هود

 

Hud

 

Hud

1 - Hud (Hud) - 001

الٓرۚ كِتَٰبٌ أُحۡكِمَتۡ ءَايَٰتُهُۥ ثُمَّ فُصِّلَتۡ مِن لَّدُنۡ حَكِيمٍ خَبِيرٍ
1਼ ਅਲਿਫ਼, ਲਾਮ, ਰਾ। ਇਹ ਉਹ ਕਿਤਾਬ ਹੈ ਜਿਸ ਦੀਆਂ ਆਇਤਾਂ ਪੱਕੀਆਂ (ਅਟੱਲ) ਕਰ ਰੱਖੀਆਂ ਹਨ, ਵਿਸਥਾਰ ਨਾਲ ਵਰਣਨ ਕੀਤੀਆਂ ਗਈਆਂ ਹਨ, ਬਹੁਤ ਹੀ ਡੂੰਘੀ ਸਿਆਣਪ ਤੇ ਜਾਣਨਹਾਰ ਹਸਤੀ ਵੱਲੋਂ (ਨਾਜ਼ਿਲ ਹੋਈਆਂ) ਹਨ।

2 - Hud (Hud) - 002

أَلَّا تَعۡبُدُوٓاْ إِلَّا ٱللَّهَۚ إِنَّنِي لَكُم مِّنۡهُ نَذِيرٞ وَبَشِيرٞ
2਼ ਤੁਸੀਂ ਅੱਲਾਹ ਤੋਂ ਛੁੱਟ ਹੋਰ ਕਿਸੇ ਦੀ ਇਬਾਦਤ ਨਾ ਕਰੋ। ਮੈਂ (ਮੁਹੰਮਦ) ਤੁਹਾਡੇ ਲਈ ਉਸੇ (ਹਸਤੀ) ਵੱਲੋਂ ਡਰਾਉਣ ਲਈ ਤੇ ਖ਼ੁਸ਼ਖ਼ਬਰੀ ਦੇਣ ਆਇਆ ਹਾਂ।

3 - Hud (Hud) - 003

وَأَنِ ٱسۡتَغۡفِرُواْ رَبَّكُمۡ ثُمَّ تُوبُوٓاْ إِلَيۡهِ يُمَتِّعۡكُم مَّتَٰعًا حَسَنًا إِلَىٰٓ أَجَلٖ مُّسَمّٗى وَيُؤۡتِ كُلَّ ذِي فَضۡلٖ فَضۡلَهُۥۖ وَإِن تَوَلَّوۡاْ فَإِنِّيٓ أَخَافُ عَلَيۡكُمۡ عَذَابَ يَوۡمٖ كَبِيرٍ
3਼ ਅਤੇ ਇਹ ਵੀ ਦੱਸਾਂ ਕਿ ਤੁਸੀਂ ਆਪਣੇ ਗੁਨਾਹਾਂ ਦੀ ਬਖ਼ਸ਼ਿਸ਼ ਲਈ ਆਪਣੇ ਰੱਬ ਤੋਂ ਅਰਦਾਸ ਕਰੋ। ਫੇਰ ਉਸੇ ਵੱਲ ਪਰਤ ਆਓ, ਉਹ (ਅੱਲਾਹ) ਤੁਹਾਨੂੰ ਇਕ ਨਿਸ਼ਚਿਤ ਸਮੇਂ ਲਈ ਜੀਵਨ ਸਮੱਗਰੀ ਦੇਵੇਗਾ ਅਤੇ ਹਰ ਵੱਧ (ਨੇਕ) ਅਮਲ ਕਰਨ ਵਾਲੇ ਨੂੰ ਵਧੇਰੇ ਬਦਲਾ ਦੇਵੇਗਾ ਜੇ ਤੁਸੀਂ ਇਸ (ਰੱਬ) ਤੋਂ ਮੂੰਹ ਮੋੜਦੇ ਰਹੇ ਤਾਂ ਮੈਂ ਤੁਹਾਡੇ ਬਾਰੇ ਇਕ ਵੱਡੇ ਦਿਨ (ਕਿਆਮਤ) ਦੇ ਅਜ਼ਾਬ ਤੋਂ ਡਰਦਾ ਹਾਂ।

