افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#3700[صحيح]
HadeethEnc · 1.36.0

ਜੇਕਰ ਇਹ ਸੱਚ ਕਹਿ ਰਿਹਾ ਹੈ, ਤਾਂ ਕਾਮਯਾਬ ਹੋ ਗਿਆ।

Available translations

Choose an available translation of this Hadeeth

01

Hadeeth text

ਤਲਹਾ ਬਿਨ ਉਬੈਦੁੱਲਾਹ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਨਜਦ ਤੋਂ ਇੱਕ ਆਦਮੀ ਅੱਲਾਹ ਦੇ ਰਸੂਲ ﷺ ਕੋਲ ਆਇਆ। ਉਸ ਦੇ ਵਾਲ ਖਿੱਲਰੇ ਹੋਏ ਸਨ ਅਤੇ ਅਸੀਂ ਉਸ ਦੀ ਆਵਾਜ਼ ਦੀ ਗੁਣਗੁਨਾਹਟ ਸੁਣ ਰਹੇ ਸੀ, ਲੇਕਿਨ ਇਹ ਨਹੀਂ ਸਮਝ ਸਕਦੇ ਸੀ ਕਿ ਉਹ ਕੀ ਕਹਿ ਰਿਹਾ ਹੈ। ਜਦੋਂ ਉਹ ਅੱਲਾਹ ਦੇ ਰਸੂਲ ﷺ ਦੇ ਨੇੜੇ ਆਇਆ, ਤਾਂ ਪਤਾ ਲੱਗਾ ਕਿ ਉਹ ਇਸਲਾਮ ਬਾਰੇ ਪੁੱਛ ਰਿਹਾ ਹੈ। ਜਵਾਬ ਵਿੱਚ, ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਦਿਨ ਤੇ ਰਾਤ ਵਿੱਚ ਪੰਜ ਨਮਾਜ਼ਾਂ ਪੜ੍ਹਨਾ।" ਉਸ ਆਦਮੀ ਨੇ ਕਿਹਾ: ਕੀ ਇਨ੍ਹਾਂ ਤੋਂ ਇਲਾਵਾ ਵੀ ਕੋਈ ਹੋਰ ਨਮਾਜ਼ ਮੇਰੇ 'ਤੇ ਫਰਜ਼ ਹੈ? ਆਪ ﷺ ਨੇ ਫਰਮਾਇਆ: "ਨਹੀਂ, ਲੇਕਿਨ ਇਹ ਕਿ ਤੂੰ ਆਪ ਆਪਣੀ ਮਰਜ਼ੀ ਨਾਲ ਨਫ਼ਲ (ਵਾਧੂ) ਨਮਾਜ਼ਾਂ ਪੜ੍ਹੇ। ਨਾਲ ਹੀ, ਰਮਜ਼ਾਨ ਦੇ ਰੋਜ਼ੇ ਰੱਖ।" ਉਸ ਆਦਮੀ ਨੇ ਕਿਹਾ: ਕੀ ਇਸ ਤੋਂ ਇਲਾਵਾ ਵੀ ਕੋਈ ਹੋਰ ਰੋਜ਼ਾ ਮੇਰੇ 'ਤੇ ਫਰਜ਼ ਹੈ? ਆਪ ﷺ ਨੇ ਫਰਮਾਇਆ: "ਨਹੀਂ, ਲੇਕਿਨ ਇਹ ਕਿ ਤੂੰ ਨਫ਼ਲ ਰੋਜ਼ੇ ਰੱਖੇ।" ਫੇਰ ਅੱਲਾਹ ਦੇ ਰਸੂਲ ﷺ ਨੇ ਉਸ ਨੂੰ ਜ਼ਕਾਤ ਬਾਰੇ ਦੱਸਿਆ। ਉਹ ਕਹਿਣ ਲੱਗਾ ਕਿ ਹੋਰ ਕੋਈ ਸਦਕਾ ਮੇਰੇ 'ਤੇ ਫਰਜ਼ ਹੈ ਜਾਂ ਨਹੀਂ? ਆਪ ﷺ ਨੇ ਫਰਮਾਇਆ: "ਨਹੀਂ, ਲੇਕਿਨ ਇਹ ਕਿ ਆਪਣੀ ਮਰਜ਼ੀ ਨਾਲ ਨਫ਼ਲੀ ਸਦਕਾ ਦੇਵੇ।" ਰਾਵੀ (ਰਿਵਾਇਤ ਕਰਨ ਵਾਲਾ) ਕਹਿੰਦੇ ਹਨ ਕਿ ਫੇਰ ਉਹ ਆਦਮੀ ਮੁੜਿਆ ਤੇ ਇਹ ਕਹਿੰਦੇ ਹੋਏ ਚਲਾ ਗਿਆ ਕਿ ਅੱਲਾਹ ਦੀ ਕਸਮ! ਮੈਂ ਨਾ ਤਾਂ ਇਸ ਵਿੱਚ ਕੁੱਝ ਜੋੜਾਂਗਾ ਅਤੇ ਨਾ ਹੀ ਕੁੱਝ ਘਟਾਵਾਂਗਾ! ਤਾਂ ਇਸ 'ਤੇ, ਅੱਲਾਹ ਦੇ ਰਸੂਲ ﷺ ਨੇ ਫਰਮਾਇਆ "ਜੇਕਰ ਇਹ ਸੱਚ ਕਹਿ ਰਿਹਾ ਹੈ, ਤਾਂ ਕਾਮਯਾਬ ਹੋ ਗਿਆ।"
02

