HadeethEnc · 1.22.0
ਨਰਮੀ ਜਿਸ ਵੀ ਚੀਜ਼ ਵਿੱਚ ਹੁੰਦੀ ਹੈ, ਉਸ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਜਿਸ ਵਿੱਚੋਂ ਕੱਢ ਦਿੱਤੀ ਜਾਂਦੀ ਹੈ, ਉਸ ਨੂੰ ਕਰੂਪ ਤੇ ਨੁਕਸਦਾਰ ਬਣਾ ਦਿੰਦੀ ਹੈ।
Available translations
Choose an available translation of this Hadeeth
01
Hadeeth text
ਅੱਲਾਹ ਦੇ ਨਬੀ ﷺ ਦੀ ਪਤਨੀ ਆਇਸ਼ਾ (ਰਜ਼ੀਅੱਲਾਹੁ ਅਨਹਾ) ਆਪ ﷺ ਤੋਂ ਰਿਵਾਇਤ ਕਰਦੀ ਹਨ ਕਿ ਆਪ ﷺ ਨੇ ਫ਼ਰਮਾਇਆ: "ਨਰਮੀ ਜਿਸ ਵੀ ਚੀਜ਼ ਵਿੱਚ ਹੁੰਦੀ ਹੈ, ਉਸ ਨੂੰ ਸੁੰਦਰ ਬਣਾ ਦਿੰਦੀ ਹੈ ਅਤੇ ਜਿਸ ਵਿੱਚੋਂ ਕੱਢ ਦਿੱਤੀ ਜਾਂਦੀ ਹੈ, ਉਸ ਨੂੰ ਕਰੂਪ ਤੇ ਨੁਕਸਦਾਰ ਬਣਾ ਦਿੰਦੀ ਹੈ।"
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦਇਆ, ਨਰਮੀ, ਬੋਲਚਾਲ ਤੇ ਕੰਮਾਂ ਵਿੱਚ ਧੀਰਜ ਰੱਖਣਾ ਚੀਜ਼ਾਂ ਦੀ ਸੁੰਦਰਤਾ ਅਤੇ ਸੰਪੂਰਨਤਾ ਵਿੱਚ ਵਾਧਾ ਕਰਦਾ ਹੈ ਅਤੇ ਇਸ ਨਾਲ ਇਸ ਗੱਲ ਦੀ ਸੰਭਾਵਨਾ ਰਹਿੰਦੀ ਹੈ ਕਿ ਬੰਦੇ ਦੀ ਜ਼ਰੂਰਤ (ਲੋੜ) ਪੂਰੀ ਹੋ ਜਾਵੇ।
ਜਦੋਂ ਕਿ ਸਖਤੀ ਤੇ ਤੀਬਰਤਾ ਨਾਲ ਚੀਜ਼ਾਂ ਨੁਕਸਦਾਰ ਤੇ ਕਰੂਪ ਬਣ ਜਾਂਦੀਆਂ ਹਨ ਅਤੇ ਬੰਦੇ ਦੀ ਜ਼ਰੂਰਤ ਦੀ ਪੂਰਤੀ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀਆਂ ਹਨ। ਅਤੇ ਜੇ ਜ਼ਰੂਰਤ ਪੂਰੀ ਵੀ ਹੋ ਜਾਵੇ, ਤਾਂ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਹੈ।
ਜਦੋਂ ਕਿ ਸਖਤੀ ਤੇ ਤੀਬਰਤਾ ਨਾਲ ਚੀਜ਼ਾਂ ਨੁਕਸਦਾਰ ਤੇ ਕਰੂਪ ਬਣ ਜਾਂਦੀਆਂ ਹਨ ਅਤੇ ਬੰਦੇ ਦੀ ਜ਼ਰੂਰਤ ਦੀ ਪੂਰਤੀ ਦੇ ਰਾਹ ਵਿੱਚ ਰੁਕਾਵਟ ਬਣ ਜਾਂਦੀਆਂ ਹਨ। ਅਤੇ ਜੇ ਜ਼ਰੂਰਤ ਪੂਰੀ ਵੀ ਹੋ ਜਾਵੇ, ਤਾਂ ਬੜੀ ਮੁਸ਼ਕਿਲ ਨਾਲ ਪੂਰੀ ਹੁੰਦੀ ਹੈ।
03
Benefits
ਨਰਮੀ ਅਪਣਾਉਣ ਦੀ ਪ੍ਰੇਰਨਾ।
ਨਰਮੀ ਵਿਅਕਤੀ ਦੇ ਚਰਿੱਤਰ ਨੂੰ ਸੁੰਦਰ ਬਣਾਉਂਦੀ ਹੈ ਅਤੇ ਇਹ ਇਸ ਦੁਨੀਆ ਤੇ ਆਖਰਤ (ਪਰਲੋਕ) ਦੋਵਾਂ ਵਿੱਚ ਹਰ ਭਲਾਈ ਦਾ ਸਬੱਬ (ਸਾਧਨ) ਹੈ।
ਨਰਮੀ ਵਿਅਕਤੀ ਦੇ ਚਰਿੱਤਰ ਨੂੰ ਸੁੰਦਰ ਬਣਾਉਂਦੀ ਹੈ ਅਤੇ ਇਹ ਇਸ ਦੁਨੀਆ ਤੇ ਆਖਰਤ (ਪਰਲੋਕ) ਦੋਵਾਂ ਵਿੱਚ ਹਰ ਭਲਾਈ ਦਾ ਸਬੱਬ (ਸਾਧਨ) ਹੈ।
Attribution
[رواه مسلم]
Categories
Share
Share hadeeth
Sharing options · 0 Total shares