ਛੂਤ-ਛਾਤ ਜਾਂ ਬਦਸ਼ਗਨੀ ਵਰਗੀ ਕੋਈ ਚੀਜ਼ ਨਹੀਂ ਹੁੰਦੀ; ਉੱਲੂ ਅਤੇ ਸਫਰ ਦੇ ਮਹੀਨੇ ਦੀ ਕੋਈ ਅਸ਼ੁਭਤਾ ਨਹੀਂ। ਕੋਹੜ ਦੇ ਰੋਗੀ ਤੋਂ ਇਸ ਤਰ੍ਹਾਂ ਦੂਰ ਭੱਜੋ ਜਿਵੇਂ ਤੁਸੀਂ ਕਿਸੇ ਸ਼ੇਰ ਤੋਂ ਭੱਜਦੇ ਹੋ।
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਛੂਤ-ਛਾਤ ਜਾਂ ਬਦਸ਼ਗਨੀ ਵਰਗੀ ਕੋਈ ਚੀਜ਼ ਨਹੀਂ ਹੁੰਦੀ; ਉੱਲੂ ਅਤੇ ਸਫਰ ਦੇ ਮਹੀਨੇ ਦੀ ਕੋਈ ਅਸ਼ੁਭਤਾ ਨਹੀਂ। ਕੋਹੜ ਦੇ ਰੋਗੀ ਤੋਂ ਇਸ ਤਰ੍ਹਾਂ ਦੂਰ ਭੱਜੋ ਜਿਵੇਂ ਤੁਸੀਂ ਕਿਸੇ ਸ਼ੇਰ ਤੋਂ ਭੱਜਦੇ ਹੋ।"
Explanation
1- ਜਹਾਲਤ ਦੇ ਸਮੇਂ ਦੇ ਕੁੱਝ ਲੋਕ ਸਮਝਦੇ ਸਨ ਕਿ ਬਿਮਾਰੀਆਂ ਆਪਣੇ ਆਪ ਵਿੱਚ ਛੂਤਕਾਰੀ (ਫੈਲਣ ਵਾਲੀਆਂ) ਹੁੰਦੀਆਂ ਹਨ। ਇਸ ਲਈ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਕੋਈ ਵੀ ਬਿਮਾਰੀ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਨਹੀਂ ਪਹੁੰਚਦੀ। ਇਸ ਸ੍ਰਿਸ਼ਟੀ ਦਾ ਪ੍ਰਬੰਧਕ ਸਿਰਫ਼ ਅੱਲਾਹ ਹੀ ਹੈ, ਉਹੀ ਬਿਮਾਰੀ ਦਿੰਦਾ ਤੇ ਠੀਕ ਕਰਦਾ ਹੈ। ਇਹ ਸਭ ਉਸੇ ਦੀ ਮਰਜ਼ੀ ਅਤੇ ਫੈਸਲੇ ਅਨੁਸਾਰ ਹੁੰਦਾ ਹੈ।
2- ਜਹਾਲਤ ਦੇ ਸਮੇਂ ਦੇ ਲੋਕ ਜਦੋਂ ਕਿਸੇ ਸਫ਼ਰ ਜਾਂ ਵਪਾਰ ਲਈ ਨਿਕਲਦੇ, ਤਾਂ ਕਿਸੇ ਪੰਛੀ ਨੂੰ ਉਡਾਉਂਦੇ। ਜੇਕਰ ਉਹ ਸੱਜੇ ਪਾਸੇ ਉੱਡਦਾ, ਤਾਂ ਖੁਸ਼ ਹੋ ਜਾਂਦੇ। ਲੇਕਿਨ ਜੇ ਖੱਬੇ ਪਾਸੇ ਉੱਡਦਾ, ਤਾਂ ਬੁਰਾ ਸ਼ਗਨ ਲੈਂਦੇ ਤੇ ਵਾਪਸ ਮੁੜ ਜਾਂਦੇ। ਇਸ ਲਈ ਅੱਲਾਹ ਦੇ ਨਬੀ ﷺ ਨੇ ਇਸ ਤਰ੍ਹਾਂ ਦੇ ਪੰਛੀ ਉਡਾਉਣ ਤੋਂ ਬੁਰਾ ਸ਼ਗਨ ਲੈਣ ਤੋਂ ਮਨਾਹ ਕੀਤਾ ਅਤੇ ਦੱਸਿਆ ਕਿ ਇਹ ਗਲਤ ਧਾਰਨਾ ਹੈ।