4 - Hud (Hud) - 004

إِلَى ٱللَّهِ مَرۡجِعُكُمۡۖ وَهُوَ عَلَىٰ كُلِّ شَيۡءٖ قَدِيرٌ
4਼ ਤੁਸੀਂ ਸਾਰਿਆਂ ਨੇ ਮੁੜ ਅੱਲਾਹ ਕੋਲ ਹੀ ਜਾਣਾ ਹੈ ਅਤੇ ਉਹ ਹਰ ਸ਼ੈਅ ’ਤੇ ਪੂਰੀ ਕੁਦਰਤ ਰੱਖਦਾ ਹੈ।

5 - Hud (Hud) - 005

أَلَآ إِنَّهُمۡ يَثۡنُونَ صُدُورَهُمۡ لِيَسۡتَخۡفُواْ مِنۡهُۚ أَلَا حِينَ يَسۡتَغۡشُونَ ثِيَابَهُمۡ يَعۡلَمُ مَا يُسِرُّونَ وَمَا يُعۡلِنُونَۚ إِنَّهُۥ عَلِيمُۢ بِذَاتِ ٱلصُّدُورِ
5਼ ਵੇਖੋ ਇਹ ਲੋਕ ਆਪਣੀਆਂ ਹਿੱਕਾਂ ਨੂੰ ਦੁਹਰਾ ਕਰਦੇ ਹਨ ਤਾਂ ਜੋ ਅੱਲਾਹ ਤੋਂ ਲੁਕ ਜਾਣ। ਯਾਦ ਰੱਖੋ ਕਿ ਜਦੋਂ ਉਹ ਲਿਬਾਸ ਪਾਉਂਦੇ ਹਨ ਉਸ ਸਮੇਂ ਵੀ ਅੱਲਾਹ ਜਾਣਦਾ ਹੈ, ਜੋ ਉਹ ਗੁਪਤ ਰੱਖਦੇ ਹਨ ਅਤੇ ਜ਼ਾਹਿਰ ਕਰਦੇ ਹਨ, ਉਹ ਵੀ ਅੱਲਾਹ ਜਾਣਦਾ ਹੈ। ਬੇਸ਼ੱਕ ਉਹ ਤਾਂ ਦਿਲਾਂ ਦੇ ਭੇਤ ਵੀ ਜਾਣਦਾ ਹੈ।

6 - Hud (Hud) - 006

۞وَمَا مِن دَآبَّةٖ فِي ٱلۡأَرۡضِ إِلَّا عَلَى ٱللَّهِ رِزۡقُهَا وَيَعۡلَمُ مُسۡتَقَرَّهَا وَمُسۡتَوۡدَعَهَاۚ كُلّٞ فِي كِتَٰبٖ مُّبِينٖ
6਼ ਧਰਤੀ ’ਤੇ ਤੁਰਨ ਫ਼ਿਰਨ ਵਾਲੇ ਹਰ ਜੀਵ ਦੀ ਰੋਜ਼ੀ ਅੱਲਾਹ ਦੇ ਜ਼ਿੰਮੇ ਹੈ ਉਹ ਉਹਨਾਂ ਦੀ ਰਹਿਣ ਦੀ ਥਾਂ ਅਤੇ ਉਹਨਾਂ ਦੇ ਦੱਬਨ (ਭਾਵ ਮਰਨ ਦੀ) ਦੀ ਥਾਂ ਵੀ ਜਾਣਦਾ ਹੈ। ਸਾਰਾ ਕੁੱਝ ਇਕ ਸਪਸ਼ਟ ਕਿਤਾਬ (ਲੌਹੇ-ਮਹਫ਼ੂਜ਼) ਵਿਚ ਦਰਜ ਹੈ।

