طه

 

Taha

 

Ta-Ha

1 - Taha (Ta-Ha) - 001

طه
1਼ ਤਾ, ਹਾ।

2 - Taha (Ta-Ha) - 002

مَآ أَنزَلۡنَا عَلَيۡكَ ٱلۡقُرۡءَانَ لِتَشۡقَىٰٓ
2਼ (ਹੇ ਨਬੀ!) ਅਸੀਂ ਇਹ .ਕੁਰਆਨ ਤੁਹਾਡੇ ’ਤੇ ਇਸ ਕਰਕੇ ਨਹੀਂ ਉਤਾਰਿਆ ਕਿ ਤੁਸੀਂ ਔਖੇ ਹੋ ਜਾਵੋ।

3 - Taha (Ta-Ha) - 003

إِلَّا تَذۡكِرَةٗ لِّمَن يَخۡشَىٰ
3਼ ਸਗੋਂ ਇਹ ਤਾਂ ਹਰ ਉਸ ਵਿਅਕਤੀ ਲਈ ਇਕ ਨਸੀਹਤ ਹੈ ਜਿਹੜਾ ਉਸ (ਅੱਲਾਹ) ਤੋਂ ਡਰਦਾ ਹੈ।

4 - Taha (Ta-Ha) - 004

تَنزِيلٗا مِّمَّنۡ خَلَقَ ٱلۡأَرۡضَ وَٱلسَّمَٰوَٰتِ ٱلۡعُلَى
4਼ ਅਤੇ ਇਸ (.ਕੁਰਆਨ) ਦਾ ਉਤਾਰਨਾ ਉਸ ਜ਼ਾਤ ਵੱਲੋਂ ਹੈ ਜਿਸ ਨੇ ਧਰਤੀ ਨੂੰ ਅਤੇ ਉੱਚੇ ਅਕਾਸ਼ ਨੂੰ ਬਣਾਇਆ ਹੈ।

5 - Taha (Ta-Ha) - 005

ٱلرَّحۡمَٰنُ عَلَى ٱلۡعَرۡشِ ٱسۡتَوَىٰ
5਼ ਉਹ ਰਹਿਮਾਨ ਹੈ, ਜਿਹੜਾ ਅਰਸ਼ ਦੇ ਰਾਜ ਸਿੰਘਾਸਨ ’ਤੇ ਵਿਰਾਜਮਾਨ ਹੈ।

6 - Taha (Ta-Ha) - 006

لَهُۥ مَا فِي ٱلسَّمَٰوَٰتِ وَمَا فِي ٱلۡأَرۡضِ وَمَا بَيۡنَهُمَا وَمَا تَحۡتَ ٱلثَّرَىٰ
6਼ ਅਕਾਸ਼ਾਂ ਤੇ ਧਰਤੀ ਵਿਚ ਜੋ ਵੀ ਹੈ, ਜੋ ਉਹਨਾਂ ਦੇ ਵਿਚਾਲੇ ਹੈ ਅਤੇ ਜੋ ਧਰਤੀ ਦੇ ਥੱਲੇ ਹੈ, ਸਭ ਉਸੇ (ਰਹਿਮਾਨ) ਦਾ ਹੈ।

7 - Taha (Ta-Ha) - 007

وَإِن تَجۡهَرۡ بِٱلۡقَوۡلِ فَإِنَّهُۥ يَعۡلَمُ ٱلسِّرَّ وَأَخۡفَى
7਼ ਭਾਵੇ ਤੁਸੀਂ ਉੱਚੀ ਆਵਾਜ਼ ਨਾਲ ਗੱਲ ਕਰੋ ਪਰ ਉਹ ਹਰ ਭੇਤ ਨੂੰ ਸਗੋਂ ਉਹ ਤਾਂ ਉਸ ਤੋਂ ਵੀ ਗੁਪਤ ਗੱਲਾਂ ਨੂੰ ਜਾਣਦਾ ਹੈ।

8 - Taha (Ta-Ha) - 008

ٱللَّهُ لَآ إِلَٰهَ إِلَّا هُوَۖ لَهُ ٱلۡأَسۡمَآءُ ٱلۡحُسۡنَىٰ
8਼ ਅੱਲਾਹ ਉਹੀਓ ਹੈ ਜਿਸ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ ਅਤੇ ਸਾਰੇ ਹੀ ਸੋਹਣੇ ਨਾਂ ਉਸੇ ਦੇ ਹਨ।1
1 ਵੇਖੋ ਸੂਰਤ ਅਲ-ਆਰਾਫ਼, ਹਾਸ਼ੀਆ ਆਇਤ 180/7

9 - Taha (Ta-Ha) - 009

وَهَلۡ أَتَىٰكَ حَدِيثُ مُوسَىٰٓ
9਼ (ਹੇ ਨਬੀ!) ਕੀ ਤੁਸੀਂ ਮੂਸਾ ਦਾ ਕਿੱਸਾ ਜਾਣਦੇ ਹੋ ?

10 - Taha (Ta-Ha) - 010

إِذۡ رَءَا نَارٗا فَقَالَ لِأَهۡلِهِ ٱمۡكُثُوٓاْ إِنِّيٓ ءَانَسۡتُ نَارٗا لَّعَلِّيٓ ءَاتِيكُم مِّنۡهَا بِقَبَسٍ أَوۡ أَجِدُ عَلَى ٱلنَّارِ هُدٗى
10਼ ਜਦੋਂ ਉਹਨਾਂ ਨੇ (ਤੁਵਾ ਘਾਟੀ ਵਿਚ) ਅੱਗ ਨੂੰ ਵੇਖ ਕੇ ਆਪਣੇ ਘਰ ਵਾਲਿਆਂ ਨੂੰ ਕਿਹਾ ਸੀ ਕਿ ਰਤਾ ਠਹਿਰੋ ਮੈਂਨੇ ਅੱਗ ਵੇਖੀ ਹੈ, ਸ਼ਾਇਦ ਮੈਂ ਤੁਹਾਡੇ ਲਈ ਉਸ ਵਿੱਚੋਂ ਇਕ ਅੱਧਾ ਅੰਗਿਆਰਾ ਲੈ ਆਵਾਂ ਜਾਂ ਅੱਗ ਕੋਲ ਕੋਈ ਅਗਵਾਈ ਕਰਨ ਵਾਲਾ ਹੋਵੇ।

11 - Taha (Ta-Ha) - 011

فَلَمَّآ أَتَىٰهَا نُودِيَ يَٰمُوسَىٰٓ
11਼ ਜਦੋਂ ਮੂਸਾ ਅੱਗ ਦੇ ਕੋਲ ਪਹੁੰਚਿਆ ਤਾਂ ਆਵਾਜ਼ ਆਈ ਕਿ ਹੇ ਮੂਸਾ!

12 - Taha (Ta-Ha) - 012

إِنِّيٓ أَنَا۠ رَبُّكَ فَٱخۡلَعۡ نَعۡلَيۡكَ إِنَّكَ بِٱلۡوَادِ ٱلۡمُقَدَّسِ طُوٗى
12਼ ਮੈਂ ਹੀ ਤੇਰਾ ਪਾਲਣਹਾਰ ਹਾਂ। ਤੂੰ ਆਪਣੀਆਂ ਜੂਤੀਆਂ ਉਤਾਰ ਦੇ, ਕਿਉਂ ਜੋ ਤੂੰ ਇਕ ਪਵਿੱਤਰ ਘਾਟੀ ਤੁਵਾ ਵਿਚ (ਖੜ੍ਹਾ) ਹੈ।

13 - Taha (Ta-Ha) - 013

وَأَنَا ٱخۡتَرۡتُكَ فَٱسۡتَمِعۡ لِمَا يُوحَىٰٓ
13਼ ਅਤੇ ਮੈਂਨੇ ਤੈਨੂੰ (ਪੈਗ਼ੰਬਰੀ ਵਜੋਂ) ਚੁਣ ਲਿਆ ਹੈ, ਹੁਣ ਜਿਹੜੀ ਵੀ ਵਹੀ (ਸੰਦੇਸ਼) ਆਵੇ, ਉਸ ਨੂੰ ਧਿਆਨ ਨਾਲ ਸੁਣੀਂ।

14 - Taha (Ta-Ha) - 014

إِنَّنِيٓ أَنَا ٱللَّهُ لَآ إِلَٰهَ إِلَّآ أَنَا۠ فَٱعۡبُدۡنِي وَأَقِمِ ٱلصَّلَوٰةَ لِذِكۡرِيٓ
14਼ ਨਿਰਸੰਦੇਹ! ਮੈਂ ਹੀ ਅੱਲਾਹ ਹਾਂ, ਮੈਥੋਂ ਛੁੱਟ ਹੋਰ ਕੋਈ ਇਸ਼ਟ ਨਹੀਂ, ਸੋ ਤੂੰ ਮੇਰੀ ਹੀ ਇਬਾਦਤ ਕਰ ਅਤੇ ਮੈਨੂੰ ਯਾਦ ਰੱਖਣ ਲਈ ਨਮਾਜ਼ ਕਾਇਮ ਰੱਖ।

15 - Taha (Ta-Ha) - 015

إِنَّ ٱلسَّاعَةَ ءَاتِيَةٌ أَكَادُ أُخۡفِيهَا لِتُجۡزَىٰ كُلُّ نَفۡسِۭ بِمَا تَسۡعَىٰ
15਼ ਬੇਸ਼ੱਕ ਕਿਆਮਤ ਦਾ ਵੇਲਾ ਆਉਣ ਵਾਲਾ ਹੈ ਜਿਸ ਦਾ ਸਮਾਂ ਮੈਂ ਗੁਪਤ ਰੱਖਣਾ ਚਾਹੁੰਦਾ ਹਾਂ ਤਾਂ ਜੋ ਹਰੇਕ ਵਿਅਕਤੀ ਨੂੰ (ਉਸ ਦੀਆਂ ਚੰਗੀਆਂ ਜਾਂ ਮਾੜੀਆਂ) ਕੋਸ਼ਿਸ਼ਾਂ ਦਾ ਬਦਲਾ ਦਿੱਤਾ ਜਾਵੇ।

16 - Taha (Ta-Ha) - 016

فَلَا يَصُدَّنَّكَ عَنۡهَا مَن لَّا يُؤۡمِنُ بِهَا وَٱتَّبَعَ هَوَىٰهُ فَتَرۡدَىٰ
16਼ ਸੋ ਹੁਣ ਉਸ (ਕਿਆਮਤ ਦਿਹਾੜੇ) ਦੀ ਚਿੰਤਾ ਕਰਨ ਤੋਂ ਤੁਹਾਨੂੰ ਕੋਈ ਅਜਿਹਾ ਵਿਅਕਤੀ ਰੋਕ ਨਾ ਦੇਵੇ ਜਿਹੜਾ ਉਸ (ਦਿਨ) ਨੂੰ ਆਪ ਹੀ ਮੰਨਦਾ ਨਾ ਹੋਵੇ ਅਤੇ ਆਪਣੀਆਂ ਇੱਛਾਵਾਂ ਦੇ ਪਿੱਛੇ ਹੀ ਲੱਗਿਆ ਹੋਵੇ, ਨਹੀਂ ਤਾਂ (ਹੇ ਮੂਸਾ!) ਤੂੁੰ ਵੀ ਬਰਬਾਦ ਹੋ ਜਾਵੇਂਗਾ।1
1 ਵੇਖੋ ਵੇਖੋ ਸੂਰਤ ਮਰੀਅਮ, ਹਾਸ਼ੀਆ ਆਇਤ 59/19

17 - Taha (Ta-Ha) - 017

وَمَا تِلۡكَ بِيَمِينِكَ يَٰمُوسَىٰ
17਼ ਹੇ ਮੂਸਾ! ਤੇਰੇ ਸੱਜੇ ਹੱਥ ਵਿਚ ਕੀ ਹੈ ?