3- ਜਹਾਲਤ ਦੇ ਸਮੇਂ ਦੇ ਲੋਕ ਕਹਿੰਦੇ ਸਨ ਕਿ: ਜੇਕਰ ਕਿਸੇ ਘਰ 'ਤੇ ਉੱਲੂ ਬੈਠ ਜਾਵੇ, ਤਾਂ ਉਹ ਘਰ ਵਾਲੇ ਕਿਸੇ ਮੁਸੀਬਤ ਵਿੱਚ ਫਸ ਜਾਂਦੇ ਹਨ। ਲੇਕਿਨ ਅੱਲਾਹ ਦੇ ਰਸੂਲ ﷺ ਨੇ ਇਸ ਤਰੀਕੇ ਦੇ ਅਪਸ਼ਗਨ ਲੈਣ ਤੋਂ ਮਨਾਹ ਕਰ ਦਿੱਤਾ।
4- ਆਪ ﷺ ਨੇ ਸਫ਼ਰ ਦੇ ਮਹੀਨੇ ਤੋਂ ਬਦਸ਼ਗਨੀ ਲੈਣ ਤੋਂ ਵੀ ਮਨਾਹ ਕਰ ਦਿੱਤਾ। 'ਸਫ਼ਰ' ਚੰਦ ਦੇ ਮਹੀਨਿਆਂ ਵਿੱਚੋਂ ਦੂਜਾ ਮਹੀਨਾ ਹੈ। ਜਦੋਂ ਕਿ ਕੁੱਝ ਲੋਕਾਂ ਦਾ ਕਹਿਣਾ ਹੈ ਕਿ 'ਸਫ਼ਰ' ਇੱਕ ਕੀੜਾ ਹੈ, ਜੋ ਜਾਨਵਰ ਜਾਂ ਇਨਸਾਨ ਦੇ ਪੇਟ ਵਿੱਚ ਪੈਦਾ ਹੋ ਜਾਂਦਾ ਹੈ। ਅਰਬਾਂ ਦੀ ਇਹ ਵਿਚਾਰਧਾਰਾ ਸੀ ਕਿ ਇਹ ਖਾਜ-ਖੁਰਕ ਦੀ ਬਿਮਾਰੀ ਨਾਲੋਂ ਵੱਧ ਫੈਲਣ ਵਾਲੀ ਬਿਮਾਰੀ ਹੈ। ਇਸ ਲਈ ਨਬੀ ﷺ ਨੇ ਇਸ ਗਲਤ ਧਾਰਨਾ ਦਾ ਵੀ ਖੰਡਨ ਕਰ ਦਿੱਤਾ।
5- ਆਪ ﷺ ਨੇ ਕੋਹੜ ਦੀ ਬਿਮਾਰੀ ਤੋਂ ਸ਼ਿਕਾਰ ਇਨਸਾਨ ਤੋਂ ਇੰਜ ਦੂਰ ਭੱਜਣ ਦਾ ਹੁਕਮ ਦਿੱਤਾ, ਜਿਵੇਂ ਸ਼ੇਰ ਤੋਂ ਦੂਰ ਭੱਜਿਆ ਜਾਂਦਾ ਹੈ। ਅਸਲ ਵਿੱਚ ਇਹ ਹੁਕਮ ਆਪਣੇ ਆਪ ਲਈ ਸਾਵਧਾਨੀ ਵਰਤਣ, ਆਪਣੀ ਭਲਾਈ (ਸਲਾਮਤੀ) ਦੀ ਕੋਸ਼ਿਸ਼ ਕਰਨ ਅਤੇ ਅੱਲਾਹ ਦੁਆਰਾ ਨਿਰਧਾਰਤ ਸਾਧਨਾਂ ਦੀ ਵਰਤੋਂ ਕਰਨ ਦੇ ਦਾਇਰੇ ਵਿੱਚ ਆਉਂਦਾ ਹੈ। ਕੋਹੜ ਇੱਕ ਅਜਿਹੀ ਬਿਮਾਰੀ ਹੈ ਜਿਸ ਵਿੱਚ ਪੀੜਤ ਵਿਅਕਤੀ ਦੇ ਸ਼ਰੀਰ ਦੇ ਅੰਗ ਗਲਣ (ਸੜਨ) ਲੱਗ ਜਾਂਦੇ ਹਨ।
