HadeethEnc · 1.22.0
ਸਭ ਤੋਂ ਸੰਪੂਰਨ ਈਮਾਨ ਵਾਲਾ ਵਿਅਕਤੀ (ਮੋਮਿਨ) ਉਹ ਹੈ ਜਿਸ ਦੇ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਣ ਅਤੇ ਤੁਹਾਡੇ ਵਿੱਚੋਂ ਸਭ ਤੋਂ ਚੰਗਾ ਇਨਸਾਨ ਉਹ ਹੈ ਜੋ ਆਪਣੀਆਂ ਔਰਤਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਹੋਵੇ।
Available translations
Choose an available translation of this Hadeeth
01
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸਭ ਤੋਂ ਸੰਪੂਰਨ ਈਮਾਨ ਵਾਲਾ ਵਿਅਕਤੀ (ਮੋਮਿਨ) ਉਹ ਹੈ ਜਿਸ ਦੇ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਣ ਅਤੇ ਤੁਹਾਡੇ ਵਿੱਚੋਂ ਸਭ ਤੋਂ ਚੰਗਾ ਇਨਸਾਨ ਉਹ ਹੈ ਜੋ ਆਪਣੀਆਂ ਔਰਤਾਂ ਦੇ ਹੱਕ ਵਿੱਚ ਸਭ ਤੋਂ ਚੰਗਾ ਹੋਵੇ।"
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਸਭ ਤੋਂ ਸੰਪੂਰਨ ਈਮਾਨ ਵਾਲਾ ਮੋਮਿਨ ਉਹ ਹੈ ਜਿਸ ਦਾ ਅਖਲਾਕ (ਆਚਰਣ) ਸਭ ਤੋਂ ਵਧੀਆ ਹੋਵੇ। ਚੰਗੇ ਆਚਰਣ ਦਾ ਮਤਲਬ ਹੈ: ਹੱਸ ਕੇ ਮਿਲਣਾ, ਲੋਕਾਂ ਦੀ ਭਲਾਈ ਕਰਨਾ, ਚੰਗੇ ਬੋਲ ਬੋਲਣਾ ਅਤੇ ਕਿਸੇ ਨੂੰ ਨੁਕਸਾਨ ਪਹੁੰਚਾਉਣ ਤੋਂ ਬਚਣਾ।
ਇਸੇ ਤਰ੍ਹਾਂ ਸਭ ਤੋਂ ਵਧੀਆ (ਉੱਤਮ) ਮੋਮਿਨ ਉਹ ਹੈ ਜੋ ਆਪਣੇ ਪਰਿਵਾਰ ਦੀਆਂ ਔਰਤਾਂ, ਜਿਵੇਂ ਪਤਨੀ, ਧੀਆਂ, ਭੈਣਾਂ ਅਤੇ ਹੋਰ ਰਿਸ਼ਤੇਦਾਰ ਔਰਤਾਂ ਨਾਲ ਸਭ ਤੋਂ ਚੰਗਾ ਸਲੂਕ ਰੱਖਦਾ ਹੋਵੇ। ਕਿਉਂਕਿ ਇਹ ਔਰਤਾਂ ਚੰਗੇ ਸਲੂਕ ਦੀ ਸਭ ਤੋਂ ਵੱਧ ਹੱਕਦਾਰ ਹੁੰਦੀਆਂ ਹਨ।

03
Benefits
ਚੰਗੇ ਅਖਲਾਕ ਦੀ ਫਜ਼ੀਲਤ (ਮਹੱਤਤਾ) ਅਤੇ ਇਸਦਾ ਈਮਾਨ ਦਾ ਹਿੱਸਾ ਹੋਣਾ।
ਅਮਲ ਵੀ ਈਮਾਨ ਦਾ ਹਿੱਸਾ ਹੈ ਅਤੇ ਈਮਾਨ ਘੱਟਦਾ ਤੇ ਵੱਧਦਾ ਰਹਿੰਦਾ ਹੈ।
ਇਸਲਾਮ ਔਰਤਾਂ ਦੀ ਇੱਜ਼ਤ ਕਰਨ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਕਰਨ ਲਈ ਪ੍ਰੇਰਿਤ ਕਰਦਾ ਹੈ।
ਅਮਲ ਵੀ ਈਮਾਨ ਦਾ ਹਿੱਸਾ ਹੈ ਅਤੇ ਈਮਾਨ ਘੱਟਦਾ ਤੇ ਵੱਧਦਾ ਰਹਿੰਦਾ ਹੈ।
ਇਸਲਾਮ ਔਰਤਾਂ ਦੀ ਇੱਜ਼ਤ ਕਰਨ ਅਤੇ ਉਨ੍ਹਾਂ ਨਾਲ ਚੰਗਾ ਸਲੂਕ ਕਰਨ ਲਈ ਪ੍ਰੇਰਿਤ ਕਰਦਾ ਹੈ।
Attribution
[رواه أبو داود والترمذي وأحمد]
Categories
Share
Share hadeeth
Sharing options · 0 Total shares