18 - Taha (Ta-Ha) - 018

قَالَ هِيَ عَصَايَ أَتَوَكَّؤُاْ عَلَيۡهَا وَأَهُشُّ بِهَا عَلَىٰ غَنَمِي وَلِيَ فِيهَا مَـَٔارِبُ أُخۡرَىٰ
18਼ (ਮੂਸਾ ਨੇ) ਉੱਤਰ ਦਿੱਤਾ ਕਿ ਇਹ ਮੇਰੀ ਲਾਠੀ ਹੈ, ਜਿਸ ਨਾਲ ਮੈਂ ਸਹਾਰਾ ਲੈਂਦਾ ਹਾਂ ਅਤੇ ਮੈਂ ਆਪਣੀਆਂ ਬਕਰੀਆਂ ਲਈ ਪੱਤੇ ਝਾੜਦਾ ਹਾਂ ਅਤੇ ਮੈਨੂੰ ਇਸ ਤੋਂ ਹੋਰ ਵੀ ਕਈ ਲਾਭ ਹਨ।

19 - Taha (Ta-Ha) - 019

قَالَ أَلۡقِهَا يَٰمُوسَىٰ
19਼ ਕਿਹਾ ਕਿ ਹੇ ਮੂਸਾ! ਇਸ (ਲਾਠੀ) ਨੂੰ ਸੁੱਟ ਦੇ।

20 - Taha (Ta-Ha) - 020

فَأَلۡقَىٰهَا فَإِذَا هِيَ حَيَّةٞ تَسۡعَىٰ
20਼ ਸੁੱਟਦੇ ਹੀ ਉਹ (ਲਾਠੀ) ਸੱਪ ਬਣਕੇ ਨੱਸਣ ਲੱਗ ਪਈ।

21 - Taha (Ta-Ha) - 021

قَالَ خُذۡهَا وَلَا تَخَفۡۖ سَنُعِيدُهَا سِيرَتَهَا ٱلۡأُولَىٰ
21਼ ਫ਼ਰਮਾਇਆ ਕਿ ਇਸ ਸੱਪ ਨੂੰ ਫੜ ਲੈ, ਡਰ ਨਾ। ਅਸੀਂ ਇਸ ਨੂੰ ਪਹਿਲਾਂ ਵਾਂਗ ਹੀ (ਲਾਠੀ) ਬਣਾ ਦਿਆਂਗੇ।

22 - Taha (Ta-Ha) - 022

وَٱضۡمُمۡ يَدَكَ إِلَىٰ جَنَاحِكَ تَخۡرُجۡ بَيۡضَآءَ مِنۡ غَيۡرِ سُوٓءٍ ءَايَةً أُخۡرَىٰ
22਼ ਅਪਣਾ ਸੱਜਾ ਹੱਥ ਕੁੱਛ ਵਿਚ ਲੈ, ਉਹ (ਹੱਥ) ਬਿਨਾਂ ਕਿਸੇ ਰੋਗ ਤੋਂ ਲਿਸ਼ਕਾਰੇ ਮਾਰਦਾ ਹੋਇਆ ਸਫ਼ੈਦ ਬਣਕੇ ਨਿਕਲੇਗਾ। ਇਹ ਦੂਜੀ ਨਿਸ਼ਾਨੀ ਹੈ।

23 - Taha (Ta-Ha) - 023

لِنُرِيَكَ مِنۡ ءَايَٰتِنَا ٱلۡكُبۡرَى
23਼ (ਇਹ ਸਭ ਇਸ ਲਈ ਹੈ ਤਾਂ ਜੋ) ਅਸੀਂ ਤੁਹਾਨੂੰ ਆਪਣੀਆਂ ਵੱਡੀਆਂ-ਵੱਡੀਆਂ ਨਿਸ਼ਾਨੀਆਂ ਵਿਖਾਈਏ।

24 - Taha (Ta-Ha) - 024

ٱذۡهَبۡ إِلَىٰ فِرۡعَوۡنَ إِنَّهُۥ طَغَىٰ
24਼ (ਅੱਲਾਹ ਨੇ ਕਿਹਾ ਹੇ ਮੂਸਾ!) ਤੂੰ ਫ਼ਿਰਔਨ ਵੱਲ ਜਾ, ਕਿਉਂ ਜੋ ਉਹ ਸਰਕਸ਼ (ਬਾਗ਼ੀ) ਹੋ ਗਿਆ ਹੈ।

25 - Taha (Ta-Ha) - 025

قَالَ رَبِّ ٱشۡرَحۡ لِي صَدۡرِي
25਼ (ਮੂਸਾ ਨੇ ਕਿਹਾ ਕਿ ਹੇ ਮੇਰੇ ਮਾਲਿਕ! ਤੂੰ ਮੇਰਾ ਸੀਨਾ ਖੋਲਦੇ (ਭਾਵ ਮੈਨੂੰ ਹੌਸਲਾ ਦੇ)।

26 - Taha (Ta-Ha) - 026

وَيَسِّرۡ لِيٓ أَمۡرِي
26਼ ਅਤੇ ਮੇਰੇ ਕੰਮ ਨੂੰ ਮੇਰੇ ਲਈ ਸੁਖਾਲਾ ਕਰਦੇ।

27 - Taha (Ta-Ha) - 027

وَٱحۡلُلۡ عُقۡدَةٗ مِّن لِّسَانِي
27਼ ਅਤੇ ਮੇਰੀ ਜ਼ੁਬਾਨ ਦੀਆਂ ਗੰਢਾਂ ਖੋਲ੍ਹ ਦੇ।

28 - Taha (Ta-Ha) - 028

يَفۡقَهُواْ قَوۡلِي
28਼ ਤਾਂ ਜੋ ਲੋਕੀ ਮੇਰੀ ਗੱਲ ਨੂੰ ਚੰਗੀ ਤਰ੍ਹਾਂ ਸਮਝ ਸਕਣ।

29 - Taha (Ta-Ha) - 029

وَٱجۡعَل لِّي وَزِيرٗا مِّنۡ أَهۡلِي
29਼ ਅਤੇ ਮੇਰੇ ਪਰਿਵਾਰ ’ਚੋਂ ਮੇਰਾ ਇਕ ਵਜ਼ੀਰ (ਸਹਾਇਕ) ਬਣਾ ਦੇ।

30 - Taha (Ta-Ha) - 030

هَٰرُونَ أَخِي
30਼ ਭਾਵ ਮੇਰੇ ਭਰਾ ਹਾਰੂਨ ਨੂੰ (ਮੇਰਾ ਸਾਥੀ ਬਣਾ)।

31 - Taha (Ta-Ha) - 031

ٱشۡدُدۡ بِهِۦٓ أَزۡرِي
31਼ ਤੂੰ ਉਸ ਦੁਆਰਾ ਮੇਰੀ ਪਿੱਠ ਨੂੰ ਮਜ਼ਬੂਤ ਕਰਦੇ।

32 - Taha (Ta-Ha) - 032

وَأَشۡرِكۡهُ فِيٓ أَمۡرِي
32਼ ਅਤੇ ਉਸ ਨੂੰ ਮੇਰਾ ਭਾਈ ਵਾਲ ਬਣਾ ਦੇ।

33 - Taha (Ta-Ha) - 033

كَيۡ نُسَبِّحَكَ كَثِيرٗا
33਼ ਤਾਂ ਜੋ ਅਸੀਂ ਦੋਵੇਂ ਵੱਧ ਤੋਂ ਵੱਧ ਤੇਰੀ ਤਸਬੀਹ ਕਰੀਏ।

34 - Taha (Ta-Ha) - 034

وَنَذۡكُرَكَ كَثِيرًا
34਼ ਅਤੇ ਵੱਧ ਤੋਂ ਵੱਧ ਤੈਨੂੰ ਯਾਦ ਕਰੀਏ।

35 - Taha (Ta-Ha) - 035

إِنَّكَ كُنتَ بِنَا بَصِيرٗا
35਼ ਬੇਸ਼ੱਕ ਤੂੰ ਸਾਨੂੰ ਚੰਗੀ ਤਰ੍ਹਾਂ ਵੇਖਦਾ ਹੈ।

36 - Taha (Ta-Ha) - 036

قَالَ قَدۡ أُوتِيتَ سُؤۡلَكَ يَٰمُوسَىٰ
36਼ (ਅੱਲਾਹ ਨੇ) ਫ਼ਰਮਾਇਆ, ਹੇ ਮੂਸਾ! ਮੈਂ ਤੇਰੀਆਂ ਸਾਰੀਆਂ ਮੰਗਾਂ ਕਬੂਲ ਕਰਦਾ ਹਾਂ।

37 - Taha (Ta-Ha) - 037

وَلَقَدۡ مَنَنَّا عَلَيۡكَ مَرَّةً أُخۡرَىٰٓ
37਼ ਅਸੀਂ ਤੇਰੇ ’ਤੇ ਇਕ ਵਾਰ ਪਹਿਲਾਂ ਵੀ ਉਪਕਾਰ ਕਰ ਚੁੱਕਾ ਹਾਂ।

38 - Taha (Ta-Ha) - 038

إِذۡ أَوۡحَيۡنَآ إِلَىٰٓ أُمِّكَ مَا يُوحَىٰٓ
38਼ ਜਦੋਂ ਅਸੀਂ ਤੇਰੀ ਮਾਂ ਨੂੰ ਇਲਹਾਮ (ਰੱਬੀ ਇਸ਼ਾਰਾ) ਕੀਤਾ ਸੀ ਜਿਸ ਦੀ ਚਰਚਾ ਹੁਣ ਵਹੀ ਰਾਹੀਂ ਕੀਤੀ ਜਾ ਰਹੀ ਹੈ।

