افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4706[صحيح]
HadeethEnc · 1.22.0

ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ ਕਰੇ। ਹੇ ਅੱਲਾਹ ਦੇ ਬੰਦਿਓ! ਤੁਸੀਂ ਆਪਸ ਵਿੱਚ ਭਾਈ ਭਾਈ ਬਣ ਜਾਵੋ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ ਹੈ: "ਆਪਸ ਵਿੱਚ ਈਰਖਾ ਨਾ ਰੱਖੋ, ਲੈਣ-ਦੇਣ ਦੀ ਬੋਲੀ ਵਿੱਚ ਕੀਮਤ ਵਧਾ ਕੇ ਇੱਕ-ਦੂਜੇ ਨੂੰ ਧੋਖਾ ਨਾ ਦਿਓ, ਆਪਸ ਵਿੱਚ ਬੈਰ ਨਾ ਰੱਖੋ, ਇੱਕ-ਦੂਜੇ ਤੋਂ ਮੂੰਹ ਨਾ ਮੋੜੋ ਅਤੇ ਤੁਹਾਡੇ ਵਿੱਚੋਂ ਕੋਈ ਕਿਸੇ ਦੂਜੇ ਦੇ ਸੌਦੇ 'ਤੇ ਸੌਦਾ ਨਾ ਕਰੇ। ਹੇ ਅੱਲਾਹ ਦੇ ਬੰਦਿਓ! ਤੁਸੀਂ ਆਪਸ ਵਿੱਚ ਭਾਈ ਭਾਈ ਬਣ ਜਾਵੋ। ਮੁਸਲਮਾਨ ਮੁਸਲਮਾਨ ਦਾ ਭਾਈ ਹੈ। ਉਹ ਨਾ ਤਾਂ ਉਸ 'ਤੇ ਅਤਿਆਚਾਰ ਕਰਦਾ ਹੈ, ਨਾ ਉਸਨੂੰ ਬੇਸਹਾਰਾ ਛੱਡਦਾ ਹੈ ਅਤੇ ਨਾ ਹੀ ਉਸਨੂੰ ਛੋਟਾ (ਤੁੱਛ) ਸਮਝਦਾ ਹੈ। ਤਕ਼ਵਾ (ਰੱਬ ਦੀ ਆਗਿਆਕਾਰੀ) ਇੱਥੇ ਹੈ (ਇਹ ਕਹਿਣ ਵੇਲੇ ਨਬੀ ﷺ ਨੇ ਆਪਣੇ ਸੀਨੇ ਵੱਲ ਤਿੰਨ ਵਾਰ ਇਸ਼ਾਰਾ ਕੀਤਾ)। ਕਿਸੇ ਵਿਅਕਤੀ ਦੇ ਬੁਰੇ ਹੋਣ ਲਈ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਾਈ ਨੂੰ ਤੁੱਛ ਸਮਝਦਾ ਹੈ। ਹਰੇਕ ਮੁਸਲਮਾਨ ਦਾ ਖੂਨ, ਉਸਦਾ ਮਾਲ (ਧਨ-ਸੰਪਤੀ) ਅਤੇ ਉਸਦੀ ਇੱਜ਼ਤ ਦੂਜੇ ਮੁਸਲਮਾਨ ਲਈ ਹਰਾਮ ਹੈ।"
02

Explanation

ਅੱਲਾਹ ਦੇ ਨਬੀ ﷺ ਨੇ ਇੱਕ ਮਸਲਮਾਨ ਨੂੰ ਆਪਣੇ ਮਸਲਮਾਨ ਭਰਾ ਨਾਲ ਭਲਾਈ ਕਰਨ ਦੀ ਨਸੀਹਤ ਕੀਤੀ ਹੈ ਅਤੇ ਉਸ ਦੀਆਂ ਕੁੱਝ ਜ਼ਿੰਮੇਵਾਰੀਆਂ ਤੇ ਚੰਗਾ ਸਲੂਕ ਕਰਨ ਬਾਰੇ ਦੱਸਿਆ ਹੈ। ਜਿਵੇਂ ਕਿ: ਪਹਿਲੀ ਨਸੀਹਤ: ਇੱਕ-ਦੂਜੇ ਨਾਲ ਈਰਖਾ ਨਾ ਕਰੋ, ਭਾਵ ਤੁਸੀਂ ਇੱਕ-ਦੂਜੇ ਦੀ ਮਿਹਰ ਖਤਮ ਹੋਣ ਦੀ ਇੱਛਾ ਨਾ ਕਰੋ। ਦੂਜੀ ਨਸੀਹਤ: ਜੇਕਰ ਕੋਈ ਚੀਜ਼ ਖਰੀਦਣੀ ਨਾ ਹੋਵੇ, ਤਾਂ ਵੇਚਣ ਵਾਲੇ ਦਾ ਫਾਇਦਾ ਕਰਨ ਲਈ ਜਾਂ ਖਰੀਦਣ ਵਾਲੇ ਦਾ ਨੁਕਸਾਨ ਕਰਨ ਉਸ ਦਾ ਵਾਧੂ ਮੁੱਲ (ਬੋਲੀ) ਨਾ ਲਗਾਓ। ਤੀਜੀ ਨਸੀਹਤ: ਆਪਸ ਵਿੱਚ ਬੈਰ ਨਾ ਰੱਖੋ, ਕਿਉਂਕਿ ਬੈਰ ਦਾ ਮਤਲਬ ਹੈ ਕਿਸੇ ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਇੱਛਾ ਰੱਖਣਾ। ਬੈਰ ਪਿਆਰ ਦਾ ਵਿਰੋਧੀ ਹੈ। ਹਾਂ, ਇਹ ਬੈਰ ਜੇਕਰ ਅੱਲਾਹ ਲਈ ਹੋਵੇ ਤਾਂ ਗੱਲ ਵੱਖਰੀ ਹੈ, ਸਗੋਂ ਅੱਲਾਹ ਲਈ ਬੈਰ ਰੱਖਣਾ ਤਾਂ ਲਾਜ਼ਮੀ ਅਤੇ ਜ਼ਰੂਰੀ ਹੈ। ਚੌਥੀ ਨਸੀਹਤ: ਇੱਕ ਦੂਜੇ ਤੋਂ ਮੂੰਹ ਨਾ ਮੋੜੋ। ਭਾਵ ਇੱਕ ਦੂਜੇ ਨਾਲ ਅਜਿਹਾ ਵਿਹਾਰ ਨਾ ਰੱਖੋ ਕਿ ਕੋਈ ਆਪਣੇ ਭਰਾ ਵੱਲ ਪਿੱਠ ਫੇਰ ਦੇਵੇ ਜਾਂ ਉਸ ਨਾਲ ਨਾਤਾ ਤੋੜ ਦੇਵੇ। ਪੰਜਵੀ ਨਸੀਹਤ: ਤੁਹਾਡੇ ਵਿੱਚੋਂ ਕੋਈ ਆਪਣੇ ਭਰਾ ਦੇ ਸੌਦੇ 'ਤੇ ਸੌਦਾ ਨਾ ਕਰੇ। ਉਦਾਹਰਣ ਲਈ ਜਦੋਂ ਕੋਈ ਵਿਅਕਤੀ ਕਿਸੇ ਤੋਂ ਕੋਈ ਸਮਾਨ ਖਰੀਦ ਲਵੇ, ਤਾਂ ਉਸ ਨੂੰ ਇਹ ਨਾ ਕਹੇ ਕਿ ਮੈਂ ਇਸ ਨਾਲੋਂ ਘੱਟ ਕੀਮਤ 'ਤੇ ਇਹੋ ਸਮਾਨ ਦੇ ਦਿਆਂਗਾ ਜਾਂ ਇਸੇ ਕੀਮਤ 'ਤੇ ਇਸ ਤੋਂ ਵਧੀਆ ਸਮਾਨ ਦੇ ਦਿਆਂਗਾ। ਇਸ ਤੋਂ ਬਾਅਦ ਨਬੀ ﷺ ਨੇ ਇੱਕ ਮਹੱਤਵਪੂਰਨ ਨਸੀਹਤ ਕੀਤੀ ਅਤੇ ਫਰਮਾਇਆ: ਉਪਰੋਕਤ ਮਨਾਹੀਆਂ ਤਰਕ ਕਰਕੇ- ਆਪਸ ਵਿੱਚ ਇੰਜ ਰਹੋ ਕਿ ਮੁਹੱਬਤ, ਨਰਮੀ, ਕਿਰਪਾ, ਉਦਾਰਤਾ, ਨੇਕੀ ਦੇ ਕੰਮਾਂ ਵਿੱਚ ਇੱਕ ਦੂਜੇ ਦੀ ਮਦਦ, ਦਿਲ ਦੀ ਸਫਾਈ ਅਤੇ ਹਰ ਹਾਲਤ ਵਿੱਚ ਸੱਚੇ ਦਿਲੋਂ ਭਲਾਈ ਕਰਦਿਆਂ ਭਰਾ ਬਣਕੇ ਰਹੋ। ਇਸ ਭਾਈਚਾਰੇ ਦੀਆਂ ਲਾਜ਼ਮੀ ਸ਼ਰਤਾਂ ਵੀ ਹਨ, ਜਿਵੇ: ਕੋਈ ਆਪਣੇ ਮੁਸਲਮਾਨ ਭਰਾ ਉੱਤੇ ਜ਼ੁਲਮ ਨਾ ਕਰੇ ਅਤੇ ਉਸ ਦਾ ਹੱਕ ਨਾ ਮਾਰੇ। ਆਪਣੇ ਮੁਸਲਮਾਨ ਭਰਾ ਨੂੰ ਜ਼ੁਲਮ ਦਾ ਸ਼ਿਕਾਰ ਹੋਣ ਨਾ ਦੇਵੇ, ਨਾ ਹੀ ਉਸਨੂੰ ਉਸ ਸਥਿਤੀ ਵਿੱਚ ਇਕੱਲਾ ਛੱਡੇ ਜਿੱਥੇ ਉਹ ਉਸਦੀ ਮਦਦ ਕਰ ਸਕਦਾ ਹੋਵੇ ਤੇ ਉਸ 'ਤੇ ਹੋ ਰਹੇ ਜ਼ੁਲਮ ਨੂੰ ਦੂਰ ਕਰ ਸਕਦਾ ਹੋਵੇ। ਆਪਣੇ ਭਰਾ ਨੂੰ ਛੋਟਾ ਤੇ ਤੁੱਛ ਨਾ ਸਮਝੇ, ਉਸ ਨੂੰ ਮਾੜਾ ਨਾ ਜਾਣੇ ਅਤੇ ਨਾ ਹੀ ਉਸ ਨਾਲ ਘਿਰਣਾ ਕਰੇ। ਅਜਿਹਾ ਰਵੱਈਆ ਦਿਲ ਵਿੱਚ ਵੱਸਣ ਵਾਲੇ ਹੰਕਾਰ ਕਾਰਨ ਪੈਦਾ ਹੁੰਦਾ ਹੈ। ਉਸਤੋਂ ਬਾਅਦ ਨਬੀ ﷺ ਨੇ ਤਿੰਨ ਵਾਰੀ ਇਹ ਸਮਝਾਇਆ ਕਿ ਤਕ਼ਵਾ (ਰੱਬ ਦੀ ਆਗਿਆਕਾਰੀ) ਦਿਲ ਵਿੱਚ ਹੁੰਦੀ ਹੈ। ਜਿਸ ਦੇ ਦਿਲ ਵਿੱਚ ਤਕ਼ਵਾ ਹੋਵੇ, ਉਹ ਚੰਗੇ ਆਚਰਣ ਵਾਲਾ, ਅੱਲਾਹ ਤੋਂ ਡਰਨ ਵਾਲਾ ਅਤੇ ਉਸ ਦੇ ਆਦੇਸ਼ਾਂ ਨੂੰ ਮੰਨਣ ਵਾਲਾ ਹੁੰਦਾ ਹੈ ਅਤੇ ਉਹ ਕਿਸੇ ਮੁਸਲਮਾਨ ਦੀ ਬੇਇੱਜ਼ਤੀ ਨਹੀਂ ਕਰਦਾ। ਬੰਦੇ ਦਾ ਬੁਰਾ ਹੋਣ ਤੇ ਉਸਦਾ ਮਾੜੇ ਸਲੂਕ ਵਾਲਾ ਹੋਣ ਲਈ ਇਹੋ ਬਥੇਰਾ ਹੈ ਕਿ ਉਹ ਆਪਣੇ ਮੁਸਲਮਾਨ ਭਰਾ ਨੂੰ ਤੁੱਛ ਸਮਝੇ, ਜੋ ਕਿ ਉਸਦੇ ਦਿਲ ਵਿੱਚ ਮੌਜੂਦ ਘੁਮੰਡ ਤੇ ਹੰਕਾਰ ਦਾ ਨਤੀਜਾ ਹੈ। ਫੇਰ ਅੱਲਾਹ ਦੇ ਨਬੀ ﷺ ਨੇ ਉਕਤ ਗੱਲਾਂ 'ਤੇ ਪੱਕੀ ਮੋਹਰ ਲਗਾਉਂਦਿਆਂ ਕਿਹਾ ਕਿ ਹਰ ਮੁਸਲਮਾਨ 'ਤੇ ਦੂਸਰੇ ਮੁਸਲਮਾਨ ਦਾ ਖੂਨ ਹਰਾਮ ਹੈ; ਨਾ ਉਹ ਉਸ ਦੀ ਜਾਨ ਲੈ ਸਕਦਾ ਹੈ, ਨਾ ਜ਼ਖਮੀ ਕਰ ਸਕਦਾ ਹੈ, ਨਾ ਕੁੱਟ-ਮਾਰ ਕਰ ਸਕਦਾ ਹੈ ਅਤੇ ਨਾ ਹੋਰ ਕਿਸੇ ਤਰੀਕੇ ਨਾਲ ਉਸਦੇ ਸ਼ਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇੱਕ ਮੁਸਲਮਾਨ 'ਤੇ ਦੂਜੇ ਮੁਸਲਮਾਨ ਦਾ ਮਾਲ ਹਰਾਮ ਹੈ; ਉਸ ਨੂੰ ਨਾਹੱਕ ਲੈ ਨਹੀਂ ਸਕਦਾ। ਇੱਕ ਮੁਸਲਮਾਨ 'ਤੇ ਦੂਜੇ ਮੁਸਲਮਾਨ ਦੀ ਇੱਜ਼ਤ ਵੀ ਹਰਾਮ ਹੈ, ਉਸ ਦੀ ਸ਼ਖ਼ਸੀਅਤ ਨੂੰ ਜਾਂ ਉਸ ਦੀ ਜਾਤ-ਬਰਾਦਰੀ (ਨਸਲ) ਨੂੰ ਮਾੜਾ ਨਹੀਂ ਬੋਲਿਆ ਜਾ ਸਕਦਾ।
03

Benefits

