਂ ਤੋਂ ਭਾਵ ਅੱਲਾਹ ਦੀਆਂ ਹੱਦਾਂ ਤੇ ਹੁਕਮ ਹਨ, ਖੁੱਲ੍ਹੇ ਹੋਏ ਦਰਵਾਜ਼ਿਆਂ ਤੋਂ ਭਾਵ ਅੱਲਾਹ ਦੀਆਂ ਮਨਾਹ ਕੀਤੀਆਂ ਚੀਜ਼ਾਂ (ਗੁਨਾਹ) ਹਨ ਅਤੇ ਜੋ ਪੁਕਾਰਨ ਵਾਲਾ ਸਿਰਾਤ ਦੀ ਸ਼ੁਰੂਆਤ ਵਿੱਚ ਪੁਕਾਰਦਾ ਹੈ, ਉਹ ਅੱਲਾਹ ਦੀ ਕਿਤਾਬ (ਕੁਰਆਨ) ਹੈ ਅਤੇ ਉੱਪਰੋਂ ਪੁਕਾਰਨ ਵਾਲਾ — ਹਰ ਮੁਸਲਮਾਨ ਦੇ ਦਿਲ ਵਿੱਚ ਮੌਜੂਦ ਅੱਲਾਹ ਦੀ ਨਸੀਹਤ ਹੈ।"
02

Explanation

ਅੱਲਾਹ ਦੇ ਨਬੀ ﷺ ਦੱਸਿਆ ਹੈ ਕਿ ਅੱਲਾਹ ਨੇ ਇਸਲਾਮ ਦੀ ਉਦਾਹਰਣ ਇੱਕ ਅਜਿਹੇ ਸਿੱਧੇ ਰਸਤੇ ਨਾਲ ਦਿੱਤੀ ਹੈ ਜਿਸ ਵਿੱਚ ਕੋਈ ਟੇੜ ਨਹੀਂ। ਇਸ ਰਸਤੇ ਦੇ ਦੁਆਲੇ ਦੋ ਕੰਧਾਂ ਹਨ ਜੋ ਇਸ ਨੂੰ ਘੇਰੀ ਹੋਈ ਹਨ। ਇਨ੍ਹਾਂ ਕੰਧਾਂ ਤੋਂ ਮੁਰਾਦ ਅੱਲਾਹ ਦੀਆਂ ਹੱਦਾਂ ਤੇ ਹੁਕਮ ਹਨ। ਇਨ੍ਹਾਂ ਕੰਧਾਂ 'ਤੇ ਕਈ ਖੁੱਲ੍ਹੇ ਹੋਏ ਦਰਵਾਜ਼ੇ, ਭਾਵ ਅੱਲਾਹ ਦੀਆਂ ਮਨਾਹ ਕੀਤੀਆਂ ਚੀਜ਼ਾਂ (ਗੁਨਾਹ) ਹਨ। ਇਨ੍ਹਾਂ ਦਰਵਾਜ਼ਿਆਂ ਉੱਤੇ ਪਰਦੇ ਟੰਗੇ ਹੋਏ ਹਨ ਜੋ ਰਸਤੇ 'ਤੇ ਤੁਰਨ ਵਾਲਿਆਂ ਨੂੰ ਅੰਦਰ ਦੀ ਹਾਲਤ ਨਹੀਂ ਵੇਖਣ ਦਿੰਦੇ। ਰਸਤੇ ਦੇ ਸ਼ੁਰੂ 'ਤੇ ਇੱਕ ਪੁਕਾਰਨ ਵਾਲਾ ਹੈ ਜੋ ਲੋਕਾਂ ਦਾ ਮਾਰਗਦਰਸ਼ਨ ਕਰਦਾ ਹੋਇਆ ਕਹਿੰਦਾ ਹੈ: ਇਸ ਰਸਤੇ 'ਤੇ ਚੱਲਦੇ ਰਹੋ, ਅਤੇ ਇੱਧਰ-ਉੱਧਰ ਨਾ ਮੁੜੋ। ਇਹ ਪੁਕਾਰਨ ਵਾਲਾ ਅੱਲਾਹ ਦੀ ਕਿਤਾਬ (ਕੁਰਆਨ) ਹੈ। ਇੱਕ ਹੋਰ ਪੁਕਾਰਨ ਵਾਲਾ ਰਸਤੇ ਦੇ ਉੱਤੇ ਨਿਯੁਕਤ ਹੈ — ਜਦੋਂ ਵੀ ਕੋਈ ਚਲਣ ਵਾਲਾ ਕਿਸੇ ਦਰਵਾਜ਼ੇ 'ਤੇ ਲਟਕਦੇ ਪਰਦੇ ਨੂੰ ਥੋੜ੍ਹਾ ਵੀ ਹਟਾਉਣਾ ਚਾਹੁੰਦਾ ਹੈ ਤਾਂ ਇਹ ਪੁਕਾਰਨ ਵਾਲਾ ਉਸ ਨੂੰ ਟੋਕਦੇ ਹੋਏ ਕਹਿੰਦਾ ਹੈ: ਤੇਰੀ ਬਰਬਾਦੀ ਹੋਵੇ! ਇਸ ਨੂੰ ਨਾ ਖੋਲ੍ਹ, ਜੇ ਤੂੰ ਇਸ ਨੂੰ ਖੋਲ੍ਹ ਦਿੱਤਾ ਤਾਂ ਅੰਦਰ ਵੜ ਜਾਵੇਂਗਾ ਅਤੇ ਆਪਣੇ ਆਪ ਨੂੰ ਰੋਕ ਨਾ ਸਕੇਗਾ। ਇਹ ਦੂਜਾ ਪੁਕਾਰਨ ਵਾਲਾ ਹਰ ਮੁਸਲਮਾਨ ਦੇ ਦਿਲ ਵਿੱਚ ਅੱਲਾਹ ਵਲੋਂ ਨਸੀਹਤ ਕਰਨ ਵਾਲਾ ਉਪਦੇਸ਼ਕ (ਜ਼ਮੀਰ) ਹੈ।
03

