التوبة

 

At-Tawbah

 

The Repentance

1 - At-Tawbah (The Repentance) - 001

بَرَآءَةٞ مِّنَ ٱللَّهِ وَرَسُولِهِۦٓ إِلَى ٱلَّذِينَ عَٰهَدتُّم مِّنَ ٱلۡمُشۡرِكِينَ
1਼ (ਹੇ ਮੁਸਲਮਾਨੋ!) ਜਿਨ੍ਹਾਂ ਮੁਸ਼ਰਿਕਾਂ ਨਾਲ ਤੁਸੀਂ ਸੰਧੀ ਕਰ ਰੱਖੀ ਹੈ, ਅੱਲਾਹ ਤੇ ਉਸ ਦੇ ਰਸੂਲ (ਹਜ਼ਰਤ ਮੁਹੰਮਦ ਸ:) ਵੱਲੋਂ ਉਹਨਾਂ ਨੂੰ ਕੋਰਾ ਜਵਾਬ ਹੈ।

2 - At-Tawbah (The Repentance) - 002

فَسِيحُواْ فِي ٱلۡأَرۡضِ أَرۡبَعَةَ أَشۡهُرٖ وَٱعۡلَمُوٓاْ أَنَّكُمۡ غَيۡرُ مُعۡجِزِي ٱللَّهِ وَأَنَّ ٱللَّهَ مُخۡزِي ٱلۡكَٰفِرِينَ
2਼ ਸੋ (ਹੇ ਮੁਸ਼ਰਿਕੋ!) ਤੁਸੀਂ ਲੋਕ ਦੇਸ਼ (ਮੱਕੇ) ਵਿਚ ਚਾਰ ਮਹੀਨੇ ਤਕ ਟੁਰ ਫਿਰ ਲਵੋ ਅਤੇ ਇਹ ਜਾਣ ਲਓ ਕਿ ਤੁਸੀਂ ਅੱਲਾਹ ਨੂੰ ਬੇਵਸ ਨਹੀਂ ਕਰ ਸਕਦੇ ਅਤੇ ਇਹ ਵੀ (ਚੇਤੇ ਰੱਖੋ) ਕਿ ਅੱਲਾਹ ਕਾਫ਼ਿਰਾਂ ਨੂੰ ਜ਼ਲੀਲ ਕਰਨ ਵਾਲਾ ਹੈ।

3 - At-Tawbah (The Repentance) - 003

وَأَذَٰنٞ مِّنَ ٱللَّهِ وَرَسُولِهِۦٓ إِلَى ٱلنَّاسِ يَوۡمَ ٱلۡحَجِّ ٱلۡأَكۡبَرِ أَنَّ ٱللَّهَ بَرِيٓءٞ مِّنَ ٱلۡمُشۡرِكِينَ وَرَسُولُهُۥۚ فَإِن تُبۡتُمۡ فَهُوَ خَيۡرٞ لَّكُمۡۖ وَإِن تَوَلَّيۡتُمۡ فَٱعۡلَمُوٓاْ أَنَّكُمۡ غَيۡرُ مُعۡجِزِي ٱللَّهِۗ وَبَشِّرِ ٱلَّذِينَ كَفَرُواْ بِعَذَابٍ أَلِيمٍ
3਼ ਅੱਲਾਹ ਤੇ ਉਹਦੇ ਰਸੂਲ ਵੱਲੋਂ ਲੋਕਾਂ ਨੂੰ ਵੱਡੇ ਹੱਜ ਦੇ ਦਿਨ ਸੂਚਿਤ ਕੀਤਾ ਜਾਂਦਾ ਹੈ ਕਿ ਅੱਲਾਹ ਅਤੇ ਉਸ ਦੇ ਰਸੂਲ ਦੀ ਮੁਸ਼ਰਿਕਾਂ ਪ੍ਰਤੀ ਕੋਈ ਜ਼ਿੰਮੇਵਾਰੀ ਨਹੀਂ, ਪਰ ਜੇ ਤੁਸੀਂ ਲੋਕ ਹੁਣ ਵੀ ਤੌਬਾ ਕਰ ਲਵੋ ਤਾਂ ਇਹੋ ਤੁਹਾਡੇ ਹੱਕ ਵਿਚ ਚੰਗੀ ਗੱਲ ਹੈ। ਜੇ ਤੁਸੀਂ ਸੱਚਾਈ ਤੋਂ ਮੂੰਹ ਮੋੜਦੇ ਹੋ ਤਾਂ ਖ਼ਬਰਦਾਰ ਰਹੋ ਕਿ ਤੁਸੀਂ ਅੱਲਾਹ ਨੂੰ ਹਰਾ ਨਹੀਂ ਸਕਦੇ। (ਹੇ ਨਬੀ!) ਤੁਸੀਂ ਕਾਫ਼ਿਰਾਂ ਨੂੰ ਦੁਖਦਾਈ ਅਜ਼ਾਬ ਦੀ ਖ਼ਬਰ ਸੁਣਾ ਦਿਓ।

4 - At-Tawbah (The Repentance) - 004

إِلَّا ٱلَّذِينَ عَٰهَدتُّم مِّنَ ٱلۡمُشۡرِكِينَ ثُمَّ لَمۡ يَنقُصُوكُمۡ شَيۡـٔٗا وَلَمۡ يُظَٰهِرُواْ عَلَيۡكُمۡ أَحَدٗا فَأَتِمُّوٓاْ إِلَيۡهِمۡ عَهۡدَهُمۡ إِلَىٰ مُدَّتِهِمۡۚ إِنَّ ٱللَّهَ يُحِبُّ ٱلۡمُتَّقِينَ
4਼ ਪਰ (ਹੇ ਮੁਸਲਮਾਨੋ!) ਉਹਨਾਂ ਮੁਸ਼ਰਿਕਾਂ ਤੋਂ ਜਿਨ੍ਹਾਂ ਨਾਲ ਤੁਹਾਡਾ ਸਮਝੌਤਾ ਹੋ ਚੁੱਕਿਆ ਹੈ ਅਤੇ ਉਹਨਾਂ ਨੇ ਤੁਹਾਡਾ ਸਾਥ ਨਿਭਾਉਣ ਵਿਚ ਕੋਈ ਕਸਰ ਵੀ ਨਹੀਂ ਛੱਡੀ ਅਤੇ ਨਾ ਹੀ ਤੁਹਾਡੇ ਵਿਰੁੱਧ ਕਿਸੇ ਦੀ ਮਦਦ ਕੀਤੀ ਹੈ ਤਾਂ ਤੁਸੀਂ ਉਹਨਾਂ ਦੇ ਨਾਲ ਸਮਝੌਤੇ ਦੀ ਮਿਥੀ ਹੋਈ ਮੁੱਦਤ ਪੂਰੀ ਕਰੋ। ਅੱਲਾਹ ਪਰਹੇਜ਼ਗਾਰਾਂ ਨੂੰ ਪਸੰਦ ਕਰਦਾ ਹੈ।

5 - At-Tawbah (The Repentance) - 005

فَإِذَا ٱنسَلَخَ ٱلۡأَشۡهُرُ ٱلۡحُرُمُ فَٱقۡتُلُواْ ٱلۡمُشۡرِكِينَ حَيۡثُ وَجَدتُّمُوهُمۡ وَخُذُوهُمۡ وَٱحۡصُرُوهُمۡ وَٱقۡعُدُواْ لَهُمۡ كُلَّ مَرۡصَدٖۚ فَإِن تَابُواْ وَأَقَامُواْ ٱلصَّلَوٰةَ وَءَاتَوُاْ ٱلزَّكَوٰةَ فَخَلُّواْ سَبِيلَهُمۡۚ إِنَّ ٱللَّهَ غَفُورٞ رَّحِيمٞ
5਼ ਜਦੋਂ ਹਰਾਮ (ਵਰਜੇ ਹੋਏ) ਮਹੀਨੇ ਲੰਘ ਜਾਣ ਤਾਂ ਤੁਸੀਂ ਮੁਸ਼ਰਿਕਾਂ ਨੂੰ ਜਿੱਥੇ ਵੀ ਵੇਖੋ ਉਹਨਾਂ ਨੂੰ ਕਤਲ ਕਰ ਦਿਓ, ਉਹਨਾਂ ਨੂੰ ਫੜੋ ਅਤੇ ਉਹਨਾਂ ਦਾ ਘੇਰਾਓ ਕਰੋ, ਉਹਨਾਂ ਦੀ ਘਾਤ ਵਿਚ ਹਰੇਕ ਘਾਟੀ ਵਿਚ ਜਾਓ,1 ਹਾਂ! ਜੇ ਉਹ ਤੌਬਾ ਕਰ ਲੈਣ ਤੇ ਨਮਾਜ਼ ਦੇ ਪਾਬੰਧ ਹੋ ਜਾਣ ਅਤੇ ਜ਼ਕਾਤ ਦੇਣ ਲੱਗ ਜਾਣ ਤਾਂ (ਹੇ ਮੁਸਲਮਾਨੋ!) ਤੁਸੀਂ ਉਹਨਾਂ ਨੂੰ ਛੱਡ ਦਿਓ। ਬੇਸ਼ੱਕ ਅੱਲਾਹ ਮਿਹਰਾਂ ਕਰਨ ਵਾਲਾ ਤੇ ਬਖ਼ਸ਼ਣਹਾਰ ਹੈ।
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 119/2

6 - At-Tawbah (The Repentance) - 006

وَإِنۡ أَحَدٞ مِّنَ ٱلۡمُشۡرِكِينَ ٱسۡتَجَارَكَ فَأَجِرۡهُ حَتَّىٰ يَسۡمَعَ كَلَٰمَ ٱللَّهِ ثُمَّ أَبۡلِغۡهُ مَأۡمَنَهُۥۚ ذَٰلِكَ بِأَنَّهُمۡ قَوۡمٞ لَّا يَعۡلَمُونَ
6਼ (ਹੇ ਨਬੀ!) ਜੇ ਮੁਸ਼ਰਿਕਾਂ ਵਿੱਚੋਂ ਕੋਈ ਵੀ ਵਿਅਕਤੀ ਤੁਹਾਥੋਂ ਸ਼ਰਨ ਮੰਗੇ ਤਾਂ ਉਸ ਨੂੰ ਸ਼ਰਨ ਵਿਚ ਲੈ ਲਓ ਜਦੋਂ ਉਹ ਅੱਲਾਹ ਦਾ ਕਲਾਮ (.ਕੁਰਆਨ) ਸੁਣ ਲਵੇ ਤਾਂ ਫੇਰ ਉਸ (ਮੁਸ਼ਰਿਕ) ਨੂੰ ਉਸ ਦੇ ਸੁਰੱਖਿਅਤ ਟਿਕਾਣੇ ’ਤੇ ਪਹੁੰਚਾ ਦਿਓ। ਇੰਜ ਇਸ ਲਈ (ਕਰਨਾ) ਹੈ ਕਿਉਂ ਜੋ ਇਹ ਲੋਕ ਗਿਆਨ ਨਹੀਂ ਰੱਖਦੇ।

7 - At-Tawbah (The Repentance) - 007

كَيۡفَ يَكُونُ لِلۡمُشۡرِكِينَ عَهۡدٌ عِندَ ٱللَّهِ وَعِندَ رَسُولِهِۦٓ إِلَّا ٱلَّذِينَ عَٰهَدتُّمۡ عِندَ ٱلۡمَسۡجِدِ ٱلۡحَرَامِۖ فَمَا ٱسۡتَقَٰمُواْ لَكُمۡ فَٱسۡتَقِيمُواْ لَهُمۡۚ إِنَّ ٱللَّهَ يُحِبُّ ٱلۡمُتَّقِينَ
7਼ ਭਲਾਂ ਮੁਸ਼ਰਿਕਾਂ ਲਈ ਅੱਲਾਹ ਅਤੇ ਉਸ ਦੇ ਰਸੂਲ ਦੀਆਂ ਨਜ਼ਰਾਂ ਵਿਚ ਕੋਈ ਸੰਧੀ-ਸਮਝੌਤਾ ਕਿਵੇਂ ਰਹਿ ਸਕਦਾ ਹੈ, ਛੁੱਟ ਉਹਨਾਂ ਤੋਂ ਜਿਨ੍ਹਾਂ ਨਾਲ ਤੁਸੀਂ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਲਾਗੇ ਸਮਝੌਤਾ ਕੀਤਾ ਸੀ। ਜਦ ਉਹ ਲੋਕ ਤੁਹਾਡੇ ਨਾਲ ਸਮਝੌਤਾ ਨਿਭਾਉਣ, ਤੁਸੀਂ ਵੀ ਉਹਨਾਂ ਨਾਲ ਸੰਧੀ ਨਿਭਾਓ। ਅੱਲਾਹ ਡਰ-ਭੌ ਮੰਣਨ ਵਾਲਿਆਂ ਨੂੰ ਪਸੰਦ ਕਰਦਾ ਹੈ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2

