ਜਹੰਨਮ ਦੇ ਲੋਕਾਂ ਦੀਆਂ ਦੋ ਕਿਸਮਾਂ ਅਜਿਹੀਆਂ ਹਨ ਜੋ ਮੈਂ ਨਹੀਂ ਵੇਖੀਆਂ: ਇੱਕ ਉਹ ਕੌਮ ਜਿਨ੍ਹਾਂ ਕੋਲ ਗਾਂ ਦੀ ਪੂੰਛ ਵਰਗੇ ਕੌੜੇ ਹੋਣਗੇ, ਜਿਨ੍ਹਾਂ ਨਾਲ ਉਹ ਲੋਕਾਂ ਨੂੰ ਮਾਰਨਗੇ ਅਤੇ ਦੂਜੀਆਂ ਉਹ ਔਰਤਾਂ ਜੋ ਕੱਪੜੇ ਪਹਿਨੇ ਹੋਣ ਦੇ ਬਾਵਜੂਦ ਨੰਗੀਆਂ ਜਾਪਦੀਆਂ ਹੋਣਗੀਆਂ—ਉਹ ਦੂਜਿਆਂ ਨੂੰ ਬੁਰਾਈ ਵੱਲ ਰੁਝਾਉਂਦੀਆਂ ਹੋਣਗੀਆਂ ਤੇ ਖੁਦ ਵੀ ਉਸ ਵੱਲ ਰੁੱਝਦੀਆਂ ਹੋਣਗੀਆਂ।
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਹੰਨਮ ਦੇ ਲੋਕਾਂ ਦੀਆਂ ਦੋ ਕਿਸਮਾਂ ਅਜਿਹੀਆਂ ਹਨ ਜੋ ਮੈਂ ਨਹੀਂ ਵੇਖੀਆਂ: ਇੱਕ ਉਹ ਕੌਮ ਜਿਨ੍ਹਾਂ ਕੋਲ ਗਾਂ ਦੀ ਪੂੰਛ ਵਰਗੇ ਕੌੜੇ ਹੋਣਗੇ, ਜਿਨ੍ਹਾਂ ਨਾਲ ਉਹ ਲੋਕਾਂ ਨੂੰ ਮਾਰਨਗੇ ਅਤੇ ਦੂਜੀਆਂ ਉਹ ਔਰਤਾਂ ਜੋ ਕੱਪੜੇ ਪਹਿਨੇ ਹੋਣ ਦੇ ਬਾਵਜੂਦ ਨੰਗੀਆਂ ਜਾਪਦੀਆਂ ਹੋਣਗੀਆਂ—ਉਹ ਦੂਜਿਆਂ ਨੂੰ ਬੁਰਾਈ ਵੱਲ ਰੁਝਾਉਂਦੀਆਂ ਹੋਣਗੀਆਂ ਤੇ ਖੁਦ ਵੀ ਉਸ ਵੱਲ ਰੁੱਝਦੀਆਂ ਹੋਣਗੀਆਂ। ਉਨ੍ਹਾਂ ਦੇ ਸਿਰ 'ਬੁਖਤੀ' ਊਠਣੀਆਂ ਦੇ ਕੁੱਬਾਂ ਵਾਂਗ ਉੱਚੇ ਹੋਣਗੇ। ਉਹ ਜੰਨਤ ਵਿੱਚ ਦਾਖਲ ਨਹੀਂ ਹੋਣਗੀਆਂ ਅਤੇ ਨਾ ਹੀ ਉਸਦੀ ਖੁਸ਼ਬੂ ਹੀ ਮਹਿਸੂਸ ਕਰ ਸਕਣਗੀਆਂ, ਹਾਲਾਂਕਿ ਉਸਦੀ ਖੁਸ਼ਬੂ ਦੂਰੋਂ ਅਤੇ ਇੰਨੀ ਦੂਰੋਂ ਮਿਲ ਜਾਂਦੀ ਹੈ।"
Explanation
ਪਹਿਲੀ ਕਿਸਮ: ਅਜਿਹੇ ਲੋਕ ਜਿਨ੍ਹਾਂ ਕੋਲ ਗਾਂ ਦੀ ਪੂੰਛ ਵਰਗੇ ਲੰਮੇ-ਲੰਮੇ ਕੌੜੇ ਹੋਣਗੇ, ਜਿਨ੍ਹਾਂ ਨਾਲ ਉਹ ਲੋਕਾਂ ਨੂੰ ਕੁੱਟਣਗੇ। ਅਸਲ ਵਿੱਚ ਇਨ੍ਹਾਂ ਤੋਂ ਭਾਵ ਉਹ ਪੁਲਿਸ ਵਾਲੇ ਅਤੇ ਜ਼ਾਲਮਾਂ ਦੇ ਪੈਰੋਕਾਰ ਹਨ, ਜੋ ਨਾਹੱਕ ਲੋਕਾਂ ਨੂੰ ਕੁੱਟਦੇ ਹਨ।
