افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3719[صحيح]
HadeethEnc · 1.36.0

'ਮੁਫ਼ੱਰੀਦੂਨ' ਅੱਗੇ ਨਿੱਕਲ ਗਏ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਰਸੂਲ ﷺ ਮੱਕਾ ਦੇ ਰਸਤੇ 'ਤੇ ਸਫ਼ਰ ਕਰ ਰਹੇ ਸਨ ਕਿ ਇਸ ਦੌਰਾਨ ਜੁਮਦਾਨ ਨਾਂ ਦੀ ਇੱਕ ਪਹਾੜੀ ਕੋਲੋਂ ਲੰਘੇ ਤਾਂ ਫਰਮਾਇਆ: «ਚੱਲਦੇ ਰਹੋ, ਇਹ ਜੁਮਦਾਨ ਹੈ। 'ਮੁਫ਼ੱਰੀਦੂਨ' ਅੱਗੇ ਨਿੱਕਲ ਗਏ।» ਸਹਾਬੀਆਂ ਨੇ ਪੁੱਛਿਆ: ਹੇ ਅੱਲਾਹ ਦੇ ਰਸੂਲ! ਮੁਫ਼ੱਰੀਦੂਨ ਕੌਣ ਹਨ?” ਆਪ ﷺ ਨੇ ਫਰਮਾਇਆ:«ਬਹੁਤ ਜ਼ਿਆਦਾ ਅੱਲਾਹ ਦਾ ਜ਼ਿਕਰ ਕਰਨ ਵਾਲੇ ਮਰਦ ਅਤੇ ਬਹੁਤ ਜ਼ਿਆਦਾ ਅੱਲਾਹ ਦਾ ਜ਼ਿਕਰ ਕਰਨ ਵਾਲੀਆਂ ਔਰਤਾਂ।»
02

Explanation

ਅੱਲਾਹ ਦੇ ਨਬੀ ﷺ ਨੇ ਬਹੁਤ ਜ਼ਿਆਦਾ ਅੱਲਾਹ ਦਾ ਜ਼ਿਕਰ (ਸਿਮਰਨ) ਕਰਨ ਵਾਲਿਆਂ ਦਾ ਮਕਾਮ (ਦਰਜਾ) ਬਿਆਨ ਫਰਮਾਇਆ ਹੈ ਅਤੇ ਦੱਸਿਆ ਹੈ ਕਿ ਉਨ੍ਹਾਂ ਨੂੰ ਇਹ ਵੱਡੀ ਸ਼ਾਨ ਪ੍ਰਾਪਤ ਹੋ ਗਈ ਕਿ ਉਹ ਦੂਜਿਆਂ ਨਾਲੋਂ ਅੱਗੇ ਵਧ ਕੇ ਜੰਨਤ ਦੇ ਉੱਚੇ ਦਰਜੇ ਹਾਸਲ ਕਰਨ ਵਿੱਚ ਕਾਮਯਾਬ ਹੋ ਗਏ। ਆਪ ﷺ ਨੇ ਉਨ੍ਹਾਂ ਦੀ ਮਿਸਾਲ ਜੁਮਦਾਨ ਪਹਾੜ ਨਾਲ ਦਿੱਤੀ ਹੈ, ਜੋ ਹੋਰਨਾਂ ਪਹਾੜਾਂ ਨਾਲੋਂ ਵੱਖਰੀ ਪਹਿਚਾਣ ਰੱਖਦਾ ਹੈ।
03