39 - Taha (Ta-Ha) - 039

أَنِ ٱقۡذِفِيهِ فِي ٱلتَّابُوتِ فَٱقۡذِفِيهِ فِي ٱلۡيَمِّ فَلۡيُلۡقِهِ ٱلۡيَمُّ بِٱلسَّاحِلِ يَأۡخُذۡهُ عَدُوّٞ لِّي وَعَدُوّٞ لَّهُۥۚ وَأَلۡقَيۡتُ عَلَيۡكَ مَحَبَّةٗ مِّنِّي وَلِتُصۡنَعَ عَلَىٰ عَيۡنِيٓ
39਼ ਕਿ ਤੂੰ ਇਸ (ਮੂਸਾ) ਨੂੰ ਇਕ ਸੰਦੂਕ ਵਿਚ ਬੰਦ ਕਰਕੇ ਦਰਿਆ ਵਿਚ ਛੱਡ ਦੇ, ਫੇਰ ਦਰਿਆ ਇਸ (ਸੰਦੂਕ) ਨੂੰ ਕੰਡੇ ’ਤੇ ਲਿਆ ਛੱਡੇਗਾ ਅਤੇ ਇਸ ਨੂੰ ਮੇਰਾ ਅਤੇ ਇਸ (ਮੂਸਾ) ਦਾ ਵੈਰੀ ਕੱਢ ਲਵੇਗਾ। ਮੈਂਨੇ ਆਪਣੇ ਵੱਲੋਂ ਉਸ (ਫ਼ਿਰਔਨ) ਦੇ ਮਨ ਵਿਚ ਤੇਰੇ ਲਈ ਇਕ ਵਿਸ਼ੇਸ਼ ਪ੍ਰਮ ਪਾ ਦਿੱਤਾ ਤਾਂ ਜੋ ਮੇਰੀ ਦੇਖ ਰੇਖ ਹੇਠ ਤੇਰੀ ਪਰਵਰਿਸ਼ ਹੋਵੇ।

40 - Taha (Ta-Ha) - 040

إِذۡ تَمۡشِيٓ أُخۡتُكَ فَتَقُولُ هَلۡ أَدُلُّكُمۡ عَلَىٰ مَن يَكۡفُلُهُۥۖ فَرَجَعۡنَٰكَ إِلَىٰٓ أُمِّكَ كَيۡ تَقَرَّ عَيۡنُهَا وَلَا تَحۡزَنَۚ وَقَتَلۡتَ نَفۡسٗا فَنَجَّيۡنَٰكَ مِنَ ٱلۡغَمِّ وَفَتَنَّـٰكَ فُتُونٗاۚ فَلَبِثۡتَ سِنِينَ فِيٓ أَهۡلِ مَدۡيَنَ ثُمَّ جِئۡتَ عَلَىٰ قَدَرٖ يَٰمُوسَىٰ
40਼ ਜਦੋਂ ਤੇਰੀ (ਮੂਸਾ) ਦੀ ਭੈਣ (ਸੰਦੂਕ ਦੇ ਨਾਲ-ਨਾਲ) ਤੁਰੀ ਜਾ ਰਹੀ ਸੀ (ਅਤੇ ਫ਼ਿਰਔਨ ਨੂੰ) ਕਹਿ ਰਹੀ ਸੀ, ਕੀ ਮੈਂ ਤੁਹਾਨੂੰ ਉਸ (ਇਸਤਰੀ) ਦਾ ਪਤਾ ਦੱਸਾਂ, ਜਿਹੜੀ ਇਸ (ਬੱਚੇ) ਦੀ ਦੇਖ-ਭਾਲ ਕਰ ਸਕਦੀ ਹੈ ? ਇੰਜ ਅਸੀਂ ਤੈਨੂੰ ਤੇਰੀ ਮਾਂ ਕੋਲ ਪਹੁੰਚਾ ਦਿੱਤਾ ਤਾਂ ਜੋ ਉਸ ਦੀਆਂ ਅੱਖਾਂ ਠੰਢੀਆਂ ਰਹਿਣ ਅਤੇ ਉਹ ਦੁਖੀ ਨਾ ਹੋਵੇ। ਫੇਰ ਤੈਂਨੇ ਇਕ ਵਿਅਕਤੀ ਨੂੰ (ਮੁੱਕਾ ਮਾਰ ਕੇ) ਮਾਰ ਦਿੱਤਾ ਸੀ। ਅਸੀਂ ਤੈਨੂੰ ਉਸ ਬਿਪਤਾ ਵਿੱਚੋਂ ਵੀ ਕੱਢਿਆ। ਭਾਵ ਅਸੀਂ ਤੈਨੂੰ ਚੰਗੀ ਤਰ੍ਹਾਂ ਪਰਖਿਆ। ਫੇਰ ਤੂੰ ਕਈ ਸਾਲ ਮਦੀਅਨ ਦੇ ਲੋਕਾਂ ਵਿਚ ਗੁਜ਼ਾਰੇ। ਫੇਰ ਹੇ ਮੂਸਾ! ਮੁਕੱਦਰਾਂ ਨਾਲ ਤੂੰ ਇੱਥੇ ਆ ਗਿਆ।

41 - Taha (Ta-Ha) - 041

وَٱصۡطَنَعۡتُكَ لِنَفۡسِي
41਼ ਅਤੇ ਮੈਂਨੇ ਵਿਸ਼ੇਸ਼ ਆਪਣੇ (ਪੈਗ਼ੰਬਰ ਬਣਾਉਣ) ਲਈ ਤੈਨੂੰ ਚੁਣ ਲਿਆ ਹੈ ।1
1 ਭਾਵ ਮੈਨੇ ਤੁਹਾਨੂੰ ਆਪਣੀ ਵਹੀ ਅਤੇ ਰਸਾਲਤ ਲਈ ਚੁੱਨ ਲਿਆ ਹੈ ਜਾਂ ਮੈਨੇ ਤੁਹਾਨੂੰ ਆਪਣੇ ਲਈ ਪੈਦਾ ਕੀਤਾ ਹੈ ਜਾਂ ਮੈਨੇ ਤੁਹਾਨੂੰ ਦਰਿੜ ਬਣਾਇਆ ਹੈ ਜਾਂ ਤੁਹਾਨੂੰ ਸਿਖਾਇਆ ਤਾਂ ਜੋ ਤੁਸੀਂ ਮੇਰੇ ਬੰਦਿਆਂ ਨੂੰ ਚੰਗੇ ਕੰਮ ਕਰਨ ਦਾ ਹੁਕਮ ਅਤੇ ਮਾੜੇ ਕੰਮ ਕਰਨ ਤੋਂ ਰੋਕਨ ਦਾ ਹੁਕਮ ਪਹੁੰਚਾ ਦਿਓ। (ਤਫ਼ਸੀਰ ਅਲ-ਕੁਰਤਬੀ : 198/11)

42 - Taha (Ta-Ha) - 042

ٱذۡهَبۡ أَنتَ وَأَخُوكَ بِـَٔايَٰتِي وَلَا تَنِيَا فِي ذِكۡرِي
42਼ ਹੁਣ ਤੂੰ ਤੇ ਤੇਰਾ ਭਰਾ (ਹਾਰੂਨ) ਮੇਰੇ ਵੱਲੋਂ ਦਿੱਤੀਆਂ ਨਿਸ਼ਾਨੀਆਂ ਲੈਕੇ (ਫ਼ਿਰਔਨ ਦੇ ਕੋਲ) ਜਾਓ। ਖ਼ਬਰਦਾਰ ਮੇਰੀ ਯਾਦ ਵਿਚ ਕਿਸੇ ਤਰ੍ਹਾਂ ਦੀ ਸੁਸਤੀ ਨਾ ਕਰੀਓ।

43 - Taha (Ta-Ha) - 043

ٱذۡهَبَآ إِلَىٰ فِرۡعَوۡنَ إِنَّهُۥ طَغَىٰ
43਼ ਤੁਸੀਂ ਦੋਵੇਂ ਫ਼ਿਰਔਨ ਕੋਲ ਜਾਓ ਕਿਉਂ ਜੋ ਉਹ ਬਾਗ਼ੀ ਹੋ ਗਿਆ ਹੈ।

44 - Taha (Ta-Ha) - 044

فَقُولَا لَهُۥ قَوۡلٗا لَّيِّنٗا لَّعَلَّهُۥ يَتَذَكَّرُ أَوۡ يَخۡشَىٰ
44਼ ਉਸ ਨੂੰ ਨਰਮਾਈ ਨਾਲ ਸਮਝਾਣਾ, ਹੋ ਸਕਦਾ ਹੈ ਕਿ ਉਹ ਸਮਝ ਜਾਵੇ ਜਾਂ ਡਰ ਜਾਵੇ।

45 - Taha (Ta-Ha) - 045

قَالَا رَبَّنَآ إِنَّنَا نَخَافُ أَن يَفۡرُطَ عَلَيۡنَآ أَوۡ أَن يَطۡغَىٰ
45਼ ਦੋਵਾਂ (ਮੂਸਾ ਤੇ ਹਾਰੂਨ) ਨੇ ਕਿਹਾ ਕਿ ਹੇ ਸਾਡੇ ਮਾਲਿਕ! ਸਾਨੂੰ ਡਰ ਹੈ ਕਿ ਉਹ ਸਾਡੇ ਨਾਲ ਕੋਈ ਧੱਕਾ ਨਾ ਕਰੇ ਜਾਂ ਹੋਰ ਬਾਗ਼ੀ ਨਾ ਹੋ ਜਾਵੇ।

46 - Taha (Ta-Ha) - 046

قَالَ لَا تَخَافَآۖ إِنَّنِي مَعَكُمَآ أَسۡمَعُ وَأَرَىٰ
46਼ (ਅੱਲਾਹ ਨੇ) ਫ਼ਰਮਾਇਆ ਕਿ ਤੁਸੀਂ ਉੱਕਾ ਹੀ ਨਾ ਡਰੋ। ਮੈਂ ਤੁਹਾਡੇ ਅੰਗ-ਸੰਗ ਹਾਂ, ਮੈਂ ਸਭ ਕੁੱਝ ਸੁਣਦਾ ਅਤੇ ਵੇਖਦਾ ਵੀ ਹਾਂ।

47 - Taha (Ta-Ha) - 047

فَأۡتِيَاهُ فَقُولَآ إِنَّا رَسُولَا رَبِّكَ فَأَرۡسِلۡ مَعَنَا بَنِيٓ إِسۡرَـٰٓءِيلَ وَلَا تُعَذِّبۡهُمۡۖ قَدۡ جِئۡنَٰكَ بِـَٔايَةٖ مِّن رَّبِّكَۖ وَٱلسَّلَٰمُ عَلَىٰ مَنِ ٱتَّبَعَ ٱلۡهُدَىٰٓ
47਼ ਸੋ ਤੁਸੀਂ (ਮੂਸਾ ਤੇ ਹਾਰੂਨ) ਉਹ ਦੇ ਕੋਲ ਜਾਓ ਤੇ ਆਖੋ ਕਿ ਅਸੀਂ ਤੇਰੇ ਪਾਲਣਹਾਰ ਵੱਲੋਂ ਭੇਜੇ ਹੋਏ ਪੈਗ਼ੰਬਰ ਹਾਂ, ਤੂੰ ਸਾਡੇ ਨਾਲ ਬਨੀ ਇਰਾਈਲ ਨੂੰ ਭੇਜ ਦੇ ਉਹਨਾਂ ਨੂੰ ਦੁਖੀ ਨਾ ਕਰ। ਅਸੀਂ ਤਾਂ ਤੇਰੇ ਕੋਲ ਤੇਰੇ ਰੱਬ ਦੀ ਨਿਸ਼ਾਨੀ ਲੈਕੇ ਆਏ ਹਾਂ ਅਤੇ ਜਿਹੜਾ (ਰੱਬੀ) ਹਿਦਇਤਾਂ ਨੂੰ ਕਬੂਲ ਕਰੇਗਾ ਉਸ ਲਈ ਸਲਾਮਤੀ ਹੈ।

48 - Taha (Ta-Ha) - 048

إِنَّا قَدۡ أُوحِيَ إِلَيۡنَآ أَنَّ ٱلۡعَذَابَ عَلَىٰ مَن كَذَّبَ وَتَوَلَّىٰ
48਼ ਸਾਡੇ ਵੱਲ ਵਹੀ ਆਈ ਹੈ ਕਿ ਜਿਹੜਾ ਵੀ (ਰੱਬੀ ਹੁਕਮਾਂ ਨੂੰ) ਝੁਠਲਾਏਗਾ, ਉਸ ਲਈ ਅਜ਼ਾਬ ਹੈ।

49 - Taha (Ta-Ha) - 049

قَالَ فَمَن رَّبُّكُمَا يَٰمُوسَىٰ
49਼ (ਫ਼ਿਰਔਨ ਨੇ) ਕਿਹਾ ਕਿ ਹੇ ਮੂਸਾ! ਤੁਹਾਡਾ ਰੱਬ ਕੌਣ ਹੈ ?