7 - Hud (Hud) - 007

وَهُوَ ٱلَّذِي خَلَقَ ٱلسَّمَٰوَٰتِ وَٱلۡأَرۡضَ فِي سِتَّةِ أَيَّامٖ وَكَانَ عَرۡشُهُۥ عَلَى ٱلۡمَآءِ لِيَبۡلُوَكُمۡ أَيُّكُمۡ أَحۡسَنُ عَمَلٗاۗ وَلَئِن قُلۡتَ إِنَّكُم مَّبۡعُوثُونَ مِنۢ بَعۡدِ ٱلۡمَوۡتِ لَيَقُولَنَّ ٱلَّذِينَ كَفَرُوٓاْ إِنۡ هَٰذَآ إِلَّا سِحۡرٞ مُّبِينٞ
7਼ ਅੱਲਾਹ ਉਹੀਓ ਹੈ ਜਿਸ ਨੇ ਅਕਾਸ਼ਾਂ ਤੇ ਧਰਤੀ ਨੂੰ ਛੇਹਾਂ ਦਿਨਾਂ ਵਿਚ ਪੈਦਾ ਕੀਤਾ ਅਤੇ (ਉਸ ਸਮੇਂ) ਉਸ ਦਾ ਤਖ਼ਤ ਪਾਣੀ ’ਤੇ ਸੀ 1 ਤਾਂ ਜੋ ਤੁਹਾਨੂੰ ਪਰਖੇ ਕਿ ਤੁਹਾਡੇ ਵਿੱਚੋਂ ਕਿਹੜਾ ਚੰਗੇ ਕੰਮ ਕਰਦਾ ਹੈ। (ਹੇ ਨਬੀ!) ਜੇ ਤੁਸੀਂ ਆਖੋਂ ਕਿ ਤੁਸੀਂ ਮਰਨ ਮਗਰੋਂ ਮੁੜ ਜੀਵਤ ਕੀਤੇ ਜਾਵੋਗੇ ਤਾਂ ਕਾਫ਼ਿਰ ਜ਼ਰੂਰ ਇਹੋ ਜਵਾਬ ਦੇਣਗੇ ਕਿ ਇਹ ਤਾਂ ਸਾਫ਼ ਜਾਦੂਗਰੀ ਹੈ।
1॥ ਇਸ ਦੀ ਪੁਸ਼ਟੀ ਹਦੀਸ ਤੋਂ ਵੀ ਹੁੰਦੀ ਹੈ, ਅੱਲਾਹ ਦੇ ਰਸੂਲ ਨੇ ਫਰਮਾਇਆ ਕਿ ਅੱਲਾਹ ਦੇ ਸੱਜਾ ਹੱਥ ਭਰਿਆ ਹੋਇਆ ਹੈ ਦਿਨ ਰਾਤ ਦਾ ਖ਼ਰਚ ਵੀ ਉਸ ਨੂੰ ਹੌਲਾ ਨਹੀਂ ਕਰਦਾ। ਕੀ ਤੁਸੀਂ ਨਹੀਂ ਵੇਖਿਆ ਜਦੋਂ ਤੋਂ ਜ਼ਮੀਨ ਤੇ ਅਸਮਾਨ ਸਾਜੇ ਹਨ ਉਸ ਇਸ ਵਿੱਚੋਂ ਕਿੰਨਾ ਖ਼ਰਚ ਕਰ ਚੁੱਕਿਆ ਹੈ। ਪਰ ਜੋ ਕੁਝ ਉਸ ਦੇ ਹੱਥ ਵਿਚ ਹੈ ਉਸ ਵਿਚ ਵੀ ਕੋਈ ਕਮੀ ਨਹੀਂ ਹੋਈ ਅਤੇ ਉਸ ਦਾ ਅਰਸ਼ ਪਾਣੀ ਉੱਤੇ ਥਾ ਅਤੇ ਉਸ ਦੇ ਦੂਜੇ ਹਥ ਵਿਚ ਵੀ ਬਖ਼ਸ਼ਿਸ਼ਾਂ ਜਾਂ ਜਾਨਾ ਦਾ ਕੱਢਣਾ ਹੈ ਅਤੇ ਉਹ ਕੁਝ ਲੋਕਾਂ ਨੂੰ ਵਡਿਆਈ ਦਿੰਦਾ ਹੈ ਅਤੇ ਕੁਝ ਨੂੰ ਹੀਣਾ ਕਰਦਾ ਹੈ। (ਸਹੀ ਬੁਖ਼ਾਰੀ, ਹਦੀਸ: 7419)

