ਕੀ ਮੈਂ ਤੁਹਾਨੂੰ ਤੁਹਾਡੇ ਸਭ ਤੋਂ ਚੰਗੇ ਅਮਲ ਬਾਰੇ ਨਾ ਦੱਸਾਂ, ਜੋ ਤੁਹਾਡੇ ਰੱਬ ਕੋਲ ਸਭ ਤੋਂ ਵੱਧ ਸ਼ਲਾਘਾਯੋਗ, ਤੁਹਾਡੇ ਦਰਜਿਆਂ ਨੂੰ ਸਭ ਤੋਂ ਵੱਧ ਉੱਚਾ ਕਰਨ ਵਾਲਾ,
Choose an available translation of this Hadeeth
Hadeeth text
ਅਬੁ-ਦਰਦਾ (ਰਜ਼ੀਅੱਲਾਹੁ ਅਨਹੁ) ਤੋਂ ਰਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਕੀ ਮੈਂ ਤੁਹਾਨੂੰ ਤੁਹਾਡੇ ਸਭ ਤੋਂ ਚੰਗੇ ਅਮਲ ਬਾਰੇ ਨਾ ਦੱਸਾਂ, ਜੋ ਤੁਹਾਡੇ ਰੱਬ ਕੋਲ ਸਭ ਤੋਂ ਵੱਧ ਸ਼ਲਾਘਾਯੋਗ, ਤੁਹਾਡੇ ਦਰਜਿਆਂ ਨੂੰ ਸਭ ਤੋਂ ਵੱਧ ਉੱਚਾ ਕਰਨ ਵਾਲਾ, ਤੁਹਾਡੇ ਲਈ ਸੋਨਾ ਅਤੇ ਚਾਂਦੀ ਸਦਕਾ (ਦਾਨ) ਕਰਨ ਨਾਲੋਂ ਬਿਹਤਰ ਅਤੇ ਤੁਹਾਡੇ ਲਈ ਇਸ ਨਾਲੋਂ ਵੀ ਬਿਹਤਰ ਹੈ ਕਿ ਤੁਹਾਡਾ ਮੁਕਾਬਲਾ ਤੁਹਾਡੇ ਦੁਸ਼ਮਣਾਂ ਨਾਲ ਹੋਵੇ ਅਤੇ ਤੁਸੀਂ ਉਨ੍ਹਾਂ ਦੀ ਗਰਦਨ ਵੱਢ ਦਵੋ ਤੇ ਉਹ ਤੁਹਾਡੀ ਗਰਦਨ ਵੱਢ ਦੇਣ?» ਸਹਾਬੀਆਂ ਨੇ ਕਿਹਾ: ਜੀ ਜ਼ਰੂਰ, ਹੇ ਅੱਲਾਹ ਦੇ ਰਸੂਲ! ਆਪ ﷺ ਨੇ ਫਰਮਾਇਆ: (ਉਹ ਹੈ) "ਅੱਲਾਹ ਤਆਲਾ ਦਾ ਜ਼ਿਕਰ।"
Explanation
ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਨੂੰ ਦੱਸਾਂ ਤੇ ਸਿਖਾਵਾਂ ਕਿ ਤੁਹਾਡੇ ਮਹਾਨ ਤੇ ਸਰਬਸ਼ਕਤੀਮਾਨ ਮਾਲਕ (ਅੱਲਾਹ) ਦੀ ਨਜ਼ਰ ਵਿੱਚ ਕਿਹੜਾ ਅਮਲ (ਕਰਮ) ਸਭ ਤੋਂ ਉੱਤਮ, ਸਭ ਤੋਂ ਸਨਮਾਨਯੋਗ, ਸਭ ਤੋਂ ਉੱਚਾ, ਸਭ ਤੋਂ ਪਵਿੱਤਰ ਅਤੇ ਸਭ ਤੋਂ ਸ਼ੁੱਧ ਹੈ?
