افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#4704[صحيح]
HadeethEnc · 1.22.0

ਦੁਨਿਆ ਵਿੱਚ ਇੰਜ ਰਹੋ ਜਿਵੇਂ ਕਿ ਤੁਸੀਂ ਕੋਈ ਅਜਨਬੀ ਜਾਂ ਮੁਸਾਫ਼ਿਰ (ਯਾਤਰੀ) ਹੋਵੋ।

Available translations

Choose an available translation of this Hadeeth

01

Hadeeth text

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਦੱਸਦੇ ਹਨ ਕਿ: ਰਸੂਲੁੱਲਾਹ ﷺ ਨੇ ਮੇਰੇ ਮੋਢੇ ਨੂੰ ਫੜਿਆ ਅਤੇ ਫਰਮਾਇਆ: "ਦੁਨਿਆ ਵਿੱਚ ਇੰਜ ਰਹੋ ਜਿਵੇਂ ਕਿ ਤੁਸੀਂ ਕੋਈ ਅਜਨਬੀ ਜਾਂ ਮੁਸਾਫ਼ਿਰ (ਯਾਤਰੀ) ਹੋਵੋ।" ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਕਿਹਾ ਕਰਦੇ ਸੀ: "ਜਦੋਂ ਤੁਸੀਂ ਸ਼ਾਮ ਕਰੋ ਤਾਂ ਸਵੇਰ ਦੀ ਉਡੀਕ ਨਾ ਕਰੋ, ਅਤੇ ਜਦੋਂ ਸਵੇਰ ਕਰੋ ਤਾਂ ਸ਼ਾਮ ਦੀ ਉਡੀਕ ਨਾ ਕਰੋ। ਆਪਣੀ ਸਿਹਤ ਤੇ ਤੰਦਰੁਸਤੀ ਦੇ ਸਮੇਂ ਵਿੱਚ ਆਪਣੇ ਰੋਗ ਲਈ ਅਤੇ ਆਪਣੀ ਜ਼ਿੰਦਗੀ ਵੇਲੇ ਆਪਣੀ ਮੌਤ ਲਈ ਤਿਆਰੀ ਕਰ ਰੱਖੋ।"
02

Explanation

ਅਬਦੁੱਲਾਹ ਬਿਨ ਉਮਰ ਰਜ਼ੀਅੱਲਾਹੁ ਅਨਹੁਮਾ ਦੱਸਦੇ ਹਨ ਕਿ ਅੱਲਾਹ ਦੇ ਨਬੀ ﷺ ਨੇ ਉਨ੍ਹਾਂ ਦੇ ਮੋਢੇ ਨੂੰ ਫੜਿਆ ਤੇ ਉਨ੍ਹਾਂ ਨੂੰ ਕਿਹਾ: ਦੁਨਿਆ ਵਿੱਚ ਇੰਜ ਰਹੋ ਕਿ ਜਿਵੇਂ ਤੁਸੀਂ ਕੋਈ ਅਜਨਬੀ ਆਦਮੀ ਹੋਵੋ, ਜੋ ਇੱਕ ਅਜਿਹੀ ਥਾਂ 'ਤੇ ਪਹੁੰਚ ਚੁੱਕਾ ਹੋਵੇ, ਜਿੱਥੇ ਨਾ ਰਹਿਣ ਲਈ ਘਰ ਹੋਵੇ ਅਤੇ ਨਾ ਦਿਲ ਲਗਾਉਣ ਲਈ ਕੋਈ ਸਾਥੀ। ਨਾ ਪਰਿਵਾਰ ਹੋਵੇ ਅਤੇ ਨਾ ਰਿਸ਼ਤੇਦਾਰ ਹੋਣ। ਕਿਉਂਕਿ ਇਹੋ ਚੀਜ਼ਾਂ ਹਨ ਜੋ ਬੰਦੇ ਨੂੰ ਉਸਦੇ ਪੈਦਾ ਕਰਨ ਵਾਲੇ ਤੋਂ ਬੇਪਰਵਾਹ ਕਰ ਦਿੰਦੀਆਂ ਹਨ। ਸਗੋਂ ਅਜਨਬੀ ਤੋਂ ਵੀ ਵੱਧਕੇ ਆਪਣੇ ਵਤਨ (ਦੇਸ਼) ਦੀ ਤਲਾਸ਼ ਵਿੱਚ ਨਿੱਕਲਿਆ ਮੁਸਾਫ਼ਿਰ ਬਣ ਜਾਓ। ਅਜਨਬੀ ਬੰਦਾ ਤਾਂ ਕਦੀ-ਕਦੀ ਕਿਸੇ ਥਾਂ 'ਤੇ ਠਹਿਰ ਵੀ ਜਾਂਦਾ ਹੈ, ਲੇਕਿਨ ਆਪਣੇ ਵਤਨ ਵੱਲ ਜਾਣ ਵਾਲਾ ਮੁਸਾਫ਼ਿਰ ਚੱਲਦਾ ਹੀ ਰਹਿੰਦਾ ਹੈ। ਕਿਸੇ ਥਾਂ 'ਤੇ ਨਹੀਂ ਰੁਕਦਾ। ਉਸਦੀ ਨਜ਼ਰ ਆਪਣੀ ਮੰਜ਼ਿਲ 'ਤੇ ਹੀ ਰਹਿੰਦੀ ਹੈ। ਸੋ ਜਿਸ ਪ੍ਰਕਾਰ ਇੱਕ ਮੁਸਾਫ਼ਿਰ ਓਨਾ ਹੀ ਸਮਾਨ ਨਾਲ ਰੱਖਦਾ ਹੈ ਜਿੰਨਾ ਜ਼ਰੂਰੀ ਸਮਝਦਾ ਹੈ, ਜੋ ਮੰਜ਼ਿਲ ਤੱਕ ਪਹੁੰਚਾ ਦੇਵੇ, ਉਸੇ ਪ੍ਰਕਾਰ ਇੱਕ ਮੋਮੀਨ (ਈਮਾਨ ਵਾਲਾ) ਵੀ ਦੁਨਿਆ ਦੇ ਓਨੇ ਹੀ ਸਾਧਨ ਜਮ੍ਹਾ (ਇਕੱਠੇ) ਕਰਨਾ ਜ਼ਰੂਰੀ ਸਮਝਦਾ ਹੈ ਜੋ ਉਸਨੂੰ ਮੰਜ਼ਿਲ (ਭਾਵ ਜੰਨਤ) ਤੱਕ ਪਹੁੰਚਾ ਦੇਣ।