8 - Hud (Hud) - 008

وَلَئِنۡ أَخَّرۡنَا عَنۡهُمُ ٱلۡعَذَابَ إِلَىٰٓ أُمَّةٖ مَّعۡدُودَةٖ لَّيَقُولُنَّ مَا يَحۡبِسُهُۥٓۗ أَلَا يَوۡمَ يَأۡتِيهِمۡ لَيۡسَ مَصۡرُوفًا عَنۡهُمۡ وَحَاقَ بِهِم مَّا كَانُواْ بِهِۦ يَسۡتَهۡزِءُونَ
8਼ ਜੇ ਅਸੀਂ ਇਹਨਾਂ (ਕਾਫ਼ਿਰਾਂ) ਤੋਂ ਅਜ਼ਾਬ ਨੂੰ ਇਕ ਵਿਸ਼ੇਸ਼ ਮੁੱਦਤ ਤਕ ਲਈ ਟਾਲ ਦੱਈਏ ਤਾਂ ਇਹ (ਕਾਫ਼ਿਰ) ਜ਼ਰੂਰ ਆਖਦੇ ਕਿ ਅਜ਼ਾਬ ਨੂੰ ਕਿਹੜੀ ਚੀਜ਼ ਨੇ ਰੋਕਿਆ ਹੋਇਆ ਹੈ। ਸੁਣੋ ਜਿਸ ਦਿਨ ਉਹ (ਅਜ਼ਾਬ) ਇਹਨਾਂ ਕੋਲ ਆਵੇਗਾ ਫੇਰ ਇਹਨਾਂ ਤੋਂ ਟਲੇਗਾ ਨਹੀਂ, ਜਿਸ ਦਾ ਇਹ ਮਖੌਲ ਕਰਿਆ ਕਰਦੇ ਸੀ ਉਹੀਓ ਇਹਨਾਂ ਨੂੰ ਘੇਰ ਲਵੇਗਾ।

9 - Hud (Hud) - 009

وَلَئِنۡ أَذَقۡنَا ٱلۡإِنسَٰنَ مِنَّا رَحۡمَةٗ ثُمَّ نَزَعۡنَٰهَا مِنۡهُ إِنَّهُۥ لَيَـُٔوسٞ كَفُورٞ
9਼ ਜੇ ਅਸੀਂ ਮਨੁੱਖ ਨੂੰ ਆਪਣੀ ਕਿਸੇ ਨਿਅਮਤ ਤੋਂ ਨਿਵਾਜ਼ਦੇ ਹਾਂ ਫੇਰ ਮਗਰੋਂ ਉਸ ਨਿਅਮਤ ਤੋਂ ਵਾਂਝਿਆਂ ਕਰ ਦਈਏ ਤਾਂ ਉਹ (ਮਨੁੱਖ) ਬਹੁਤ ਹੀ ਨਿਰਾਸ਼ ਅਤੇ ਬਹੁਤ ਹੀ ਨਾਸ਼ੁਕਰਾ ਬਣ ਜਾਂਦਾ ਹੈ।

10 - Hud (Hud) - 010

وَلَئِنۡ أَذَقۡنَٰهُ نَعۡمَآءَ بَعۡدَ ضَرَّآءَ مَسَّتۡهُ لَيَقُولَنَّ ذَهَبَ ٱلسَّيِّـَٔاتُ عَنِّيٓۚ إِنَّهُۥ لَفَرِحٞ فَخُورٌ
10਼ ਜੇ ਅਸੀਂ (ਅੱਲਾਹ) ਉਸ ਨੂੰ ਬਿਪਤਾ ਦੇਣ ਮਗਰੋਂ ਆਪਣੀਆਂ ਨਿਅਮਤਾਂ ਦਾ ਸੁਆਦ ਚਖਾਉਂਦੇ ਹਾਂ ਤਾਂ ਉਹ ਆਖਣ ਲੱਗਦਾ ਹੈ ਕਿ ਹੁਣ ਮੇਰੀਆਂ ਪਰੇਸ਼ਾਨੀਆਂ ਦੂਰ ਹੋ ਗਈਆਂ। ਬੇਸ਼ੱਕ ਉਹ (ਉਸ ਸਮੇਂ) ਸ਼ੇਖੀਆਂ ਮਾਰਨ ਲੱਗ ਜਾਂਦਾ ਹੈ ਤੇ ਘਮੰਡ ਵੀ ਕਰਦਾ ਹੈ।

11 - Hud (Hud) - 011

إِلَّا ٱلَّذِينَ صَبَرُواْ وَعَمِلُواْ ٱلصَّـٰلِحَٰتِ أُوْلَـٰٓئِكَ لَهُم مَّغۡفِرَةٞ وَأَجۡرٞ كَبِيرٞ
11਼ ਪਰ ਜਿਹੜੇ ਲੋਕ ਧੀਰਜ ਰੱਖਦੇ ਹਨ ਅਤੇ ਨੇਕ ਕੰਮ ਕਰਦੇ ਹਨ ਉਹਨਾਂ ਲਈ ਹੀ ਬਖ਼ਸ਼ਿਸ਼ ਹੈ ਅਤੇ ਬਹੁਤ ਹੀ ਵੱਡਾ ਬਦਲਾ ਵੀ ਹੈ।