Benefits
ਇਸ ਗੱਲ 'ਤੇ ਈਮਾਨ ਰੱਖਣਾ ਜ਼ਰੂਰੀ ਹੈ ਕਿ ਸ਼੍ਰਿਸ਼ਟੀ ਵਿੱਚ ਜੋ ਕੁੱਝ ਹੁੰਦਾ ਹੈ, ਅੱਲਾਹ ਦੀ ਤਕਦੀਰ ਅਤੇ ਫੈਸਲੇ ਅਨੁਸਾਰ ਹੀ ਹੁੰਦਾ ਹੈ ਅਤੇ ਦੁਨੀਆ ਦੇ ਸਾਰੇ ਸਾਧਨ ਅੱਲਾਹ ਦੇ ਹੱਥ ਵਿੱਚ ਹਨ। ਉਹੀਓ ਉਨ੍ਹਾਂ ਨੂੰ ਬਲ ਬਖਸ਼ਦਾ ਹੈ ਅਤੇ ਉਹੀਓ ਉਨ੍ਹਾਂ ਨੂੰ ਬੇਅਸਰ ਕਰਦਾ ਹੈ।
ਜੋ ਲੋਕ ਕਾਲੇ ਤੇ ਲਾਲ ਆਦਿ ਰੰਗਾਂ, ਕੁੱਝ ਨੰਬਰਾਂ, ਨਾਵਾਂ, ਬੰਦਿਆਂ ਜਾਂ ਅਪਾਹਜ ਲੋਕਾਂ ਤੋਂ ਬਦਸ਼ਗਨੀ ਲੈਂਦੇ ਹਨ, ਉਨ੍ਹਾਂ ਦਾ ਅਜਿਹਾ ਕਰਨਾ ਗਲਤ ਅਤੇ ਬੇਬੁਨਿਆਦ ਹੈ।
ਕੋਹੜ ਅਤੇ ਇਸੇ ਵਰਗੀਆਂ ਹੋਰ ਛੂਤ ਦੀਆਂ ਬਿਮਾਰੀਆਂ ਨਾਲ ਪੀੜਤ ਲੋਕਾਂ ਦੇ ਨੇੜੇ ਜਾਣ ਦੀ ਮਨਾਹੀ ਅਸਲ ਵਿੱਚ ਉਨ੍ਹਾਂ ਕਾਰਨਾਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਕੁੱਖ ਵਿੱਚੋਂ ਆਮ ਤੌਰ 'ਤੇ ਅੱਲਾਹ ਦੇ ਹੁਕਮ ਨਾਲ ਨਤੀਜੇ ਪੈਦਾ ਹੁੰਦੇ ਹਨ। ਦੇਖਿਆ ਜਾਵੇ ਇਨ੍ਹਾਂ ਕਾਰਨਾਂ ਦੀ ਆਪਣੇ ਆਪ ਵਿੱਚ ਕੋਈ ਸੁਤੰਤਰ ਹੋਂਦ ਨਹੀਂ ਹੁੰਦੀ, ਸਗੋਂ ਜੇਕਰ ਅੱਲਾਹ ਚਾਹਵੇ ਤਾਂ ਉਨ੍ਹਾਂ ਦਾ ਅਸਰ ਖਤਮ ਕਰ ਕੇ ਉਨ੍ਹਾਂ ਨੂੰ ਬੇਅਸਰ ਕਰ ਸਕਦਾ ਹੈ ਅਤੇ ਜੇਕਰ ਚਾਹਵੇ ਤਾਂ ਉਨ੍ਹਾਂ ਨੂੰ ਬਾਕੀ ਰੱਖ ਕੇ ਉਨ੍ਹਾਂ ਨੂੰ ਪ੍ਰਭਾਵਸ਼ਾਲੀ ਬਣਾ ਸਕਦਾ ਹੈ।
Attribution
Categories
Share hadeeth
Sharing options

