ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ।
Choose an available translation of this Hadeeth
Hadeeth text
ਅਬਦੁੱਲਾਹ ਬਿਨ ਬੁਸਰ (ਰਜ਼ੀਅੱਲਾਹੁ ਅਨਹੁ) ਫ਼ਰਮਾਉਂਦੇ ਹਨ ਕਿ ਇੱਕ ਆਦਮੀ ਨੇ ਕਿਹਾ: ਹੇ ਅੱਲਾਹ ਦੇ ਰਸੂਲ! ਇਸਲਾਮ ਦੇ ਹੁਕਮ (ਆਦੇਸ਼ ਤੇ ਨਿਰਦੇਸ਼) ਮੇਰੇ ਲਈ ਬਹੁਤ ਜ਼ਿਆਦਾ ਹਨ। ਸੋ ਮੈਨੂੰ ਕੋਈ ਅਜਿਹੀ ਚੀਜ਼ ਦੱਸੋ, ਜਿਸ ਨੂੰ ਮੈਂ ਮਜ਼ਬੂਤੀ ਨਾਲ ਫੜ ਲਵਾਂ। ਆਪ ﷺ ਨੇ ਫਰਮਾਇਆ: "ਤੇਰੀ ਜ਼ਬਾਨ ਹਰ ਵੇਲੇ ਅੱਲਾਹ ਦੇ ਜ਼ਿਕਰ (ਸਿਮਰਨ) ਨਾਲ ਤਰ (ਭਰੀ) ਰਹੇ।"
Explanation
ਸੋ ਅੱਲਾਹ ਦੇ ਰਸੂਲ ﷺ ਨੇ ਉਸਦਾ ਮਾਰਗਦਰਸ਼ਨ ਕਰਦਿਆਂ ਦੱਸਿਆ ਕਿ ਉਸ ਦੀ ਜ਼ਬਾਨ ਹਮੇਸ਼ਾ ਅੱਲਾਹ ਤਆਲਾ ਦੇ ਜ਼ਿਕਰ ਨਾਲ ਤਰ ਰਹੇ (ਭਰੀ ਰਹੇ) ਅਤੇ ਹਰ ਵੇਲੇ ਤੇ ਹਰ ਹਾਲ ਵਿੱਚ ਉਹ ਅੱਲਾਹ ਦੇ ਜ਼ਿਕਰ ਵਿੱਚ ਰੁਝਿਆ ਰਹੇ।
ਜ਼ਿਕਰ ਕਰਨ ਵਿੱਚ ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਅੱਲਾਹੁ ਅਕਬਰ, ਅਸਤਗ ਫ਼ਿਰੁੱਲਾਹ ਅਤੇ ਹੋਰ ਦੁਆਵਾਂ ਆਦਿ ਸ਼ਾਮਲ ਹਨ।
Benefits
ਅੱਲਾਹ ਦੀ ਇੱਕ ਵੱਡੀ ਮਿਹਰ ਇਹ ਹੈ ਕਿ ਉਸਨੇ ਸਵਾਬ ਦੇ ਕੰਮ ਅਸਾਨ ਕਰ ਦਿੱਤੇ ਹਨ।
ਨੇਕੀ ਅਤੇ ਭਲਾਈ ਦੇ ਕੰਮਾਂ ਵਿੱਚ ਬੰਦਿਆਂ ਦੇ ਵੱਖੋ-ਵੱਖ ਦਰਜੇ ਹੁੰਦੇ ਹਨ।
ਪਾਬੰਦੀ ਨਾਲ ਤੇ ਸਚੇ ਦਿਲੋਂ ਆਪਣੀ ਜ਼ਬਾਨ ਤੋਂ ਅੱਲਾਹ ਦਾ ਜ਼ਿਕਰ ਕਰਨਾ, ਜਿਵੇਂ ਕਿ ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇਲੱਲਾਹ, ਅੱਲਾਹੁ ਅਕਬਰ ਆਦਿ ਕਹਿਣਾ ਬਹੁਤ ਸਾਰੀਆਂ ਨਫਲੀ ਇਬਾਦਤਾਂ ਕਰਨ ਦੇ ਬਰਾਬਰ ਹੈ।
ਅੱਲਾਹ ਦੇ ਨਬੀ ﷺ ਸਵਾਲ ਪੁੱਛਣ ਵਾਲਿਆਂ ਦਾ ਧਿਆਨ ਰੱਖਦੇ ਹੋਏ ਹਰ ਸਵਾਲ ਪੁੱਛਣ ਵਾਲੇ ਨੂੰ ਉਹੀ ਜਵਾਬ ਦਿੰਦੇ, ਜੋ ਉਸ ਲਈ ਢੁਕਵਾਂ ਹੋਵੇ।
Attribution
Categories
Share hadeeth
Sharing options · 0 Total shares