12 - Hud (Hud) - 012

فَلَعَلَّكَ تَارِكُۢ بَعۡضَ مَا يُوحَىٰٓ إِلَيۡكَ وَضَآئِقُۢ بِهِۦ صَدۡرُكَ أَن يَقُولُواْ لَوۡلَآ أُنزِلَ عَلَيۡهِ كَنزٌ أَوۡ جَآءَ مَعَهُۥ مَلَكٌۚ إِنَّمَآ أَنتَ نَذِيرٞۚ وَٱللَّهُ عَلَىٰ كُلِّ شَيۡءٖ وَكِيلٌ
12਼ (ਹੇ ਮੁਹੰਮਦ ਸ:!) ਹੋ ਸਕਦਾ ਹੈ ਕਿ ਤੁਸੀਂ ਇਸ ਵਹੀ ਦੇ ਕੁੱਝ ਭਾਗ ਨੂੰ ਜਿਹੜੀ ਤੁਹਾਡੇ ਵੱਲ ਨਾਜ਼ਿਲ ਕੀਤੀ ਗਈ ਹੈ (ਵਰਣਨ ਕਰਨ ਤੋਂ) ਛੱਡ ਦਿਓ। ਤੁਹਾਡਾ ਦਿਲ ਤੰਗੀ ਮਹਿਸੂਸ ਕਰ ਰਿਹਾ ਹੋਵੇ। ਕਿ ਇਹ ਕਾਫ਼ਿਰ ਆਖਣਗੇ ਕਿ ਤੁਹਾਡੇ ’ਤੇ ਕੋਈ ਖ਼ਜ਼ਾਨਾ ਕਿਉਂ ਨਹੀਂ ਉਤਰਿਆ ਗਿਆ ਜਾਂ ਇਹਨਾਂ (ਮੁਹੰਮਦ ਸ:) ਦੇ ਸੰਗ ਕੋਈ ਫ਼ਰਿਸ਼ਤਾ ਕਿਉਂ ਨਹੀਂ ਆਇਆ (ਹੇ ਨਬੀ!) ਸੁਣ ਲਵੋ ਕਿ ਤੁਸੀਂ ਤਾਂ ਕੇਵਲ (ਅੱਲਾਹ ਦੇ ਅਜ਼ਾਬ ਤੋਂ) ਡਰਾਉਣ ਵਾਲੇ ਹੋ ਅੱਲਾਹ ਹਰ ਚੀਜ਼ ਦੀ ਨਿਗਰਾਨੀ ਕਰ ਰਿਹਾ ਹੈ।

13 - Hud (Hud) - 013

أَمۡ يَقُولُونَ ٱفۡتَرَىٰهُۖ قُلۡ فَأۡتُواْ بِعَشۡرِ سُوَرٖ مِّثۡلِهِۦ مُفۡتَرَيَٰتٖ وَٱدۡعُواْ مَنِ ٱسۡتَطَعۡتُم مِّن دُونِ ٱللَّهِ إِن كُنتُمۡ صَٰدِقِينَ
13਼ ਕੀ ਉਹ (ਕਾਫ਼ਿਰ) ਆਖਦੇ ਹਨ ਕਿ ਇਸ ਨੇ ਇਹ .ਕੁਰਆਨ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ! ਕਾਫ਼ਿਰਾਂ ਨੂੰ) ਆਖ ਦਿਓ ਕਿ ਫੇਰ ਤੁਸੀਂ ਵੀ ਇਹਨਾਂ ਵਰਗੀਆਂ ਦੱਸ ਆਇਤਾਂ ਘੜ ਵਿਖਾਓ ਅਤੇ ਛੁੱਟ ਅੱਲਾਹ ਤੋਂ (ਆਪਣੀ ਮਦਦ ਲਈ) ਜਿਸ ਨੂੰ ਬੁਲਾ ਸਕਦੇ ਹੋ ਬੁਲਾ ਲਵੋ, ਜੇ ਤੁਸੀਂ ਆਪਣੀ ਗੱਲ ਵਿਚ ਸੱਚੇ ਹੋ।