8 - At-Tawbah (The Repentance) - 008

كَيۡفَ وَإِن يَظۡهَرُواْ عَلَيۡكُمۡ لَا يَرۡقُبُواْ فِيكُمۡ إِلّٗا وَلَا ذِمَّةٗۚ يُرۡضُونَكُم بِأَفۡوَٰهِهِمۡ وَتَأۡبَىٰ قُلُوبُهُمۡ وَأَكۡثَرُهُمۡ فَٰسِقُونَ
8਼ (ਹੇ ਨਬੀ! ਇਹਨਾਂ ਮੁਸ਼ਰਿਕਾਂ ਨਾਲ ਸੰਧੀ ਕਿਵੇਂ ਹੋ ਸਕਦੀ ਹੈ) ਜਦ ਕਿ ਉਹਨਾਂ ਦਾ ਹਾਲ ਤਾਂ ਇਹ ਹੈ ਕਿ ਜੇ ਉਹ ਤੁਹਾਡੇ ’ਤੇ ਭਾਰੂ ਹੋ ਜਾਣ ਤਾਂ ਨਾ ਤਾਂ ਉਹ ਤੁਹਾਡੇ ਮਾਮਲੇ ਵਿਚ ਕਿਸੇ ਰਿਸ਼ਤੇ-ਨਾਤੇ ਦੀ ਪਰਵਾਹ ਕਰਨ ਨਾਂ ਹੀ ਆਪਣੇ ਕਿਸੇ ਸੰਧੀ ਸਮਝੌਤੇ ਦੀ। ਉਹ ਆਪਣੀਆਂ ਗੱਲਾਂ ਨਾਲ ਹੀ ਤੁਹਾਨੂੰ ਖ਼ੁਸ਼ ਕਰਨ ਵਿਚ ਲੱਗੇ ਹੋਏ ਹਨ, ਪਰ ਦਿਲ ਤੋਂ ਇਨਕਾਰ ਕਰਦੇ ਹਨ। ਇਹਨਾਂ ਵਿੱਚੋਂ ਬਹੁਤੇ ਨਾ-ਫ਼ਰਮਾਨ ਹਨ।

9 - At-Tawbah (The Repentance) - 009

ٱشۡتَرَوۡاْ بِـَٔايَٰتِ ٱللَّهِ ثَمَنٗا قَلِيلٗا فَصَدُّواْ عَن سَبِيلِهِۦٓۚ إِنَّهُمۡ سَآءَ مَا كَانُواْ يَعۡمَلُونَ
9਼ ਉਹਨਾਂ (ਮੁਸ਼ਰਿਕਾਂ) ਨੇ ਅੱਲਾਹ ਦੀਆਂ ਆਇਤਾਂ (ਆਦੇਸ਼ਾਂ) ਨੂੰ ਬਹੁਤ ਹੀ ਥੋੜ੍ਹੀ ਕੀਮਤ ’ਤੇ ਵੇਚ ਸੁੱਟਿਆ ਹੈ ਅਤੇ ਦੂਜੇ ਲੋਕਾਂ ਨੂੰ ਵੀ ਉਸ (ਅੱਲਾਹ) ਦੀ ਰਾਹ ਤੋਂ ਰੋਕਦੇ ਹਨ। ਬਹੁਤ ਹੀ ਭੈੜੀਆਂ ਕਰਤੂਤਾਂ ਹਨ, ਜੋ ਉਹ ਕਰ ਰਹੇ ਹਨ।

10 - At-Tawbah (The Repentance) - 010

لَا يَرۡقُبُونَ فِي مُؤۡمِنٍ إِلّٗا وَلَا ذِمَّةٗۚ وَأُوْلَـٰٓئِكَ هُمُ ٱلۡمُعۡتَدُونَ
10਼ ਉਹ (ਮੁਸ਼ਰਿਕ) ਤਾਂ ਕਿਸੇ ਮੁਸਲਮਾਨ ਦੇ ਮਾਮਲੇ ਵਿਚ ਨਾ ਤਾਂ ਕਿਸੇ ਰਿਸ਼ਤੇਦਾਰੀ ਦੀ ਪਰਵਾਹ ਕਰਦੇ ਹਨ ਅਤੇ ਨਾ ਹੀ ਕਿਸੇ ਸਮਝੌਤੇ ਦਾ ਲਿਹਾਜ਼ ਰੱਖਦੇ ਹਨ। ਇਹ ਲੋਕ ਤਾਂ ਹੱਦਾਂ ਟੱਪਣ ਵਾਲੇ ਹਨ।

11 - At-Tawbah (The Repentance) - 011

فَإِن تَابُواْ وَأَقَامُواْ ٱلصَّلَوٰةَ وَءَاتَوُاْ ٱلزَّكَوٰةَ فَإِخۡوَٰنُكُمۡ فِي ٱلدِّينِۗ وَنُفَصِّلُ ٱلۡأٓيَٰتِ لِقَوۡمٖ يَعۡلَمُونَ
11਼ ਜੇ ਹੁਣ ਵੀ ਇਹ ਤੌਬਾ ਕਰ ਲੈਣ, ਨਮਾਜ਼ ਦੀ ਪਾਬੰਦੀ ਕਰਨ ਅਤੇ ਜ਼ਕਾਤ ਅਦਾ ਕਰਦੇ ਰਹਿਣ ਤਾਂ ਇਹ ਤੁਹਾਡੇ ਦੀਨੀ ਭਰਾ ਹਨ। ਅਸੀਂ (ਅੱਲਾਹ) ਤਾਂ ਆਪਣੀਆਂ ਆਇਤਾਂ (ਆਦੇਸ਼ਾਂ) ਦਾ ਗਿਆਨ ਰੱਖਣ ਵਾਲਿਆਂ ਲਈ ਖੋਲ੍ਹ-ਖੋਲ੍ਹ ਕੇ ਬਿਆਨ ਕਰ ਰਹੇ ਹਾਂ।

12 - At-Tawbah (The Repentance) - 012

وَإِن نَّكَثُوٓاْ أَيۡمَٰنَهُم مِّنۢ بَعۡدِ عَهۡدِهِمۡ وَطَعَنُواْ فِي دِينِكُمۡ فَقَٰتِلُوٓاْ أَئِمَّةَ ٱلۡكُفۡرِ إِنَّهُمۡ لَآ أَيۡمَٰنَ لَهُمۡ لَعَلَّهُمۡ يَنتَهُونَ
12਼ ਜੇ ਉਹ ਸਮਝੌਤੇ ਕਰਨ ਮਗਰੋਂ ਅਪਣੀਆਂ ਕਸਮਾਂ ਤੋੜ ਦੇਣ ਅਤੇ ਤੁਹਾਡੇ ਦੀਨ ਉੱਤੇ ਹਮਲੇ ਕਰਨ ਤਾਂ ਤੁਸੀਂ ਵੀ ਉਹਨਾਂ ਕੁਫ਼ਰ ਦੇ ਸਰਦਾਰਾਂ ਨਾਲ ਭਿੜ ਜਾਓ, ਉਹਨਾਂ ਦੀਆਂ ਕਸਮਾਂ ਦਾ ਕੁੱਝ ਵੀ ਭਰੋਸਾ ਨਹੀਂ ਹੋ ਸਕਦਾ ਸ਼ਾਇਦ ਉਹ (ਆਪਣੀਆਂ ਹਰਕਤਾਂ ਤੋਂ) ਬਾਜ਼ ਆ ਜਾਣ।

13 - At-Tawbah (The Repentance) - 013

أَلَا تُقَٰتِلُونَ قَوۡمٗا نَّكَثُوٓاْ أَيۡمَٰنَهُمۡ وَهَمُّواْ بِإِخۡرَاجِ ٱلرَّسُولِ وَهُم بَدَءُوكُمۡ أَوَّلَ مَرَّةٍۚ أَتَخۡشَوۡنَهُمۡۚ فَٱللَّهُ أَحَقُّ أَن تَخۡشَوۡهُ إِن كُنتُم مُّؤۡمِنِينَ
13਼ (ਹੇ ਮੁਸਲਮਾਨੋ!) ਕੀ ਤੁਸੀਂ ਉਹਨਾਂ (ਕਾਫ਼ਿਰਾਂ) ਨਾਲ ਨਹੀਂ ਲੜੋਂਗੇ ਜਿਨ੍ਹਾਂ ਨੇ ਆਪਣੀਆਂ ਕਸਮਾਂ ਨੂੰ ਤੋੜ੍ਹਿਆ ਅਤੇ ਪੈਗ਼ੰਬਰ (ਮਹੁੰਮਦ ਸ:) ਨੂੰ (ਮੱਕੇ ਸ਼ਹਿਰ ਤੋਂ) ਦੇਸ਼ ਨਿਕਾਲਾ ਦੇਣ ਦਾ ਇਰਾਦਾ ਕੀਤਾ ਅਤੇ ਉਹਨਾਂ ਨੇ ਹੀ ਪਹਿਲਾਂ ਤੁਹਾਡੇ ਨਾਲ ਲੜਾਈ ਅਰੰਭ ਕੀਤੀ? ਕੀ ਤੁਸੀਂ ਉਹਨਾਂ ਤੋਂ ਡਰਦੇ ਹੋ? ਜੇ ਤੁਸੀਂ ਈਮਾਨ ਵਾਲੇ ਹੋ ਤਾਂ ਤੁਸੀਂ ਅੱਲਾਹ ਤੋਂ ਹੀ ਡਰੋ ਉਹੀਓ ਇਸ ਦਾ ਵਧ ਹੱਕ ਰੱਖਦਾ ਹੈ।

14 - At-Tawbah (The Repentance) - 014

قَٰتِلُوهُمۡ يُعَذِّبۡهُمُ ٱللَّهُ بِأَيۡدِيكُمۡ وَيُخۡزِهِمۡ وَيَنصُرۡكُمۡ عَلَيۡهِمۡ وَيَشۡفِ صُدُورَ قَوۡمٖ مُّؤۡمِنِينَ
14਼ ਤੁਸੀਂ ਉਹਨਾਂ ਨਾਲ ਜੰਗ ਕਰੋ ਅੱਲਾਹ ਉਹਨਾਂ ਨੂੰ ਤੁਹਾਡੇ ਹੱਥੋਂ ਅਜ਼ਾਬ (ਸਜ਼ਾ) ਦੁਆਵੇਗਾ, ਉਹਨਾਂ ਨੂੰ ਜ਼ਲੀਲ ਤੇ ਰੁਸਵਾ ਕਰੇਗਾ, ਤੁਹਾਨੂੰ ਉਹਨਾਂ ’ਤੇ ਜਿਤ ਪ੍ਰਦਾਨ ਕਰੇਗਾਂ ਅਤੇ ਮੋਮਿਨਾਂ ਦੇ ਹਿਰਦਿਆਂ ਨੂੰ ਸ਼ਾਂਤ ਕਰੇਗਾ।

15 - At-Tawbah (The Repentance) - 015

وَيُذۡهِبۡ غَيۡظَ قُلُوبِهِمۡۗ وَيَتُوبُ ٱللَّهُ عَلَىٰ مَن يَشَآءُۗ وَٱللَّهُ عَلِيمٌ حَكِيمٌ
15਼ ਅਤੇ ਉਹ ਉਹਨਾਂ ਦੇ ਮਨਾਂ ਵਿੱਚੋਂ ਕਰੋਧ ਨੂੰ ਦੂਰ ਕਰੇਗਾ। ਅੱਲਾਹ ਜਿਸ ਵੱਲ ਵੀ ਚਾਹੁੰਦਾ ਹੈ ਆਪਣੀਆਂ ਮਿਹਰਾਂ ਸਹਿਤ ਧਿਆਨ ਦਿੰਦਾ ਹੈ। ਅੱਲਾਹ ਸਭ ਕੁੱਝ ਜਾਣਨ ਵਾਲਾ ਤੇ ਹਿਕਮਤ ਵਾਲਾ ਹੈ।

16 - At-Tawbah (The Repentance) - 016

أَمۡ حَسِبۡتُمۡ أَن تُتۡرَكُواْ وَلَمَّا يَعۡلَمِ ٱللَّهُ ٱلَّذِينَ جَٰهَدُواْ مِنكُمۡ وَلَمۡ يَتَّخِذُواْ مِن دُونِ ٱللَّهِ وَلَا رَسُولِهِۦ وَلَا ٱلۡمُؤۡمِنِينَ وَلِيجَةٗۚ وَٱللَّهُ خَبِيرُۢ بِمَا تَعۡمَلُونَ
16਼ (ਹੇ ਮੁਸ਼ਰਿਕੋ ਤੇ ਕਾਫ਼ਿਰੋ!) ਕੀ ਤੁਸੀਂ ਇਹ ਸਮਝਦੇ ਹੋ ਕਿ ਤੁਸੀਂ ਐਵੇਂ ਹੀ ਛੱਡ ਦਿੱਤੇ ਜਾਓਗੇ ਜਦ ਕਿ ਅੱਲਾਹ ਨੇ ਇਹ ਤਾਂ ਅਜਿਹੇ ਤਕ ਵੇਖਿਆ ਹੀ ਨਹੀਂ ਕਿ ਤੁਹਾਡੇ ਵਿੱਚੋਂ ਕੌਣ ਲੋਕ ਹਨ, ਜਿਨ੍ਹਾਂ ਨੇ ਉਸ ਦੇ ਰਾਹ ਵਿਚ ਜਿਹਾਦ (ਸਘੰਰਸ਼) ਕੀਤਾ ਅਤੇ ਅੱਲਾਹ ਤੇ ਉਸ ਦੇ ਰਸੂਲ ਅਤੇ ਮੋਮਿਨਾਂ ਤੋਂ ਛੁੱਟ ਹੋਰ ਕਿਸੇ ਨੂੰ ਦੋਸਤ ਨਹੀਂ ਬਣਾਇਆ। ਅੱਲਾਹ ਉਹ ਸਭ ਜਾਣਦਾ ਹੈ ਜੋ ਤੁਸੀਂ ਕਰ ਰਹੇ ਹੋ।

17 - At-Tawbah (The Repentance) - 017

مَا كَانَ لِلۡمُشۡرِكِينَ أَن يَعۡمُرُواْ مَسَٰجِدَ ٱللَّهِ شَٰهِدِينَ عَلَىٰٓ أَنفُسِهِم بِٱلۡكُفۡرِۚ أُوْلَـٰٓئِكَ حَبِطَتۡ أَعۡمَٰلُهُمۡ وَفِي ٱلنَّارِ هُمۡ خَٰلِدُونَ
17਼ ਮੁਸ਼ਰਿਕਾਂ ਨੂੰ ਇਹ ਸ਼ੋਭਾ ਨਹੀਂ ਦਿੰਦਾ ਕਿ ਉਹ ਅੱਲਾਹ ਦੀਆਂ ਮਸੀਤਾਂ ਨੂੰ ਆਬਾਦ ਕਰਨ, ਜਦੋਂ ਕਿ ਉਹ ਆਪ ਹੀ ਆਪਣੇ ਕੁਫ਼ਰ ਦੀ ਗਵਾਹੀ ਦੇ ਰਹੇ ਹਨ। ਉਹਨਾਂ ਦੇ ਸਾਰੇ ਕੀਤੇ ਕੰਮ (ਸੇਵਾ) ਅਜਾਈਂ ਗਏ, ਉਹ ਸਦਾ ਲਈ ਨਰਕ ਵਿਚ ਰਹਿਣਗੇ।

18 - At-Tawbah (The Repentance) - 018

إِنَّمَا يَعۡمُرُ مَسَٰجِدَ ٱللَّهِ مَنۡ ءَامَنَ بِٱللَّهِ وَٱلۡيَوۡمِ ٱلۡأٓخِرِ وَأَقَامَ ٱلصَّلَوٰةَ وَءَاتَى ٱلزَّكَوٰةَ وَلَمۡ يَخۡشَ إِلَّا ٱللَّهَۖ فَعَسَىٰٓ أُوْلَـٰٓئِكَ أَن يَكُونُواْ مِنَ ٱلۡمُهۡتَدِينَ
18਼ ਅੱਲਾਹ ਦੀਆਂ ਮਸੀਤਾਂ ਦੀ ਅਬਾਦਕਾਰੀ (ਪ੍ਰਬੰਧਕੀ) ਤਾਂ ਕੇਵਲ ਉਹੀਓ ਕਰਦੇ ਹਨ ਜਿਹੜੇ ਅੱਲਾਹ ਅਤੇ ਕਿਆਮਤ ਦਿਹਾੜੇ ’ਤੇ ਈਮਾਨ ਰੱਖਦੇ ਹਨ, ਨਮਾਜ਼ਾਂ ਦੀ ਪਾਬੰਦੀ ਕਰਦੇ ਹਨ, ਜ਼ਕਾਤ ਅਦਾ ਕਰਦੇ ਹਨ, ਛੁੱਟ ਅੱਲਾਹ ਤੋਂ ਹੋਰ ਕਿਸੇ ਤੋਂ ਡਰਦੇ ਨਹੀਂ। ਆਸ ਹੈ ਕਿ ਇਹੋ ਲੋਕੀ ਸਿਧੇ ਰਾਹ ’ਤੇ ਹਨ।

19 - At-Tawbah (The Repentance) - 019

۞أَجَعَلۡتُمۡ سِقَايَةَ ٱلۡحَآجِّ وَعِمَارَةَ ٱلۡمَسۡجِدِ ٱلۡحَرَامِ كَمَنۡ ءَامَنَ بِٱللَّهِ وَٱلۡيَوۡمِ ٱلۡأٓخِرِ وَجَٰهَدَ فِي سَبِيلِ ٱللَّهِۚ لَا يَسۡتَوُۥنَ عِندَ ٱللَّهِۗ وَٱللَّهُ لَا يَهۡدِي ٱلۡقَوۡمَ ٱلظَّـٰلِمِينَ
19਼ ਕੀ ਤੁਹਾਡੀਆਂ ਨਜ਼ਰਾਂ ਵਿਚ ਹਾਜੀਆਂ ਨੂੰ ਪਾਣੀ ਪਿਆਉਣਾ ਅਤੇ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਨੂੰ ਆਬਾਦ ਕਰਨਾ ਉਸ ਵਿਅਕਤੀ ਦੇ ਕੰਮ ਦੇ ਬਰਾਬਰ ਹੈ, ਜਿਹੜਾ ਅੱਲਾਹ ’ਤੇ ਅਤੇ ਆਖ਼ਿਰਤ ’ਤੇ ਈਮਾਨ ਲਿਆਏ ਅਤੇ ਅੱਲਾਹ ਦੀ ਰਾਹ ਵਿਚ ਜਿਹਾਦ (ਸੰਘਰਸ਼) ਕਰੇ। ਅੱਲਾਹ ਦੀਆਂ ਨਜ਼ਰਾਂ ਵਿਚ ਇਹ ਦੋਵੇਂ ਇਕ ਸਾਮਾਨ ਨਹੀਂ ਹੋ ਸਕਦੇ ਅਤੇ ਨਾ ਹੀ ਅੱਲਾਹ ਜ਼ਾਲਮਾਂ ਨੂੰ ਹਿਦਾਇਤ ਦਿੰਦਾ ਹੈ।

20 - At-Tawbah (The Repentance) - 020

ٱلَّذِينَ ءَامَنُواْ وَهَاجَرُواْ وَجَٰهَدُواْ فِي سَبِيلِ ٱللَّهِ بِأَمۡوَٰلِهِمۡ وَأَنفُسِهِمۡ أَعۡظَمُ دَرَجَةً عِندَ ٱللَّهِۚ وَأُوْلَـٰٓئِكَ هُمُ ٱلۡفَآئِزُونَ
20਼ ਜਿਹੜੇ ਲੋਕੀ ਈਮਾਨ ਲਿਆਏ, ਘਰ-ਬਾਰ ਛੱਡਿਆ ਅਤੇ ਅੱਲਾਹ ਦੀ ਰਾਹ ਵਿਚ ਆਪਣੇ ਮਾਲਾਂ ਤੇ ਜਾਨਾਂ ਸਹਿਤ ਜਿਹਾਦ ਕੀਤਾ, ਅੱਲਾਹ ਦੇ ਨਜ਼ਦੀਕ ਉਹਨਾਂ ਲੋਕਾਂ ਦੇ ਬਹੁਤ ਹੀ ਉੱਚੇ ਮਰਤਬੇ ਹਨ ਅਤੇ ਉਹੀਓ ਆਪਣੀਆਂ ਮੁਰਾਦਾਂ ਪਾਉਣਗੇ।1
1 ਅੱਲਾਹ ਦੇ ਰਸੂਲ (ਸ:) ਦਾ ਫ਼ਰਮਾਨ ਹੈ ਜਿਹੜਾ ਅੱਲਾਹ ਤੇ ਉਸ ਦੇ ਰਸੂਲ (ਸ:) ’ਤੇ ਈਮਾਨ ਲਿਆਏ ਨਮਾਜ਼ ਕਾਇਮ ਕਰੇ ਰਮਜ਼ਾਨ ਦੇ ਰੋਜ਼ੇ ਰੱਖੇ ਤਾਂ ਅੱਲਾਹ ਨੇ ਇਹ ਗੱਲ ਆਪਣੇ ’ਤੇ ਲਾਜ਼ਮੀ ਕਰ ਲਈ ਹੈ ਕਿ ਉਸ ਨੂੰ ਜੰਨਤ ਵਿਚ ਦਾਖ਼ਲ ਕਰੇ ਭਾਵੇਂ ਕਿ ਉਸ ਨੇ ਜਿਹਾਦ ਕੀਤਾ ਹੋਵੇ ਜਾਂ ਉਸੀ ਥਾਂ ਬੈਠੇ ਰਹੇ ਜਿੱਥੇ ਉਹ ਜੰਮੀਆਂ ਸੀ ਲੋਕਾਂ ਨੇ ਪੁੱਛਿਆ ਕਿ ਹੇ ਅੱਲਾਹ ਦੇ ਰਸੂਲ! ਕੀ ਇਹ ਖ਼ੁਸ਼ਖ਼ਬਰੀ ਅਸੀਂ ਲੋਕਾਂ ਨੂੰ ਸੁਣਾ ਦਈਏ? ਤਾਂ ਆਪ ਨੇ ਫ਼ਰਮਾਇਆ ਜੰਨਤ ਦੇ ਸੋ ਦਰਜੇ ਹਨ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਵਾਲਿਆਂ ਲਈ ਤਿਆਰਾ ਕੀਤੇ ਗਏ ਹਨ ਹਰ ਦੋ ਦਰਜਿਆਂ ਵਿਚ ਇੰਨੀ ਦੂਰੀ ਹੈ ਜਿੰਨਾ ਅਕਾਸ਼ ਤੇ ਧਰਤੀ ਦੇ ਵਿਚਾਲੇ ਦੀ ਦੂਰੀ ਸੋ ਜਦੋਂ ਤੁਸੀਂ ਰੱਬ ਤੋਂ ਜੰਨਤ ਮੰਗੋ ਤਾਂ ਫਿਰਦੌਸ ਦਾ ਸਵਾਲ ਕਰੋ ਕਿਉਂ ਜੋ ਇਹ ਜੰਨਤ ਦਾ ਵਿਚਾਲੇ ਦਾ ਭਾਗ ਹੈ ਅਤੇ ਸਭ ਤੋਂ ਵਧੀਆ ਹੈ ਕਹਿਣ ਵਾਲੇ ਦਾ ਇਹ ਵੀ ਵਿਚਾਰ ਹੈ ਕਿ ਆਪ ਨੇ ਇਹ ਵੀ ਫ਼ਰਮਾਇਆ ਇਸ ਫਿਰਦੌਸ ਦੇ ਉੱਤੇ ਰਹਿਮਾਨ ਦਾ ਅਰਸ਼ ਹੈ ਅਤੇ ਜੰਨਤ ਦੀਆਂ ਨਹਿਰਾਂ ਉਸੇ ਤੋਂ ਹੀ ਨਿਕਲਦੀਆਂ ਹਨ (ਸਹੀ ਬੁਖ਼ਾਰੀ, ਹਦੀਸ: 2790) ਸ਼ਹਾਦਤ ਦੀ ਇੱਛਾ ਰੱਖਣਾ ਵੀ ਇਕ ਮੋਮਿਨ ਦੀ ਵਿਸ਼ੇਸ਼ਤਾ ਹੈ। ਅਬੂ-ਹੁਰੈਰਾ ਦਾ ਕਹਿਣਾ ਹੈ ਕਿ ਰਸੂਲ (ਸ:) ਦਾ ਫ਼ਰਮਾਨ ਹੈ ਕਿ ਕਸਮ ਹੈ ਉਸ ਹਸਤੀ ਦੀ ਜਿਸ ਦੇ ਹੱਥ ਵਿਚ ਮੇਰੀ ਜਾਨ ਹੈ ਜੇ ਕੁੱਝ ਈਮਾਨ ਵਾਲਿਆਂ ਨੂੰ ਇਹ ਗੱਲ ਨਾ-ਪਸੰਦ ਨਾ ਹੁੰਦੀ ਕਿ ਉਹ ਮੇਰੇ ਪਿੱਛੇ ਰਹਿ ਜਾਣ ਅਤੇ ਉਹਨਾਂ ਕੋਲ ਸਵਾਰੀਆਂ ਵੀ ਨਹੀਂ ਕਿ ਜਿਨ੍ਹਾਂ ’ਤੇ ਮੈਂ ਉਹਨਾਂ ਨੂੰ ਸਵਾਰ ਕਰ ਦਵਾਂ ਤਾਂ ਮੈਂ ਕਿਸੇ (ਜੰਗ) ਵਿਚ ਪਿੱਛੇ ਨਾ ਰਹਿੰਦਾ ਜਿਹੜੇ ਅੱਲਾਹ ਦੀ ਰਾਹ ਵਿਚ ਜਿਹਾਦ ਲਈ ਨਿਕਲਦੇ ਹਨ। ਕਸਮ ਹੈ ਉਸ ਜ਼ਾਤ ਦੀ ਜਿਸ ਦੇ ਕਾਬੂ ਵਿਚ ਮੇਰੀ ਜਾਨ ਹੈ ਮੇਰੀ ਤਾਂ ਇਹੋ ਚਾਹਤ ਹੈ ਕਿ ਮੈਂ ਅੱਲਾਹ ਦੀ ਰਾਹ ਵਿਚ ਮਾਰਿਆ ਜਾਵਾਂ ਫੇਰ ਜਿਓਂਦਾ ਕੀਤਾ ਜਾਵਾ ਫੇਰ ਕਤਲ ਕੀਤਾ ਜਾਵਾ ਫੇਰ ਜਿਊਂਦਾ ਕੀਤਾ ਜਾਵਾਂ ਫੇਰ ਕਤਲ ਕੀਤਾ ਜਾਵਾਂ ਫੇਰ ਜਿਊਂਦਾ ਕੀਤਾ ਜਾਵਾਂ ਤੇ ਫੇਰ ਕਤਲ ਕੀਤਾ ਜਾਵਾਂ ਫੇਰ ਜਿਉਂਦਾ। (ਸਹੀ ਬੁਖ਼ਾਰੀ, ਹਦੀਸ: 2797)