Explanation

ਨਜਦ ਦਾ ਰਹਿਣ ਵਾਲਾ ਇੱਕ ਆਦਮੀ ਅੱਲਾਹ ਦੇ ਨਬੀ ﷺ ਦੇ ਕੋਲ ਆਇਆ। ਉਸਦੇ ਵਾਲ ਖਿੱਲਰੇ ਹੋਏ ਸਨ ਅਤੇ ਆਵਾਜ਼ ਉੱਚੀ ਸੀ। ਲੇਕਿਨ ਉਹ ਕੀ ਕਹਿ ਰਿਹਾ ਸੀ, ਸਮਝ ਨਹੀਂ ਆ ਰਿਹਾ ਸੀ, ਜਦੋਂ ਤੱਕ ਕਿ ਉਹ ਅੱਲਾਹ ਦੇ ਨਬੀ ﷺ ਦੇ ਨੇੜੇ ਨਹੀਂ ਆ ਗਿਆ ਅਤੇ ਇਸਲਾਮ ਦੇ ਫਰਜ਼ਾਂ ਬਾਰੇ ਪੁੱਛਣ ਲੱਗਾ।

ਜਵਾਬ ਵਿੱਚ, ਅੱਲਾਹ ਦੇ ਨਬੀ ﷺ ਨੇ ਸ਼ੁਰੂਆਤ ਨਮਾਜ਼ ਤੋਂ ਕੀਤੀ ਅਤੇ ਦੱਸਿਆ ਕਿ ਅੱਲਾਹ ਨੇ ਉਸ ਉੱਤੇ ਦਿਨ ਤੇ ਰਾਤ ਦੀਆਂ ਪੰਜ ਨਮਾਜ਼ਾਂ ਫਰਜ਼ ਕੀਤੀਆਂ ਹਨ।

ਇਹ ਸੁਣਨ ਤੋਂ ਬਾਅਦ ਉਸ ਨੇ ਪੁੱਛਿਆ ਕਿ ਕੀ ਇਨ੍ਹਾਂ ਪੰਜ ਨਮਾਜ਼ਾਂ ਤੋਂ ਇਲਾਵਾ ਵੀ ਕੋਈ ਨਮਾਜ਼ ਮੇਰੇ ਉੱਤੇ ਫਰਜ਼ ਹੈ?

ਆਪ ﷺ ਨੇ ਜਵਾਬ ਦਿੱਤਾ: ਨਹੀਂ, ਪਰ ਤੁਸੀਂ ਜਿੰਨੀਆਂ ਚਾਹੋ, ਓਨੀਆਂ ਆਪਣੀ ਮਰਜ਼ੀ ਦੀਆਂ (ਨਫ਼ਲ) ਨਮਾਜ਼ਾਂ ਪੜ੍ਹ ਸਕਦੇ ਹੋ।

ਉਸਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਫ਼ਰਮਾਇਆ: ਤੁਹਾਡੇ ਉੱਤੇ ਰਮਜ਼ਾਨ ਦੇ ਮਹੀਨੇ ਦੇ ਰੋਜ਼ੇ ਵੀ ਫਰਜ਼ ਹਨ।

ਉਸ ਆਦਮੀ ਨੇ ਪੁੱਛਿਆ: ਕੀ ਰਮਜ਼ਾਨ ਮਹੀਨੇ ਦੇ ਰੋਜ਼ਿਆਂ ਤੋਂ ਇਲਾਵਾ ਵੀ ਕੋਈ ਰੋਜ਼ਾ ਮੇਰੇ ਉੱਤੇ ਫਰਜ਼ ਹੈ?