50 - Taha (Ta-Ha) - 050

قَالَ رَبُّنَا ٱلَّذِيٓ أَعۡطَىٰ كُلَّ شَيۡءٍ خَلۡقَهُۥ ثُمَّ هَدَىٰ
50਼ ਮੂਸਾ ਨੇ ਕਿਹਾ ਕਿ ਸਾਡਾ ਰੱਬ ਉਹ ਹੈ ਜਿਸ ਨੇ ਹਰੇਕ ਸ਼ੈਅ ਨੂੰ ਉਸ ਦੀ ਵਿਸ਼ੇਸ਼ ਸ਼ਕਲ ਸੂਰਤ ਬਖ਼ਸ਼ੀ ਫੇਰ ਰਾਹ ਵੀ ਵਿਖਾਈ।

51 - Taha (Ta-Ha) - 051

قَالَ فَمَا بَالُ ٱلۡقُرُونِ ٱلۡأُولَىٰ
51਼ ਉਸ (ਫ਼ਿਰਔਨ) ਨੇ ਕਿਹਾ ਕਿ ਚੰਗਾ ਇਹ ਦੱਸੋ ਕਿ ਪਹਿਲੇ (ਇਨਕਾਰੀ) ਲੋਕਾਂ ਦਾ ਕੀ ਬਣੇਗਾ ?

52 - Taha (Ta-Ha) - 052

قَالَ عِلۡمُهَا عِندَ رَبِّي فِي كِتَٰبٖۖ لَّا يَضِلُّ رَبِّي وَلَا يَنسَى
52਼ ਉੱਤਰ ਦਿੱਤਾ ਕਿ ਇਸ ਦਾ ਗਿਆਨ ਤਾਂ ਮੇਰੇ ਰੱਬ ਦੇ ਕੋਲ ਇਕ ਕਿਤਾਬ (ਲੌਹੇ-ਮਹਫ਼ੂਜ਼) ਵਿਚ ਲਿਿਖਆ ਹੋਇਆ ਹੈ। ਨਾਂ ਤਾਂ ਮੇਰਾ ਰੱਬ ਕੋਈ ਗ਼ਲਤੀ ਕਰਦਾ ਹੈ ਅਤੇ ਨਾ ਹੀ ਉਹ ਤੋਂ ਕੋਈ ਭੁਲ ਹੁੰਦੀ ਹੈ।

53 - Taha (Ta-Ha) - 053

ٱلَّذِي جَعَلَ لَكُمُ ٱلۡأَرۡضَ مَهۡدٗا وَسَلَكَ لَكُمۡ فِيهَا سُبُلٗا وَأَنزَلَ مِنَ ٱلسَّمَآءِ مَآءٗ فَأَخۡرَجۡنَا بِهِۦٓ أَزۡوَٰجٗا مِّن نَّبَاتٖ شَتَّىٰ
53਼ ਉਸੇ (ਰੱਬ) ਨੇ ਤੁਹਾਡੇ ਲਈ ਧਰਤੀ ਨੂੰ ਵਿਛਾਇਆ ਅਤੇ ਇਸ (ਧਰਤੀ) ਵਿਚ ਤੁਹਾਡੇ ਤੁਰਨ-ਫਿਰਨ ਲਈ ਰਾਹ ਬਣਾਏ ਅਤੇ ਅਕਾਸ਼ੋਂ ਪਾਣੀ ਬਰਸਾਇਆ ਫੇਰ ਉਸ ਰਹੀਂ ਭਾਂਤ-ਭਾਂਤ ਦੀ ਬਨਸਪਤੀ ਕੱਢੀ।

54 - Taha (Ta-Ha) - 054

كُلُواْ وَٱرۡعَوۡاْ أَنۡعَٰمَكُمۡۚ إِنَّ فِي ذَٰلِكَ لَأٓيَٰتٖ لِّأُوْلِي ٱلنُّهَىٰ
54਼ ਤੁਸੀਂ ਆਪ ਵੀ ਖਾਓ ਅਤੇ ਅਪਣੇ ਪਸ਼ੂਆਂ ਨੂੰ ਵੀ ਚਰਾਓ। ਬੇਸ਼ੱਕ (ਰੱਬ ਦੀ ਸ਼ਕਤੀ ਨੂੰ ਸਮਝਣ ਲਈ) ਇਸ ਵਿਚ ਬੁੱਧੀਵਾਨਾਂ ਲਈ ਅਨੇਕਾਂ ਨਿਸ਼ਾਨੀਆਂ ਹਨ।

55 - Taha (Ta-Ha) - 055

۞مِنۡهَا خَلَقۡنَٰكُمۡ وَفِيهَا نُعِيدُكُمۡ وَمِنۡهَا نُخۡرِجُكُمۡ تَارَةً أُخۡرَىٰ
55਼ ਅਸੀਂ ਇਸੇ (ਮਿੱਟੀ) ਵਿੱਚੋਂ ਤੁਹਾਨੂੰ ਪੈਦਾ ਕੀਤਾ ਹੈ ਅਤੇ ਫੇਰ ਇਸੇ ਵਿਚ ਤੁਹਾਨੂੰ ਮੁੜ ਪਰਤਾ ਦੇਵਾਂਗੇ ਅਤੇ ਮੁੜ ਤੁਹਾਨੂੰ ਇਸੇ ਵਿੱਚੋਂ ਦੋਬਾਰਾ ਕੱਢਾਂਗੇ।

56 - Taha (Ta-Ha) - 056

وَلَقَدۡ أَرَيۡنَٰهُ ءَايَٰتِنَا كُلَّهَا فَكَذَّبَ وَأَبَىٰ
56਼ ਅਸਾਂ ਉਸ (ਫ਼ਿਰਔਨ) ਨੂੰ ਆਪਣੀਆਂ ਸਾਰੀਆਂ ਨਿਸ਼ਾਨੀਆਂ ਵਿਖਾਈਆਂ, ਪਰੰਤੂ ਫੇਰ ਵੀ ਉਹ ਝੁਠਲਾਉਂਦਾ ਰਿਹਾ ਅਤੇ ਮੰਨਿਆ ਹੀ ਨਹੀਂ।

57 - Taha (Ta-Ha) - 057

قَالَ أَجِئۡتَنَا لِتُخۡرِجَنَا مِنۡ أَرۡضِنَا بِسِحۡرِكَ يَٰمُوسَىٰ
57਼ (ਫ਼ਿਰਔਨ) ਆਖਣ ਲੱਗਾ ਕਿ ਹੇ ਮੂਸਾ! ਕੀ ਤੂੰ ਇਸ ਲਈ ਸਾਡੇ ਕੋਲ ਆਇਆ ਹੈ ਕਿ ਤੂੰ ਆਪਣੇ ਜਾਦੂ ਦੇ ਜ਼ੋਰ ਨਾਲ ਸਾਨੂੰ ਸਾਡੇ ਦੇਸ਼ ’ਚੋਂ ਬਾਹਰ ਕੱਢ ਦੇਵੇਂ।

58 - Taha (Ta-Ha) - 058

فَلَنَأۡتِيَنَّكَ بِسِحۡرٖ مِّثۡلِهِۦ فَٱجۡعَلۡ بَيۡنَنَا وَبَيۡنَكَ مَوۡعِدٗا لَّا نُخۡلِفُهُۥ نَحۡنُ وَلَآ أَنتَ مَكَانٗا سُوٗى
58਼ ਚੰਗਾ ਅਸੀਂ ਵੀ ਤੇਰੇ ਟਾਕਰੇ ਤੇ ਅਜਿਹਾ ਹੀ ਜਾਦੂ ਲਿਆਵਾਂਗੇ, ਤੂੰ ਸਾਡੇ ਅਤੇ ਆਪਣੇ ਵਿਚਕਾਰ (ਜਾਦੂ ਦਾ ਮੁਕਾਬਲਾ ਹੋਣ ਦਾ) ਇਕ ਸਮਾਂ ਨਿਸ਼ਚਿਤ ਕਰ ਲੈ, ਨਾ ਅਸੀਂ ਇਸ ਇਕਰਾਰ ਤੋਂ ਫਿਰਾਂਗੇ ਤੇ ਨਾ ਹੀ ਤੂੰ, ਅਤੇ ਇਹ ਮੁਕਾਬਲਾ ਖੁੱਲ੍ਹੇ ਮੈਦਾਨ ਵਿਚ ਹੋਵੇਗਾ।

59 - Taha (Ta-Ha) - 059

قَالَ مَوۡعِدُكُمۡ يَوۡمُ ٱلزِّينَةِ وَأَن يُحۡشَرَ ٱلنَّاسُ ضُحٗى
59਼ ਮੂਸਾ ਨੇ ਆਖਿਆ ਕਿ ਤਿਓਹਾਰ ਵਾਲੇ ਦਿਨ ਦਾ ਵਾਅਦਾ (ਨਿਸ਼ਚਿਤ) ਹੈ ਅਤੇ ਦਿਨ ਚੜ੍ਹੇ ਲੋਕੀ ਜਮਾਂ ਹੋ ਜਾਣਗੇ।

60 - Taha (Ta-Ha) - 060

فَتَوَلَّىٰ فِرۡعَوۡنُ فَجَمَعَ كَيۡدَهُۥ ثُمَّ أَتَىٰ
60਼ ਫ਼ਿਰਔਨ ਵਾਪਸ (ਮਹਿਲ ਵਿਚ) ਚਲਾ ਗਿਆ ਅਤੇ ਆਪਣੇ ਸਾਰੇ ਹਥਕੰਡੇ ਇਕੱਠੇ ਕਰਕੇ ਮੁਕਾਬਲੇ ਲਈ ਮੁੜ (ਮੈਦਾਨ ਵਿਚ) ਆ ਗਿਆ।

61 - Taha (Ta-Ha) - 061

قَالَ لَهُم مُّوسَىٰ وَيۡلَكُمۡ لَا تَفۡتَرُواْ عَلَى ٱللَّهِ كَذِبٗا فَيُسۡحِتَكُم بِعَذَابٖۖ وَقَدۡ خَابَ مَنِ ٱفۡتَرَىٰ
61਼ ਮੂਸਾ ਨੇ (ਜਾਦੂਗਰਾਂ ਨੂੰ) ਆਖਿਆ ਕਿ ਤੁਸੀਂ ਅੱਲਾਹ ਉੱਤੇ ਝੂਠ ਨਾ ਮੜ੍ਹੋ, ਨਹੀਂ ਤਾਂ ਉਹ ਤੁਹਾਨੂੰ ਅਜ਼ਾਬ ਨਾਲ ਬਰਬਾਦ ਕਰ ਦੇਵੇਗਾ, (ਖ਼ਬਰਦਾਰ ਰਹੋ ਕਿ) ਜਿਸ ਨੇ ਵੀ ਝੂਠ ਘੜ੍ਹਿਆ ਉਹ ਅਸਫ਼ਲ ਹੀ ਹੋਇਆ ਹੈ।