21 - At-Tawbah (The Repentance) - 021

يُبَشِّرُهُمۡ رَبُّهُم بِرَحۡمَةٖ مِّنۡهُ وَرِضۡوَٰنٖ وَجَنَّـٰتٖ لَّهُمۡ فِيهَا نَعِيمٞ مُّقِيمٌ
21਼ ਉਹਨਾਂ ਦਾ ਰੱਬ ਉਹਨਾਂ ਨੂੰ ਆਪਣੀ ਮਿਹਰ, ਰਜ਼ਾ ਅਤੇ ਅਜਿਹੇ ਬਾਗ਼ਾਂ ਦੀ ਖ਼ੁਸ਼ਖ਼ਬਰੀ ਦਿੰਦਾ ਹੈ ਜਿੱਥੇ ਉਹਨਾਂ ਲਈ ਸਦੀਵੀ ਨਿਅਮਤਾਂ ਹੋਣਗੀਆਂ।

22 - At-Tawbah (The Repentance) - 022

خَٰلِدِينَ فِيهَآ أَبَدًاۚ إِنَّ ٱللَّهَ عِندَهُۥٓ أَجۡرٌ عَظِيمٞ
22਼ ਜਿਨ੍ਹਾਂ ਵਿਚ ਉਹ ਸਦਾ ਰਹਿਣਗੇ ਬੇਸ਼ੱਕ ਅੱਲਾਹ ਕੋਲ (ਸੇਵਾਵਾਂ ਦਾ) ਬਦਲਾ ਦੇਣ ਲਈ ਬਥੇਰਾ ਕੁੱਝ ਹੈ।

23 - At-Tawbah (The Repentance) - 023

يَـٰٓأَيُّهَا ٱلَّذِينَ ءَامَنُواْ لَا تَتَّخِذُوٓاْ ءَابَآءَكُمۡ وَإِخۡوَٰنَكُمۡ أَوۡلِيَآءَ إِنِ ٱسۡتَحَبُّواْ ٱلۡكُفۡرَ عَلَى ٱلۡإِيمَٰنِۚ وَمَن يَتَوَلَّهُم مِّنكُمۡ فَأُوْلَـٰٓئِكَ هُمُ ٱلظَّـٰلِمُونَ
23਼ ਹੇ ਈਮਾਨ ਵਾਲਿਓ! ਜੇ ਤੁਹਾਡੇ ਪਿਓ ਤੇ ਭਰਾ ਈਮਾਨ ਤੋਂ ਵੱਧ ਕੁਫ਼ਰ ਨੂੰ ਪਸੰਦ ਕਰਦੇ ਹਨ ਤਾਂ ਤੁਸੀਂ ਉਹਨਾਂ ਨੂੰ ਕਦੇ ਵੀ ਆਪਣਾ ਮਿੱਤਰ ਨਾ ਬਣਾਓ। ਤੁਹਾਡੇ ਵਿੱਚੋਂ ਜਿਹੜਾ ਵੀ ਇਹਨਾਂ ਨਾਲ ਮੁਹੱਬਤ ਕਰੇਗਾ, ਉਹੀਓ ਅਸਲੀ ਜ਼ਾਲਮ ਹੋਵੇਗਾ।

24 - At-Tawbah (The Repentance) - 024

قُلۡ إِن كَانَ ءَابَآؤُكُمۡ وَأَبۡنَآؤُكُمۡ وَإِخۡوَٰنُكُمۡ وَأَزۡوَٰجُكُمۡ وَعَشِيرَتُكُمۡ وَأَمۡوَٰلٌ ٱقۡتَرَفۡتُمُوهَا وَتِجَٰرَةٞ تَخۡشَوۡنَ كَسَادَهَا وَمَسَٰكِنُ تَرۡضَوۡنَهَآ أَحَبَّ إِلَيۡكُم مِّنَ ٱللَّهِ وَرَسُولِهِۦ وَجِهَادٖ فِي سَبِيلِهِۦ فَتَرَبَّصُواْ حَتَّىٰ يَأۡتِيَ ٱللَّهُ بِأَمۡرِهِۦۗ وَٱللَّهُ لَا يَهۡدِي ٱلۡقَوۡمَ ٱلۡفَٰسِقِينَ
24਼ (ਹੇ ਮੁਹੰਮਦ ਸ:!) ਤੁਸੀਂ ਆਖ ਦਿਓ ਕਿ ਜੇਕਰ ਤੁਹਾਡੇ ਪਿਤਾ ਤੇ ਤੁਹਾਡੇ ਪੁੱਤਰ ਤੇ ਤੁਹਾਡੇ ਭਰਾ ਤੇ ਤੁਹਾਡੀਆਂ ਪਤਨੀਆਂ ਤੇ ਤੁਹਾਡੇ ਪਰਿਵਾਰ ਤੇ ਤੁਹਾਡੇ ਕਮਾਏ ਹੋਏ ਉਹ ਧਨ ਪਦਾਰਥ ਅਤੇ ਕਾਰੋਬਾਰ ਜਿਨ੍ਹਾਂ ਦੇ ਮੰਦਾ ਪੈਣ ਤੋਂ ਤੁਸੀਂ ਡਰਦੇ ਹੋ ਅਤੇ ਤੁਹਾਡੀਆਂ ਉਹ ਹਵੇਲੀਆਂ ਜਿਨ੍ਹਾਂ ਨੂੰ ਤੁਸੀਂ ਪਸੰਦ ਕਰਦੇ ਹੋ ਜੇਕਰ ਇਹ ਸਭ ਤੁਹਾਨੂੰ ਅੱਲਾਹ ਅਤੇ ਉਸ ਦੇ ਰਸੂਲ ਤੋਂ ਅਤੇ ਉਸ ਦੀ ਰਾਹ ਵਿਚ ਜਿਹਾਦ ਤੋਂ ਵੱਧ ਪਿਆਰੇ ਹਨ ਤਾਂ ਤੁਸੀਂ ਉਡੀਕ ਕਰੋ ਕਿ ਅੱਲਾਹ ਆਪਣਾ ਹੁਕਮ (ਅਜ਼ਾਬ ਦਾ) ਭੈਜ ਦੇਵੇ।1 ਅੱਲਾਹ ਝੂਠਿਆਂ ਨੂੰ ਹਿਦਾਇਤ ਨਹੀਂ ਦਿੰਦਾ।
1 ਇਸ ਆਇਤ ਵਿਚ ਜਿਹਾਦ ਤੋਂ ਬਚਣ ਵਾਲਿਆਂ ਲਈ ਚਿਤਾਵਣੀ ਹੈ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਨੂੰ ਇਸਲਾਮ ਵਿਚ ਵਿਸ਼ੇਸ਼ ਮਹੱਤਵ ਕੀਤਾ ਜਾਂਦਾ ਹੈ ਅਤੇ ਇਸ ਨੂੰ ਇਸਲਾਮ ਦਾ ਸਿਖਰ ਕਿਹਾ ਗਿਆ ਹੈ। ਜਿਹਾਦ ਕਰਨ ’ਤੇ ਹੀ ਇਸਲਾਮ ਦਾ ਵਜੂਦ ਕਾਇਮ ਹੁੰਦਾ ਹੈ ਜਿਹਾਦ ਨਾ ਕਰਨ ਤੋਂ ਇਸਲਾਮ ਖ਼ਤਮ ਹੋ ਜਾਂਦਾ ਹੈ ਅਤੇ ਮੁਸਲਮਾਨ ਰੁਸਵਾਈ ਤੇ ਜ਼ਲਾਲਤ ’ਤੇ ਤੁਰ ਪੈਂਦੇ ਹਨ ਅਤੇ ਆਦਰਮਾਨ ਤੋਂ ਵਾਂਝੇ ਹੋ ਜਾਂਦੇ ਹਨ। ਜਿਹੜਾ ਕੋਈ ਸੱਚੇ ਦਿਲੋਂ ਜਿਹਾਦ ਕਰਨ ਦੀ ਚਾਹਤ ਨਹੀਂ ਰੱਖਦਾ ਤਾਂ ਉਹ ਵੀ ਝੂਠੇ ਹੋਣ ਦੀਆਂ ਨਿਸ਼ਾਨੀਆਂ ਵਿਚ ਇਕ ਨਿਸ਼ਾਨੀ ਨਾਲ ਮਾਰਦਾ ਹੈ ਭਾਵ ਉਸ ਨੂੰ ਝੂਠ ਦੀ ਹਾਲਤ ਵਿਚ ਹੀ ਮੌਤ ਆਉਂਦੀ ਹੈ। (ਸਹੀ ਮੁਸਲਿਮ, ਹਦੀਸ: 1910)

25 - At-Tawbah (The Repentance) - 025

لَقَدۡ نَصَرَكُمُ ٱللَّهُ فِي مَوَاطِنَ كَثِيرَةٖ وَيَوۡمَ حُنَيۡنٍ إِذۡ أَعۡجَبَتۡكُمۡ كَثۡرَتُكُمۡ فَلَمۡ تُغۡنِ عَنكُمۡ شَيۡـٔٗا وَضَاقَتۡ عَلَيۡكُمُ ٱلۡأَرۡضُ بِمَا رَحُبَتۡ ثُمَّ وَلَّيۡتُم مُّدۡبِرِينَ
25਼ (ਹੇ ਮੁਸਲਮਾਨੋ!) ਬੇਸ਼ੱਕ ਅੱਲਾਹ ਨੇ ਪਹਿਲਾਂ ਬਥੇਰੇ ਅਵਸਰਾਂ ’ਤੇ ਤੁਹਾਡੀ ਸਹਾਇਤਾ ਕੀਤੀ ਹੈ ਅਤੇ ਹੁਨੈਨ (ਦੀ ਲੜਾਈ) ਵਾਲੇ ਦਿਨ ਵੀ (ਸਹਾਇਤਾ ਕੀਤੀ ਸੀ), ਜਦੋਂ ਤੁਹਾਨੂੰ ਆਪਣੀ ਬਹੁ ਗਿਣਤੀ ’ਤੇ ਘਮੰਡ ਸੀ ਪਰੰਤੂ ਉਹ ਤੁਹਾਡੇ ਕਿਸੇ ਕੰਮ ਨਹੀਂ ਆਈ ਸਗੋਂ ਧਰਤੀ ਆਪਣੀ ਵਿਸ਼ਾਲਤਾ ’ਤੇ ਹੁੰਦੇ ਹੋਏ ਵੀ ਤੁਹਾਡੇ ’ਤੇ ਤੰਗ ਹੋ ਗਈ ਸੀ ਅਤੇ ਤੁਸੀਂ ਪਿੱਠ ਵਿਖਾ ਕੇ ਨੱਠ ਆਏ ਸੀ।

26 - At-Tawbah (The Repentance) - 026

ثُمَّ أَنزَلَ ٱللَّهُ سَكِينَتَهُۥ عَلَىٰ رَسُولِهِۦ وَعَلَى ٱلۡمُؤۡمِنِينَ وَأَنزَلَ جُنُودٗا لَّمۡ تَرَوۡهَا وَعَذَّبَ ٱلَّذِينَ كَفَرُواْۚ وَذَٰلِكَ جَزَآءُ ٱلۡكَٰفِرِينَ
26਼ ਫੇਰ ਅੱਲਾਹ ਨੇ ਆਪਣੇ ਵੱਲੋਂ ਆਪਣੇ ਨਬੀ ਅਤੇ ਮੋਮਿਨਾਂ ’ਤੇ ਆਪਣੀ ਤਸਕੀਨ (ਤਸੱਲੀ) ਉਤਾਰੀ ਅਤੇ ਉਹ ਲਸ਼ਕਰ ਭੇਜੇ, ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ ਅਤੇ ਕਾਫ਼ਿਰਾਂ ਨੂੰ ਪੂਰੀ ਸਜ਼ਾ ਦਿੱਤੀ। ਇਹਨਾਂ ਕਾਫ਼ਿਰਾਂ ਦਾ ਇਹੋ ਬਦਲਾ ਹੈ।

27 - At-Tawbah (The Repentance) - 027

ثُمَّ يَتُوبُ ٱللَّهُ مِنۢ بَعۡدِ ذَٰلِكَ عَلَىٰ مَن يَشَآءُۗ وَٱللَّهُ غَفُورٞ رَّحِيمٞ
27਼ ਇਸ (ਸਜ਼ਾ) ਤੋਂ ਬਾਅਦ ਅੱਲਾਹ ਜਿਸ ’ਤੇ ਚਾਹਵੇਗਾ ਉਸੇ ਵੱਲ ਧਿਆਨ ਦੇਵੇਗਾ (ਭਾਵ ਖਿਮਾ ਕਰ ਦੇਵੇਗਾ)। ਅੱਲਾਹ ਹੀ ਬਖ਼ਸ਼ਿਸ਼ ਤੇ ਮਿਹਰਬਾਨੀਆਂ ਕਰਨ ਵਾਲਾ ਹੈ।

28 - At-Tawbah (The Repentance) - 028

يَـٰٓأَيُّهَا ٱلَّذِينَ ءَامَنُوٓاْ إِنَّمَا ٱلۡمُشۡرِكُونَ نَجَسٞ فَلَا يَقۡرَبُواْ ٱلۡمَسۡجِدَ ٱلۡحَرَامَ بَعۡدَ عَامِهِمۡ هَٰذَاۚ وَإِنۡ خِفۡتُمۡ عَيۡلَةٗ فَسَوۡفَ يُغۡنِيكُمُ ٱللَّهُ مِن فَضۡلِهِۦٓ إِن شَآءَۚ إِنَّ ٱللَّهَ عَلِيمٌ حَكِيمٞ
28਼ ਹੇ ਈਮਾਨ ਵਾਲਿਓ! ਨਿਰਸੰਦੇਹ, ਮੁਸ਼ਰਿਕ ਅਪਵਿੱਤਰ ਹਨ1 ਉਹ ਇਸ ਸਾਲ (ਭਾਵ ਨੌਂ ਹਿਜਰੀ) ਤੋਂ ਬਾਅਦ ਮਸਜਿਦੇ-ਹਰਾਮ (ਖ਼ਾਨਾ-ਕਾਅਬਾ) ਦੇ ਨੇੜੇ ਵੀ ਨਾ ਆਉਣ। ਜੇ ਤੁਹਾਨੂੰ ਡਰ ਹੈ ਕਿ (ਇਹਨਾਂ ਦੇ ਨਾ ਆਉਣ ਕਾਰਨ) ਤੁਹਾਡਾ ਹੱਥ ਤੰਗ ਹੋ ਜਾਵੇਗਾ, ਜੇ ਅੱਲਾਹ ਚਾਹੇਗਾ ਤਾਂ ਉਹ ਆਪਣੇ ਫ਼ਜ਼ਲਾਂ ਰਾਹੀਂ ਤੁਹਾਨੂੰ ਧਨਵਾਨ ਬਣਾ ਦੇਵੇਗਾ। ਬੇਸ਼ੱਕ ਵੱਡਾ ਜਾਣਨਹਾਰ ਤੇ ਸੂਝ-ਬੂਝ ਵਾਲਾ ਹੈ।
1 ਮੁਸ਼ਰਿਕਾਂ ਦੀ ਨਾ-ਪਾਕੀ ਜਾਂ ਗੰਦਗੀ ਦੋਂ ਤਰ੍ਹਾਂ ਦੀ ਹੈ ਇਕ ਸਰੀਰਿਕ ਅਤੇ ਦੂਜੀ ਰੁਹਾਨੀ ਗੰਦਗੀ, ਰੂਹਾਨੀ ਗੰਦਗੀ ਇਹ ਹੈ ਕਿ ਉਹ ਅੱਲਾਹ ਅਤੇ ਉਸ ਦੇ ਰਸੂਲ (ਸ:) ’ਤੇ ਈਮਾਨ ਨਹੀਂ ਰੱਖਦਾ ਅਤੇ ਸਰੀਰ ਦੀ ਗੰਦਗੀ ਇਹ ਹੈ ਕਿ ਉਹ ਸਫ਼ਾਈ ਦਾ ਧਿਆਨ ਨਹੀਂ ਰੱਖਦਾ, ਪਿਸ਼ਾਬ, ਟੱਟੀ, ਵੀਰਜ ਆਦਿ ਨਿਕਲਣ ’ਤੇ ਮੁਸ਼ਰਿਕ ਜਾਂ ਕਾਫ਼ਿਰ ਨਾ-ਪਾਕ ਹੁੰਦੇ ਹਨ।

29 - At-Tawbah (The Repentance) - 029

قَٰتِلُواْ ٱلَّذِينَ لَا يُؤۡمِنُونَ بِٱللَّهِ وَلَا بِٱلۡيَوۡمِ ٱلۡأٓخِرِ وَلَا يُحَرِّمُونَ مَا حَرَّمَ ٱللَّهُ وَرَسُولُهُۥ وَلَا يَدِينُونَ دِينَ ٱلۡحَقِّ مِنَ ٱلَّذِينَ أُوتُواْ ٱلۡكِتَٰبَ حَتَّىٰ يُعۡطُواْ ٱلۡجِزۡيَةَ عَن يَدٖ وَهُمۡ صَٰغِرُونَ
29਼ ਉਹਨਾਂ ਨਾਲ ਜੰਗ ਲੜੋ ਜਿਹੜੇ ਅੱਲਾਹ ਤੇ ਕਿਆਮਤ ਦਿਹਾੜੇ ਨੂੰ ਨਹੀਂ ਮੰਨਦੇ ਜਿਹੜੇ ਅੱਲਾਹ ਤੇ ਉਸ ਦੇ ਰਸੂਲ ਵੱਲੋਂ ਹਰਾਮ ਕੀਤੀਆਂ ਹੋਈਆਂ ਚੀਜ਼ਾਂ ਨੂੰ ਹਰਾਮ ਨਹੀਂ ਮੰਨਦੇ ਅਤੇ ਨਾ ਹੀ ਸੱਚੇ ਧਰਮ (ਇਸਲਾਮ) ਨੂੰ ਕਬੂਲ ਕਰਦੇ ਹਨ। ਜਿਹੜੇ ਅਹਲੇ ਕਿਤਾਬ (ਯਹੂਦੀਆਂ ਤੇ ਈਸਾਈਆਂ) ਵਿੱਚੋਂ ਹਨ ਉਹਨਾਂ ਨਾਲ ਲੜੋ, ਇੱਥੋਂ ਤੀਕ ਕਿ ਉਹ ਜ਼ਲੀਲ ਹੋ ਕੇ ਆਪਣੇ ਹੱਥੀਂ ਜਜ਼ਿਆ (ਰੱਖਿਆ ਕਰ) ਦੇਣ ਲੱਗ ਜਾਣ।1
1 ਜਜ਼ਿਆ ਇਕ ਅਜਿਹਾ ਟੈਕਸ ਹੈ ਜਿਹੜਾ ਅਜਿਹੇ ਗ਼ੈਰ ਮੁਸਲਮਾਨਾਂ ਤੋਂ ਲਿਆ ਜਾਂਦਾ ਹੈ ਜਿਹੜੇ ਮੁਸਲਮਾਨਾਂ ਦੀ ਹਕੂਮਤ ਵਿਚ ਸੁਰੱਖਿਅਤ ਜੀਵਨ ਗੁਜ਼ਾਰਦੇ ਹਨ।

30 - At-Tawbah (The Repentance) - 030

وَقَالَتِ ٱلۡيَهُودُ عُزَيۡرٌ ٱبۡنُ ٱللَّهِ وَقَالَتِ ٱلنَّصَٰرَى ٱلۡمَسِيحُ ٱبۡنُ ٱللَّهِۖ ذَٰلِكَ قَوۡلُهُم بِأَفۡوَٰهِهِمۡۖ يُضَٰهِـُٔونَ قَوۡلَ ٱلَّذِينَ كَفَرُواْ مِن قَبۡلُۚ قَٰتَلَهُمُ ٱللَّهُۖ أَنَّىٰ يُؤۡفَكُونَ
30਼ ਯਹੂਦੀ ਆਖਦੇ ਹਨ ਕਿ ਉਜ਼ੈਰ (ਨਾਂ ਦਾ ਨਬੀ) ਅੱਲਾਹ ਦਾ ਪੁੱਤਰ ਹੈ ਅਤੇ ਨਸਰਾਨੀ (ਈਸਾਈ) ਆਖਦੇ ਹਨ ਕਿ ਮਸੀਹ (ਈਸਾ) ਅੱਲਾਹ ਦਾ ਪੁੱਤਰ 2 ਹੈ। ਇਹ ਕੇਵਲ ਇਹਨਾਂ ਦੇ ਮੂੰਹ (ਭਾਵ ਕਹਿਣ) ਦੀਆਂ ਗੱਲਾਂ ਹਨ। ਇਹ ਉਹਨਾਂ ਇਨਕਾਰੀਆਂ ਦੀ ਰੀਸੋ-ਰੀਸ ਗੱਲਾਂ ਕਰਦੇ ਹਨ ਜਿਹੜੇ ਇਹਨਾਂ ਤੋਂ ਪਹਿਲਾਂ ਬੀਤ ਚੁੱਕੇ ਹਨ। ਰੱਬ ਦੀ ਮਾਰ ਹੋਵੇ ਇਹਨਾਂ ’ਤੇ, ਇਹ ਭਟਕੇ ਹੋਏ ਕਿੱਥੇ ਟੁਰੀ ਫਿਰਦੇ ਹਨ।
2 ਜਦ ਕਿ ਅੱਲਾਹ ਦੇ ਕੋਈ ਔਲਾਦ ਨਹੀਂ, ਉਹ ਇਹਨਾਂ ਗੱਲਾਂ ਤੋਂ ਪਾਕ ਹੈ।

31 - At-Tawbah (The Repentance) - 031

ٱتَّخَذُوٓاْ أَحۡبَارَهُمۡ وَرُهۡبَٰنَهُمۡ أَرۡبَابٗا مِّن دُونِ ٱللَّهِ وَٱلۡمَسِيحَ ٱبۡنَ مَرۡيَمَ وَمَآ أُمِرُوٓاْ إِلَّا لِيَعۡبُدُوٓاْ إِلَٰهٗا وَٰحِدٗاۖ لَّآ إِلَٰهَ إِلَّا هُوَۚ سُبۡحَٰنَهُۥ عَمَّا يُشۡرِكُونَ
31਼ ਇਹਨਾਂ ਨੇ ਅੱਲਾਹ ਨੂੰ ਛੱਡ ਕੇ ਆਪਣੇ ਧਾਰਮਿਕ ਗਿਆਨੀਆਂ ਤੇ ਬੇਰਾਗੀਆਂ ਨੂੰ ਅਤੇ ਮਰੀਅਮ ਦੇ ਪੁੱਤਰ ਮਸੀਹ (ਈਸਾ) ਨੂੰ ਆਪਣਾ ਰੱਬ ਬਣਾ ਲਿਆ ਹੈ (ਭਾਵ ਜੋ ਉਹ ਆਖਣ ਉਹੀਓ ਰੱਬੀ ਕਲਾਮ ਹੈ) ਜਦ ਕਿ ਇਹਨਾਂ ਨੂੰ ਕੇਵਲ ਇਕ ਅੱਲਾਹ ਦੀ ਇਬਾਦਤ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਿਸ ਤੋਂ ਬਿਨਾਂ ਹੋਰ ਕੋਈ ਇਸ਼ਟ ਨਹੀਂ।1 ਉਹ ਹਰ ਪ੍ਰਕਾਰ ਦੇ ਸ਼ਿਰਕ ਤੋਂ ਪਾਕ ਹੈ, ਜਿਹੜਾ ਉਹ ਕਰਦੇ ਹਨ।
1 ਹਜ਼ਰਤ ਅਦੀ ਬਿਨ ਹਾਤਿਮ ਨੇ ਨਬੀ ਕਰੀਮ (ਸ:) ਤੋਂ ਇਹ ਆਇਤ ਸੁਣੀ ਤਾਂ ਆਪ (ਸ:) ਨੇ ਫ਼ਰਮਾਇਆ ਕਿ ਉਹ ਲੋਕ ਉਹਨਾਂ ਦੀ ਇਬਾਦਤ ਨਹੀਂ ਕਰਦੇ ਸੀ ਪਰ ਜਦੋਂ ਉਨ੍ਹਾਂ ਦੇ ਧਾਰਮਿਕ ਗੁਰੂ ਕਿਸੇ ਚੀਜ਼ ਨੂੰ ਹਲਾਲ ਕਹਿੰਦੇ ਸੀ ਤਾਂ ਇਹ ਵੀ ਉਸ ਨੂੰ ਹਲਾਲ ਸਮਝਦੇ ਸੀ ਅਤੇ ਜਿਸ ਨੂੰ ਉਹ ਹਰਾਮ ਕਹਿੰਦੇ ਸੀ ਉਸ ਨੂੰ ਇਹ ਵੀ ਹਰਾਮ ਸਮਝਦੇ ਸੀ। (ਜਾਮਅ ਤਿਰਮਜ਼ੀ, ਹਦੀਸ: 3095)

32 - At-Tawbah (The Repentance) - 032

يُرِيدُونَ أَن يُطۡفِـُٔواْ نُورَ ٱللَّهِ بِأَفۡوَٰهِهِمۡ وَيَأۡبَى ٱللَّهُ إِلَّآ أَن يُتِمَّ نُورَهُۥ وَلَوۡ كَرِهَ ٱلۡكَٰفِرُونَ
32਼ ਉਹ ਤਾਂ ਇਹੋ ਚਾਹੁੰਦੇ ਹਨ ਕਿ ਅੱਲਾਹ ਦੇ ਨੂਰ (ਇਸਲਾਮ) ਨੂੰ ਆਪਣੇ ਮੂੰਹਾਂ (ਦੀਆਂ ਫੂਕਾਂ) ਨਾਲ ਹੀ ਬੁਝਾ ਦੇਣ, ਜਦ ਕਿ ਅੱਲਾਹ ਆਪਣੇ ਨੂਰ ਨੂੰ ਪੂਰਾ ਕਰਕ ਰਹੇਗਾ। ਭਾਵੇਂ ਕਾਫ਼ਿਰਾਂ ਨੂੰ ਕਿੰਨਾਂ ਹੀ ਬੁਰਾ ਕਿਉਂ ਨਾ ਲੱਗੇ।