ਦੂਜੀ ਕਿਸਮ: ਅਜਿਹੀਆਂ ਔਰਤਾਂ ਜੋ ਪਵਿੱਤਰਤਾ ਅਤੇ ਸ਼ਰਮ-ਹਯਾ (ਲਾਜ) ਦੇ ਪਹਿਰਾਵੇ ਨੂੰ ਲਾਹ ਸੁੱਟਣਗੀਆਂ— ਜੋ ਇੱਕ ਔਰਤ ਦਾ ਕੁਦਰਤੀ ਸ਼ਿੰਗਾਰ ਹੈ।
ਆਪ ﷺ ਨੇ ਦੱਸਿਆ ਕਿ ਉਹ ਔਰਤਾਂ ਉਂਜ ਤਾਂ ਕੱਪੜੇ ਪਹਿਨੀਆਂ ਹੋਣਗੀਆਂ, ਲੇਕਿਨ ਅਸਲ ਮਤਲਬ ਵਿੱਚ ਨੰਗੀਆਂ ਹੋਣਗੀਆਂ, ਕਿਉਂਕਿ ਉਹ ਇੰਨੇ ਬਰੀਕ ਕੱਪੜੇ ਪਹਿਨਣਗੀਆਂ ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਸ਼ਰੀਰ ਝਲਕਦੇ ਹੋਣਗੇ। ਉਹ ਆਪਣੇ ਸ਼ਰੀਰ ਦੇ ਕੁੱਝ ਹਿੱਸਿਆਂ ਨੂੰ ਤਾਂ ਢੱਕਣਗੀਆਂ ਅਤੇ ਕੁੱਝ ਹਿੱਸਿਆਂ ਨੂੰ ਖੁੱਲ੍ਹਾ ਛੱਡਣਗੀਆਂ ਤਾਂ ਜੋ ਆਪਣੀ ਸੁੰਦਰਤਾ ਅਤੇ ਆਕਰਸ਼ਣ ਦਾ ਪ੍ਰਦਰਸ਼ਨ ਕਰ ਸਕਣ। ਉਹ ਆਪਣੇ ਪਹਿਰਾਵੇ ਤੇ ਚਾਲ-ਚਲਣ ਨਾਲ ਮਰਦਾਂ ਦੇ ਦਿਲਾਂ ਨੂੰ ਮੋਹ ਲੈਣਗੀਆਂ, ਆਪਣੀਆਂ ਗਰਦਨਾਂ ਅਤੇ ਮੋਢਿਆਂ ਨੂੰ ਮਟਕਾ-ਮਟਕਾ ਕੇ ਚੱਲਣਗੀਆਂ ਅਤੇ ਦੂਜਿਆਂ ਨੂੰ ਵੀ ਉਸੇ ਵਿਗਾੜ ਅਤੇ ਭਟਕਣ ਦੇ ਰਾਹ ਵੱਲ ਲੈ ਜਾਣਾ ਚਾਹੁਣਗੀਆਂ, ਜਿਸ ਵਿੱਚ ਉਹ ਆਪ ਫਸੀਆਂ ਹੋਣਗੀਆਂ। ਉਨ੍ਹਾਂ ਦਾ ਇੱਕ ਲੱਛਣ ਇਹ ਹੈ ਕਿ ਉਨ੍ਹਾਂ ਦੇ ਸਿਰ ਊਠ ਦੇ ਝੁਕੇ ਕੋਹਾਨ (ਕੁੱਬ) ਵਰਗੇ ਹੋਣਗੇ। ਉਹ ਆਪਣੇ ਸਿਰਾਂ 'ਤੇ ਪੱਗ ਆਦਿ ਬੰਨ੍ਹ ਕੇ ਉਨ੍ਹਾਂ ਦੇ ਆਕਾਰ ਨੂੰ ਵੱਡਾ ਕਰ ਲੈਣਗੀਆਂ। ਇੱਥੇ 'ਬੁਖ਼ਤੀ' ਊਠਣੀ ਦੇ ਕੁੱਬਾਂ ਨਾਲ ਤਸ਼ਬੀਹ (ਸਮਾਨਤਾ) ਇਸ ਅਧਾਰ 'ਤੇ ਦਿੱਤੀ ਗਈ ਹੈ ਕਿ ਉਨ੍ਹਾਂ ਔਰਤਾਂ ਦੇ ਸਿਰ ਦੇ ਵਾਲ ਤੇ ਗੁੱਤਾਂ ਉੱਤੇ ਨੂੰ ਉਠੀਆਂ ਹੋਣਗੀਆਂ ਅਤੇ ਊਠ ਦੇ ਕੁੱਬ ਵਾਂਗ ਇੱਕ ਪਾਸੇ ਨੂੰ ਝੁਕੀਆਂ ਹੋਣਗੀਆਂ। ਜਿਨ੍ਹਾਂ ਔਰਤਾਂ ਵਿੱਚ ਇਹ ਲੱਛਣ ਪਾਏ ਜਾਣਗੇ, ਉਨ੍ਹਾਂ ਬਾਰੇ ਇਹ ਸਖਤ ਧਮਕੀ ਦਿੱਤੀ ਗਈ ਹੈ ਕਿ ਉਹ ਜੰਨਤ ਵਿੱਚ ਦਾਖਲ ਨਹੀਂ ਹੋਣਗੀਆਂ, ਨਾ ਹੀ ਉਸਦੀ ਖੁਸ਼ਬੂ ਮਹਿਸੂਸ ਕਰ ਸਕਣਗੀਆਂ ਅਤੇ ਨਾ ਹੀ ਉਸਦੇ ਨੇੜੇ ਜਾ ਸਕਣਗੀਆਂ। ਜਦੋਂ ਕਿ ਜੰਨਤ ਦੀ ਖੁਸ਼ਬੂ ਦੂਰੋਂ ਹੀ ਮਹਿਸੂਸ ਕੀਤੀ ਜਾ ਸਕਦੀ ਹੈ।
Benefits
ਜ਼ੁਲਮ ਕਰਨ ਵਾਲਿਆਂ ਦੇ ਜ਼ੁਲਮ ਵਿੱਚ ਉਨ੍ਹਾਂ ਦੀ ਮਦਦ ਕਰਨਾ ਮਨਾਹ ਹੈ।
ਔਰਤਾਂ ਨੂੰ ਬੇਪਰਦਾਹ ਹੋ ਕੇ ਬਾਹਰ ਨਿੱਕਲਣ ਅਤੇ ਅਜਿਹੇ ਤੰਗ ਤੇ ਪਾਰਦਰਸ਼ੀ (ਆਰ-ਪਾਰ ਦਿੱਸਣ ਵਾਲੇ) ਕੱਪੜੇ ਪਹਿਨਣ ਤੋਂ ਖ਼ਬਰਦਾਰ ਕੀਤਾ ਗਿਆ ਹੈ, ਜਿਨ੍ਹਾਂ ਨਾਲ ਸ਼ਰੀਰ ਦੇ ਉਹ ਹਿੱਸੇ ਦਿਖਾਈ ਦਿੰਦੇ ਹਨ ਜੋ ਢਕੇ ਹੋਣੇ ਚਾਹੀਦੇ ਹਨ ਜਾਂ ਜਿਨ੍ਹਾਂ ਨਾਲ ਸ਼ਰੀਰ ਦੀ ਬਣਤਰ ਉਜਾਗਰ ਹੁੰਦੀ ਹੋਵੇ।
ਮੁਸਲਮਾਨ ਔਰਤ ਨੂੰ ਅੱਲਾਹ ਦੇ ਹੁਕਮਾਂ ਦੀ ਪਾਲਣਾ ਕਰਨ ਅਤੇ ਅਜਿਹੇ ਕੰਮਾਂ ਤੋਂ ਦੂਰ ਰਹਿਣ ਦੀ ਪ੍ਰੇਰਨਾ ਦਿੱਤੀ ਗਈ ਹੈ, ਜੋ ਅੱਲਾਹ ਨੂੰ ਨਾਰਾਜ਼ ਕਰਦੇ ਹਨ ਜਾਂ ਇਨਸਾਨ ਨੂੰ ਆਖਰਤ ਦੇ ਸਦੀਵੀ ਦਰਦਨਾਕ ਅਜ਼ਾਬ (ਸਜ਼ਾ) ਦਾ ਹੱਕਦਾਰ ਬਣਾਉਂਦੇ ਹਨ।
ਇਹ ਹਦੀਸ ਮੁੰਹਮਦ ﷺ ਦੀ ਨਬੂਵਤ (ਨਬੀ ਹੋਣ) ਦੀ ਦਲੀਲ ਪੇਸ਼ ਕਰਦੀ ਹੈ। ਕਿਉਂਕਿ ਆਪ ﷺ ਨੇ ਇਸ ਵਿੱਚ ਕੁੱਝ ਅਜਿਹੀਆਂ ਚੀਜ਼ਾਂ ਦੀ ਸੂਚਨਾ ਦਿੱਤੀ ਹੈ, ਜੋ ਆਪ ﷺ ਦੇ ਜ਼ਮਾਨੇ ਵਿੱਚ ਸਾਹਮਣੇ ਨਹੀਂ ਆਈਆਂ ਸਨ ਅਤੇ ਬਾਅਦ ਵਿੱਚ ਆਪ ਦੇ ਦੱਸੇ ਮੁਤਾਬਕ ਹੂਬਹੂ ਉਸੇ ਤਰ੍ਹਾਂ ਸਾਹਮਣੇ ਆ ਗਈਆਂ।
Attribution
Categories
Share hadeeth
Sharing options