62 - Taha (Ta-Ha) - 062

فَتَنَٰزَعُوٓاْ أَمۡرَهُم بَيۡنَهُمۡ وَأَسَرُّواْ ٱلنَّجۡوَىٰ
62਼ (ਇਹ ਸੁਣ ਕੇ) ਉਹਨਾਂ (ਜਾਦੂਗਰਾਂ) ਵਿਚਾਲੇ ਮਤਭੇਦ ਹੋਣ ਲਗਿਆ ਅਤੇ ਹੌਲੀ-ਹੌਲੀ ਆਪੋ ਵਿਚ ਸਲਾਹ ਮਸ਼ਵਰੇ ਕਰਨ ਲੱਗੇ।

63 - Taha (Ta-Ha) - 063

قَالُوٓاْ إِنۡ هَٰذَٰنِ لَسَٰحِرَٰنِ يُرِيدَانِ أَن يُخۡرِجَاكُم مِّنۡ أَرۡضِكُم بِسِحۡرِهِمَا وَيَذۡهَبَا بِطَرِيقَتِكُمُ ٱلۡمُثۡلَىٰ
63਼ ਅੰਤ ਵਿਚ ਫ਼ਿਰਔਨ ਤੇ ਉਸ ਦੇ ਦਰਬਾਰੀਆਂ ਨੇ ਕਿਹਾ ਕਿ ਇਹ ਦੋਵੇਂ (ਮੂਸਾ ਤੇ ਹਾਰੂਨ) ਜਾਦੂਗਰ ਹੀ ਹਨ ਅਤੇ ਉਹਨਾਂ ਦੀ ਇੱਛਾ ਇਹੋ ਹੈ ਕਿ ਆਪਣੇ ਜਾਦੂ ਦੇ ਜ਼ੋਰ ਨਾਲ ਤੁਹਾਨੂੰ ਸਾਰਿਆਂ ਨੂੰ ਤੁਹਾਡੇ ਦੇਸ਼ ਵਿਚੋਂ ਕੱਢ ਦੇਣ ਅਤੇ ਤੁਹਾਡੇ ਇਸ ਆਦਰਸ਼ ਜੀਵਨ ਪ੍ਰਣਾਲੀ ਨੂੰ ਬਰਬਾਦ ਕਰ ਦੇਣ।

64 - Taha (Ta-Ha) - 064

فَأَجۡمِعُواْ كَيۡدَكُمۡ ثُمَّ ٱئۡتُواْ صَفّٗاۚ وَقَدۡ أَفۡلَحَ ٱلۡيَوۡمَ مَنِ ٱسۡتَعۡلَىٰ
64਼ ਸੋ ਤੁਸੀਂ ਆਪਣੇ ਸਾਰੇ ਉਪਾਵਾਂ ਨੂੰ ਜਮਾਂ ਕਰ ਲਵੋ ਅਤੇ ਇਕਜੁੱਟ ਹੋਕੇ ਆਓ, ਅੱਜ ਜਿਹੜਾ ਭਾਰੂ ਰਹੇਗਾ ਉਹੀਓ ਬਾਜ਼ੀ ਜਿੱਤ ਜਾਵੇਗਾ।

65 - Taha (Ta-Ha) - 065

قَالُواْ يَٰمُوسَىٰٓ إِمَّآ أَن تُلۡقِيَ وَإِمَّآ أَن نَّكُونَ أَوَّلَ مَنۡ أَلۡقَىٰ
65਼ (ਜਾਦੂਗਰ) ਆਖਣ ਲੱਗੇ ਕਿ ਹੇ ਮੂਸਾ! ਤੂੰ ਪਹਿਲਾਂ (ਜਾਦੂ) ਸੁੱਟੇਗਾ ਜਾਂ ਅਸੀਂ ਹੀ ਪਹਿਲਾਂ ਸੁੱਟੀਏ।

66 - Taha (Ta-Ha) - 066

قَالَ بَلۡ أَلۡقُواْۖ فَإِذَا حِبَالُهُمۡ وَعِصِيُّهُمۡ يُخَيَّلُ إِلَيۡهِ مِن سِحۡرِهِمۡ أَنَّهَا تَسۡعَىٰ
66਼ ਮੂਸਾ ਨੇ ਕਿਹਾ ਕਿ ਨਹੀਂ ਤੁਸੀਂ ਹੀ ਪਹਿਲ ਕਰੋ! (ਜਦੋਂ ਜਾਦੂ ਲਈ ਜਾਦੂਗਰਾਂ ਨੇ ਰੱਸੀਆਂ ਤੇ ਸੋਟੀਆਂ ਸੁਟੀਆਂ ਤਾਂ) ਮੂਸਾ ਨੂੰ ਇੰਜ ਮਹਿਸੂਸ ਹੋਣ ਲੱਗ ਪਿਆ ਕਿ ਜਿਵੇਂ ਉਹਨਾਂ (ਜਾਦੂਗਰਾਂ) ਦੀਆਂ ਰੱਸੀਆਂ ਤੇ ਸੋਟੀਆਂ ਜਾਦੂ ਦੇ ਕਾਰਨ ਨੱਸ ਭੱਜ ਰਹੀਆਂ ਹਨ।

67 - Taha (Ta-Ha) - 067

فَأَوۡجَسَ فِي نَفۡسِهِۦ خِيفَةٗ مُّوسَىٰ
67਼ (ਇਹ ਵੇਖ ਕੇ) ਮੂਸਾ ਆਪਣੇ ਮਨ ਹੀ ਮਨ ਵਿਚ ਡਰ ਮਹਿਸੂਸ ਕਰਨ ਲਗਿਆ।

68 - Taha (Ta-Ha) - 068

قُلۡنَا لَا تَخَفۡ إِنَّكَ أَنتَ ٱلۡأَعۡلَىٰ
68਼ ਤਾਂ ਅਸੀਂ ਫ਼ਰਮਾਇਆ ਕਿ ਉੱਕਾ ਨਾ ਡਰ, ਤੂੰ ਹੀ ਭਾਰੂ ਰਹੇਗਾ।

69 - Taha (Ta-Ha) - 069

وَأَلۡقِ مَا فِي يَمِينِكَ تَلۡقَفۡ مَا صَنَعُوٓاْۖ إِنَّمَا صَنَعُواْ كَيۡدُ سَٰحِرٖۖ وَلَا يُفۡلِحُ ٱلسَّاحِرُ حَيۡثُ أَتَىٰ
69਼ ਅਤੇ ਤੇਰੇ ਸੱਜੇ ਹੱਥ ਵਿਚ ਜੋ (ਲਾਠੀ) ਹੈ ਉਸ ਨੂੰ ਸੁੱਟ ਦੇ, ਉਹਨਾਂ (ਜਾਦੂਗਰਾਂ) ਨੇ ਜੋ ਵੀ ਕਾਰੀਗਰੀ (ਕਰਤੱਬ) ਵਿਖਾਈ ਹੈ ਉਹ ਉਹਨਾਂ ਸਭ ਨੂੰ ਨਿਗਲ ਜਾਵੇਗੀ। ਉਹਨਾਂ ਨੇ ਜੋ ਵੀ ਬਣਾਇਆ ਹੈ ਉਹ ਸਭ ਜਾਦੂਗਰੀ ਦਾ ਸਾਂਗ ਹੈ ਅਤੇ ਜਾਦੂਗਰ ਕਦੇ ਵੀ ਸਫ਼ਲ ਨਹੀਂ ਹੋ ਸਕਦਾ ਭਾਵੇਂ ਕਿਤਿਓ ਵੀ ਆਵੇ।

70 - Taha (Ta-Ha) - 070

فَأُلۡقِيَ ٱلسَّحَرَةُ سُجَّدٗا قَالُوٓاْ ءَامَنَّا بِرَبِّ هَٰرُونَ وَمُوسَىٰ
70਼ (ਜਿਵੇਂ ਹੀ) ਮੂਸਾ ਨੇ ਆਪਣੀ ਸੋਟੀ ਸੁੱਟੀ, ਸੋਟੀ ਇਕ ਅਜਗਰ ਬਣ ਗਈ ਅਤੇ ਜਾਦੂਗਰਾਂ ਵੱਲੋਂ ਸੁੱਟੀਆਂ ਹੋਇਆ ਸੋਟੀਆਂ ਦੇ ਬਣੇ ਹੋਏ ਸੱਪਾਂ ਨੂੰ ਖਾ ਗਈ, ਜਦੋਂ ਜਾਦੂਗਰਾਂ ਨੇ ਇਹ ਵੇਖਿਆ ਤਾਂ ਸਾਰੇ ਜਾਦੂਗਰ ਸਿਜਦੇ ਵਿਚ ਡਿਗ ਪਏ ਅਤੇ ਕਹਿਣ ਲੱਗੇ ਕਿ ਅਸੀਂ ਮੂਸਾ ਤੇ ਹਾਰੂਨ ਦੇ ਰੱਬ ’ਤੇ ਈਮਾਨ ਲਿਆਏ ਹਾਂ।

71 - Taha (Ta-Ha) - 071

قَالَ ءَامَنتُمۡ لَهُۥ قَبۡلَ أَنۡ ءَاذَنَ لَكُمۡۖ إِنَّهُۥ لَكَبِيرُكُمُ ٱلَّذِي عَلَّمَكُمُ ٱلسِّحۡرَۖ فَلَأُقَطِّعَنَّ أَيۡدِيَكُمۡ وَأَرۡجُلَكُم مِّنۡ خِلَٰفٖ وَلَأُصَلِّبَنَّكُمۡ فِي جُذُوعِ ٱلنَّخۡلِ وَلَتَعۡلَمُنَّ أَيُّنَآ أَشَدُّ عَذَابٗا وَأَبۡقَىٰ
71਼ ਫ਼ਿਰਔਨ ਨੇ (ਗੁੱਸੇ ਵਿਚ) ਆਖਿਆ ਕਿ ਮੈਥੋਂ ਪੁੱਛੇ ਬਿਨਾਂ ਹੀ ਤੁਸੀਂ ਉਸ (ਅੱਲਾਹ) ’ਤੇ ਈਮਾਨ ਲੈ ਆਏ ? ਅਸਲ ਵਿਚ ਇਹ (ਮੂਸਾ) ਤੁਹਾਡਾ ਗੂਰੁ ਹੈ ਜਿਸ ਤੋਂ ਤੁਸੀਂ ਜਾਦੂ ਸਿੱਖਦੇ ਹੋ। ਮੈਂ ਤੁਹਾਡਾ ਇਕ ਪਾਸੇ ਦਾ ਹੱਥ ਅਤੇ ਦੂਜੇ ਪਾਸੇ ਦਾ ਪੈਰ ਵਢਾ ਦਿਆਂਗਾ ਅਤੇ ਤੁਹਾਨੂੰ ਸਾਰਿਆਂ ਨੂੰ ਖਜੂਰ ਦੇ ਪੋਰਿਆਂ ’ਤੇ ਸੂਲੀ ’ਤੇ ਚਾੜ੍ਹਾਂਗਾ ਅਤੇ ਫੇਰ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਸਾਡੇ ਦੋਹਾਂ (ਅੱਲਾਹ ਤੇ ਫ਼ਿਰਔਨ) ਵਿੱਚੋਂ ਕਿਸ ਦੀ ਸਜ਼ਾ ਵਧੇਰੇ ਕਰੜੀ ਤੇ ਸਦੀਵੀ ਹੈ।