ਆਪ ﷺ ਨੇ ਜਵਾਬ ਦਿੱਤਾ: ਨਹੀਂ, ਪਰ ਤੁਸੀਂ ਨਫ਼ਲ ਰੋਜ਼ੇ ਰੱਖਣਾ ਚਾਹੋ, ਤਾਂ ਰੱਖ ਸਕਦੇ ਹੋ।

ਫੇਰ ਆਪ ﷺ ਨੇ ਉਸ ਨੂੰ ਜ਼ਕਾਤ ਬਾਰੇ ਦੱਸਿਆ।

ਸੋ ਉਸ ਆਦਮੀ ਨੇ ਪੁੱਛਿਆ: ਕੀ ਫਰਜ਼ ਜ਼ਕਾਤ ਤੋਂ ਬਾਅਦ ਵੀ ਕੋਈ ਸਦਕਾ (ਦਾਨ) ਜ਼ਰੂਰੀ (ਭਾਵ ਫਰਜ਼) ਹੈ?

ਆਪ ﷺ ਨੇ ਜਵਾਬ ਦਿੱਤਾ: ਨਹੀਂ, ਪਰ ਤੁਸੀਂ ਜੇਕਰ ਨਫ਼ਲੀ ਸਦਕਾ ਕਰਨਾ ਚਾਹੋ, ਤਾਂ ਕਰ ਸਕਦੇ ਹੋ।

ਅੱਲਾਹ ਦੇ ਨਬੀ ﷺ ਕੋਲੋਂ ਇਨ੍ਹਾਂ ਫਰਜ਼ ਕੰਮਾਂ ਬਾਰੇ ਸੁਣਨ ਤੋਂ ਬਾਅਦ ਉਹ ਆਦਮੀ ਵਾਪਸ ਚਲਾ ਗਿਆ। ਜਾਂਦੇ ਹੋਏ, ਉਸਨੇ ਅੱਲਾਹ ਦੀ ਕਸਮ (ਸੁੰਹ) ਖਾ ਕੇ ਕਿਹਾ ਕਿ ਉਹ ਬਿਨਾ ਕਿਸੇ ਘਾਟ ਜਾਂ ਵਾਧ ਦੇ ਇਨ੍ਹਾਂ ਫਰਜ਼ਾਂ ਦੀ ਪਾਬੰਦੀ ਕਰੇਗਾ। ਉਸਦੀ ਗੱਲ ਸੁਣ ਕੇ ਅੱਲਾਹ ਦੇ ਨਬੀ ﷺ ਨੇ ਫਰਮਾਇਆ: ਇਹ ਆਦਮੀ ਜੇਕਰ ਆਪਣੀ ਕਸਮ 'ਤੇ ਸੱਚਾ ਰਿਹਾ, ਤਾਂ ਕਾਮਯਾਬ ਹੋ ਜਾਵੇਗਾ।
03

