HadeethEnc · 1.22.0
ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ
Available translations
Choose an available translation of this Hadeeth
01
Hadeeth text
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਆਪਣੇ ਭਰਾ ਨੂੰ ਸ਼ਰਮ ਅਤੇ ਲਾਜ ਬਾਰੇ ਸਮਝਾਉਂਦੇ ਹੋਏ ਸੁਣਿਆ, ਤਾਂ ਫਰਮਾਇਆ: "ਹਯਾ (ਸ਼ਰਮ) ਈਮਾਨ ਦਾ ਹਿੱਸਾ ਹੈ।"
02
Explanation
ਅੱਲਾਹ ਦੇ ਨਬੀ ﷺ ਨੇ ਇੱਕ ਵਿਅਕਤੀ ਨੂੰ ਆਪਣੇ ਭਰਾ ਨੂੰ ਜ਼ਿਆਦਾ ਸ਼ਰਮ (ਹਯਾ) ਨਾ ਕਰਨ ਦੀ ਨਸੀਹਤ ਦਿੰਦੇ ਹੋਏ ਸੁਣਿਆ, ਤਾਂ ਉਸਨੂੰ ਦੱਸਿਆ ਕਿ ਹਯਾ ਈਮਾਨ ਦਾ ਹਿੱਸਾ ਹੈ ਅਤੇ ਹਯਾ ਕਰਨ ਨਾਲ ਇਨਸਾਨ ਦਾ ਭਲਾ ਹੀ ਹੁੰਦਾ ਹੈ।
ਹਯਾ (ਸ਼ਰਮ) ਇੱਕ ਅਜਿਹੀ ਮਨੁੱਖੀ ਸਿਫਤ ਹੈ ਜੋ ਬੰਦੇ ਨੂੰ ਚੰਗਾ ਕੰਮ ਕਰਨ ਅਤੇ ਮਾੜੇ ਕੰਮ ਤੋਂ ਬਚਣ ਲਈ ਪ੍ਰੇਰਿਤ ਕਰਦੀ ਹੈ।
ਹਯਾ (ਸ਼ਰਮ) ਇੱਕ ਅਜਿਹੀ ਮਨੁੱਖੀ ਸਿਫਤ ਹੈ ਜੋ ਬੰਦੇ ਨੂੰ ਚੰਗਾ ਕੰਮ ਕਰਨ ਅਤੇ ਮਾੜੇ ਕੰਮ ਤੋਂ ਬਚਣ ਲਈ ਪ੍ਰੇਰਿਤ ਕਰਦੀ ਹੈ।
03
Benefits
ਜੋ ਸੁਭਾਅ ਚੰਗੇ ਕੰਮ ਕਰਨ ਤੋਂ ਰੋਕੇ, ਉਸਨੂੰ ਹਯਾ ਨਹੀਂ, ਸਗੋਂ ਸ਼ਰਮਿੰਦਗੀ, ਲਾਚਾਰੀ, ਕਮਜ਼ੋਰੀ ਅਤੇ ਡਰ ਕਿਹਾ ਜਾਂਦਾ ਹੈ।
ਅੱਲਾਹ ਤਆਲਾ ਤੋਂ ਹਯਾ ਦਾ ਮਤਲਬ ਹੈ ਉਸਦੇ ਹੁਕਮਾਂ ਦੀ ਪਾਲਣਾ ਕਰਨਾ ਅਤੇ ਉਸਦੀ ਮਨਾਹ ਕੀਤੀਆਂ ਚੀਜ਼ਾਂ ਤੋਂ ਬਚਣਾ।
ਲੋਕਾਂ ਤੋਂ ਹਯਾ ਕਰਨ ਦਾ ਮਤਲਬ ਹੈ, ਉਨ੍ਹਾਂ ਦਾ ਸਨਮਾਨ ਕਰਨਾ ਤੇ ਉਨ੍ਹਾਂ ਨੂੰ ਉਨ੍ਹਾਂ ਦਾ ਬਣਦਾ ਸਥਾਨ (ਦਰਜਾ) ਦੇਣਾ ਅਤੇ ਆਮ ਤੌਰ 'ਤੇ ਜੋ ਚੀਜ਼ਾਂ ਬੁਰੀਆਂ ਸਮਝੀਆਂ ਜਾਂਦੀਆਂ ਹਨ, ਉਨ੍ਹਾਂ ਤੋਂ ਦੂਰ ਰਹਿਣਾ।

Attribution
[متفق عليه]
Categories
Share
Share hadeeth
Sharing options · 0 Total shares