ਇਹ ਦੀਨ (ਇਸਲਾਮ) ਹਰ ਉਸ ਥਾਂ ਤੱਕ ਜ਼ਰੂਰ ਪਹੁੰਚੇਗਾ, ਜਿੱਥੇ ਦਿਨ ਅਤੇ ਰਾਤ ਦਾ ਚੱਕਰ ਚੱਲਦਾ ਹੈ ਅਤੇ ਅੱਲਾਹ ਕਿਸੇ ਕੱਚੇ-ਪੱਕੇ ਘਰ ਨੂੰ ਨਹੀਂ ਛੱਡੇਗਾ, ਜਿੱਥੇ ਇਸ ਦੀਨ ਨੂੰ ਦਾਖਲ ਨਾ ਕਰ ਦੇਵੇ,
Choose an available translation of this Hadeeth
Hadeeth text
ਤਮੀਮ ਦਾਰੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: «ਇਹ ਦੀਨ (ਇਸਲਾਮ) ਹਰ ਉਸ ਥਾਂ ਤੱਕ ਜ਼ਰੂਰ ਪਹੁੰਚੇਗਾ, ਜਿੱਥੇ ਦਿਨ ਅਤੇ ਰਾਤ ਦਾ ਚੱਕਰ ਚੱਲਦਾ ਹੈ ਅਤੇ ਅੱਲਾਹ ਕਿਸੇ ਕੱਚੇ-ਪੱਕੇ ਘਰ ਨੂੰ ਨਹੀਂ ਛੱਡੇਗਾ, ਜਿੱਥੇ ਇਸ ਦੀਨ ਨੂੰ ਦਾਖਲ ਨਾ ਕਰ ਦੇਵੇ, ਭਾਵੇਂ ਇਸ ਨੂੰ ਇੱਜ਼ਤ ਨਾਲ ਕਬੂਲ ਕਰ ਲਿਆ ਜਾਵੇ ਜਾਂ ਇਸ ਨੂੰ ਰੱਦ ਕਰ ਕੇ (ਦੁਨੀਆ ਤੇ ਆਖਰਤ ਦੀ) ਜ਼ਿੱਲਤ ਕਬੂਲ ਕਰ ਲਈ ਜਾਵੇ; ਅਜਿਹੀ ਇੱਜ਼ਤ ਜੋ ਅੱਲਾਹ ਇਸਲਾਮ ਰਾਹੀਂ ਬਖਸ਼ੇਗਾ ਅਤੇ ਅਜਿਹੀ ਜ਼ਿੱਲਤ ਜਿਸ ਨੂੰ ਅੱਲਾਹ ਕੁਫ਼ਰ ਦੇ ਅਧਾਰ 'ਤੇ ਥੋਪ ਦੇਵੇਗਾ।» ਤਮੀਮ ਦਾਰੀ (ਰ.) ਕਿਹਾ ਕਰਦੇ ਸਨ ਕਿ: ਮੈਂ ਅੱਲਾਹ ਦੇ ਰਸੂਲ ﷺ ਦੇ ਇਸ ਫ਼ਰਮਾਨ ਦੀ ਸੱਚਾਈ ਆਪ ਆਪਣੇ ਪਰਿਵਾਰ ਵਿੱਚ ਵੇਖੀ ਹੈ ਕਿ ਉਨ੍ਹਾਂ ਵਿੱਚੋਂ ਜੋ ਮੁਸਲਮਾਨ ਹੋ ਗਿਆ, ਉਸਨੂੰ ਭਲਾਈ, ਸ਼ਰਾਫ਼ਤ ਅਤੇ ਇੱਜ਼ਤ ਮਿਲੀ ਅਤੇ ਜੋ ਕਾਫ਼ਿਰ ਰਿਹਾ, ਉਸਨੂੰ ਜ਼ਿੱਲਤ, ਬਦਨਾਮੀ ਅਤੇ ਜਜ਼ੀਆ ਦਾ ਭਾਰ ਸਹਿਣਾ ਪਿਆ।
Explanation
ਫੇਰ ਸਹਾਬੀ ਤਮੀਮ ਦਾਰੀ (ਰਜ਼ੀਅੱਲਾਹੁ ਅਨਹੁ) ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਦੀ ਦੱਸੀ ਇਸ ਗੱਲ ਦਾ ਤਜਰਬਾ ਉਨ੍ਹਾਂ ਨੂੰ ਆਪ ਆਪਣੇ ਘਰਵਾਲਿਆਂ ਦੇ ਨਾਲ ਹੋਇਆ। ਜੋ ਮੁਸਲਮਾਨ ਹੋ ਗਏ, ਉਨ੍ਹਾਂ ਨੂੰ ਇੱਜ਼ਤ ਮਿਲੀ ਅਤੇ ਜਿਨ੍ਹਾਂ ਨੇ ਕੁਫ਼ਰ ਕੀਤਾ, ਉਨ੍ਹਾਂ ਨੂੰ ਜ਼ਿੱਲਤ (ਬੇਇੱਜ਼ਤੀ) ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਉੱਤੇ ਮੁਸਲਮਾਨਾਂ ਨੂੰ ਦਿੱਤੇ ਜਾਣ ਵਾਲੇ ਕਰ/ਟੈਕਸ (ਜਜ਼ੀਆ) ਦਾ ਭਾਰ ਵਾਧੂ ਭਰਨਾ ਪਿਆ।
Benefits
ਇੱਜ਼ਤ ਤੇ ਸਨਮਾਨ ਇਸਲਾਮ ਅਤੇ ਮੁਸਲਮਾਨਾਂ ਲਈ ਹੈ ਅਤੇ ਜ਼ਿੱਲਤ ਤੇ ਬਦਨਾਮੀ ਕੁਫ਼ਰ (ਅਧਰਮ) ਅਤੇ ਕਾਫ਼ਿਰਾਂ (ਅਧਰਮੀਆਂ) ਲਈ ਹੈ।
ਇਸ ਹਦੀਸ ਵਿੱਚ ਮੁਹੰਮਦ ﷺ ਦੇ ਨਬੀ ਤੇ ਰਸੂਲ ਹੋਣ ਦੀ ਇੱਕ ਬਹੁਤ ਵੱਡੀ ਨਿਸ਼ਾਨੀ ਮੌਜੂਦ ਹੈ ਕਿ ਆਪ ﷺ ਨੇ ਜੋ ਕੁੱਝ ਦੱਸਿਆ ਉਹ ਸੌ ਫ਼ੀਸਦੀ ਸੱਚ ਸਾਬਤ ਹੋਇਆ।
Attribution
Categories
Share hadeeth
Sharing options

