HadeethEnc · 1.22.0
ਦੁਆ ਹੀ ਇਬਾਦਤ ਹੈ
Available translations
Choose an available translation of this Hadeeth
01
Hadeeth text
ਨੋਮਾਨ ਬਿਨ ਬਸ਼ੀਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਦੁਆ ਹੀ ਇਬਾਦਤ ਹੈ।" ਫੇਰ ਆਪ ਨੇ ਇਹ ਆਇਤ ਪੜ੍ਹੀ: "ਤੁਹਾਡੇ ਪਾਲਣਹਾਰ ਦਾ ਫ਼ਰਮਾਨ ਹੈ ਕਿ ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋ ਕੇ ਨਰਕ ਵਿੱਚ ਪ੍ਰਵੇਸ਼ ਕਰਨਗੇ।" [ਸੂਰਤ ਗਾਫ਼ਿਰ/ਮੋਮਿਨ: 60]
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਦੁਆ ਹੀ ਇਬਾਦਤ ਹੈ। ਇਸ ਲਈ ਦੁਆ ਖਾਲਸ ਤੌਰ 'ਤੇ ਅੱਲਾਹ ਤੋਂ ਹੀ ਕਰਨੀ ਚਾਹੀਦੀ ਹੈ। ਭਾਵੇਂ ਦੁਆ ਅਜਿਹੀ ਹੋਵੇ ਕਿ ਉਸ ਵਿੱਚ ਅੱਲਾਹ ਤੋਂ ਕੁੱਝ ਮੰਗਿਆ ਜਾਵੇ, ਜਿਵੇਂ ਅੱਲਾਹ ਤਆਲਾ ਤੋਂ ਦੁਨੀਆ ਤੇ ਆਖਰਤ ਦੀ ਕੋਈ ਅਜਿਹੀ ਚੀਜ਼ ਮੰਗਣਾ ਜੋ ਉਸ ਲਈ ਲਾਭਕਾਰੀ ਹੋਵੇ ਅਤੇ ਅਜਿਹੀ ਚੀਜ਼ ਤੋਂ ਸੁਰੱਖਿਆ ਮੰਗਣਾ ਜੋ ਉਸ ਲਈ ਹਾਨੀਕਾਰਕ ਹੋਵੇ ਜਾਂ ਫੇਰ ਦੁਆ ਇਬਾਦਤ ਦੇ ਤੌਰ 'ਤੇ ਕੀਤੀ ਜਾਵੇ, ਜਿਵੇਂ ਹਰ ਉਹ ਜ਼ਾਹਰੀ (ਬਾਹਰੀ) ਅਤੇ ਅੰਦਰੂਨੀ (ਬਾਤਨੀ) ਕਥਨ ਤੇ ਕਰਮ ਜੋ ਅੱਲਾਹ ਨੂੰ ਪਸੰਦ ਹੋਵੇ ਅਤੇ ਜਿਸ ਨਾਲ ਉਹ ਰਾਜ਼ੀ ਹੁੰਦਾ ਹੋਵੇ; ਇਸ ਵਿੱਚ ਦਿਲ ਦੀ ਕੀਤੀ ਇਬਾਦਤ, ਸਰੀਰਕ ਇਬਾਦਤ, ਆਰਥਿਕ ਇਬਾਦਤ ਆਦਿ ਸਭ ਇਬਾਦਤਾਂ ਸ਼ਾਮਲ ਹਨ।
ਫੇਰ ਅੱਲਾਹ ਦੇ ਨਬੀ ﷺ ਨੇ ਇਸ ਦੀ ਦਲੀਲ ਦਿੰਦੇ ਹੋਏ ਫਰਮਾਇਆ ਕਿ ਅੱਲਾਹ ਤਆਲਾ ਦਾ ਫਰਮਾਨ ਹੈ: "ਮੈਨੂੰ ਹੀ ਪੁਕਾਰੋ, ਮੈਂ ਤੁਹਾਡੀਆਂ ਦੁਆਵਾਂ ਨੂੰ ਕਬੂਲ ਕਰਾਂਗਾ। ਸੱਚ ਜਾਣੋਂ ਕਿ ਜਿਹੜੇ ਲੋਕ ਮੇਰੀ ਬੰਦਗੀ ਕਰਨ ਤੋਂ ਮੂੰਹ ਮੋੜਦੇ ਹਨ ਉਹ ਲੋਕ ਜ਼ਲੀਲ ਹੋ ਕੇ ਨਰਕ ਵਿੱਚ ਪ੍ਰਵੇਸ਼ ਕਰਨਗੇ।"

03
Benefits
ਦੁਆ ਹੀ ਅਸਲ ਇਬਾਦਤ ਹੈ, ਇਸ ਲਈ ਅੱਲਾਹ ਤੋਂ ਇਲਾਵਾ ਕਿਸੇ ਹੋਰ ਤੋਂ ਦੁਆ ਕਰਨਾ ਜਾਇਜ਼ ਨਹੀਂ ਹੈ।
ਦੁਆ ਵਿੱਚ ਬੰਦਗੀ ਦੀ ਅਸਲ ਹਕੀਕਤ ਵੱਸਦੀ ਹੈ ਅਤੇ ਇਹ ਅੱਲਾਹ ਦੇ ਬੇਨਿਆਜ਼ (ਖੁਦ ਮੁਖਤਾਰ) ਅਤੇ ਕਾਦਿਰ (ਸਰਬਸ਼ਕਤੀਮਾਨ) ਹੋਣ ਨੂੰ ਮੰਨਣ ਅਤੇ ਬੰਦੇ ਦੇ ਹਰ ਹਾਲ ਵਿੱਚ ਆਪਣੀਆਂ ਜ਼ਰੂਰਤਾਂ ਪੂਰੀ ਕਰਨ ਲਈ ਉਸਦੇ ਅਧੀਨ ਹੋਣ 'ਤੇ ਅਧਾਰਿਤ ਹੈ।
ਅੱਲਾਹ ਤਆਲਾ ਦੀ ਇਬਾਦਤ ਕਰਨ ਤੋਂ ਹੰਕਾਰ ਕਰਨ ਅਤੇ ਉਸ ਤੋਂ ਦੁਆ ਕਰਨ ਤੋਂ ਪਰਹੇਜ਼ ਕਰਨ 'ਤੇ ਬੜੀ ਸਖ਼ਤ ਵਈਦ (ਚੇਤਾਵਨੀ) ਦਿੱਤੀ ਗਈ ਹੈ ਅਤੇ ਇਹ ਗੱਲ ਸਪਸ਼ਟ ਕੀਤੀ ਗਈ ਹੈ ਕਿ ਜੋ ਲੋਕ ਅੱਲਾਹ ਤੋਂ ਦੁਆ ਕਰਨ ਵਿੱਚ ਘੁਮੰਡ ਕਰਦੇ ਹਨ, ਉਹ ਅਪਮਾਨਿਤ ਹੋ ਕੇ ਜਹੰਨਮ ਵਿੱਚ ਦਾਖਲ ਹੋਣਗੇ।

Attribution
[رواه أبو داود والترمذي وابن ماجه وأحمد]
Categories
Share
Share hadeeth
Sharing options · 0 Total shares