33 - At-Tawbah (The Repentance) - 033

هُوَ ٱلَّذِيٓ أَرۡسَلَ رَسُولَهُۥ بِٱلۡهُدَىٰ وَدِينِ ٱلۡحَقِّ لِيُظۡهِرَهُۥ عَلَى ٱلدِّينِ كُلِّهِۦ وَلَوۡ كَرِهَ ٱلۡمُشۡرِكُونَ
33਼ ਉਸ ਨੇ ਆਪਣੇ ਰਸੂਲ (ਮੁਹੰਮਦ ਸ:) ਨੂੰ ਹਿਦਾਇਤ ਅਤੇ ਸੱਚਾ ਦੀਨ ਦੇਕੇ ਭੇਜਿਆ ਹੈ ਤਾਂ ਜੋ ਉਸ ਨੂੰ ਸਾਰੇ ਧਰਮਾਂ ’ਤੇ ਗ਼ਾਲਿਬ ਕਰ ਦੇਵੇ, ਭਾਵੇਂ ਮੁਸ਼ਰਿਕਾਂ ਨੂੰ ਕਿੰਨਾ ਹੀ ਬੁਰਾ ਲੱਗੇ।

34 - At-Tawbah (The Repentance) - 034

۞يَـٰٓأَيُّهَا ٱلَّذِينَ ءَامَنُوٓاْ إِنَّ كَثِيرٗا مِّنَ ٱلۡأَحۡبَارِ وَٱلرُّهۡبَانِ لَيَأۡكُلُونَ أَمۡوَٰلَ ٱلنَّاسِ بِٱلۡبَٰطِلِ وَيَصُدُّونَ عَن سَبِيلِ ٱللَّهِۗ وَٱلَّذِينَ يَكۡنِزُونَ ٱلذَّهَبَ وَٱلۡفِضَّةَ وَلَا يُنفِقُونَهَا فِي سَبِيلِ ٱللَّهِ فَبَشِّرۡهُم بِعَذَابٍ أَلِيمٖ
34਼ ਹੇ ਈਮਾਨ ਵਾਲਿਓ! ਇਹਨਾਂ ਕਿਤਾਬ ਵਾਲਿਆਂ ਦੇ ਧਰਮ ਗਿਆਨੀ ਤੇ ਸੰਸਾਰ ਤਿਆਗੀ ਸਾਧੂ-ਸੰਤਾਂ ਦੀ ਬਹੁ-ਗਿਣਤੀ ਲੋਕਾਂ ਦਾ ਮਾਲ ਨਾ-ਹੱਕਾ ਹੀ ਖਾ ਜਾਂਦੇ ਹਨ ਅਤੇ ਅੱਲਾਹ ਦੀ ਰਾਹ ਤੋਂ (ਲੋਕਾਂ ਨੂੰ) ਰੋਕਦੇ ਹਨ। ਜਿਹੜੇ ਲੋਕੀ ਸੋਨਾ ਚਾਂਦੀ ਜੋੜ-ਜੋੜ ਕੇ ਰਖਦੇ ਹਨ ਅਤੇ ਅੱਲਾਹ ਦੀ ਰਾਹ ਵਿਚ ਖ਼ਰਚ ਨਹੀਂ ਕਰਦੇ, ਉਹਨਾਂ ਨੂੰ ਦਰਦਨਾਕ ਅਜ਼ਾਬ ਦੀ ਖ਼ਬਰ ਸੁਣਾ ਦਿਓ।

35 - At-Tawbah (The Repentance) - 035

يَوۡمَ يُحۡمَىٰ عَلَيۡهَا فِي نَارِ جَهَنَّمَ فَتُكۡوَىٰ بِهَا جِبَاهُهُمۡ وَجُنُوبُهُمۡ وَظُهُورُهُمۡۖ هَٰذَا مَا كَنَزۡتُمۡ لِأَنفُسِكُمۡ فَذُوقُواْ مَا كُنتُمۡ تَكۡنِزُونَ
35਼ ਇਕ ਦਿਨ ਉਸ ਜਮ੍ਹਾਂ ਕੀਤੇ ਮਾਲ ਨੂੰ ਨਰਕ ਦੀ ਅੱਗ ਵਿਚ ਪਿਘਲਾਇਆ ਜਾਵੇਗਾ ਫੇਰ ਉਸੇ ਨਾਲ ਉਹਨਾਂ ਦੇ ਮੱਥੇ, ਵਖੀਆਂ ਅਤੇ ਪਿੱਠਾਂ ਨੂੰ ਦਾਗਿਆ ਜਾਵੇਗਾ। (ਅਤੇ ਕਿਹਾ ਜਾਵੇਗਾ ਕਿ) ਇਹ ਹੈ ਉਹ (ਦੌਲਤ) ਜਿਸ ਨੂੰ ਤੁਸੀਂ ਆਪਣੇ ਲਈ ਜੋੜ੍ਹਿਆ ਕਰਦੇ ਸੀ। ਹੁਣ ਤੁਸੀਂ ਆਪਣੇ ਉਸ (ਖ਼ਜ਼ਾਨੇ) ਦਾ ਸੁਆਦ ਲਵੋ ਜਿਹੜਾ ਤੁਸੀਂ ਜੋੜਦੇ ਰਹਿੰਦੇ ਸੀ।1
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 180/3

36 - At-Tawbah (The Repentance) - 036

إِنَّ عِدَّةَ ٱلشُّهُورِ عِندَ ٱللَّهِ ٱثۡنَا عَشَرَ شَهۡرٗا فِي كِتَٰبِ ٱللَّهِ يَوۡمَ خَلَقَ ٱلسَّمَٰوَٰتِ وَٱلۡأَرۡضَ مِنۡهَآ أَرۡبَعَةٌ حُرُمٞۚ ذَٰلِكَ ٱلدِّينُ ٱلۡقَيِّمُۚ فَلَا تَظۡلِمُواْ فِيهِنَّ أَنفُسَكُمۡۚ وَقَٰتِلُواْ ٱلۡمُشۡرِكِينَ كَآفَّةٗ كَمَا يُقَٰتِلُونَكُمۡ كَآفَّةٗۚ وَٱعۡلَمُوٓاْ أَنَّ ٱللَّهَ مَعَ ٱلۡمُتَّقِينَ
36਼ ਬੇਸ਼ੱਕ ਅੱਲਾਹ ਦੀ ਕਿਤਾਬ ਵਿਚ ਮਹੀਨਿਆਂ ਦੀ ਗਿਣਤੀ ਬਾਰ੍ਹਾਂ ਹੀ ਹੈ ਅਤੇ ਇਹ ਉਸ ਵੇਲੇ ਤੋਂ ਹੈ ਜਦੋਂ ਤੋਂ ਅਕਾਸ਼ ਤੇ ਧਰਤੀ ਨੂੰ ਉਸ ਨੇ ਪੈਦਾ ਕੀਤਾ ਹੈ। ਇਹਨਾਂ ਵਿੱਚੋਂ ਚਾਰ ਮਹੀਨੇ ਅਦਬ (ਸਤਿਕਾਰ) ਦੇ ਹਨ, ਇਹੋ ਹਿਸਾਬ ਠੀਕ ਹੈ। ਤੁਸੀਂ ਇਹਨਾਂ ਮਹੀਨਿਆਂ ਵਿਚ ਆਪਣੀਆਂ ਜਾਨਾਂ ’ਤੇ ਜ਼ੁਲਮ ਨਾਂ ਕਰੋ ਅਤੇ ਤੁਸੀਂ ਸਾਰੇ (ਮੁਸਲਮਾਨ) ਮਿਲਕੇ ਮੁਸ਼ਰਿਕਾਂ ਨਾਲ ਲੜੋ ਜਿਵੇਂ ਉਹ ਸਾਰੇ ਤੁਹਾਡੇ ਨਾਲ (ਮਿਲਕੇ) ਲੜਦੇ ਹਨ 2 ਅਤੇ ਇਹ ਗੱਲ ਵੀ ਚੇਤੇ ਰੱਖੋ ਕਿ ਅੱਲਾਹ ਪਰਹੇਜ਼ਗਾਰਾਂ ਦਾ ਹੀ ਸਾਥੀ ਹੈ।
2 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 193/2

37 - At-Tawbah (The Repentance) - 037

إِنَّمَا ٱلنَّسِيٓءُ زِيَادَةٞ فِي ٱلۡكُفۡرِۖ يُضَلُّ بِهِ ٱلَّذِينَ كَفَرُواْ يُحِلُّونَهُۥ عَامٗا وَيُحَرِّمُونَهُۥ عَامٗا لِّيُوَاطِـُٔواْ عِدَّةَ مَا حَرَّمَ ٱللَّهُ فَيُحِلُّواْ مَا حَرَّمَ ٱللَّهُۚ زُيِّنَ لَهُمۡ سُوٓءُ أَعۡمَٰلِهِمۡۗ وَٱللَّهُ لَا يَهۡدِي ٱلۡقَوۡمَ ٱلۡكَٰفِرِينَ
37਼ ਨਿਰਸੰਦੇਹ, ਕਿਸੇ ਮਹੀਨੇ ਨੂੰ ਅੱਗੇ-ਪਿੱਛੇ ਕਰ ਦੇਣਾ ਕੁਫ਼ਰ ਵਿਚ ਵਾਧਾ ਕਰਨਾ ਹੈ, ਇਸੇ ਕਾਰਨ ਕਾਫ਼ਿਰਾਂ ਨੂੰ ਕੁਰਾਹੇ ਪਾਇਆ ਜਾਂਦਾ ਹੈ। ਉਹ (ਮੁਸ਼ਰਿਕ) ਇਕ ਸਾਲ ਲਈ ਕਿਸੇ (ਮਹੀਨੇ) ਨੂੰ ਜਾਇਜ਼ (ਹਲਾਲ) ਬਣਾ ਲੈਂਦੇ ਹਨ ਅਤੇ ਦੂਜੇ ਸਾਲ ਉਸੇ ਨੂੰ ਹਰਾਮ (ਲੜਾਈ ਤੋਂ ਵਰਜਿਤ ਕੀਤਾ ਹੋਇਆ) ਬਣਾ ਲੈਂਦੇ ਹਨ, ਤਾਂ ਜੋ ਉਹਨਾਂ ਮਹੀਨਿਆਂ ਦੀ ਗਿਣਤੀ ਪੂਰੀ ਕਰ ਲੈਣ ਜਿਨ੍ਹਾਂ ਨੂੰ ਅੱਲਾਹ ਨੇ ਹਰਾਮ ਘੋਸ਼ਿਤ ਕੀਤਾ ਹੋਇਆ ਹੈ, ਇੰਜ ਉਸ ਨੂੰ ਹਲਾਲ ਬਣਾ ਲੈਂਦੇ ਹਨ ਜਿਸ ਨੂੰ ਅੱਲਾਹ ਨੇ ਹਰਾਮ ਕੀਤਾ ਹੈ। ਉਹਨਾਂ ਨੂੰ ਉਹਨਾਂ ਦੇ ਭੈੜੇ ਕੰਮ ਵੀ ਭਲੇ ਵਿਖਾਈ ਦਿੰਦੇ ਹਨ। ਅੱਲਾਹ ਕਾਫ਼ਿਰਾਂ ਦੀ ਰਾਹਨੁਮਾਈ ਨਹੀਂ ਕਰਦਾ।