Benefits

ਬਹੁਤ ਜ਼ਿਆਦਾ ਅੱਲਾਹ ਦਾ ਜ਼ਿਕਰ ਕਰਨਾ ਅਤੇ ਉਸ ਵਿੱਚ ਮਗਨ ਰਹਿਣਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਆਖ਼ਰਤ ਵਿੱਚ ਉੱਚਾ ਦਰਜਾ, ਬੰਦੇ ਦੁਆਰਾ ਕੀਤੀ ਗਈ ਇਬਾਦਤ ਦੀ ਬਹੁਤਾਤ ਅਤੇ ਉਸ ਵਿੱਚ ਸ਼ਾਮਲ ਇਖ਼ਲਾਸ (ਸੱਚੀ ਨੀਅਤ) ਦੇ ਆਧਾਰ 'ਤੇ ਹੀ ਪ੍ਰਾਪਤ ਹੋਵੇਗਾ।
ਅੱਲਾਹ ਦਾ ਜ਼ਿਕਰ ਸਿਰਫ਼ ਜ਼ਬਾਨ ਨਾਲ ਵੀ ਹੁੰਦਾ ਹੈ, ਸਿਰਫ਼ ਦਿਲ ਨਾਲ ਵੀ ਹੁੰਦਾ ਹੈ ਅਤੇ ਦਿਲ ਤੇ ਜ਼ਬਾਨ ਦੋਵਾਂ ਤੋਂ ਵੀ ਹੁੰਦਾ ਹੈ, ਜੋ ਕਿ ਜ਼ਿਕਰ ਦਾ ਸਭ ਤੋਂ ਉੱਚਾ ਦਰਜਾ ਹੈ।
ਜ਼ਿਕਰ ਦਾ ਇੱਕ ਰੂਪ ਨਿਰਧਾਰਤ ਸਮਿਆਂ ਨਾਲ ਜੁੜਿਆ ਹੁੰਦਾ ਹੈ। ਜਿਵੇਂ: ਸਵੇਰੇ ਤੇ ਸ਼ਾਮ ਦੇ ਜ਼ਿਕਰ, ਫਰਜ਼ ਨਮਾਜ਼ਾਂ ਤੋਂ ਬਾਅਦ ਦੇ ਜ਼ਿਕਰ ਆਦਿ।
ਅਨ-ਨਵਵੀ ਕਹਿੰਦੇ ਹਨ: ਯਾਦ ਰੱਖੋ ਜ਼ਿਕਰ ਦੀ ਫਜ਼ੀਲਤ (ਮਹੱਤਤਾ) ਸਿਰਫ਼ ਤਸਬੀਹ (ਅੱਲਾਹ ਦੀ ਪਾਕੀ ਬਿਆਨ ਕਰਨ), ਤਹਿਲੀਲ (ਅੱਲਾਹ ਨੂੰ ਇਕਲੌਤਾ ਇਸ਼ਟ ਮੰਨਣ), ਤਾਹਮੀਦ (ਅੱਲਾਹ ਦੀ ਤਾਰੀਫ਼ ਕਰਨ), ਤਕਬੀਰ (ਅੱਲਾਹ ਨੂੰ ਸਭ ਤੋਂ ਮਹਾਨ ਤੇ ਵੱਡਾ ਮੰਨਣ) ਤੱਕ ਹੀ ਸੀਮਤ ਨਹੀਂ ਹੈ। ਸਗੋਂ ਅੱਲਾਹ ਤਆਲਾ ਦੀ ਰਜ਼ਾ ਲਈ ਨੇਕੀ ਦਾ ਕੰਮ ਕਰਨ ਵਾਲਾ ਹਰ ਵਿਅਕਤੀ ਅੱਲਾਹ ਦਾ ਜ਼ਿਕਰ ਕਰ ਰਿਹਾ ਹੁੰਦਾ ਹੈ।
ਅੱਲਾਹ ਦਾ ਜ਼ਿਕਰ ਦੀਨ 'ਤੇ ਦ੍ਰਿੜਤਾ ਦਾ ਇੱਕ ਵੱਡਾ ਸਬੱਬ (ਸਾਧਨ) ਹੈ। ਅੱਲਾਹ ਤਆਲਾ ਦਾ ਫਰਮਾਨ ਹੈ: «ਹੇ ਈਮਾਨ ਵਾਲਿਓ! ਜਦੋਂ ਤੁਹਾਡਾ ਟਾਕਰਾ ਕਿਸੇ ਵਿਰੋਧੀ ਧਿਰ ਨਾਲ ਹੋ ਜਾਵੇ ਤਾਂ ਡਟੇ ਰਹੋ ਅਤੇ ਅੱਲਾਹ ਨੂੰ ਵੱਧ ਤੋਂ ਵੱਧ ਯਾਦ ਕਰੋ ਤਾਂ ਜੋ ਤੁਹਾਨੂੰ ਸਫ਼ਲਤਾ ਪ੍ਰਾਪਤ ਹੋ ਸਕੋ।» [ਸੂਰਤ ਅਲ ਅਨਫ਼ਾਲ: 45]
