افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5981[حسن]
HadeethEnc · 1.22.0

ਉਹ ਵਿਅਕਤੀ ਸਾਡੇ ਵਿੱਚੋਂ ਨਹੀਂ, ਜਿਸਨੇ ਅਪਸ਼ਗਨ ਲਿਆ ਜਾਂ ਜਿਸ ਲਈ ਅਪਸ਼ਗਨ ਲਿਆ ਗਿਆ; ਜਿਸਨੇ ਜੋਤਸ਼ੀਆਂ ਵਾਲਾ ਕੰਮ ਕੀਤਾ ਜਾਂ ਜੋਤਸ਼ੀਆਂ ਵਾਲਾ ਕੰਮ ਕਿਸੇ ਤੋਂ ਕਰਵਾਇਆ; ਜਿਸਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ

Available translations

Choose an available translation of this Hadeeth

01

Hadeeth text

ਇਮਰਾਨ ਬਿਨ ਹੁਸੈਨ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਉਹ ਵਿਅਕਤੀ ਸਾਡੇ ਵਿੱਚੋਂ ਨਹੀਂ, ਜਿਸਨੇ ਅਪਸ਼ਗਨ ਲਿਆ ਜਾਂ ਜਿਸ ਲਈ ਅਪਸ਼ਗਨ ਲਿਆ ਗਿਆ; ਜਿਸਨੇ ਜੋਤਸ਼ੀਆਂ ਵਾਲਾ ਕੰਮ ਕੀਤਾ ਜਾਂ ਜੋਤਸ਼ੀਆਂ ਵਾਲਾ ਕੰਮ ਕਿਸੇ ਤੋਂ ਕਰਵਾਇਆ; ਜਿਸਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ। ਜਿਸਨੇ ਜਾਦੂ ਦੀ ਕੋਈ ਗੰਢ ਬੰਨ੍ਹੀ ਅਤੇ ਜੋ ਕਿਸੇ ਜੋਤਸ਼ੀ ਕੋਲ ਗਿਆ ਤੇ ਉਸ ਦੀ ਗੱਲ ਨੂੰ ਸੱਚ ਮੰਨਿਆ, ਉਸਨੇ ਉਸ ਸ਼ਰੀਅਤ ਦਾ ਇਨਕਾਰ ਕੀਤਾ ਜੋ ਮੁਹੰਮਦ ﷺ ਉੱਤੇ ਉਤਾਰੀ ਗਈ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਕੁੱਝ ਖਾਸ ਕੰਮਾਂ ਬਾਰੇ ਦੱਸਿਆ ਕਿ ਮੇਰੀ ਉਮੱਤ ਦੇ ਜੋ ਲੋਕ ਅਜਿਹੇ ਕੰਮ ਕਰਦੇ ਹਨ, ਉਹ ਸਾਡੇ ਵਿੱਚੋਂ ਨਹੀਂ ਹਨ। ਇਹ ਕੰਮ ਕੁਝ ਇਸ ਪ੍ਰਕਾਰ ਹਨ:

1- ਅਜਿਹਾ ਵਿਅਕਤੀ ਜਿਸਨੇ ਅਪਸ਼ਗਨ ਲਿਆ ਜਾਂ ਜਿਸ ਦੇ ਲਈ ਅਪਸ਼ਗਨ ਲਿਆ ਗਿਆ। ਇਸ ਦਾ ਮੂਲ ਇਹ ਹੈ ਕਿ ਅਰਬੀ ਲੋਕ ਕੋਈ ਕੰਮ, ਜਿਵੇਂ ਸਫ਼ਰ ਜਾਂ ਵਪਾਰ, ਸ਼ੁਰੂ ਕਰਨ ਤੋਂ ਪਹਿਲਾਂ ਪੰਛੀ ਨੂੰ ਛੱਡਿਆ ਕਰਦੇ ਸੀ। ਜੇਕਰ ਪੰਛੀ ਸੱਜੇ ਪਾਸੇ ਉੱਡਦਾ, ਤਾਂ ਇਹ ਚੰਗਾ ਸ਼ਗਨ ਮੰਨਿਆ ਜਾਂਦਾ ਤੇ ਜਿਸ ਕੰਮ ਦਾ ਇਰਾਦਾ ਕਰਦੇ, ਉਸ ਲਈ ਅੱਗੇ ਵੱਧਦੇ। ਲੇਕਿਨ ਜੇਕਰ ਪੰਛੀ ਖੱਬੇ ਪਾਸੇ ਉੱਡਦਾ, ਤਾਂ ਇਹ ਬੁਰਾ ਸ਼ਗਨ ਮੰਨਿਆ ਜਾਂਦਾ ਹੈ ਤੇ ਜੋ ਕੰਮ ਕਰਨਾ ਚਾਹੁੰਦੇ ਉਸਨੂੰ ਛੱਡ ਦਿੰਦੇ। ਅਜਿਹਾ ਕੰਮ ਨਾ ਤਾਂ ਆਪ ਕਰਨਾ ਜਾਇਜ਼ ਹੈ ਅਤੇ ਨਾ ਹੀ ਕਿਸੇ ਹੋਰ ਤੋਂ ਕਰਵਾਉਣਾ ਜਾਇਜ਼ ਹੈ। ਧਿਆਨ ਰਹੇ ਇਸ ਵਿੱਚ ਕਿਸੇ ਵੀ ਚੀਜ਼ ਤੋਂ ਲਿਆ ਜਾਣ ਵਾਲਾ ਅਪਸ਼ਗਨ ਸ਼ਾਮਲ ਹੈ। ਭਾਵੇਂ ਉਸ ਚੀਜ਼ ਦਾ ਸਬੰਧ ਸੁਣਨ ਨਾਲ ਹੋਵੇ ਜਾਂ ਦੇਖਣ ਨਾਲ ਹੋਵੇ ਅਤੇ ਉਹ ਚੀਜ਼ ਭਾਵੇਂ ਪੰਛੀ ਹੋਵੇ, ਜਾਨਵਰ ਹੋਵੇ, ਸਰੀਰਕ ਕਮੀਆਂ ਵਾਲੇ ਲੋਕ ਹੋਣ, ਅੰਕ ਹੋਣ ਜਾਂ ਦਿਨ ਆਦਿ ਹੋਣ।

2- ਅਜਿਹਾ ਵਿਅਕਤੀ ਜਿਸਨੇ ਆਪ ਜੋਤਸ਼ੀ ਵਾਲਾ ਕੰਮ ਕੀਤਾ ਜਾਂ ਕਿਸੇ ਹੋਰ ਤੋਂ ਜੋਤਸ਼ੀ ਵਾਲਾ ਕੰਮ ਕਰਵਾਇਆ। ਜਿਸ ਨੇ ਤਾਰਿਆਂ ਆਦਿ ਦਾ ਸਹਾਰਾ ਲੈ ਕੇ ਗੈਬ (ਪਰੋਖ) ਦਾ ਗਿਆਨ ਜਾਣਨ ਦਾ ਦਾਅਵਾ ਕੀਤਾ ਜਾਂ ਫੇਰ ਕਿਸੇ ਅਜਿਹੇ ਵਿਅਕਤੀ ਕੋਲ ਗਿਆ ਜੋ ਗੈਬ ਦਾ ਗਿਆਨ ਜਾਣਨ ਦਾ ਦਾਅਵਾ ਕਰਦਾ ਹੈ ਅਤੇ ਉਸ ਦੀ ਗੱਲ ਨੂੰ ਸੱਚ ਵੀ ਮੰਨਿਆ, ਤਾਂ ਉਸ ਨੇ ਮੁਹੰਮਦ ﷺ 'ਤੇ ਉਤਾਰੀ ਗਈ ਸ਼ਰੀਅਤ ਦਾ ਇਨਕਾਰ ਕੀਤਾ, ਭਾਵ ਕੁਫਰ ਕੀਤਾ।

3- ਅਜਿਹਾ ਵਿਅਕਤੀ ਜਿਸ ਨੇ ਜਾਦੂ ਕੀਤਾ ਜਾਂ ਜਾਦੂ ਕਰਵਾਇਆ। ਇਸ ਤੋਂ ਮੁਰਾਦ ਉਹ ਵਿਅਕਤੀ ਹੈ, ਜਿਸ ਨੇ ਕਿਸੇ ਨੂੰ ਫਾਇਦਾ ਪਹੁੰਚਾਉਣ ਜਾਂ ਕਿਸੇ ਦਾ ਨੁਕਸਾਨ ਕਰਨ ਦੇ ਉਦੇਸ਼ ਨਾਲ ਜਾਦੂ ਕੀਤਾ ਜਾਂ ਜਾਦੂ ਕਰਵਾਇਆ ਜਾਂ ਗਲਤ ਮੰਤਰ ਪੜ੍ਹ ਕੇ ਕਿਸੇ ਧਾਗੇ ਆਦਿ 'ਤੇ ਗੰਢ ਬੰਨ੍ਹੀ ਤੇ ਫੂਕ ਮਾਰੀ।
03

Benefits

ਅੱਲਾਹ ਉੱਤੇ ਭਰੋਸਾ ਕਰਨਾ ਤੇ ਉਸ ਦੀ ਲਿਖੀ ਤਕਦੀਰ ਦੇ ਫੈਸਲੇ 'ਤੇ ਈਮਾਨ ਰੱਖਣਾ ਲਾਜ਼ਮੀ ਹੈ ਅਤੇ ਅਪਸ਼ਗਨ, ਜਾਦੂ-ਟੂਣਾ, ਜੋਤਿਸ਼ ਵਿੱਦਿਆ ਆਦਿ ਕੰਮ ਕਰਨਾ ਜਾਂ ਕਿਸੇ ਤੋਂ ਕਰਵਾਉਣਾ ਹਰਾਮ ਹੈ।
ਗੈਬ (ਪਰੋਖ) ਦੀ ਗੱਲ ਜਾਣਨ ਦਾ ਦਾਅਵਾ ਕਰਨਾ ਸ਼ਿਰਕ ਹੈ ਜੋ ਕਿ ਤੌਹੀਦ ਦਾ ਵਿਰੋਧੀ ਹੈ।
ਜੋਤਸ਼ੀਆਂ ਦੀ ਗੱਲ 'ਤੇ ਯਕੀਨ ਕਰਨਾ ਅਤੇ ਉਨ੍ਹਾਂ ਕੋਲ ਜਾਣਾ ਹਰਾਮ ਹੈ। ਇਸੇ ਸੰਦਰਭ ਵਿੱਚ ਹਥੇਲੀ ਦੇਖਣਾ, ਪਿਆਲਾ ਪੜ੍ਹਨਾ ਅਤੇ ਤਾਰਿਆਂ ਤੇ ਗ੍ਰਹਿਆਂ ਦੇ ਘੁੰਮਾਓ ਨਾਲ ਇਨਸਾਨ ਦੀ ਚੰਗੀ-ਮਾੜੀ ਕਿਸਮਤ ਨੂੰ ਜੋੜਨਾ ਆਦਿ ਵੀ ਸ਼ਾਮਲ ਹਨ। ਭਾਵੇਂ ਇਹ ਸਭ ਕੰਮ ਜਾਣਕਾਰੀ ਹਾਸਲ ਕਰਨ ਤੇ ਸਿੱਖਿਆ ਲਈ ਹੀ ਕਿਉਂ ਨਾ ਕੀਤੇ ਜਾਣ।

Attribution

[رواه البزار]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...