ਸੋ ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਨੇ ਇਸ ਨਸੀਹਤ 'ਤੇ ਪੂਰਾ ਅਮਲ ਕੀਤਾ। ਉਹ ਕਿਹਾ ਕਰਦੇ ਸੀ: ਸਵੇਰ ਆਵੇ ਤਾਂ ਸ਼ਾਮ ਦੀ ਉਡੀਕ ਨਾ ਕਰੋ, ਅਤੇ ਸ਼ਾਮ ਆਵੇ ਤਾਂ ਸਵੇਰ ਦੀ ਉਡੀਕ ਨਾ ਕਰੋ। ਆਪਣੇ ਆਪ ਨੂੰ ਕਬਰ ਵਿੱਚ ਦਫ਼ਨ ਲੋਕਾਂ ਵਿੱਚ ਮੰਨੋ। ਕਿਉਂਕਿ ਇਨਸਾਨ ਦੀ ਜ਼ਿੰਦਗੀ ਤੰਦਰੁਸਤੀ ਤੇ ਬੀਮਾਰੀ ਤੋਂ ਖਾਲੀ ਨਹੀਂ ਰਹਿੰਦੀ। ਇਸੇ ਲਈ ਬਿਮਾਰੀ ਦੇ ਦਿਨ ਆਉਣ ਤੋਂ ਪਹਿਲਾਂ ਆਪਣੀ ਤੰਦਰੁਸਤੀ ਦੇ ਦਿਨਾਂ ਵਿੱਚ ਨੇਕੀ ਦੇ ਕੰਮ ਕਰ ਲਿਆ ਕਰੋ। ਤੰਦਰੁਸਤੀ ਦੇ ਦਿਨਾਂ ਵਿੱਚ ਨੇਕੀ ਦੇ ਕੰਮ ਕਰਦੇ ਜਾਓ ਕਿ ਕਿਤੇ ਬਿਮਾਰੀ ਰਾਹ ਨਾ ਰੋਕ ਲਵੇ। ਦੁਨੀਆ ਦੇ ਜੀਵਨ ਦਾ ਲਾਭ ਲੈਂਦੇ ਹੋਏ ਅਜਿਹੀਆਂ ਚੀਜ਼ਾਂ ਇਕੱਠੀਆਂ ਕਰ ਲਵੋ, ਜੋ ਮੌਤ ਤੋਂ ਬਾਅਦ ਕੰਮ ਆਉਣ।
03