Benefits

ਇਸਲਾਮ ਹੀ ਸੱਚਾ ਧਰਮ (ਦੀਨ) ਹੈ। ਇਹੋ ਉਹ ਸਿੱਧਾ ਰਾਹ (ਸਿਰਾਤੇ-ਮੁਸਤਕੀਮ) ਹੈ ਜੋ ਸਾਨੂੰ ਜੰਨਤ ਵੱਲ ਲੈ ਜਾਂਦਾ ਹੈ।
ਅੱਲਾਹ ਦੀਆਂ ਹੱਦਾਂ ਅਤੇ ਉਸ ਦੀਆਂ ਹਲਾਲ ਤੇ ਹਰਾਮ ਕੀਤੀਆਂ ਚੀਜ਼ਾਂ ਦੀ ਪਾਬੰਦੀ ਕਰਨਾ ਵਾਜਿਬ (ਲਾਜ਼ਮੀ) ਹੈ। ਇਨ੍ਹਾਂ ਪ੍ਰਤੀ ਲਾਪਰਵਾਹੀ, ਬੰਦੇ ਦੀ ਬਰਬਾਦੀ ਦਾ ਕਾਰਨ ਬਣਦੀ ਹੈ।
ਕੁਰਆਨ ਮਜੀਦ ਦੀ ਫ਼ਜ਼ੀਲਤ (ਮਹੱਤਤਾ) ਅਤੇ ਇਸ 'ਤੇ ਅਮਲ ਕਰਨ ਦੀ ਪ੍ਰੇਰਨਾ; ਕਿਉਂਕਿ ਇਸ ਵਿੱਚ ਹਿਦਾਇਤ, ਰੋਸ਼ਨੀ ਅਤੇ ਕਾਮਯਾਬੀ ਹੈ।
ਅੱਲਾਹ ਦੀ ਆਪਣੇ ਬੰਦਿਆਂ 'ਤੇ ਰਹਿਮਤ (ਮਿਹਰ) ਕਿ ਉਸ ਨੇ ਮੋਮਿਨਾਂ ਦੇ ਦਿਲਾਂ ਵਿੱਚ ਇੱਕ ਇਹਸਾਸ (ਜ਼ਮੀਰ) ਰੱਖਿਆ ਹੈ ਜੋ ਉਨ੍ਹਾਂ ਨੂੰ ਬਰਬਾਦੀ ਵਾਲੇ ਕੰਮਾਂ ਵਿੱਚ ਪੈਣ ਤੋਂ ਰੋਕਦਾ ਹੈ ਅਤੇ ਉਨ੍ਹਾਂ ਨੂੰ ਸਮਝਾਉਂਦਾ ਹੈ।
ਅੱਲਾਹ ਨੇ ਆਪਣੀ ਰਹਿਮਤ ਨਾਲ ਬੰਦਿਆਂ ਲਈ ਰੁਕਾਵਟਾਂ ਪੈਦਾ ਕਰ ਦਿੱਤੀਆਂ ਹਨ, ਜੋ ਉਨ੍ਹਾਂ ਨੂੰ ਗੁਨਾਹਾਂ ਦੇ ਕੰਮ ਕਰਨ ਤੋਂ ਰੋਕਦੀਆਂ ਹਨ।
ਸਿੱਖਿਆ ਦੇ ਢੰਗਾਂ ਵਿੱਚੋਂ ਇੱਕ ਢੰਗ ਉਦਾਹਰਣ ਦੇ ਕੇ ਗੱਲ ਨੂੰ ਆਸਾਨੀ ਨਾਲ ਸਮਝਾਉਣਾ ਵੀ ਹੈ।

Attribution

[رواه الترمذي وأحمد]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...