14 - Hud (Hud) - 014

فَإِلَّمۡ يَسۡتَجِيبُواْ لَكُمۡ فَٱعۡلَمُوٓاْ أَنَّمَآ أُنزِلَ بِعِلۡمِ ٱللَّهِ وَأَن لَّآ إِلَٰهَ إِلَّا هُوَۖ فَهَلۡ أَنتُم مُّسۡلِمُونَ
14਼ ਫੇਰ ਜੇ ਉਹ ਕਾਫ਼ਿਰ ਤੁਹਾਨੂੰ ਕੋਈ ਜਵਾਬ ਨਾ ਦੇਣ ਤਾਂ ਜਾਣ ਲਓ ਕਿ ਇਹ (.ਕੁਰਆਨ) ਅੱਲਾਹ ਦੇ ਗਿਆਨ ਅਨੁਸਾਰ ਹੀ ਉਤਾਰਿਆ ਗਿਆ ਹੈ ਅਤੇ ਅੱਲਾਹ ਤੋਂ ਛੁੱਟ ਹੋਰ ਕੋਈ ਇਸ਼ਟ ਨਹੀਂ। (ਹੇ ਲੋਕੋ!) ਕੀ ਤੁਸੀਂ (ਇਹ ਸਭ ਜਾਣਨ ਤੋਂ ਬਾਅਦ) ਮੁਸਲਮਾਨ ਬਣਦੇ ਹੋ?

15 - Hud (Hud) - 015

مَن كَانَ يُرِيدُ ٱلۡحَيَوٰةَ ٱلدُّنۡيَا وَزِينَتَهَا نُوَفِّ إِلَيۡهِمۡ أَعۡمَٰلَهُمۡ فِيهَا وَهُمۡ فِيهَا لَا يُبۡخَسُونَ
15਼ ਜਿਹੜੇ ਲੋਕੀ ਸੰਸਾਰਿਕ ਜੀਵਨ ਤੇ ਇਸ ਦੀ ਖ਼ੂਬਸੂਰਤੀ ਚਾਹੁੰਦੇ ਹਨ ਅਸੀਂ ਉਹਨਾਂ ਦੇ ਕਰਮਾਂ ਦਾ ਬਦਲਾ ਇਸੇ ਸੰਸਾਰ ਵਿਚ ਹੀ ਦੇ ਛੱਡਦੇ ਹਾਂ ਅਤੇ ਉਹਨਾਂ ਦਾ ਹੱਕ ਨਹੀਂ ਮਾਰਿਆ ਜਾਂਦਾ।

16 - Hud (Hud) - 016

أُوْلَـٰٓئِكَ ٱلَّذِينَ لَيۡسَ لَهُمۡ فِي ٱلۡأٓخِرَةِ إِلَّا ٱلنَّارُۖ وَحَبِطَ مَا صَنَعُواْ فِيهَا وَبَٰطِلٞ مَّا كَانُواْ يَعۡمَلُونَ
16਼ ਇਹੋ ਉਹ ਲੋਕ ਹਨ ਜਿਨ੍ਹਾਂ ਲਈ ਆਖ਼ਿਰਤ ਵਿਚ ਛੁੱਟ ਅੱਗ ਤੋਂ ਹੋਰ ਕੁੱਝ ਵੀ ਨਹੀਂ, ਜੋ ਕੁੱਝ ਉਹਨਾਂ ਨੇ ਸੰਸਾਰ ਵਿਚ ਕਮਾਈ ਕੀਤੀ ਸੀ ਉਹ ਸਭ ਬਰਬਾਦ ਹੋ ਗਈ ਅਤੇ ਜੋ ਵੀ ਉਹ ਅਮਲ ਕਰਦੇ ਰਹੇ ਉਹ ਵੀ ਅਜਾਈਂ ਗਏ।