ਜੰਨਤ ਵਿੱਚ ਤੁਹਾਡੇ ਦਰਜਿਆਂ ਨੂੰ ਸਭ ਤੋਂ ਵਧ ਉੱਚਾ ਕਰਨ ਵਾਲਾ ਹੈ?
ਅਤੇ ਜੋ ਤੁਹਾਡੇ ਲਈ ਸੋਨਾ ਤੇ ਚਾਂਦੀ ਸਦਕਾ (ਦਾਨ) ਕਰਨ ਨਾਲੋਂ ਬਿਹਤਰ ਹੈ?
ਇਸੇ ਤਰ੍ਹਾਂ ਜੋ ਤੁਹਾਡੇ ਲਈ ਇਸ ਗੱਲ ਨਾਲੋਂ ਵੀ ਚੰਗਾ ਹੈ ਕਿ ਤੁਸੀਂ ਕਾਫ਼ਿਰਾਂ (ਅਧਰਮੀਆਂ) ਨਾਲ ਜੰਗ ਕਰੋ, ਫੇਰ ਤੁਸੀਂ ਉਨ੍ਹਾਂ ਦੀਆਂ ਗਰਦਨਾਂ ਵੱਢੋ ਤੇ ਉਹ ਤੁਹਾਡੀਆਂ ਗਰਦਨਾਂ ਵੱਢਣ?
ਸਹਾਬੀਆਂ ਨੇ ਜਵਾਬ ਦਿੱਤਾ: ਜੀ ਹਾਂ, ਅਸੀਂ ਜ਼ਰੂਰ ਚਾਹਵਾਂਗੇ ਕਿ ਤੁਸੀਂ ਸਾਨੂੰ ਇਸ ਕੰਮ ਬਾਰੇ ਦੱਸੋ।
ਤਾਂ ਆਪ ﷺ ਨੇ ਫਰਮਾਇਆ: ਹਰ ਹਾਲ ਵਿੱਚ ਤੇ ਹਰ ਵੇਲੇ ਅੱਲਾਹ ਤਆਲਾ ਦਾ ਜ਼ਿਕਰ (ਸਿਮਰਨ) ਕਰਨਾ।
Benefits
ਸਾਰੇ ਅਮਲ (ਕਰਮ) ਅੱਲਾਹ ਤਆਲਾ ਦੇ ਜ਼ਿਕਰ ਲਈ ਨਿਰਧਾਰਤ ਕੀਤੇ ਗਏ ਹਨ। ਅੱਲਾਹ ਤਆਲਾ ਨੇ ਫਰਮਾਇਆ: ﴾وَأَقِمِ الصَّلَاةَ لِذِكْرِي﴿ (ਮੇਰੇ ਜ਼ਿਕਰ ਲਈ ਨਮਾਜ਼ ਕਾਇਮ ਕਰੋ)। ਇਸੇ ਤਰ੍ਹਾਂ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਅੱਲਾਹ ਦੇ ਘਰ ਕਾਅਬਾ ਦਾ ਤਵਾਫ਼ ਕਰਨਾ, ਸਫ਼ਾ-ਮਰਵਾ ਦੀ ਸਈ ਕਰਨਾ ਅਤੇ ਜਮਰਾਤ ਵਿੱਚ ਸ਼ੈਤਾਨ ਨੂੰ ਰੋੜੀ ਮਾਰਨਾ — ਇਹ ਸਭ ਅੱਲਾਹ ਦਾ ਜ਼ਿਕਰ ਕਾਇਮ ਕਰਨ ਲਈ ਨਿਰਧਾਰਤ ਕੀਤੇ ਗਏ ਹਨ।" ਇਸ ਹਦੀਸ ਨੂੰ ਇਮਾਮ ਅਬੁ-ਦਾਉਦ ਅਤੇ ਇਮਾਮ ਤਿਰਮਿਜ਼ੀ ਨੇ ਰਿਵਾਇਤ ਕੀਤਾ ਹੈ।
