ਇਹ ਇੱਕ ਪੱਥਰ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਵਿੱਚ ਸੁੱਟਿਆ ਗਿਆ ਸੀ ਅਤੇ ਉਹ ਲਗਾਤਾਰ ਜਹੰਨਮ ਵਿੱਚ ਗਿਰ ਰਿਹਾ ਸੀ। ਹੁਣ ਜਾ ਕੇ ਉਸਦੀ ਤਹਿ ਤੱਕ ਪਹੁੰਚਿਆ ਹੈ।
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਸੀਂ ਅੱਲਾਹ ਦੇ ਰਸੂਲ ﷺ ਦੇ ਨਾਲ ਸੀ ਕਿ ਅਚਾਨਕ ਕੁੱਝ ਗਿਰਨ ਦੀ ਆਵਾਜ਼ ਸੁਣੀ ਗਈ। ਤਾਂ ਆਪ ﷺ ਨੇ ਫਰਮਾਇਆ: "ਕੀ ਤੁਸੀਂ ਜਾਣਦੇ ਹੋ ਕਿ ਇਹ ਕੀ ਹੈ?" ਅਸੀਂ ਕਿਹਾ: ਅੱਲਾਹ ਅਤੇ ਉਸਦੇ ਰਸੂਲ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਇਹ ਇੱਕ ਪੱਥਰ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਵਿੱਚ ਸੁੱਟਿਆ ਗਿਆ ਸੀ ਅਤੇ ਉਹ ਲਗਾਤਾਰ ਜਹੰਨਮ ਵਿੱਚ ਗਿਰ ਰਿਹਾ ਸੀ। ਹੁਣ ਜਾ ਕੇ ਉਸਦੀ ਤਹਿ ਤੱਕ ਪਹੁੰਚਿਆ ਹੈ।"
Explanation
ਇਸ 'ਤੇ ਆਪ ﷺ ਨੇ ਉਨ੍ਹਾਂ ਨੂੰ ਕਿਹਾ: ਜੋ ਆਵਾਜ਼ ਤੁਸੀਂ ਸੁਣੀ ਹੈ, ਅਸਲ ਵਿੱਚ ਉਹ ਇੱਕ ਪੱਥਰ ਦੇ ਡਿੱਗਣ ਦੀ ਆਵਾਜ਼ ਹੈ, ਜੋ ਸੱਤਰ ਸਾਲ ਪਹਿਲਾਂ ਜਹੰਨਮ ਦੇ ਕਿਨਾਰੇ ਤੋਂ ਸੁੱਟਿਆ ਗਿਆ ਸੀ ਅਤੇ ਉਹ ਹੁਣ ਜਾ ਕੇ ਉਸ ਦੀ ਤਹਿ (ਤਲ) ਤੱਕ ਪਹੁੰਚਿਆ ਹੈ, ਜਿਸ ਦੀ ਆਵਾਜ਼ ਤੁਹਾਨੂੰ ਸੁਣੀ ਹੈ।
Benefits
ਜਿਸ ਗੱਲ ਬਾਰੇ ਮਨੁੱਖ ਨੂੰ ਇਲਮ (ਗਿਆਨ) ਨਾ ਹੋਵੇ, ਉਸ ਨੂੰ ਅੱਲਾਹ ਦੇ ਹਵਾਲੇ ਕਰ ਦੇਣਾ ਮੁਸਤਹੱਬ (ਪਸੰਦੀਦਾ/ਵਧੇਰੇ ਚੰਗਾ) ਹੈ।
ਕਿਸੇ ਗੱਲ ਨੂੰ ਦੱਸਣ ਤੋਂ ਪਹਿਲਾਂ, ਉਸਤਾਦ (ਅਧਿਆਪਕ) ਨੂੰ ਉਸ ਵੱਲ ਧਿਆਨ ਦਿਵਾਉਣਾ ਚਾਹੀਦਾ ਹੈ, ਤਾਂ ਜੋ ਚੰਗੀ ਤਰ੍ਹਾਂ ਸਮਝ ਆ ਜਾਵੇ।
Attribution
Categories
Share hadeeth
Sharing options