Benefits

ਇਸਲਾਮੀ ਸ਼ਰੀਅਤ ਉਨ੍ਹਾਂ ਲੋਕਾਂ ਲਈ ਇੱਕ ਵਿਆਪਕ ਅਤੇ ਆਸਾਨ ਸ਼ਰੀਅਤ ਹੈ, ਜੋ ਇਸ ਦੀਆਂ ਜ਼ਿੰਮੇਵਾਰੀਆਂ ਦੇ ਅਧੀਨ ਹਨ।
ਉਕਤ ਆਦਮੀ ਦੇ ਨਾਲ ਅੱਲਾਹ ਦੇ ਨਬੀ ﷺ ਦਾ ਚੰਗਾ ਸਲੂਕ ਕਿ ਉਸਨੂੰ ਆਪਣੇ ਕੋਲ ਆਉਣ ਅਤੇ ਸਵਾਲ ਪੁੱਛਣ ਦਾ ਮੌਕਾ ਦਿੱਤਾ।
ਅੱਲਾਹ ਤਆਲਾ ਵੱਲ ਬੁਲਾਉਣ ਦਾ ਕੰਮ ਸਭ ਤੋਂ ਜ਼ਰੂਰੀ/ਮਹੱਤਵਪੂਰਨ ਤੋਂ ਚੀਜ਼ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਉਸ ਤੋਂ ਬਾਅਦ ਅਗਲੀ ਮਹੱਤਵਪੂਰਨ ਚੀਜ਼ ਬਾਰੇ ਦੱਸਣਾ ਚਾਹੀਦਾ ਹੈ।
ਇਸਲਾਮ ਅਕੀਦਾ (ਸਹੀ ਵਿਚਾਰਧਾਰਾ) ਅਤੇ ਅਮਲ ਦਾ ਨਾਂ ਹੈ। ਈਮਾਨ ਤੋਂ ਬਿਨਾ ਅਮਲ ਦਾ ਕੋਈ ਫਾਇਦਾ ਨਹੀਂ ਅਤੇ ਅਮਲ ਤੋਂ ਬਿਨਾ ਈਮਾਨ ਕਿਸੇ ਕੰਮ ਦਾ ਨਹੀਂ।
ਇਨ੍ਹਾਂ ਅਮਲਾਂ ਦੀ ਅਹਿਮੀਅਤ (ਮਹੱਤਵ) ਅਤੇ ਇਹ ਅਮਲ ਇਸਲਾਮ ਦੇ ਅਰਕਾਨ (ਥੰਮ੍ਹ) ਹਨ।
ਜੁਮੇ ਦੀ ਨਮਾਜ਼ ਪੰਜ ਫਰਜ਼ ਨਮਾਜ਼ਾਂ ਵਿੱਚ ਸ਼ਾਮਲ ਹੈ। ਕਿਉਂਕਿ ਜੁਮੇ ਦੀ ਨਮਾਜ਼ ਜਿਸ ਉੱਤੇ ਵਾਜਿਬ (ਫਰਜ਼) ਹੈ, ਉਸਨੂੰ ਇਹ ਨਮਾਜ਼ ਉਸ ਦਿਨ ਦੀ ਜ਼ੁਹਰ ਦੀ ਨਮਾਜ਼ ਦੇ ਬਦਲੇ ਪੜ੍ਹਨੀ ਹੁੰਦੀ ਹੈ।
ਅੱਲਾਹ ਦੇ ਨਬੀ ﷺ ਨੇ ਸਿੱਖਿਆ ਦੇਣ ਦੀ ਸ਼ੁਰੂਆਤ ਨਮਾਜ਼ ਤੋਂ ਕੀਤੀ, ਜੋ ਕਿ ਦੋਵਾਂ ਗਵਾਹੀਆਂ ਤੋਂ ਬਾਅਦ ਇਸਲਾਮ ਦਾ ਸਭ ਤੋਂ ਜ਼ਰੂਰੀ ਫਰਜ਼ ਹੈ। ਇਸ ਵਿੱਚ ਦੋਵਾਂ ਗਵਾਹੀਆਂ ਦਾ ਜ਼ਿਕਰ ਇਸ ਲਈ ਨਹੀਂ ਕੀਤਾ ਕਿਉਂਕਿ ਪੁੱਛਣ ਵਾਲਾ ਆਦਮੀ ਪਹਿਲਾਂ ਤੋਂ ਹੀ ਮੁਸਲਮਾਨ ਸੀ। ਇਸੇ ਤਰ੍ਹਾਂ ਹੱਜ ਦਾ ਜ਼ਿਕਰ ਇਸ ਲਈ ਨਹੀਂ ਕੀਤਾ ਕਿ ਇਹ ਘਟਨਾ ਹੱਜ ਦੇ ਫਰਜ਼ ਹੋਣ ਤੋਂ ਪਹਿਲਾਂ ਦੀ ਹੈ ਜਾਂ ਫਿਰ ਉਦੋਂ ਉਸ ਦਾ ਸਮਾਂ ਨਹੀਂ ਆਇਆ ਸੀ।
ਸ਼ਰੀਅਤ ਦੁਆਰਾ ਵਾਜਿਬ ਕੀਤੇ ਗਏ ਕੰਮਾਂ ਦਾ ਪਾਲਣ ਕਰਨਾ ਹੀ ਇਨਸਾਨ ਦੀ ਕਾਮਯਾਬੀ ਲਈ ਕਾਫ਼ੀ ਹੈ। ਲੇਕਿਨ ਇਸਦਾ ਮਤਲਬ ਇਹ ਨਹੀਂ ਕਿ ਨਫ਼ਲਾਂ ਦੀ ਪਾਬੰਦੀ ਕਰਨਾ ਸੁੰਨਤ ਨਹੀਂ ਹੈ। ਕਿਉਂਕਿ ਕਿਆਮਤ ਦੇ ਦਿਨ ਨਫ਼ਲਾਂ ਰਾਹੀਂ ਹੀ ਫਰਜ਼ ਅਮਲਾਂ ਦੀ ਕਮੀਆਂ ਨੂੰ ਪੂਰਾ ਕੀਤਾ ਜਾਵੇਗਾ।

Attribution

[متفق عليه]

Categories

Share

Share hadeeth

Sharing options

12Views0Cards0Shares
Share

← Back to encyclopedia

Loading...