17 - Hud (Hud) - 017

أَفَمَن كَانَ عَلَىٰ بَيِّنَةٖ مِّن رَّبِّهِۦ وَيَتۡلُوهُ شَاهِدٞ مِّنۡهُ وَمِن قَبۡلِهِۦ كِتَٰبُ مُوسَىٰٓ إِمَامٗا وَرَحۡمَةًۚ أُوْلَـٰٓئِكَ يُؤۡمِنُونَ بِهِۦۚ وَمَن يَكۡفُرۡ بِهِۦ مِنَ ٱلۡأَحۡزَابِ فَٱلنَّارُ مَوۡعِدُهُۥۚ فَلَا تَكُ فِي مِرۡيَةٖ مِّنۡهُۚ إِنَّهُ ٱلۡحَقُّ مِن رَّبِّكَ وَلَٰكِنَّ أَكۡثَرَ ٱلنَّاسِ لَا يُؤۡمِنُونَ
17਼ ਕੀ ਭਲਾਂ ਉਹ ਵਿਅਕਤੀ (.ਕੁਰਅਨ ਦਾ ਇਨਕਾਰ ਕਰ ਸਕਦਾ ਹੈ? ) ਜਿਹੜਾ ਆਪਣੇ ਰੱਬ ਵੱਲੋਂ ਬਖ਼ਸ਼ੀ ਹੋਈ ਦਲੀਲ ’ਤੇ ਕਾਇਮ ਹੋਵੇ ਅਤੇ ਇਸ ਦੇ ਨਾਲ ਅੱਲਾਹ ਵੱਲੋਂ ਇਕ ਗਵਾਹ (ਵਜੋਂ.ਕੁਰਆਨ) ਵੀ ਹੋਵੇ, ਜਦ ਕਿ ਇਸ ਤੋਂ ਪਹਿਲਾਂ ਮੂਸਾ ਦੀ ਕਿਤਾਬ (ਤੌਰੈਤ) ਵੀ ਮਾਰਗ ਦਰਸ਼ਨ ਤੇ ਮਿਹਰਾਂ ਦੇ ਰੂਪ ਵਿਚ ਰਹੀ ਹੈ। ਇਹੋ ਉਹ ਲੋਕ ਹਨ ਜਿਹੜੇ ਇਸ (.ਕੁਰਆਨ) ’ਤੇ ਈਮਾਨ ਰੱਖਦੇ ਹਨ ਅਤੇ ਇਹਨਾਂ ਸਾਰੇ ਮਨੁੱਖੀ ਧੜ੍ਹਿਆਂ ਵਿੱਚੋਂ ਜੋ ਵੀ ਇਸ (.ਕੁਰਆਨ) ਦਾ ਇਨਕਾਰੀ ਹੋਵੇਗਾ ਉਸ ਦਾ ਟਿਕਾਣਾ ਅੱਗ ਹੈ।1 (ਹੇ ਨਬੀ ਸ:!) ਤੁਸੀਂ ਕਿਸੇ ਪ੍ਰਕਾਰ ਦੇ ਸ਼ੱਕ-ਸ਼ੁਬਹੇ ਵਿਚ ਨਹੀਂ ਪੈਣਾ। ਇਹ.ਕੁਰਆਨ ਤੁਹਾਡੇ ਪਾਲਣਹਾਰ ਵੱਲੋਂ ਹੱਕ (’ਤੇ ਆਧਾਰਿਤ) ਹੈ ਪਰ ਵਧੇਰੇ ਲੋਕ ਨਹੀਂ ਮੰਨਦੇ।
1 ਵੇਖੋ ਸੂਰਤ ਆਲੇ-ਇਮਰਾਨ, ਹਾਸ਼ੀਆ ਆਇਤ 85/3