ਇਮਾਨੀ ਭਾਈਚਾਰੇ ਦੀ ਸਾਰੀਆਂ ਸ਼ਰਤਾਂ ਦਾ ਪਾਲਣ ਕਰਨ ਦਾ ਹੁਕਮ ਅਤੇ ਉਨ੍ਹਾਂ ਸਾਰੇ ਸ਼ਬਦਾਂ ਜਾਂ ਕੰਮਾਂ ਤੋਂ ਬਚਣਾ ਜੋ ਇਸਦੇ ਵਿਰੋਧੀ ਹੋਣ।
ਤਕ਼ਵੇ ਦਾ ਮੂਲ ਅਧਾਰ ਦਿਲ ਵਿੱਚ ਅੱਲਾਹ ਦੀ ਪਹਿਚਾਣ, ਉਸ ਦਾ ਡਰ ਅਤੇ ਉਸ ਦੀ ਨਿਗਰਾਨੀ ਹੈ। ਇਸੇ ਤਕ਼ਵੇ ਦੇ ਨਤੀਜੇ ਵਿੱਚ ਚੰਗੇ ਅਮਲ (ਕਰਮ) ਹੁੰਦੇ ਹਨ।
ਬਾਹਰੀ ਵਿਗਾੜ ਦਿਲ ਵਿੱਚ ਤਕ਼ਵੇ ਦੀ ਕਮਜ਼ੋਰੀ ਨੂੰ ਦਰਸਾਉਂਦਾ ਹੈ।
ਕਿਸੇ ਵੀ ਮੁਸਲਮਾਨ ਨੂੰ ਕਿਸੇ ਵੀ ਤਰੀਕੇ ਦੀ ਤਕਲੀਫ਼ ਦੇਣ ਤੋਂ ਮਨਾਹੀ, ਫੇਰ ਭਾਵੇਂ ਉਹ ਉਸਦੇ ਬੋਲਾਂ ਤੋਂ ਹੋਵੇ ਜਾਂ ਉਸਦੇ ਕੰਮਾਂ ਤੋਂ।
ਕੋਈ ਮੁਸਲਮਾਨ ਕਿਸੇ ਦੂਜੇ ਵਰਗਾ ਬਣਨ ਦੀ ਇੱਛਾ ਰੱਖੇ, ਤਾਂ ਇਹ ਈਰਖਾ ਨਹੀਂ ਹੁੰਦੀ, ਜਦੋਂ ਤੱਕ ਉਹ ਇਹ ਨਾ ਚਾਹੇ ਕਿ ਦੂਜੇ ਕੋਲ ਜੋ ਮਿਹਰ ਹੈ ਉਹ ਖਤਮ ਹੋ ਜਾਵੇ। ਇਸ ਨੂੰ ਅਰਬੀ ਭਾਸ਼ਾ ਵਿੱਚ 'ਗਿਬਤਾ' ਕਹਿੰਦੇ ਹਨ, ਅਤੇ ਇਹ ਜਾਇਜ਼ ਹੈ ਕਿਉਂਕਿ ਇਹ ਨੇਕੀ ਦੇ ਕੰਮਾਂ ਵਿੱਚ ਇੱਕ-ਦੂਜੇ ਤੋਂ ਅੱਗੇ ਵਧਣ ਲਈ ਪ੍ਰੇਰਿਤ ਕਰਦੀ ਹੈ।
ਇਨਸਾਨ ਫਿਤਰਤਨ (ਕੁਦਰਤੀ ਤੌਰ 'ਤੇ) ਇਸ ਗੱਲ ਨੂੰ ਨਾਪਸੰਦ ਕਰਦਾ ਹੈ ਕਿ ਕੋਈ ਕਿਸੇ ਕੰਮ ਵਿੱਚ ਉਸ ਤੋਂ ਅੱਗੇ ਵੱਧ ਜਾਵੇ। ਇਸ ਲਈ ਜੇਕਰ ਉਹ ਇਸ ਗੱਲ ਦੀ ਇੱਛਾ ਕਰਦਾ ਹੈ ਕਿ ਦੂਜੇ ਕੋਲੋਂ ਚੰਗੀਆਂ ਚੀਜ਼ਾਂ ਖਤਮ ਹੋ ਜਾਣ, ਤਾਂ ਇਹ ਈਰਖਾ ਹੈ, ਅਤੇ ਇਸ ਤੋਂ ਰੋਕਿਆ ਗਿਆ ਹੈ। ਲੇਕਿਨ ਜੇਕਰ ਉਹ ਆਪਣੇ ਅੰਦਰ ਇਸ ਵਿੱਚ ਅੱਗੇ ਵਧਣ ਦਾ ਜਜ਼ਬਾ ਰੱਖਦਾ ਹੈ ਤਾਂ ਇਹ ਗਿਬਤਾ ਜਾਂ ਰਸ਼ਕ ਹੈ, ਜੋ ਕਿ ਜਾਇਜ਼ ਹੈ।
