ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ
Choose an available translation of this Hadeeth
Hadeeth text
ਜੁੰਦੁਬ ਬਿਨ ਅਬਦੁੱਲਾਹ ਕਸਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਜਿਸਨੇ ਸਵੇਰ ਦੀ ਨਮਾਜ਼ ਪੜ੍ਹੀ, ਉਹ ਅੱਲਾਹ ਦੀ ਸੁਰੱਖਿਆ ਵਿੱਚ ਆ ਗਿਆ। ਇਸ ਲਈ, ਕਿਸੇ ਵੀ ਤਰ੍ਹਾਂ ਅੱਲਾਹ ਦੀ ਸੁਰੱਖਿਆ ਦੀ ਉਲੰਘਣਾ ਨਾ ਕਰੋ, ਕਿਉਂਕਿ ਜੋ ਕੋਈ ਅੱਲਾਹ ਦੀ ਸੁਰੱਖਿਆ ਦੀ ਕਿਸੇ ਵੀ ਤਰ੍ਹਾਂ ਉਲੰਘਣਾ ਕਰਦਾ ਹੈ, ਤਾਂ ਅੱਲਾਹ ਉਸਨੂੰ ਫੜ ਲਵੇਗਾ ਅਤੇ ਉਸਨੂੰ ਉਸਦੇ ਮੂੰਹ ਦੇ ਭਾਰ ਜਹੰਨਮ ਦੀ ਅੱਗ ਵਿੱਚ ਸੁੱਟ ਦੇਵੇਗਾ।"
Explanation
ਫੇਰ ਆਪ ﷺ ਨੇ ਇਸ ਅਹਦ (ਵਾਅਦੇ) ਨੂੰ ਤੋੜਣ ਤੋਂ ਮਨਾਹ ਕਰ ਦਿੱਤਾ, ਜਿਸ ਦਾ ਇੱਕ ਰੂਪ ਇਹ ਹੈ ਕਿ ਫਜਰ ਦੀ ਨਮਾਜ਼ ਨੂੰ ਛੱਡ ਦਿੱਤਾ ਜਾਵੇ ਅਤੇ ਦੂਜਾ ਰੂਪ ਇਹ ਹੈ ਕਿ ਫਜਰ ਦੀ ਨਮਾਜ਼ ਪੜ੍ਹਨ ਵਾਲੇ ਵਿਅਕਤੀ ਨੂੰ ਨੁਕਸਾਨ ਪਹੁੰਚਾਇਆ ਜਾਵੇ ਜਾਂ ਉਸ 'ਤੇ ਜ਼ੁਲਮ ਕੀਤਾ ਜਾਵੇ। ਜਿਸ ਨੇ ਅਜਿਹਾ ਕੀਤਾ, ਉਸ ਨੇ ਅੱਲਾਹ ਦੀ ਸੁਰੱਖਿਆ ਨੂੰ ਭੰਗ ਕਰ ਦਿੱਤਾ ਅਤੇ ਇਸ ਸਖ਼ਤ ਚੇਤਾਵਨੀ ਦਾ ਹੱਕਦਾਰ ਬਣ ਗਿਆ ਕਿ ਅੱਲਾਹ ਉਸ ਨੂੰ ਆਪਣੇ ਹੱਕ ਵਿੱਚ ਕੋਤਾਹੀ (ਲਾਪਰਵਾਹੀ) ਕਰਨ ਦੇ ਕਾਰਨ ਸੱਦੇ ਅਤੇ ਜਿਸ ਨੂੰ ਅੱਲਾਹ ਸੱਦੇਗਾ, ਉਸਨੂੰ ਫੜ ਹੀ ਲਵੇਗਾ। ਫੇਰ ਉਸ ਨੂੰ ਉਸਦੇ ਮੂੰਹ ਦੇ ਬਲ ਜਹੰਨਮ ਦੀ ਅੱਗ ਵਿੱਚ ਸੁੱਟ ਦੇਵੇਗਾ।
Benefits
ਇਸ ਹਦੀਸ ਵਿੱਚ ਫਜਰ ਦੀ ਨਮਾਜ਼ ਪੜ੍ਹਨ ਵਾਲੇ ਨੂੰ ਨੁਕਸਾਨ ਪਹੁੰਚਾਉਣ ਜਾਂ ਉਸ ਨਾਲ ਬੁਰਾ ਸਲੂਕ ਕਰਨ ਦੀ ਸਖ਼ਤ ਚੇਤਾਵਨੀ ਦਿੱਤੀ ਗਈ ਹੈ।
ਅੱਲਾਹ ਤਆਲਾ ਆਪਣੇ ਨੇਕ ਬੰਦਿਆਂ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਤੋਂ ਬਦਲਾ ਲੈਂਦਾ ਹੈ।
Attribution
Categories
Share hadeeth
Sharing options · 0 Total shares