72 - Taha (Ta-Ha) - 072

قَالُواْ لَن نُّؤۡثِرَكَ عَلَىٰ مَا جَآءَنَا مِنَ ٱلۡبَيِّنَٰتِ وَٱلَّذِي فَطَرَنَاۖ فَٱقۡضِ مَآ أَنتَ قَاضٍۖ إِنَّمَا تَقۡضِي هَٰذِهِ ٱلۡحَيَوٰةَ ٱلدُّنۡيَآ
72਼ ਉਹਨਾਂ (ਜਾਦੂਗਰਾਂ) ਨੇ ਜਵਾਬ ਵਿਚ ਕਿਹਾ ਕਿ ਇਹ ਗੱਲ ਅਸੰਭਵ ਹੈ ਕਿ ਉਹਨਾਂ ਦਲੀਲਾਂ ਦੇ ਅੱਗੇ ਜਿਹੜੀਆਂ ਸਾਡੇ ਸਾਹਮਣੇ ਆ ਚੁੱਕੀਆਂ ਹਨ ਅਤੇ ਉਸ ਅੱਲਾਹ ਦੀ ਜ਼ਾਤ ਦੇ ਮੁਕਾਬਲੇ ਵਿਚ ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਅਸੀਂ ਤੈਨੂੰ (ਫ਼ਿਰਔਨ ਨੂੰ) ਪਹਿਲ ਦੇਇਏ। ਹੁਣ ਜੋ ਵੀ ਤੂੰ ਕਰਨਾ ਚਾਹੁੰਦਾ ਹੈ ਕਰ ਲੈ। ਤੂੰ ਜੋ ਵੀ ਹੁਕਮ ਚਲਾ ਸਕਦਾ ਹੈ ਉਹ ਕੇਵਲ ਇਸੇ ਜੀਵਨ ਤਕ ਹੀ ਸੀਮਤ ਹੈ।

73 - Taha (Ta-Ha) - 073

إِنَّآ ءَامَنَّا بِرَبِّنَا لِيَغۡفِرَ لَنَا خَطَٰيَٰنَا وَمَآ أَكۡرَهۡتَنَا عَلَيۡهِ مِنَ ٱلسِّحۡرِۗ وَٱللَّهُ خَيۡرٞ وَأَبۡقَىٰٓ
73਼ ਅਸੀਂ (ਜਾਦੂਗਰ) ਇਸ ਲਈ ਆਪਣੇ ਪਾਲਣਹਾਰ ’ਤੇ ਈਮਾਨ ਲਿਆਏ ਹਾਂ ਕਿ ਉਹ ਸਾਡੀਆਂ ਗ਼ਲਤੀਆਂ ਨੂੰ ਮੁਆਫ਼ ਕਰ ਦੇਵੇਗਾ ਅਤੇ (ਵਿਸ਼ੇਸ਼ ਕਰ) ਇਹ ਜਾਦੂਗਰੀ, ਜਿਸ ਲਈ ਤੂੰ ਸਾਨੂੰ ਮਜਬੂਰ ਕੀਤਾ ਹੈ। ਅੱਲਾਹ ਹੀ ਵਧੀਆ (ਬਦਲਾ ਦੇਣ ਵਾਲਾ) ਹੈ ਅਤੇ ਉਹੀਓ ਸਦਾ ਰਹਿਣ ਵਾਲਾ ਹੈ।

74 - Taha (Ta-Ha) - 074

إِنَّهُۥ مَن يَأۡتِ رَبَّهُۥ مُجۡرِمٗا فَإِنَّ لَهُۥ جَهَنَّمَ لَا يَمُوتُ فِيهَا وَلَا يَحۡيَىٰ
74਼ ਅਸਲ ਵਿਚ ਜੋ ਵੀ ਵਿਅਕਤੀ ਅਪਰਾਧੀ ਬਣ ਕੇ ਅੱਲਾਹ ਦੇ ਹਜ਼ੂਰ ਪੇਸ਼ ਹੋਵੇਗਾ ਉਸ ਲਈ ਨਰਕ ਹੈ ਜਿੱਥੇ ਨਾ ਤਾਂ ਉਹ ਮਰ ਸਕੇਗਾ ਤੇ ਨਾ ਹੀ ਜੀ ਸਕੇਗਾ।

75 - Taha (Ta-Ha) - 075

وَمَن يَأۡتِهِۦ مُؤۡمِنٗا قَدۡ عَمِلَ ٱلصَّـٰلِحَٰتِ فَأُوْلَـٰٓئِكَ لَهُمُ ٱلدَّرَجَٰتُ ٱلۡعُلَىٰ
75਼ ਅਤੇ ਜਿਹੜਾ ਵੀ ਈਮਾਨ ਦੀ ਹਾਲਤ ਵਿਚ ਹਾਜ਼ਰ ਹੋਵੇਗਾ ਅਤੇ ਉਸ ਨੇ ਅਮਲ ਵੀ ਨੇਕ ਕੀਤੇ ਹੋਣਗੇ ਉਸ ਲਈ ਉੱਚੇ-ਉੱਚੇ ਮਰਾਤਬੇ ਹੋਣਗੇ।

76 - Taha (Ta-Ha) - 076

جَنَّـٰتُ عَدۡنٖ تَجۡرِي مِن تَحۡتِهَا ٱلۡأَنۡهَٰرُ خَٰلِدِينَ فِيهَاۚ وَذَٰلِكَ جَزَآءُ مَن تَزَكَّىٰ
76਼ ਭਾਵ ਰਹਿਣ ਲਈ ਸਦਾ ਬਹਾਰ ਬਾਗ਼ ਹੋਣਗੇ, ਜਿਨ੍ਹਾਂ ਹੇਠ ਨਹਿਰਾਂ ਵਗਦੀਆਂ ਹੋਣਗੀਆਂ, ਜਿੱਥੇ ਉਹ (ਨੇਕ ਲੋਕ) ਹਮੇਸ਼ਾ ਲਈ ਰਹਿਣਗੇ। ਇਹੋ ਇਨਾਮ ਹੈ ਹਰ ਉਸ ਵਿਅਕਤੀ ਦਾ ਜਿਹੜਾ (ਗੁਨਾਹਾਂ ਤੋਂ) ਪਾਕ ਹੋਵੇਗਾ।

77 - Taha (Ta-Ha) - 077

وَلَقَدۡ أَوۡحَيۡنَآ إِلَىٰ مُوسَىٰٓ أَنۡ أَسۡرِ بِعِبَادِي فَٱضۡرِبۡ لَهُمۡ طَرِيقٗا فِي ٱلۡبَحۡرِ يَبَسٗا لَّا تَخَٰفُ دَرَكٗا وَلَا تَخۡشَىٰ
77਼ ਅਸਾਂ ਮੂਸਾ ਵੱਲ ਪੈਗ਼ਾਮ ਭੇਜਿਆ ਕਿ ਤੂੰ ਰਾਤੋਂ ਰਾਤ ਮੇਰੇ ਬੰਦਿਆਂ ਨੂੰ ਇੱਥੋਂ ਲੈ ਕੇ ਨਿਕਲ ਜਾ ਅਤੇ ਉਹਨਾਂ ਲਈ ਦਰਿਆ ਵਿਚ (ਸੋਟੀ ਮਾਰ ਕੇ) ਸੁੱਕਾ ਰਾਹ ਬਣਾ। ਫੇਰ ਨਾਂ ਤਾਂ ਤੈਨੂੰ ਕਿਸੇ ਵੱਲੋਂ ਪਿੱਛਾ ਕਰਨ ਦੀ ਚਿੰਤਾ ਹੋਵੇਗੀ ਤੇ ਨਾ ਹੀ (ਡੁਬੱਣ ਦਾ) ਕੋਈ ਡਰ ਹੋਵੇਗਾ।

78 - Taha (Ta-Ha) - 078

فَأَتۡبَعَهُمۡ فِرۡعَوۡنُ بِجُنُودِهِۦ فَغَشِيَهُم مِّنَ ٱلۡيَمِّ مَا غَشِيَهُمۡ
78਼ ਫ਼ਿਰਔਨ ਨੇ ਆਪਣੀਆਂ ਫ਼ੌਜਾਂ ਲੈਕੇ ਉਹਨਾਂ (ਮੂਸਾ ਅਤੇ ਸਾਥੀਆਂ) ਦਾ ਪਿੱਛਾ ਕੀਤਾ ਤਾਂ ਦਰਿਆ ਦੇ ਪਾਣੀ ਨੇ ਉਹਨਾਂ ਨੂੰ ਘੇਰ ਲਿਆ ਜਿਵੇਂ ਕਿ ਉਸ ਦਾ ਹੱਕ ਬਣਦਾ ਸੀ।

79 - Taha (Ta-Ha) - 079

وَأَضَلَّ فِرۡعَوۡنُ قَوۡمَهُۥ وَمَا هَدَىٰ
79਼ ਫ਼ਿਰਔਨ ਨੇ ਆਪਣੀ ਕੌਮ ਨੂੰ ਕੁਰਾਹੇ ਹੀ ਪਾਇਆ ਸੀ, ਸਿੱਧੇ ਰਾਹ ਨਹੀਂ ਸੀ ਪਾਇਆ।

80 - Taha (Ta-Ha) - 080

يَٰبَنِيٓ إِسۡرَـٰٓءِيلَ قَدۡ أَنجَيۡنَٰكُم مِّنۡ عَدُوِّكُمۡ وَوَٰعَدۡنَٰكُمۡ جَانِبَ ٱلطُّورِ ٱلۡأَيۡمَنَ وَنَزَّلۡنَا عَلَيۡكُمُ ٱلۡمَنَّ وَٱلسَّلۡوَىٰ
80਼ (ਅੱਲਾਹ ਨੇ ਫ਼ਰਮਾਇਆ) ਹੇ ਬਨੀ-ਇਸਰਾਈਲ! ਅਸੀਂ ਤੁਹਾਨੂੰ ਤੁਹਾਡੇ ਵੈਰੀਆਂ ਤੋਂ ਮੁਕਤ ਕਰਵਾਇਆ ਅਤੇ ਅਸੀਂ ਤੁਹਾਨੂੰ ਤੂਰ ਪਹਾੜ ਦੇ ਸੱਜੇ ਪਾਸੇ ਤੌਰੈਤ ਦੇਣ ਦਾ ਵਾਅਦਾ ਕੀਤਾ ਸੀ ਅਤੇ ਤੁਹਾਡੇ ਲਈ ਅਕਾਸ਼ ਤੋਂ ਮਨ ਤੇ ਸਲਵਾ ਵੀ ਉਤਾਰਿਆ ਸੀ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 57/2