ਜ਼ਿਕਰ ਕਰਨ ਵਾਲਿਆਂ ਅਤੇ ਜੁਮਦਾਨ ਪਹਾੜ ਵਿੱਚ ਸਮਾਨਤਾ ਇਸ ਗੱਲ ਕਾਰਨ ਦਿੱਤੀ ਗਈ ਹੈ ਕਿ ਦੋਵੇਂ ਇੱਕਲੇ ਅਤੇ ਦੂਜਿਆਂ ਤੋਂ ਵੱਖ ਰਹਿੰਦੇ ਹਨ। ਜਿਵੇਂ ਜੁਮਦਾਨ ਪਹਾੜ ਹੋਰਨਾਂ ਪਹਾੜਾਂ ਤੋਂ ਅਲੱਗ ਖੜਾ ਹੈ, ਉਸੇ ਤਰ੍ਹਾਂ ਅੱਲਾਹ ਦਾ ਜ਼ਿਕਰ ਕਰਨ ਵਾਲੇ ਲੋਕ ਭਾਵੇਂ ਲੋਕਾਂ ਦੀ ਭੀੜ ਵਿੱਚ ਰਹਿੰਦੇ ਹਨ, ਲੇਕਿਨ ਉਨ੍ਹਾਂ ਦੇ ਦਿਲ ਅਤੇ ਜ਼ਬਾਨਾਂ ਸਭ ਤੋਂ ਵੱਖ ਹੋ ਕੇ ਅੱਲਾਹ ਦੇ ਜ਼ਿਕਰ ਵਿੱਚ ਰੁਝੇ ਰਹਿੰਦੇ ਹਨ, ਇਕਾਂਤ ਨੂੰ ਚੰਗਾ ਸਮਝਦੇ ਹਨ ਅਤੇ ਭੀੜ ਤੋਂ ਘਬਰਾਉਂਦੇ ਹਨ। ਇਸ ਸਮਾਨਤਾ ਦਾ ਇੱਕ ਕਾਰਨ ਇਹ ਵੀ ਹੋ ਸਕਦਾ ਹੈ ਕਿ ਜਿਵੇਂ ਪਹਾੜ ਧਰਤੀ ਨੂੰ ਸਥਿਰ ਤੇ ਮਜ਼ਬੂਤ ਰੱਖਦਾ ਹੈ, ਉਸੇ ਤਰ੍ਹਾਂ ਜ਼ਿਕਰ ਇਨਸਾਨ ਨੂੰ ਦੀਨ 'ਤੇ ਡਟੇ ਰਹਿਣ ਵਿੱਚ ਮਦਦ ਕਰਦਾ ਹੈ। ਸਮਾਨਤਾ ਦਾ ਇੱਕ ਕਾਰਨ ਦੁਨੀਆ ਤੇ ਆਖਰਤ ਦੀਆਂ ਭਲਾਈਆਂ ਵੱਲ ਅੱਗੇ ਵਧਣਾ ਵੀ ਹੋ ਸਕਦਾ ਹੈ ਕਿ ਜਿਵੇਂ ਮਦੀਨਾ ਤੋਂ ਮੱਕਾ ਵੱਲ ਸਫ਼ਰ ਕਰਨ ਵਾਲੇ ਵਿਅਕਤੀ ਦਾ ਜੁਮਦਾਨ ਪਹਾੜ ਤੱਕ ਪਹੁੰਚਣਾ ਉਸ ਦੇ ਮੱਕਾ ਪਹੁੰਚਣ ਦੀ ਨਿਸ਼ਾਨੀ ਮੰਨਿਆ ਜਾਂਦਾ ਹੈ ਅਤੇ ਜੁਮਦਾਨ ਪਹੁੰਚਣ ਵਾਲੇ ਨੂੰ ਅੱਗੇ ਵਧਣ ਵਾਲਾ ਸਮਝਿਆ ਜਾਂਦਾ ਹੈ, ਉਸੇ ਤਰ੍ਹਾਂ ਅੱਲਾਹ ਦਾ ਜ਼ਿਕਰ ਕਰਨ ਵਾਲਾ ਆਪਣੇ ਜ਼ਿਕਰ ਦੀ ਬਹੁਤਾਤ ਦੇ ਅਧਾਰ 'ਤੇ ਦੂਜਿਆਂ ਤੋਂ ਅੱਗੇ ਵਧਣ ਵਾਲਾ ਮੰਨਿਆ ਜਾਂਦਾ ਹੈ। ਬਾਕੀ ਅੱਲਾਹ ਹੀ ਸਭ ਤੋਂ ਵਧੀਆ ਜਾਣਨ ਵਾਲਾ ਹੈ।

Attribution

[رواه مسلم]

Categories

Share

Share hadeeth

Sharing options

11Views0Cards0Shares
Share

← Back to encyclopedia

Loading...