ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।
Choose an available translation of this Hadeeth
Hadeeth text
ਅਬਦੁੱਲਾਹ ਬਿਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਮੈਂ ਹਰ ਉਹ ਗੱਲ ਲਿਖ ਲੈਂਦਾ ਸੀ, ਜੋ ਮੈਂ ਅੱਲਾਹ ਦੇ ਰਸੂਲ ﷺ ਕੋਲੋਂ ਸੁਣਦਾ ਸੀ, ਤਾਂ ਜੋ ਉਹ ਸੁਰੱਖਿਅਤ ਰਹਿ ਸਕੇ। ਇਸ 'ਤੇ ਕੁਰੈਸ਼ ਦੇ ਕੁੱਝ ਲੋਕਾਂ ਨੇ ਮੈਨੂੰ ਇਸ ਤੋਂ ਰੋਕ ਦਿੱਤਾ ਅਤੇ ਕਿਹਾ ਕਿ ਕੀ ਤੂੰ ਅੱਲਾਹ ਦੇ ਰਸੂਲ ﷺ ਕੋਲੋਂ ਸੁਣੀ ਹਰ ਗੱਲ ਲਿਖ ਲੈਂਦਾ ਹੈਂ, ਹਾਲਾਂਕਿ ਅੱਲਾਹ ਦੇ ਰਸੂਲ ﷺ ਵੀ ਇੱਕ ਇਨਸਾਨ ਹਨ, ਜੋ ਗੁੱਸੇ ਵਿੱਚ ਤੇ ਖੁਸ਼ੀ ਵਿੱਚ ਦੋਵਾਂ ਹਾਲਤਾਂ ਵਿੱਚ ਗੱਲ ਕਰਦੇ ਹਨ? ਇਸ ਲਈ ਮੈਂ ਲਿਖਣਾ ਬੰਦ ਕਰ ਦਿੱਤਾ ਅਤੇ ਇਹ ਗੱਲ ਅੱਲਾਹ ਦੇ ﷺ ਨੂੰ ਦੱਸੀ, ਤਾਂ ਆਪ ﷺ ਨੇ ਆਪਣੀ ਉਂਗਲੀ ਨਾਲ ਆਪਣੇ ਮੂੰਹ ਵੱਲ ਇਸ਼ਾਰਾ ਕਰਦਿਆਂ ਫਰਮਾਇਆ: "ਲਿਖਿਆ ਕਰੋ। ਉਸ ਜ਼ਾਤ (ਹਸਤੀ) ਦੀ ਕਸਮ ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ (ਮੂੰਹ) ਵਿੱਚੋਂ ਸਿਵਾਏ ਹੱਕ ਦੇ ਹੋਰ ਕੁੱਝ ਨਹੀਂ ਨਿੱਕਲਦਾ।"
Explanation
ਫੇਰ ਮੈਂ ਅੱਲਾਹ ਦੇ ਨਬੀ ﷺ ਦੇ ਸਾਹਮਣੇ ਇਸ ਗੱਲ ਦਾ ਜ਼ਿਕਰ ਕੀਤਾ, ਤਾਂ ਆਪ ﷺ ਨੇ ਆਪਣੀ ਉਂਗਲੀ ਨਾਲ ਆਪਣੇ ਮੂੰਹ ਵੱਲ ਇਸ਼ਾਰਾ ਕਰਦੇ ਹੋਏ ਕਿਹਾ ਕਿ; ਤੁਸੀਂ ਲਿਖਿਆ ਕਰੋ! ਉਸ ਜ਼ਾਤ (ਹਸਤੀ) ਦੀ ਕਸਮ (ਸੁੰਹ) ਜਿਸ ਦੇ ਹੱਥ ਵਿੱਚ ਮੇਰੀ ਜਾਨ ਹੈ, ਇਸ ਮੂੰਹ ਵਿੱਚੋਂ ਹਰ ਹਾਲ ਵਿੱਚ ਹੱਕ-ਸੱਚ ਹੀ ਨਿੱਕਲਦਾ ਹੈ। ਖੁਸ਼ੀ ਦੀ ਹਾਲਤ ਵਿੱਚ ਵੀ ਅਤੇ ਗੁੱਸੇ ਦੀ ਹਾਲਤ ਵਿੱਚ ਵੀ।
ਅੱਲਾਹ ਤਆਲਾ ਨੇ ਵੀ ਆਪਣੇ ਨਬੀ ﷺ ਬਾਰੇ ਫਰਮਾਇਆ ਹੈ: {ਉਹ ਆਪਣੀ ਇੱਛਾ ਨਾਲ ਨਹੀਂ ਬੋਲਦਾ। ਉਹ ਤਾਂ ਇੱਕ ਵਹੀ (ਰੱਬ ਬਾਣੀ) ਹੈ ਜਿਹੜੀ ਉਸ ਵੱਲ ਭੇਜੀ ਜਾਂਦੀ ਹੈ।} [ਸੂਰਤ ਅਨ-ਨਜਮ: 3-4]
Benefits
ਸਹਾਬਾ (ਰਜ਼ੀਅੱਲਾਹੁ ਅਨਹੁਮ) ਦੀ ਪੂਰੀ ਕੋਸ਼ਿਸ਼ ਰਹਿੰਦੀ ਸੀ ਕਿ ਸੁੰਨਤ ਦੀ ਸੁਰੱਖਿਆ ਕੀਤੀ ਜਾਵੇ ਅਤੇ ਇਸ ਨੂੰ ਅੱਗੇ ਦੂਜਿਆਂ ਤੱਕ ਪਹੁੰਚਾਇਆ ਜਾਵੇ।
ਕਿਸੇ ਮਸਲਿਹਤ (ਚੰਗੇ ਮਕਸਦ) ਲਈ, ਜਿਵੇਂ ਕਿ ਕਿਸੇ ਗੱਲ 'ਤੇ ਉਭਾਰਨ ਲਈ, ਕਸਮ (ਸੁੰਹ) ਦੀ ਲੋੜ ਨਾ ਹੋਣ 'ਤੇ ਵੀ ਕਸਮ ਖਾਣੀ ਜਾਇਜ਼ ਹੈ।
ਇਲਮ (ਗਿਆਨ) ਨੂੰ ਲਿਖ ਲੈਣਾ, ਉਸ ਦੀ ਸੁਰੱਖਿਆ ਦਾ ਸਭ ਤੋਂ ਮਹੱਤਵਪੂਰਨ ਸਾਧਨ ਹੈ।
Attribution
Categories
Share hadeeth
Sharing options