81 - Taha (Ta-Ha) - 081

كُلُواْ مِن طَيِّبَٰتِ مَا رَزَقۡنَٰكُمۡ وَلَا تَطۡغَوۡاْ فِيهِ فَيَحِلَّ عَلَيۡكُمۡ غَضَبِيۖ وَمَن يَحۡلِلۡ عَلَيۡهِ غَضَبِي فَقَدۡ هَوَىٰ
81਼ ਜਿਹੜੀਆਂ ਵੀ ਪਾਕ ਚੀਜ਼ਾਂ ਅਸੀਂ ਤੁਹਾਨੂੰ ਬਖ਼ਸ਼ੀਆਂ ਹਨ ਉਹਨਾਂ ਵਿਚੋਂ ਹੀ ਖਾਇਆ ਕਰੋ ਅਤੇ ਇਸ ਤੋਂ ਅੱਗੇ ਨਾ ਵਧੋ, ਨਹੀਂ ਤਾਂ ਤੁਹਾਡੇ ’ਤੇ ਮੇਰਾ ਗ਼ਜ਼ਬ (ਕਰੋਪ) ਨਾਜ਼ਿਲ ਹੋਵੇਗਾ ਅਤੇ ਜਿਸ ਉੱਤੇ ਵੀ ਮੇਰਾ ਗ਼ਜ਼ਬ ਆ ਜਾਵੇ ਉਹ ਬਰਬਾਦ ਹੋ ਜਾਂਦਾ ਹੈ।

82 - Taha (Ta-Ha) - 082

وَإِنِّي لَغَفَّارٞ لِّمَن تَابَ وَءَامَنَ وَعَمِلَ صَٰلِحٗا ثُمَّ ٱهۡتَدَىٰ
82਼ ਅਤੇ ਜਿਹੜੇ (ਅੱਲਾਹ ਦੀ ਨਾ-ਫ਼ਰਮਾਨੀ ਤੋਂ) ਤੌਬਾ ਕਰਨ, ਫੇਰ ਈਮਾਨ ਲਿਆਉਣ ਤੇ ਨੇਕ ਕੰਮ ਵੀ ਕਰਨ ਅਤੇ ਫੇਰ ਸਿੱਧੀ ਰਾਹ ’ਤੇ ਹੀ ਰਹਿਣ। ਬੇਸ਼ਕ ਮੈਂ ਅਤਿ ਅੰਤ ਬਖ਼ਸ਼ਨਹਾਰ ਹਾਂ।

83 - Taha (Ta-Ha) - 083

۞وَمَآ أَعۡجَلَكَ عَن قَوۡمِكَ يَٰمُوسَىٰ
83਼ (ਜਦੋਂ ਮੂਸਾ ਹਾਰੂਨ ਤੇ ਬਨੀ-ਇਸਰਾਈਲੀਆਂ ਨੂੰ ਛੱਡ ਕੇ ਰੱਬ ਨੂੰ ਮਿਲਣ ਲਈ ਤੂਰ ਪਹਾੜ ’ਤੇ ਆਏ ਤਾਂ ਅੱਲਾਹ ਨੇ ਪੁੱਛਿਆ ਕਿ) ਮੂਸਾ ਤੂੰ ਆਪਣੀ ਕੌਮ ਤੋਂ ਅੱਗੇ ਚੱਲਣ ਵਿਚ ਛੇਤੀ ਕਿਉਂ ਕੀਤੀ ?

84 - Taha (Ta-Ha) - 084

قَالَ هُمۡ أُوْلَآءِ عَلَىٰٓ أَثَرِي وَعَجِلۡتُ إِلَيۡكَ رَبِّ لِتَرۡضَىٰ
84਼ (ਮੂਸਾ ਨੇ) ਕਿਹਾ ਕਿ ਉਹ ਲੋਕ ਵੀ ਮੇਰੇ ਪਿੱਛੇ-ਪਿੱਛੇ ਆ ਰਹੇ ਹਨ ਅਤੇ ਹੇ ਰੱਬ! ਮੈਂਨੇ ਤੇਰੇ ਵੱਲ ਆਉਣ ਵਿਚ ਛੇਤੀ ਇਸ ਲਈ ਕੀਤੀ ਕਿ ਤੂੰ ਖ਼ੁਸ਼ ਹੋ ਜਾਵੇ।

85 - Taha (Ta-Ha) - 085

قَالَ فَإِنَّا قَدۡ فَتَنَّا قَوۡمَكَ مِنۢ بَعۡدِكَ وَأَضَلَّهُمُ ٱلسَّامِرِيُّ
85਼ (ਅੱਲਾਹ ਨੇ) ਫ਼ਰਮਾਇਆ ਕਿ ਅਸੀਂ ਤੇਰੇ ਪਿੱਛੋਂ ਤੇਰੀ ਕੌਮ ਨੂੰ ਇਕ ਅਜ਼ਮਾਇਸ਼ ਵਿਚ ਪਾ ਦਿੱਤਾ ਹੈ, ਉਹਨਾਂ ਨੂੰ ਸਾਮਰੀ ਨੇ ਕੁਰਾਹੇ ਪਾ ਦਿੱਤਾ ਹੈ।

86 - Taha (Ta-Ha) - 086

فَرَجَعَ مُوسَىٰٓ إِلَىٰ قَوۡمِهِۦ غَضۡبَٰنَ أَسِفٗاۚ قَالَ يَٰقَوۡمِ أَلَمۡ يَعِدۡكُمۡ رَبُّكُمۡ وَعۡدًا حَسَنًاۚ أَفَطَالَ عَلَيۡكُمُ ٱلۡعَهۡدُ أَمۡ أَرَدتُّمۡ أَن يَحِلَّ عَلَيۡكُمۡ غَضَبٞ مِّن رَّبِّكُمۡ فَأَخۡلَفۡتُم مَّوۡعِدِي
86਼ ਫੇਰ ਮੂਸਾ ਅਤਿਅੰਤ ਗੁੱਸੇ ਅਤੇ ਦੁਖੀ ਹੋਕੇ ਆਪਣੀ ਕੌਮ ਵੱਲ ਪਰਤਿਆ ਅਤੇ ਆਖਣ ਲੱਗਾ ਕਿ ਹੇ ਮੇਰੀ ਕੌਮ ਵਾਲਿਓ! ਕੀ ਤੁਹਾਡੇ ਰੱਬ ਨੇ ਤੁਹਾਡੇ ਨਾਲ ਨੇਕ ਵਾਅਦਾ ਨਹੀਂ ਸੀ ਕੀਤਾ ? ਕੀ ਤੁਹਾਨੂੰ ਮੇਰੀ ਜੁਦਾਈ ਦਾ ਸਮਾਂ ਲੰਮਾ ਲੱਗ ਰਿਹਾ ਸੀ ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਤੁਹਾਡੇ ’ਤੇ ਤੁਹਾਡੇ ਪਾਲਣਹਾਰ ਦਾ ਕਰੋਪ ਨਾਜ਼ਿਲ ਹੋਵੇ ? ਤੁਸੀਂ ਮੇਰੇ ਨਾਲ ਕੀਤੇ ਹੋਏ ਵਚਨਾਂ ਤੋਂ ਫਿਰ ਗਏ (ਕਿ ਅਸੀਂ ਤੁਹਾਡਾ ਕਹਿਣਾ ਮੰਨਾਗੇ ਤੁਸੀਂ ਸਾਨੂੰ ਫ਼ਿਰਔਨ ਤੋਂ ਬਚਾਓ)।

87 - Taha (Ta-Ha) - 087

قَالُواْ مَآ أَخۡلَفۡنَا مَوۡعِدَكَ بِمَلۡكِنَا وَلَٰكِنَّا حُمِّلۡنَآ أَوۡزَارٗا مِّن زِينَةِ ٱلۡقَوۡمِ فَقَذَفۡنَٰهَا فَكَذَٰلِكَ أَلۡقَى ٱلسَّامِرِيُّ
87਼ ਉਹਨਾਂ (ਬਨੀ-ਇਸਰਾਈਲੀਆਂ) ਨੇ ਉੱਤਰ ਵਿਚ ਕਿਹਾ ਕਿ ਅਸੀਂ ਤੁਹਾਡੇ ਨਾਲ ਵਚਨਾਂ ਦੀ ਉਲੰਘਣਾ ਆਪਣੀ ਮਰਜ਼ੀ ਨਾਲ ਨਹੀਂ ਕੀਤੀ, ਸਾਥੋਂ ਫ਼ਿਰਔਨ ਦੀ ਕੌਮ ਦੇ ਗਹਿਿਣਆਂ ਦਾ ਭਾਰ ਚੁਕਵਾਇਆ ਗਿਆ ਸੀ। ਅਸੀਂ ਉਹਨਾਂ ਨੂੰ (ਅੱਗ ਵਿਚ) ਸੁੱਟ ਦਿੱਤਾ ਸੀ ਅਤੇ ਇੰਜ ਹੀ ਸਾਮਰੀ ਨੇ ਵੀ ਗਹਿਣੇ (ਅੱਗ ਵਿਚ) ਸੁੱਟ ਦਿੱਤੇ ਸੀ।

88 - Taha (Ta-Ha) - 088

فَأَخۡرَجَ لَهُمۡ عِجۡلٗا جَسَدٗا لَّهُۥ خُوَارٞ فَقَالُواْ هَٰذَآ إِلَٰهُكُمۡ وَإِلَٰهُ مُوسَىٰ فَنَسِيَ
88਼ ਫੇਰ ਉਸ (ਸਾਮਰੀ) ਨੇ ਉਹਨਾਂ (ਬਨੀ-ਇਸਰਾਈਲੀਆਂ) ਲਈ ਗਹਿਨਿਆਂ ਦਾ ਇਕ ਵੱਛੇ ਦਾ ਧੜ੍ਹ ਬਣਾ ਦਿੱਤਾ ਜਿਸ ਵਿੱਚੋਂ (ਗਊ ਦੀ) ਆਵਾਜ਼ ਨਿਕਲਦੀ ਸੀ ਅਤੇ ਫੇਰ ਉਹ ਲੋਕ ਆਖਣ ਲੱਗੇ ਕਿ ਤੁਹਾਡਾ ਇਸ਼ਟ ਅਤੇ ਮੂਸਾ ਦਾ ਇਸ਼ਟ ਇਹੋ ਹੈ, ਉਹ ਮੂਸਾ ਤਾਂ (ਸਾਨੂੰ) ਭੁਲ ਗਿਆ ਹੈ।

89 - Taha (Ta-Ha) - 089

أَفَلَا يَرَوۡنَ أَلَّا يَرۡجِعُ إِلَيۡهِمۡ قَوۡلٗا وَلَا يَمۡلِكُ لَهُمۡ ضَرّٗا وَلَا نَفۡعٗا
89਼ ਕੀ ਇਹ (ਕੁਰਾਹੇ ਪਏ ਹੋਏ) ਲੋਕ ਇਹ ਨਹੀਂ ਸੀ ਵੇਖਦੇ ਕਿ ਇਹ (ਵੱਛਾ) ਉਹਨਾਂ ਦੀ ਕਿਸੇ ਗੱਲ ਦਾ ਜਵਾਬ ਨਹੀਂ ਦੇ ਸਕਦਾ ਅਤੇ ਨਾ ਹੀ ਉਹਨਾਂ ਲਈ ਲਾਭ ਹਾਨੀ ਦਾ ਕੋਈ ਅਧਿਕਾਰ ਰੱਖਦਾ ਹੈ।