ਇਜ਼ ਬਿਨ ਅਬਦੁੱਸ-ਸਲਾਮ ਆਪਣੀ ਕਿਤਾਬ "ਕਵਾਇਦ" ਵਿੱਚ ਕਹਿੰਦੇ ਹਨ: ਇਹ ਹਦੀਸ ਉਨ੍ਹਾਂ ਸ਼ਰੀਅਤੀ ਹਵਾਲਿਆਂ (ਦਲੀਲਾਂ) ਵਿੱਚੋਂ ਇੱਕ ਹੈ, ਜੋ ਦੱਸਦੇ ਹਨ ਸਵਾਬ (ਇਨਾਮ) ਸਾਰੀਆਂ ਇਬਾਦਤਾਂ ਵਿੱਚ ਮਿਹਨਤ (ਥਕਾਵਟ) ਅਨੁਸਾਰ ਹੀ ਨਹੀਂ ਮਿਲਦਾ, ਬਲਕਿ ਕਈ ਵਾਰੀ ਅੱਲਾਹ ਤਆਲਾ ਥੋੜ੍ਹੇ ਅਮਲਾਂ ਦਾ ਸਵਾਬ ਜ਼ਿਆਦਾ ਅਮਲਾਂ ਨਾਲੋਂ ਵੀ ਵੱਧ ਦਿੰਦਾ ਹੈ। ਗੱਲ ਅਸਲ ਵਿੱਚ ਇਹ ਹੈ ਕਿ ਅਮਲ ਦਾ ਸਵਾਬ ਉਸਦੇ ਮਹੱਤਵ ਤੇ ਦਰਜੇ ਦੇ ਮੁਤਾਬਕ ਮਿਲਦਾ ਹੈ।
ਅਲ-ਮਨਾਵੀ ਆਪਣੀ ਕਿਤਾਬ ਫੈਜ਼ੁਲ-ਕਦੀਰ ਵਿੱਚ ਕਹਿੰਦੇ ਹਨ: ਇਸ ਹਦੀਸ ਦਾ ਮਤਲਬ ਇਹ ਹੈ ਕਿ ਜ਼ਿਕਰ ਉਨ੍ਹਾਂ ਲੋਕਾਂ ਦੇ ਹੱਕ ਵਿੱਚ ਬਿਹਤਰ ਸੀ, ਜੋ ਉਸ ਵੇਲੇ ਆਪ ﷺ ਦੇ ਸਾਹਮਣੇ ਮੌਜੂਦ ਸਨ। ਸਾਹਮਣੇ ਜੇਕਰ ਅਜਿਹੇ ਬਹਾਦਰ ਲੋਕ ਮੌਜੂਦ ਹੁੰਦੇ, ਜੋ ਜੰਗ ਦੇ ਮੈਦਾਨ ਵਿੱਚ ਇਸਲਾਮ ਤੇ ਮੁਸਲਮਾਨਾਂ ਲਈ ਲਾਭਕਾਰੀ ਸਾਬਤ ਹੁੰਦੇ, ਤਾਂ ਉਨ੍ਹਾਂ ਲਈ ਜਿਹਾਦ ਸਭ ਤੋਂ ਉੱਤਮ ਅਮਲ ਦੱਸਿਆ ਜਾਂਦਾ। ਜੇਕਰ ਅਜਿਹੇ ਧਨਵਾਨ (ਅਮੀਰ) ਲੋਕ ਮੌਜੂਦ ਹੁੰਦੇ, ਜਿਨ੍ਹਾਂ ਦੇ ਮਾਲ (ਧਨ) ਨਾਲ ਗਰੀਬਾਂ ਨੂੰ ਫਾਇਦਾ ਹੁੰਦਾ, ਤਾਂ ਉਨ੍ਹਾਂ ਲਈ ਸਭ ਤੋਂ ਉੱਤਮ ਅਮਲ ਸਦਕਾ ਦੱਸਿਆ ਜਾਂਦਾ। ਹੱਜ ਕਰਨ ਦੀ ਤਾਕਤ ਰੱਖਣ ਵਾਲੇ ਲੋਕ ਮੌਜੂਦ ਹੁੰਦੇ, ਤਾਂ ਉਨ੍ਹਾਂ ਲਈ ਹੱਜ ਉੱਤਮ ਅਮਲ ਦੱਸਿਆ ਜਾਂਦਾ। ਜੇਕਰ ਅਜਿਹੇ ਲੋਕ ਹੁੰਦੇ, ਜਿਨ੍ਹਾਂ ਦੇ ਮਾਪੇ ਮੌਜੂਦ ਹੁੰਦੇ, ਤਾਂ ਉਨ੍ਹਾਂ ਲਈ ਉਨ੍ਹਾਂ (ਮਾਪਿਆਂ) ਦੀ ਸੇਵਾ ਕਰਨਾ ਸਭ ਤੋਂ ਉੱਤਮ ਅਮਲ ਦੱਸਿਆ ਜਾਂਦਾ। ਇਸ ਸਬੰਧ ਵਿੱਚ ਆਈਆਂ ਵੱਖ-ਵੱਖ ਹਦੀਸਾਂ ਨੂੰ ਮਿਲਾ ਕੇ ਦੇਖਣ ਨਾਲ ਇਹੋ ਮਤਲਬ ਨਿੱਕਲਦਾ ਹੈ।
ਸਭ ਤੋਂ ਸੰਪੂਰਨ ਜ਼ਿਕਰ ਉਹ ਹੈ, ਜੋ ਜ਼ਬਾਨ ਨਾਲ ਕੀਤਾ ਜਾਵੇ ਅਤੇ ਨਾਲ ਹੀ ਦਿਲ ਗਹਿਰਾਈ ਨਾਲ ਸੋਚੇ। ਫੇਰ ਉਸ ਜ਼ਿਕਰ ਦਾ ਦਰਜਾ ਆਉਂਦਾ ਹੈ, ਜੋ ਦਿਲ ਨਾਲ ਕੀਤਾ ਜਾਵੇ, ਜਿਵੇਂ ਤਫੱਕੁਰ (ਚਿੰਤਨ)। ਫੇਰ ਉਸ ਜ਼ਿਕਰ ਦਾ ਦਰਜ ਆਉਂਦਾ ਹੈ, ਜੋ ਸਿਰਫ ਜ਼ਬਾਨ ਨਾਲ ਕੀਤਾ ਜਾਵੇ। ਉਂਜ ਜਿਵੇਂ ਕਿ ਕੀਤਾ ਜਾਵੇ, ਜ਼ਿਕਰ ਕਰਨਾ ਸਵਾਬ ਦਾ ਕੰਮ ਹੈ।
ਇੱਕ ਮੁਸਲਮਾਨ ਨੂੰ ਵੱਖ-ਵੱਖ ਹਲਾਤਾਂ ਦੇ ਜ਼ਿਕਰ, ਜਿਵੇਂ ਸੇਵੇਰੇ-ਸ਼ਾਮ ਦੇ ਜ਼ਿਕਰ ਅਤੇ ਮਸਜਿਦ, ਘਰ ਤੇ ਪਖਾਨੇ (ਬਾਥਰੂਮ) ਵਿੱਚ ਦਾਖਲ ਹੋਣ ਅਤੇ ਬਾਹਰ ਨਿੱਕਲਣ ਦੇ ਜ਼ਿਕਰ ਆਦਿ ਦੀ ਪਾਬੰਦੀ ਕਰਨੀ ਚਾਹੀਦੀ ਹੈ। ਇਨ੍ਹਾਂ ਜ਼ਿਕਰਾਂ ਦੀ ਪਾਬੰਦੀ ਇਨਸਾਨ ਨੂੰ ਅੱਲਾਹ ਨੂੰ ਬਹੁਤ ਜ਼ਿਆਦਾ ਯਾਦ ਕਰਨ ਵਾਲਿਆਂ ਦੀ ਸਫ਼ (ਕਤਾਰ) ਵਿੱਚ ਲਿਆ ਕੇ ਖੜ੍ਹਾ ਕਰ ਦਿੰਦੀ ਹੈ।
Attribution
Categories
Share hadeeth
Sharing options

