HadeethEnc · 1.22.0
ਬੇਸ਼ੱਕ ਅੱਲਾਹ ਉਸ ਬੰਦੇ ਨੂੰ ਪਿਆਰ ਕਰਦਾ ਹੈ ਜੋ ਪਰਹੇਜ਼ਗਾਰ, ਦਿਲ ਦਾ ਧਨੀ ਅਤੇ ਨਿਮਰਤਾ ਨਾਲ ਲੁਕ ਕੇ ਰਹਿਣ ਵਾਲਾ ਹੋਵੇ।
Available translations
Choose an available translation of this Hadeeth
01
Hadeeth text
ਸਾਅਦ ਬਿਨ ਅਬੀ ਵੱਕਾਸ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਬੇਸ਼ੱਕ ਅੱਲਾਹ ਉਸ ਬੰਦੇ ਨੂੰ ਪਿਆਰ ਕਰਦਾ ਹੈ ਜੋ ਪਰਹੇਜ਼ਗਾਰ, ਦਿਲ ਦਾ ਧਨੀ ਅਤੇ ਨਿਮਰਤਾ ਨਾਲ ਲੁਕ ਕੇ ਰਹਿਣ ਵਾਲਾ ਹੋਵੇ।"
02
Explanation
ਅੱਲਾਹ ਦੇ ਨਬੀ ﷺ ਨੇ ਦੱਸਦੇ ਹਨ ਕਿ ਸਰਬਸ਼ਕਤੀਮਾਨ ਤੇ ਮਹਾਨ ਅੱਲਾਹ ਆਪਣੇ ਕੁੱਝ ਬੰਦਿਆਂ ਨਾਲ ਮੁਹੱਬਤ ਕਰਦਾ ਹੈ।
ਉਨ੍ਹਾਂ (ਅੱਲਾਹ ਦੇ ਪਿਆਰੇ ਬੰਦਿਆਂ) ਵਿੱਚੋਂ ਇੱਕ "ਪਰਹੇਜ਼ਗਾਰ" (ਮੁਤੱਕੀ) ਹੈ: ਭਾਵ ਜੋ ਅੱਲਾਹ ਦੇ ਹੁਕਮਾਂ ਦਾ ਪਾਲਣ ਕਰਦਾ ਹੈ ਅਤੇ ਉਸ ਦੀਆਂ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਦਾ ਹੈ।
ਅਤੇ ਅੱਲਾਹ ਉਸ ਬੇਨਿਆਜ਼ (ਦਿਲ ਦੇ ਧਨੀ) ਬੰਦੇ ਨਾਲ ਮੁਹੱਬਤ ਕਰਦਾ ਹੈ: ਜੋ ਲੋਕਾਂ ਤੋਂ ਬੇਨਿਆਜ਼ ਰਹਿੰਦਾ ਹੈ ਤੇ ਸਿਰਫ਼ ਅੱਲਾਹ 'ਤੇ ਹੀ ਭਰੋਸਾ ਰੱਖਦਾ ਹੈ, ਉਸਤੋਂ ਇਲਾਵਾ ਕਿਸੇ ਹੋਰ ਵੱਲ ਧਿਆਨ ਨਹੀਂ ਕਰਦਾ।
ਅੱਲਾਹ ਆਪਣੇ ਉਸ ਗੁਮਨਾਮ ਬੰਦੇ ਨਾਲ ਵੀ ਮੁਹੱਬਤ ਕਰਦਾ ਹੈ: ਜੋ ਸਧਾਰਨ ਤੇ ਨਿਮਰ ਹੋਵੇ, ਆਪਣੇ ਰੱਬ ਦੀ ਇਬਾਦਤ ਵਿੱਚ ਰੁਝਿਆ ਰਹਿੰਦਾ ਹੋਵੇ, ਆਪਣੇ ਦੀਨ ਤੇ ਦੁਨੀਆ ਦੇ ਲਾਭਦਾਇਕ ਕੰਮਾਂ ਵਿੱਚ ਲਗਿਆ ਰਹਿੰਦਾ ਹੋਵੇ, ਅਤੇ ਜਿਸ ਨੂੰ ਕੋਈ ਫ਼ਰਕ ਨਾ ਪਵੇ ਕਿ ਕੋਈ ਉਸ ਨੂੰ ਜਾਣੇ ਜਾਂ ਉਸ ਦੀ ਤਾਰੀਫ਼ ਕਰੇ।

03
Benefits
ਕੁੱਝ ਅਜਿਹੇ ਗੁਣਾਂ ਦਾ ਬਿਆਨ, ਜਿਨ੍ਹਾਂ ਰਾਹੀਂ ਬੰਦੇ ਨੂੰ ਅੱਲਾਹ ਦੀ ਮੁਹੱਬਤ ਹਾਸਲ ਹੁੰਦੀ ਹੈ। ਇਹ ਗੁਣ ਹਨ, ਤਕਵਾ (ਅੱਲਾਹ ਦਾ ਡਰ), ਨਿਮਰਤਾ ਅਤੇ ਅੱਲਾਹ ਦੀ ਦਿੱਤੀ ਹੋਈ ਚੀਜ਼ ਤੇ ਰਾਜ਼ੀ ਤੇ ਸੰਤੁਸ਼ਟ ਰਹਿਣਾ।
Attribution
[رواه مسلم]
Categories
Share
Share hadeeth
Sharing options · 0 Total shares