90 - Taha (Ta-Ha) - 090

وَلَقَدۡ قَالَ لَهُمۡ هَٰرُونُ مِن قَبۡلُ يَٰقَوۡمِ إِنَّمَا فُتِنتُم بِهِۦۖ وَإِنَّ رَبَّكُمُ ٱلرَّحۡمَٰنُ فَٱتَّبِعُونِي وَأَطِيعُوٓاْ أَمۡرِي
90਼ ਜਦ ਕਿ ਹਾਰੂਨ ਨੇ ਉਹਨਾਂ ਨੂੰ ਪਹਿਲਾਂ ਹੀ ਆਖ ਦਿੱਤਾ ਸੀ ਕਿ ਹੇ ਮੇਰੀ ਕੌਮ! ਇਸ (ਵੱਛੇ) ਦੇ ਕਾਰਨ ਤਾਂ ਤੁਹਾਡੀ ਅਜ਼ਮਾਇਸ਼ ਕੀਤੀ ਗਈ ਹੈ, ਤੁਹਾਡਾ ਅਸਲੀ ਪਾਲਣਹਾਰ ਤਾਂ ਰਹਿਮਾਨ ਹੀ ਹੈ ਸੋ ਤੁਸੀਂ ਸਾਰੇ ਮੇਰੇ ਪਿੱਛੇ ਲੱਗੋ ਅਤੇ ਮੇਰੀ ਹੀ ਗੱਲ ਮੰਨੋ।

91 - Taha (Ta-Ha) - 091

قَالُواْ لَن نَّبۡرَحَ عَلَيۡهِ عَٰكِفِينَ حَتَّىٰ يَرۡجِعَ إِلَيۡنَا مُوسَىٰ
91਼ ਪਰੰਤੂ ਉਹਨਾਂ ਨੇ ਉੱਤਰ ਦਿੱਤਾ ਕਿ ਮੂਸਾ ਦੇ ਮੁੜ ਆਉਣ ਤਕ ਤਾਂ ਅਸੀਂ ਇਸੇ (ਵੱਛੇ) ਦੀ ਹੀ ਪੂਜਾ ਕਰਾਂਗੇ।

92 - Taha (Ta-Ha) - 092

قَالَ يَٰهَٰرُونُ مَا مَنَعَكَ إِذۡ رَأَيۡتَهُمۡ ضَلُّوٓاْ
92਼ ਫੇਰ ਮੂਸਾ ਨੇ ਹਾਰੂਨ ਨੂੰ ਕਿਹਾ ਕਿ ਹੇ ਹਾਰੂਨ! ਉਹਨਾਂ ਨੂੰ ਕੁਰਾਹੇ ਪੈਂਦੇ ਵੇਖ ਕੇ ਤੈਨੂੰ ਕਿਸ ਗੱਲ ਨੇ ਰੋਕ ਰੱਖਿਆ ਸੀ ?

93 - Taha (Ta-Ha) - 093

أَلَّا تَتَّبِعَنِۖ أَفَعَصَيۡتَ أَمۡرِي
93਼ ਤੂੰ ਮੇਰੇ ਪਿੱਛੇ (ਤੂਰ ਪਹਾੜ ’ਤੇ) ਨਹੀਂ ਆਇਆ ਕੀ ਤੂੰ ਵੀ ਮੇਰੇ ਹੁਕਮਾਂ ਦੀ ਉਲੰਘਨਾਂ ਕਰਨ ਲੱਗ ਪਿਆ ?

94 - Taha (Ta-Ha) - 094

قَالَ يَبۡنَؤُمَّ لَا تَأۡخُذۡ بِلِحۡيَتِي وَلَا بِرَأۡسِيٓۖ إِنِّي خَشِيتُ أَن تَقُولَ فَرَّقۡتَ بَيۡنَ بَنِيٓ إِسۡرَـٰٓءِيلَ وَلَمۡ تَرۡقُبۡ قَوۡلِي
94਼ ਕਿਹਾ (ਹਾਰੂਨ ਨੇ) ਕਿ ਹੇ ਮੇਰੇ ਮਾਂ-ਜਾਇਆ! ਤੂੰ ਮੇਰੀ ਦਾੜੀ ਨਾ ਫੜ ਅਤੇ ਮੇਰੇ ਸਿਰ ਦੇ ਵਾਲਾਂ ਨੂੰ ਨਾ ਖਿੱਚ ਮੈਂ ਤਾਂ ਇਸ ਗੱਲ ਤੋਂ ਡਰਦਾ ਸੀ ਕਿ ਤੁਸੀਂ ਆਕੇ ਇਹ ਨਾ ਆਖੋ ਕਿ ਤੂੰ ਬਨੀ-ਇਸਰਾਈਲ ਵਿਚ ਫੁਟ ਪਾ ਦਿੱਤੀ ਹੈ, ਮੇਰੀ ਗੱਲ ਦਾ ਧਿਆਨ ਨਹੀਂ ਰੱਖਿਆ।

95 - Taha (Ta-Ha) - 095

قَالَ فَمَا خَطۡبُكَ يَٰسَٰمِرِيُّ
95਼ ਪੁੱਛਿਆ (ਮੂਸਾ ਨੇ) ਕਿ ਹੇ ਸਾਮਰੀ! ਤੇਰਾ ਮਾਮਲਾ ਕੀ ਹੈ ?

96 - Taha (Ta-Ha) - 096

قَالَ بَصُرۡتُ بِمَا لَمۡ يَبۡصُرُواْ بِهِۦ فَقَبَضۡتُ قَبۡضَةٗ مِّنۡ أَثَرِ ٱلرَّسُولِ فَنَبَذۡتُهَا وَكَذَٰلِكَ سَوَّلَتۡ لِي نَفۡسِي
96਼ ਉਸ (ਸਾਮਰੀ) ਨੇ ਕਿਹਾ ਕਿ ਮੈਂ ਇਕ ਉਹ ਚੀਜ਼ ਵੇਖੀ ਹੈ ਜਿਹੜੀ ਇਹਨਾਂ ਲੋਕਾਂ ਨੇ ਨਹੀਂ ਸੀ ਵੇਖੀ। ਮੈਂਨੇ ਜਿਬਰਾਈਲ ਦੇ ਘੋੜੇ ਦੇ ਪੈਰਾਂ ਦੀ ਮਿੱਟੀ ’ਚੋਂ ਇਕ ਮੁੱਠ ਚੁੱਕ ਲਈ ਤੇ ਉਸ ਨੂੰ (ਅੱਗ ਵਿਚ) ਸੁੱਟ ਦਿੱਤਾ। ਮੇਰੇ ਮਨ ਨੇ ਮੈਨੂੰ ਇਹੋ ਸੁਝਾਇਆ ਸੀ।

97 - Taha (Ta-Ha) - 097

قَالَ فَٱذۡهَبۡ فَإِنَّ لَكَ فِي ٱلۡحَيَوٰةِ أَن تَقُولَ لَا مِسَاسَۖ وَإِنَّ لَكَ مَوۡعِدٗا لَّن تُخۡلَفَهُۥۖ وَٱنظُرۡ إِلَىٰٓ إِلَٰهِكَ ٱلَّذِي ظَلۡتَ عَلَيۡهِ عَاكِفٗاۖ لَّنُحَرِّقَنَّهُۥ ثُمَّ لَنَنسِفَنَّهُۥ فِي ٱلۡيَمِّ نَسۡفًا
97਼ (ਮੂਸਾ ਨੇ) ਕਿਹਾ ਕਿ ਚੰਗਾ ਤੂੰ ਜਾ, ਹੁਣ ਸਾਰੀ ਉਮਰ ਤੇਰੀ ਇਹੋ ਸਜ਼ਾ ਹੈ ਕਿ ਤੂੰ (ਲੋਕਾਂ ਨੂੰ) ਆਖਿਆ ਕਰੇਂਗਾ ਕਿ ਮੈਨੂੰ ਨਾ ਛੂਣਾ ਅਤੇ ਤੇਰੇ ਲਈ (ਆਖ਼ਿਰਤ ਦੀ ਸਜ਼ਾ ਦਾ) ਇਕ ਹੋਰ ਵੀ ਵਾਅਦਾ ਹੈ ਜਿਹੜਾ ਟਲਣ ਵਾਲਾ ਨਹੀਂ। ਫੇਰ ਤੂੰ ਆਪਣੇ ਇਸ ਇਸ਼ਟ ਨੂੰ ਵੀ ਵੇਖ ਲਈਂ ਜਿਸ ਦੀ ਤੂੰ ਪੂਜਾ ਕਰਦਾ ਸੀ, ਅਸੀਂ ਇਸ ਨੂੰ (ਅੱਗ ਵਿਚ) ਸਾੜ ਦਿਆਂਗੇ ਅਤੇ ਚੂਰਾ-ਚੂਰਾ ਕਰਕੇ ਦਰਿਆ ਵਿਚ ਸੁੱਟ ਦਿਆਂਗੇ।

98 - Taha (Ta-Ha) - 098

إِنَّمَآ إِلَٰهُكُمُ ٱللَّهُ ٱلَّذِي لَآ إِلَٰهَ إِلَّا هُوَۚ وَسِعَ كُلَّ شَيۡءٍ عِلۡمٗا
98਼ ਹਕੀਕਤ ਇਹ ਹੈ ਕਿ ਤੁਹਾਡਾ ਸਭ ਦਾ ਇਸ਼ਟ ਕੇਵਲ ਇਕ ਅੱਲਾਹ ਹੈ, ਉਸ ਤੋਂ ਛੁੱਟ ਹੋਰ ਕੋਈ ਵੀ ਪੂਜਣ ਯੋਗ ਨਹੀਂ ਅਤੇ ਉਸ ਦਾ ਗਿਆਨ ਹਰੇਕ ਚੀਜ਼ ’ਤੇ ਭਾਰੂ ਹੈ।

99 - Taha (Ta-Ha) - 099

كَذَٰلِكَ نَقُصُّ عَلَيۡكَ مِنۡ أَنۢبَآءِ مَا قَدۡ سَبَقَۚ وَقَدۡ ءَاتَيۡنَٰكَ مِن لَّدُنَّا ذِكۡرٗا
99਼ ਇਸ ਪ੍ਰਕਾਰ (ਹੇ ਮੁਹੰਮਦ ਸ:!) ਅਸੀਂ ਤੁਹਾਡੇ ਸਾਹਮਣੇ ਪਿਛਲੇ ਵਾਪਰੇ ਹੋਏ ਹਾਲਾਤ ਰੱਖ ਰਹੇ ਹਾਂ ਅਤੇ ਅਸੀਂ ਆਪਣੇ ਕੋਲੋਂ ਤੁਹਾਨੂੰ ਇਕ ਨਸੀਹਤ (.ਕੁਰਆਨ) ਬਖ਼ਸ਼ ਚੁੱਕੇ ਹਾਂ।

Scroll to Top