ਕਿਸੇ ਮੁਸਲਮਾਨ ਲਈ ਆਪਣੇ ਭਰਾ ਦੇ ਸੌਦੇ ਉੱਤੇ ਸੌਦਾ ਕਰਨ ਵਿੱਚ ਇਹ ਗੱਲ ਸ਼ਾਮਲ ਨਹੀਂ ਕਿ ਉਹ ਖਰੀਦਦਾਰ ਨੂੰ ਇਹ ਦੱਸੇ ਕਿ ਉਸ ਨਾਲ ਖਰੀਦ ਵਿੱਚ ਵੱਡਾ ਧੋਖਾ ਹੋਇਆ ਹੈ। ਸਗੋਂ ਇਹ ਤਾਂ ਭਲਾਈ ਹੈ। ਇਸ ਵਿੱਚ ਸ਼ਰਤ ਇਹ ਹੈ ਕਿ ਉਸਦੀ ਨੀਅਤ ਆਪਣੇ ਖਰੀਦਦਾਰ ਭਰਾ ਨਾਲ ਭਲਾਈ ਕਰਨਾ ਹੋਵੇ, ਨਾ ਕਿ ਵੇਚਣ ਵਾਲੇ ਨੂੰ ਨੁਕਸਾਨ ਪਹੁੰਚਾਉਣਾ ਹੋਵੇ। ਬੇਸ਼ੱਕ ਅਮਲਾਂ (ਕਰਮਾਂ) ਦਾ ਦਾਰੋਮਦਾਰ ਨੀਅਤਾਂ 'ਤੇ ਹੁੰਦਾ ਹੈ।
ਕਿਸੇ ਮੁਸਲਮਾਨ ਦਾ ਆਪਣੇ ਮੁਸਲਮਾਨ ਭਰਾ ਦੇ ਸੌਦੇ 'ਤੇ ਸੌਦਾ ਕਰਨਾ ਉਸ ਸਮੇਂ ਤੱਕ ਨਹੀਂ ਮੰਨਿਆ ਜਾਵੇਗਾ, ਜਦੋਂ ਤੱਕ ਦੋਵੇਂ ਵੇਚਣ ਵਾਲਾ ਤੇ ਖਰੀਦਣ ਵਾਲਾ ਕਿਸੇ ਸੌਦੇ 'ਤੇ ਸਹਿਮਤ (ਰਾਜ਼ੀ) ਨਾ ਹੋ ਜਾਣ ਅਤੇ ਕੀਮਤ ਨਿਰਧਾਰਿਤ ਨਾ ਹੋ ਜਾਵੇ।
ਅੱਲਾਹ ਦੇ ਲਈ ਕੀਤਾ ਗਿਆ ਬੈਰ ਇਸ ਹਦੀਸ ਵਿੱਚ ਰੋਕੇ ਗਏ ਬੈਰ ਵਿੱਚ ਸ਼ਾਮਲ ਨਹੀਂ ਹੈ, ਸਗੋਂ ਅਜਿਹਾ ਕਰਨਾ ਲਾਜ਼ਮੀ ਹੈ ਅਤੇ ਈਮਾਨ ਦੀ ਸਭ ਤੋਂ ਮਜ਼ਬੂਤ ਕੜੀਆਂ ਵਿੱਚੋਂ ਇੱਕ ਹੈ।

Attribution

[رواه مسلم]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...