38 - At-Tawbah (The Repentance) - 038

يَـٰٓأَيُّهَا ٱلَّذِينَ ءَامَنُواْ مَا لَكُمۡ إِذَا قِيلَ لَكُمُ ٱنفِرُواْ فِي سَبِيلِ ٱللَّهِ ٱثَّاقَلۡتُمۡ إِلَى ٱلۡأَرۡضِۚ أَرَضِيتُم بِٱلۡحَيَوٰةِ ٱلدُّنۡيَا مِنَ ٱلۡأٓخِرَةِۚ فَمَا مَتَٰعُ ٱلۡحَيَوٰةِ ٱلدُّنۡيَا فِي ٱلۡأٓخِرَةِ إِلَّا قَلِيلٌ
38਼ ਹੇ ਈਮਾਨ ਵਾਲਿਓ! ਤੁਹਾਨੂੰ ਕੀ ਹੋ ਗਿਆ ਹੈ ਕਿ ਜਦੋਂ ਤੁਹਾਨੂੰ ਕਿਹਾ ਜਾਂਦਾ ਹੈ ਕਿ ਅੱਲਾਹ ਦੀ ਰਾਹ ਵਿਚ ਨਿਕਲੋ ਤਾਂ ਤੁਸੀਂ ਧਰਤੀ ਨਾਲ ਚਿਮਬੜੇ ਰਹਿੰਦੇ ਹੋ।1 ਕੀ ਤੁਸੀਂ ਆਖ਼ਿਰਤ ਨੂੰ ਛੱਡ ਕੇ ਦੁਨੀਆਂ ਦੇ ਹੀ ਲਾਲਚੀ ਬਣ ਗਏ ਹੋ। ਸੁਣੋ! ਸੰਸਾਰਿਕ ਜੀਵਨ ਦਾ ਲਾਭ ਆਖ਼ਿਰਤ ਦੇ ਮੁਕਾਬਲੇ ਵਿਚ ਕੁੱਝ ਵੀ ਨਹੀਂ।
1 ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਦੀ ਬਹੁਤ ਵੱਡੀ ਮਹੱਤਤਾ ਹੈ। ਇਥੋਂ ਤੀਕ ਕਿ ਸ਼ਹੀਦ ਦੁਨਿਆ ਵਿਚ ਮੁੜ ਆਉਣ ਦੀ ਇੱਛਾਂ ਕਰੇਗਾ ਤਾਂ ਜੋ ਉਹ ਮੁੜ ਸ਼ਹਾਦਤ ਮਰਤਬੇ ਨੂੰ ਪਹੁੰਚ ਸਕੇ। ਅੱਲਾਹ ਦੇ ਰਸੂਲ (ਸ:) ਨੇ ਫ਼ਰਮਾਇਆ ਕਿ ਕੋਈ ਵੀ ਅਜਿਹਾ ਵਿਅਕਤੀ ਨਹੀਂ ਜਿਸ ਨੂੰ ਮਰਨ ਮਗਰੋਂ ਅੱਲਾਹ ਕੋਲੋਂ ਵਧੀਆ ਬਦਲਾ ਮਿਲੇ ਫੇਰ ਵੀ ਉਹ ਦੁਨਿਆ ਵਿਚ ਮੁੜ ਆਉਣਾ ਪਸੰਦ ਕਰੇ ਭਾਵੇਂ ਕਿ ਉਸ ਨੂੰ ਦੁਨਿਆਂ ਵਿੱਚ ਜੋ ਕੁਜ ਵੀ ਹੈ ਉਸ ਨੂੰ ਉਹ ਸਭ ਕੁਝ ਦੇ ਦਿੱਤਾ ਜਾਵੇ ਛੁੱਟ ਸ਼ਹੀਦ ਤੋਂ ਕਿ ਉਹ ਸ਼ਹਾਦਤ ਦੀ ਵਡਿਆਈ ਦੇਖ ਕੇ ਚਾਹੇਗਾ ਕਿ ਉਹ ਮੁੜ ਸੰਸਾਰ ਵਿਚ ਜਾਵੇ ਅਤੇ ਮੁੜ ਸ਼ਹੀਦ ਹੋਵੇ। (ਸਹੀ ਬੁਖ਼ਾਰੀ, ਹਦੀਸ: 2795)

39 - At-Tawbah (The Repentance) - 039

إِلَّا تَنفِرُواْ يُعَذِّبۡكُمۡ عَذَابًا أَلِيمٗا وَيَسۡتَبۡدِلۡ قَوۡمًا غَيۡرَكُمۡ وَلَا تَضُرُّوهُ شَيۡـٔٗاۗ وَٱللَّهُ عَلَىٰ كُلِّ شَيۡءٖ قَدِيرٌ
39਼ ਜੇ ਤੁਸੀਂ (ਲੜਣ ਲਈ) ਨਹੀਂ ਨਿਕਲੋਗੇ ਤਾਂ ਅੱਲਾਹ ਤੁਹਾਨੂੰ ਦਰਦਨਾਕ ਅਜ਼ਾਬ ਦੇਵੇਗਾ ਅਤੇ ਤੁਹਾਡੀ ਥਾਂ ਕਿਸੇ ਹੋਰ ਕੌਮ ਨੂੰ ਲੈ ਆਵੇਗਾ। ਤੁਸੀਂ ਉਸ ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ ਜਦ ਕਿ ਅੱਲਾਹ ਹਰ ਪ੍ਰਕਾਰ ਦੀ ਸਮਰਥਾ ਰੱਖਦਾ ਹੈ।

40 - At-Tawbah (The Repentance) - 040

إِلَّا تَنصُرُوهُ فَقَدۡ نَصَرَهُ ٱللَّهُ إِذۡ أَخۡرَجَهُ ٱلَّذِينَ كَفَرُواْ ثَانِيَ ٱثۡنَيۡنِ إِذۡ هُمَا فِي ٱلۡغَارِ إِذۡ يَقُولُ لِصَٰحِبِهِۦ لَا تَحۡزَنۡ إِنَّ ٱللَّهَ مَعَنَاۖ فَأَنزَلَ ٱللَّهُ سَكِينَتَهُۥ عَلَيۡهِ وَأَيَّدَهُۥ بِجُنُودٖ لَّمۡ تَرَوۡهَا وَجَعَلَ كَلِمَةَ ٱلَّذِينَ كَفَرُواْ ٱلسُّفۡلَىٰۗ وَكَلِمَةُ ٱللَّهِ هِيَ ٱلۡعُلۡيَاۗ وَٱللَّهُ عَزِيزٌ حَكِيمٌ
40਼ ਜੇ ਤੁਸੀਂ ਉਹਨਾਂ (ਮੁਹੰਮਦ ਸ:) ਦੀ ਮਦਦ ਨਾ ਕੀਤੀ (ਤਾਂ ਕੁੱਝ ਪਰਵਾਹ ਨਹੀਂ) ਕਿਉਂ ਜੋ ਉਸ ਦੀ ਮਦਦ ਤਾਂ ਅੱਲਾਹ ਨੇ ਉਸ ਵੇਲੇ ਵੀ ਕੀਤੀ ਸੀ ਜਦੋਂ ਉਸ ਨੂੰ ਕਾਫ਼ਿਰਾਂ ਵੱਲੋਂ (ਮੱਕੇ ’ਚੋਂ) ਦੇਸ਼ ਨਿਕਾਲਾ ਦਿੱਤਾ ਗਿਆ ਸੀ। ਜਦੋਂ ਉਹ (ਮੁਹੰਮਦ ਸ:) ਦੋ ਵਿੱਚੋਂ ਦੂਜਾ ਸੀ ਜਦੋਂ ਉਹ ਦੋਵੇਂ (ਸੋਰ ਨਾਂ ਦੀ) ਗੁਫਾ ਵਿਚ ਸੀ, ਜਦੋਂ ਉਹ ਆਪਣੇ ਦੂਜੇ ਸਾਥੀ (ਅਬੂ-ਬਕਰ) ਨੂੰ ਆਖ ਰਹੇ ਸੀ ਕਿ ਡਰ ਨਾ ਬੇਸ਼ੱਕ ਅੱਲਾਹ ਸਾਡੇ ਅੰਗ ਮੰਗ ਹੈ। ਫੇਰ ਅੱਲਾਹ ਨੇ ਉਹਨਾਂ ਉੱਤੇ ਆਪਣੇ ਵੱਲੋਂ ਤਸੱਲੀ ਭੇਜੀ ਅਤੇ ਉਹਨਾਂ ਫ਼ੌਜਾਂ ਰਾਹੀਂ ਉਹਨਾਂ ਦੋਵਾਂ ਦੀ ਮਦਦ ਕੀਤੀ ਜਿਨ੍ਹਾਂ ਨੂੰ ਤੁਸੀਂ ਵੇਖਿਆ ਹੀ ਨਹੀਂ। ਉਸ (ਅੱਲਾਹ) ਨੇ ਕਾਫ਼ਿਰਾਂ ਦੀ ਗੱਲ ਨੂੰ ਨੀਵਾਂ ਕਰ ਦਿੱਤਾ ਅਤੇ ਗੱਲ (ਕਲਮਾਂ) ਤਾਂ ਅੱਲਾਹ ਦੀ ਹੀ ਉੱਚੀ ਹੈ। ਅੱਲਾਹ ਵੱਡਾ ਜ਼ੋਰਾਵਾਰ ਤੇ ਹਿਕਮਤਾਂ ਵਾਲਾ ਹੈ।

41 - At-Tawbah (The Repentance) - 041

ٱنفِرُواْ خِفَافٗا وَثِقَالٗا وَجَٰهِدُواْ بِأَمۡوَٰلِكُمۡ وَأَنفُسِكُمۡ فِي سَبِيلِ ٱللَّهِۚ ذَٰلِكُمۡ خَيۡرٞ لَّكُمۡ إِن كُنتُمۡ تَعۡلَمُونَ
41਼ (ਹੇ ਮੁਸਲਮਾਨੋ!) ਭਾਵੇਂ ਤੁਸੀਂ ਹੋਲੇ (ਨਿਹੱਥਾ) ਹੋ ਜਾਂ ਭਾਰੇ (ਹਥਿਆਰ-ਬੰਦ) ਹੋਵੋ, ਆਪਣੀ ਜਾਨ ਤੇ ਮਾਲ ਨਾਲ ਅੱਲਾਹ ਦੀ ਰਾਹ ਵਿਚ ਜਿਹਾਦ ਕਰਨ ਲਈ ਨਿਕਲੋ ਇਹ ਤੁਹਾਡੇ ਲਈ ਚੰਗਾ ਹੈ, ਜੇ ਤੁਸੀਂ ਗਿਆਨ ਰੱਖਦੇ ਹੋ।

42 - At-Tawbah (The Repentance) - 042

لَوۡ كَانَ عَرَضٗا قَرِيبٗا وَسَفَرٗا قَاصِدٗا لَّٱتَّبَعُوكَ وَلَٰكِنۢ بَعُدَتۡ عَلَيۡهِمُ ٱلشُّقَّةُۚ وَسَيَحۡلِفُونَ بِٱللَّهِ لَوِ ٱسۡتَطَعۡنَا لَخَرَجۡنَا مَعَكُمۡ يُهۡلِكُونَ أَنفُسَهُمۡ وَٱللَّهُ يَعۡلَمُ إِنَّهُمۡ لَكَٰذِبُونَ
42਼ (ਹੇ ਨਬੀ!) ਜੇ ਲਾਭ ਮਿਲਣ ਵਿਚ ਛੇਤੀ ਹੁੰਦੀ ਅਤੇ ਸਫਰ ਵੀ ਆਸਾਨ ਹੁੰਦਾ ਤਾਂ ਇਹ (ਮੁਨਾਫ਼ਿਕ) ਲਾਜ਼ਮੀ ਤੁਹਾਡੇ ਪਿੱਛੇ ਹੋ ਜਾਂਦੇ ਪਰ ਇਹ ਪੈਂਡਾ ਇਹਨਾਂ ਨੂੰ ਵੱਡਾ ਹੀ ਔਖਾ ਵਿਖਾਈ ਦੇਣ ਲੱਗ ਪਿਆ ਹੁਣ ਇਹ ਲੋਕੀ ਅੱਲਾਹ ਦੀਆਂ ਕਸਮਾਂ ਖਾ ਖਾ ਕੇ ਆਖਣਗੇ ਕਿ ਜੇ ਸਾਡੇ ਵਿਚ ਤਾਕਤ ਹੁੰਦੀ ਤਾਂ ਅਸੀਂ ਜ਼ਰੂਰ ਹੀ ਤੁਹਾਡੇ ਨਾਲ (ਜੰਗ ਲਈ) ਨਿਕਲਦੇ। ਇਹ ਝੂਠੀਆਂ ਕਸਮਾਂ ਖਾ ਕੇ ਆਪਣੇ ਆਪ ਨੂੰ ਹੀ ਹਲਾਕ ਕਰ ਰਹੇ ਹਨ। ਇਹਨਾਂ ਦੇ ਝੂਠ ਦੀ ਪੂਰੀ ਜਾਣਕਾਰੀ ਅੱਲਾਹ ਰੱਖਦਾ ਹੈ।

43 - At-Tawbah (The Repentance) - 043

عَفَا ٱللَّهُ عَنكَ لِمَ أَذِنتَ لَهُمۡ حَتَّىٰ يَتَبَيَّنَ لَكَ ٱلَّذِينَ صَدَقُواْ وَتَعۡلَمَ ٱلۡكَٰذِبِينَ
43਼ ਹੇ ਨਬੀ! ਅੱਲਾਹ ਨੇ ਤੁਹਾਨੂੰ ਮੁਆਫ਼ ਕਰ ਦਿੱਤਾ ਤੁਸੀਂ ਇਹਨਾਂ (ਮੁਨਾਫ਼ਿਕਾਂ) ਨੂੰ (ਜੰਗ ਵਿਚ ਨਾ ਜਾਣ ਦੀ) ਛੂਟ ਕਿਉਂ ਦਿੱਤੀ? (ਜੇ ਤੁਸੀਂ ਛੂਟ ਨਾ ਦਿੰਦੇ) ਤਾਂ ਤੁਹਾਡੇ ਸਾਹਮਣੇ ਸੱਚੇ ਲੋਕ ਵੀ ਆ ਜਾਂਦੇ ਅਤੇ ਤੁਸੀਂ ਝੂਠੇ ਲੋਕਾਂ ਨੂੰ ਵੀ ਜਾਣ ਜਾਂਦੇ।