Benefits

ਸਿੱਖਿਆ ਦੇਣ ਵੇਲੇ ਅਪਣਾਪਨ ਵਿਖਾਉਣ ਅਤੇ ਧਿਆਨ ਦਿਵਾਉਣ ਲਈ ਅਧਿਆਪਕ ਆਪਣੇ ਵਿਦਿਆਰਥੀ ਦੇ ਮੋਢੇ ‘ਤੇ ਹੱਥ ਰੱਖ ਸਕਦਾ ਹੈ।
ਬਿਨਾ ਮੰਗੇ ਕਿਸੇ ਨੂੰ ਨਸੀਹਤ ਅਤੇ ਮਾਰਗਦਰਸ਼ਨ ਕੀਤਾ ਜਾ ਸਕਦਾ ਹੈ।
ਅੱਲਾਹ ਦੇ ਨਬੀ ﷺ ਦੀ ਸਿੱਖਲਾਈ ਦੀ ਇੱਕ ਖੂਬਸੂਰਤੀ ਇਹ ਹੈ ਕਿ ਆਪ ﷺ ਤਸੱਲੀਬਖਸ਼ ਉਦਾਹਰਣ ਦਿੰਦੇ ਸੀ। ਜਿਵੇਂ ਕਿ ਇੱਥੇ ਫਰਮਾਇਆ: "ਇਸ ਦੁਨਿਆ ਵਿੱਚ ਇੰਜ ਰਹੋ ਜਿਵੇਂ ਤੁਸੀਂ ਕੋਈ ਅਜਨਬੀ ਹੋਵੋ ਜਾਂ ਕੋਈ ਮੁਸਾਫ਼ਿਰ (ਯਾਤਰੀ)।"
ਆਖਰਤ ਦੇ ਰਾਹ 'ਤੇ ਚੱਲਣ ਵਾਲੇ ਲੋਕਾਂ ਦੇ ਦਰਜੇ ਵੱਖ-ਵੱਖ ਹੁੰਦੇ ਹਨ। ਇਸ ਲਈ ਦੁਨੀਆ ਤਿਆਗਣ ਦੇ ਮਾਮਲੇ ਵਿੱਚ ਮੁਸਾਫ਼ਿਰ ਦਾ ਦਰਜਾ ਅਜਨਬੀ ਤੋਂ ਉੱਚਾ ਹੁੰਦਾ ਹੈ।
ਉਮੀਦਾਂ ਘੱਟ ਰੱਖਣ ਅਤੇ ਮੌਤ ਦੀ ਤਿਆਰੀ ਕਰਨ ਦਾ ਬਿਆਨ।
ਇਹ ਹਦੀਸ ਜ਼ਿੰਮੇਵਾਰੀਆਂ ਤੋਂ ਦੂਰ ਰਹਿਣ ਅਤੇ ਦੁਨੀਆ ਦੇ ਸੁੱਖਾਂ ਨੂੰ ਛੱਡਣ ਲਈ ਨਹੀਂ ਕਹਿੰਦੀ। ਇਹ ਤਾਂ ਕੇਵਲ ਦੁਨੀਆ ਦੇ ਪਿੱਛੇ ਭੱਜਣ ਤੋਂ ਬਚਣ ਦੀ ਨਸੀਹਤ ਕਰਦੀ ਹੈ।
ਚੰਗੇ ਕੰਮ ਇਸ ਤੋਂ ਪਹਿਲਾ ਕਰ ਲੈਣੇ ਚਾਹੀਦੇ ਹਨ ਕਿ ਬਿਮਾਰੀ ਜਾਂ ਮੌਤ ਰਾਹ ਰੋਕ ਦੇਵੇ ਅਤੇ ਬੰਦਾ ਕੁੱਝ ਵੀ ਨਾ ਕਰ ਸਕੇ।
ਅਬਦੁੱਲਾਹ ਬਿਨ ਉਮਰ (ਰਜ਼ੀਅੱਲਾਹੁ ਅਨਹੁਮਾ) ਦੀ ਇਸ ਗੱਲ ਵਿੱਚ ਫਜ਼ੀਲਤ (ਮਹੱਤਤਾ) ਕਿ ਅੱਲਾਹ ਦੇ ਰਸੂਲ ﷺ ਦੀ ਇਸ ਨਸੀਹਤ ਤੋਂ ਬਹੁਤ ਪ੍ਰਭਾਵਿਤ ਹੋਏ।
ਈਮਾਨ ਵਾਲਿਆਂ ਦਾ ਵਤਨ ਜੰਨਤ ਹੈ। ਇਸ ਲਈ ਉਹ ਇਸ ਦੁਨੀਆ ਵਿੱਚ ਅਜਨਬੀ ਹਨ। ਉਹ ਆਖਰਤ (ਪਰਲੋਕ) ਦੀ ਜ਼ਿੰਦਗੀ ਦੀ ਯਾਤਰਾ 'ਤੇ ਹਨ। ਇਸ ਲਈ ਉਨ੍ਹਾਂ ਨੂੰ ਅਜਨਬੀ ਸ਼ਹਿਰ ਦੀ ਕਿਸੇ ਚੀਜ਼ ਨਾਲ ਦਿਲ ਨਹੀਂ ਜੋੜਨਾ ਚਾਹੀਦਾ। ਉਨ੍ਹਾਂ ਦੇ ਦਿਲ ਆਪਣੇ ਅਸਲ ਵਤਨ 'ਤੇ ਅਟਕੇ ਰਹਿੰਦੇ ਹਨ। ਇਸ ਦੁਨੀਆ ਵਿੱਚ ਉਨ੍ਹਾਂ ਦਾ ਜਿਉਣਾ ਕੇਵਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਨ ਅਤੇ ਆਪਣੇ ਵਤਨ ਵੱਲ ਵਾਪਸ ਜਾਣ ਦੀ ਤਿਆਰੀ ਲਈ ਹੋਣਾ ਚਾਹੀਦਾ ਹੈ।

Attribution

[رواه البخاري]

Categories

Share

Share hadeeth

Sharing options · 0 Total shares

Share

← Back to encyclopedia
Shopping Basket

Loading...