44 - At-Tawbah (The Repentance) - 044

لَا يَسۡتَـٔۡذِنُكَ ٱلَّذِينَ يُؤۡمِنُونَ بِٱللَّهِ وَٱلۡيَوۡمِ ٱلۡأٓخِرِ أَن يُجَٰهِدُواْ بِأَمۡوَٰلِهِمۡ وَأَنفُسِهِمۡۗ وَٱللَّهُ عَلِيمُۢ بِٱلۡمُتَّقِينَ
44਼ (ਹੇ ਨਬੀ!) ਜਿਹੜੇ ਲੋਕ ਅੱਲਾਹ ਅਤੇ ਆਖ਼ਿਰਤ ਦੇ ਦਿਹਾੜੇ ’ਤੇ (ਸੱਚੇ ਮਨੋਂ) ਈਮਾਨ ਰਖਦੇ ਹਨ, ਉਹ ਤੁਹਾਥੋਂ ਉਹ ਅਪਣੇ ਧਨ ਨਾਲ ਤੇ ਆਪਣੀਆਂ ਜਾਨਾਂ ਨਾਲ ਜਿਹਾਦ ਕਰਨ ਤੋਂ ਛੂਟ ਨਹੀਂ ਮੰਗਦੇ। ਅੱਲਾਹ ਪਰਹੇਜ਼ਗਾਰਾ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

45 - At-Tawbah (The Repentance) - 045

إِنَّمَا يَسۡتَـٔۡذِنُكَ ٱلَّذِينَ لَا يُؤۡمِنُونَ بِٱللَّهِ وَٱلۡيَوۡمِ ٱلۡأٓخِرِ وَٱرۡتَابَتۡ قُلُوبُهُمۡ فَهُمۡ فِي رَيۡبِهِمۡ يَتَرَدَّدُونَ
45਼ ਇਹ (ਨਾ ਲੜਣ ਦੀ) ਆਗਿਆ ਤਾਂ ਤੁਹਾਥੋਂ ਕੇਵਲ ਉਹੀਓ ਮੰਗਦੇ ਹਨ, ਜਿਨ੍ਹਾਂ ਨੂੰ ਨਾ ਤਾਂ ਅੱਲਾਹ ’ਤੇ ਈਮਾਨ ਹੈ ਨਾ ਆਖ਼ਿਰਤ ਦੇ ਦਿਨ ’ਤੇ ਵਿਸ਼ਵਾਸ ਹੈ, ਉਨ੍ਹਾਂ ਦੇ ਦਿਲ ਸ਼ੰਕਾ ਵਿਚ ਫਸੇ ਹੋਏ ਹਨ, ਉਹ ਆਪਣੇ ਸ਼ੱਕ ਵਿਚ ਹੀ ਡਾਵਾਂ-ਡੋਲ ਹਨ।

46 - At-Tawbah (The Repentance) - 046

۞وَلَوۡ أَرَادُواْ ٱلۡخُرُوجَ لَأَعَدُّواْ لَهُۥ عُدَّةٗ وَلَٰكِن كَرِهَ ٱللَّهُ ٱنۢبِعَاثَهُمۡ فَثَبَّطَهُمۡ وَقِيلَ ٱقۡعُدُواْ مَعَ ٱلۡقَٰعِدِينَ
46਼ ਜੇ ਉਹਨਾਂ ਦੀ ਇੱਛਾ ਜਿਹਾਦ ਲਈ ਨਿਕਲਣ ਦੀ ਹੁੰਦੀ ਤਾਂ ਉਹ ਇਸ ਲਈ ਕੁੱਝ ਤਾਂ ਸਾਮਾਨ ਤਿਆਰ ਰੱਖਦੇ, ਪਰ ਅੱਲਾਹ ਨੂੰ ਉਹਨਾਂ ਦਾ ਨਿਕਲਣਾ ਪਸੰਦ ਹੀ ਨਹੀਂ ਸੀ, ਇਸ ਲਈ ਉਹਨਾਂ ਨੂੰ ਸੁਸਤ ਕਰ ਦਿੱਤਾ ਅਤੇ ਉਹਨਾਂ ਨੂੰ ਆਖ ਦਿੱਤਾ ਕਿ ਤੁਸੀਂ ਬੈਠਣ ਵਾਲਿਆਂ ਨਾਲ ਹੀ ਬੈਠੇ ਰਹੋ।

47 - At-Tawbah (The Repentance) - 047

لَوۡ خَرَجُواْ فِيكُم مَّا زَادُوكُمۡ إِلَّا خَبَالٗا وَلَأَوۡضَعُواْ خِلَٰلَكُمۡ يَبۡغُونَكُمُ ٱلۡفِتۡنَةَ وَفِيكُمۡ سَمَّـٰعُونَ لَهُمۡۗ وَٱللَّهُ عَلِيمُۢ بِٱلظَّـٰلِمِينَ
47਼ ਜੇ ਇਹ (ਮੁਨਾਫ਼ਿਕ) ਤੁਹਾਡੇ ਨਾਲ ਨਿਕਲ ਵੀ ਜਾਂਦੇ ਤਾਂ ਵੀ ਤੁਹਾਡੀਆਂ ਪਰੇਸ਼ਾਨੀਆਂ ਵਿਚ ਵਾਧਾ ਹੀ ਕਰਦੇ। ਉਹ ਤੁਹਾਡੇ ਵਿਚਾਲੇ ਫ਼ਿਤਨਾ ਫ਼ਸਾਦ ਫੈਲਾਉਣ ਲਈ ਭੱਜ-ਨੱਠ ਕਰਦੇ, ਤੁਹਾਡੇ ਵਿਚਾਲੇ ਇਹਨਾਂ ਦੇ ਜਾਸੂਸ ਵੀ ਹਨ। ਅੱਲਾਹ ਇਹਨਾਂ ਜ਼ਾਲਮਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ।

48 - At-Tawbah (The Repentance) - 048

لَقَدِ ٱبۡتَغَوُاْ ٱلۡفِتۡنَةَ مِن قَبۡلُ وَقَلَّبُواْ لَكَ ٱلۡأُمُورَ حَتَّىٰ جَآءَ ٱلۡحَقُّ وَظَهَرَ أَمۡرُ ٱللَّهِ وَهُمۡ كَٰرِهُونَ
48਼ (ਹੇ ਨਬੀ!) ਇਸ ਤੋਂ ਪਹਿਲਾਂ ਵੀ ਇਹ (ਮੁਨਾਫ਼ਿਕ) ਲੋਕੀ ਫ਼ਿਤਨਾ ਫੈਲਾਉਣ ਦੇ ਜਤਨ ਕਰਦੇ ਰਹੇ ਹਨ ਅਤੇ ਤੁਾਹਾਡੇ ਕੰਮਾਂ ਨੂੰ ਅਸਫ਼ਲ ਬਣਾਉਣ ਵਿਚ ਲੱਗੇ ਰਹੇ, ਇੱਥੋਂ ਤਕ ਕਿ ਹੱਕ ਆ ਗਿਆ ਅਤੇ ਅੱਲਾਹ ਦਾ ਹੁਕਮ ਭਾਰੂ ਹੋ ਗਿਆ ਜਦ ਕਿ ਉਹ (ਹੱਕ ਨੂੰ) ਨਾ-ਪਸੰਦ ਕਰਦੇ ਸਨ।

49 - At-Tawbah (The Repentance) - 049

وَمِنۡهُم مَّن يَقُولُ ٱئۡذَن لِّي وَلَا تَفۡتِنِّيٓۚ أَلَا فِي ٱلۡفِتۡنَةِ سَقَطُواْۗ وَإِنَّ جَهَنَّمَ لَمُحِيطَةُۢ بِٱلۡكَٰفِرِينَ
49਼ ਇਹਨਾਂ ਵਿੱਚੋਂ ਕੋਈ ਤੁਹਾਨੂੰ ਕਹਿੰਦਾ ਹੈ ਕਿ ਮੈਨੂੰ ਛੁੱਟੀ ਦੇ ਦਿਓ, ਮੈਨੂੰ ਅਜ਼ਮਾਇਸ਼ (ਬਿਪਤਾ) ਵਿਚ ਨਾ ਪਾਓ, ਖ਼ਬਰਦਾਰ ਉਹ ਤਾਂ ਅਜ਼ਮਾਇਸ਼ ਵਿਚ ਫਸ ਚੁੱਕੇ ਹਨ ਅਤੇ ਬੇਸ਼ੱਕ ਨਰਕ ਇਹਨਾਂ ਕਾਫ਼ਿਰਾਂ ਨੂੰ ਘੇਰਨ ਵਾਲੀ ਹੈ।

50 - At-Tawbah (The Repentance) - 050

إِن تُصِبۡكَ حَسَنَةٞ تَسُؤۡهُمۡۖ وَإِن تُصِبۡكَ مُصِيبَةٞ يَقُولُواْ قَدۡ أَخَذۡنَآ أَمۡرَنَا مِن قَبۡلُ وَيَتَوَلَّواْ وَّهُمۡ فَرِحُونَ
50਼ (ਹੇ ਨਬੀ!) ਜੇ ਤੁਹਾਨੂੰ ਕੋਈ ਲਾਭ ਹੁੰਦਾ ਹੈ ਤਾਂ ਇਹਨਾਂ ਨੂੰ ਦੁੱਖ ਹੁੰਦਾ ਹੈ, ਜੇ ਕੋਈ ਬਿਪਤਾ ਆਉਂਦੀ ਹੈ ਤਾਂ ਆਖਦੇ ਹਨ ਕਿ ਅਸੀਂ ਤਾਂ ਪਹਿਲਾਂ ਹੀ ਆਪਣੇ ਪ੍ਰਤੀ ਸੁਰੱਖਿਅਤ ਨੀਤੀ ਆਪਣਾਈ ਸੀ। ਇੰਜ ਉਹ ਪ੍ਰਸੰਨ-ਚਿਤ ਹੋਕੇ ਪਰਤਦੇ ਹਨ।

51 - At-Tawbah (The Repentance) - 051

قُل لَّن يُصِيبَنَآ إِلَّا مَا كَتَبَ ٱللَّهُ لَنَا هُوَ مَوۡلَىٰنَاۚ وَعَلَى ٱللَّهِ فَلۡيَتَوَكَّلِ ٱلۡمُؤۡمِنُونَ
51਼ (ਹੇ ਨਬੀ!) ਆਖ ਦਿਓ! ਕਿ ਸਾਨੂੰ ਤਾਂ ਕੇਵਲ ਉਹੀਓ ਮੁਸੀਬਤ ਪਹੁੰਚੇਗੀ ਜੋ ਅੱਲਾਹ ਨੇ ਸਾਡੇ ਲਈ ਲਿਖ ਛੱਡੀ ਹੈ। ਉਹੀਓ ਸਾਡਾ ਕਾਰਜ ਸਾਧਕ ਹੈ। ਮੋਮਿਨਾਂ ਨੂੰ ਉਸੇ ’ਤੇ ਹੀ ਭਰੋਸਾ ਕਰਨਾ ਚਾਹੀਦਾ ਹੈ।

52 - At-Tawbah (The Repentance) - 052

قُلۡ هَلۡ تَرَبَّصُونَ بِنَآ إِلَّآ إِحۡدَى ٱلۡحُسۡنَيَيۡنِۖ وَنَحۡنُ نَتَرَبَّصُ بِكُمۡ أَن يُصِيبَكُمُ ٱللَّهُ بِعَذَابٖ مِّنۡ عِندِهِۦٓ أَوۡ بِأَيۡدِينَاۖ فَتَرَبَّصُوٓاْ إِنَّا مَعَكُم مُّتَرَبِّصُونَ
52਼ (ਹੇ ਨਬੀ!) ਆਖ ਦਿਓ! ਹੇ ਮੁਨਾਫ਼ਿਕੋ! ਕਿ ਤੁਸੀਂ ਸਾਡੇ ਹੱਕ ਵਿਚ ਲਿਖਿਆ ਹੋਈਆਂ ਦੋ ਭਲਾਈਆਂ ਵਿੱਚੋਂ ਕਿਸੇ ਇਕ (ਜਿਤ ਜਾ ਸ਼ਹਾਦਤ) ਦੀ ਉਡੀਕ ਕਰ ਰਹੇ ਹੋ ਅਤੇ ਅਸੀਂ ਤੁਹਾਡੇ ਹੱਕ ਵਿਚ ਇਸ ਗੱਲ ਦੀ ਉਡੀਕ ਵਿਚ ਹਾਂ ਕਿ ਅੱਲਾਹ ਤੁਹਾਨੂੰ ਆਪਣੇ ਕੋਲ ਤੋਂ ਅਜ਼ਾਬ ਦੇਵੇ ਜਾਂ ਸਾਡੇ ਹੱਥੋਂ ਅਜ਼ਾਬ ਦੁਆਵੇ। ਚੰਗਾ ਤਾਂ ਹੁਣ ਤੁਸੀਂ ਵੀ ਉਡੀਕ ਕਰੋ ਤੁਹਾਡੇ ਨਾਲ ਅਸੀਂ ਵੀ ਉਡੀਕ ਕਰਦੇ ਹਾਂ।

53 - At-Tawbah (The Repentance) - 053

قُلۡ أَنفِقُواْ طَوۡعًا أَوۡ كَرۡهٗا لَّن يُتَقَبَّلَ مِنكُمۡ إِنَّكُمۡ كُنتُمۡ قَوۡمٗا فَٰسِقِينَ

Scroll to Top