18 - Hud (Hud) - 018

وَمَنۡ أَظۡلَمُ مِمَّنِ ٱفۡتَرَىٰ عَلَى ٱللَّهِ كَذِبًاۚ أُوْلَـٰٓئِكَ يُعۡرَضُونَ عَلَىٰ رَبِّهِمۡ وَيَقُولُ ٱلۡأَشۡهَٰدُ هَـٰٓؤُلَآءِ ٱلَّذِينَ كَذَبُواْ عَلَىٰ رَبِّهِمۡۚ أَلَا لَعۡنَةُ ٱللَّهِ عَلَى ٱلظَّـٰلِمِينَ
18਼ ਉਸ ਵਿਅਕਤੀ ਤੋਂ ਵਧਕੇ ਜ਼ਾਲਮ ਕੌਣ ਹੋਵੇਗਾ ਜਿਹੜਾ ਅੱਲਾਹ ’ਤੇ ਹੀ ਝੂਠ ਜੜੇ ? ਇਹ ਸਾਰੇ ਲੋਕ ਅੱਲਾਹ ਦੇ ਹਜ਼ੂਰ ਪੇਸ਼ ਕੀਤੇ ਜਾਣਗੇ ਅਤੇ (ਫ਼ਰਿਸ਼ਤੇ) ਗਵਾਹੀ ਦੇਣਗੇ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ’ਤੇ ਝੂਠ ਜੜ੍ਹਿਆ ਸੀ। ਸੁਣ ਲਓ। ਅੱਲਾਹ ਦੀ ਫਿਟਕਾਰ ਜ਼ਾਲਮਾਂ ਲਈ ਹੈ।2
2 ਇਸ ਦੀ ਪੁਸ਼ਟੀ ਇਹ ਹਦੀਸ ਕਰਦੀ ਹੈ ਜਿਸ ਨੂੰ ਸਫ਼ਵਾਨ ਬਿਨ ਮੁਹੱਰਰ ਦੱਸਿਆ ਹੈ ਕਿ ਅਬਦੁੱਲਾ ਬਿਨ ਉਮਰ (ਰ:ਅ:) ਤਵਾਫ਼ ਕਰ ਰਹੇ ਸੀ ਕਿ ਇਕ ਵਿਅਕਤੀ ਆਇਆ ਤੇ ਆਖਣ ਲੱਗਾ, ਕੀ ਤੁਸੀਂ ਨਬੀ (ਸ:) ਦੇ ਬਾਰੇ ਕੁਝ ਸੁਣਿਆ ਹੈ? ਇਬਨੇ-ਉਮਰ (ਰ:ਅ:) ਨੇ ਆਖਿਆ ਕਿ ਮੈਨੇ ਨਬੀ ਕਰੀਮ (ਸ:) ਤੋਂ ਇਹ ਸੁਣਿਆ ਹੈ ਕਿ ਮੋਮਿਨ ਨੂੰ ਅੱਲਾਹ ਦੇ ਨੇੜੇ ਲਿਆਂਦਾ ਜਾਵੇਗਾ। ਹੱਸ਼ਾਮ ਦਾ ਕਹਿਣਾ ਹੈ ਕਿ ਮੋਮਿਨ ਆਪਣੇ ਰੱਬ ਦੇ ਇੱਨਾ ਨੇੜੇ ਹੋ ਜਾਵੇਗਾ ਕਿ ਅੱਲਾਹ ਉਸ ਉੱਤੇ ਆਪਣਾ ਪੱਟ ਰੱਖ ਦੇਵੇਗਾ ਅਤੇ ਉਸ ਤੋਂ ਉਸ ਦੇ ਗੁਨਾਹਾਂ ਦੀ ਪੁਸ਼ਟੀ ਕਰਾਵਾਏਗਾ (ਅੱਲਾਹ ਉਸ ਨੂੰ ਆਖੇਗਾ) ਕੀ ਤੈਨੂੰ ਆਪਣਾ ਫਲਾਨਾ ਗੁਨਾਹ ਯਾਦ ਹੈ? ਉਹ ਮੋਮਿਨ ਦੋ ਬਾਰ ਆਖੇਗਾ ਕਿ ਮੈਂ ਜਾਣਦਾ ਹਾਂ ਹੇ ਮੇਰੇ ਰੱਬ ਮੈਂ ਜਾਣਦਾ ਹਾਂ। ਉਸ ਸਮੇਂ ਅੱਲਾਹ ਆਖੇਗਾ ਕਿ ਮੈਨੇ ਸੰਸਾਰ ਵਿਚ ਤੇਰੇ ਗੁਨਾਹਾਂ ਉੱਤੇ ਪੜਦਾ ਪਾਇਆ ਸੀ ਅਤੇ ਅੱਜ ਮੈਂ ਉਹਨਾਂ ਨੂੰ ਤੇਰੇ ਲਈ ਮਾਫ਼ ਕਰਦਾ ਹਾਂ। ਫਿਰ ਇਸ ਦੀ ਨੇਕੀਆਂ ਦਾ ਰਜਿਸਟਰ ਬੰਦ ਕਰ ਦਿੱਤਾ ਜਾਵੇਗਾ। ਅਤੇ ਦੂਜੇ ਲੋਕਾ ਦਾ ਜਾਂ ਕਾਫ਼ਿਰਾਂ ਦਾ ਹਾਲ ਇਹ ਹੋਵੇਗਾ ਕਿ ਗੁਵਾਹਾਂ ਦੇ ਸਾਮਣੇ ਖੁਲੱਮ ਖੱਲਾ ਆਖਿਆ ਜਾਵੇਗਾ ਕਿ ਇਹ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਰੱਬ ਉੱਤੇ ਝੂਠ ਮੜ੍ਹਿਆ ਸੀ। (ਸਹੀ ਬੁਖ਼ਾਰੀ, ਹਦੀਸ: 4685)

19 - Hud (Hud) - 019

ٱلَّذِينَ يَصُدُّونَ عَن سَبِيلِ ٱللَّهِ وَيَبۡغُونَهَا عِوَجٗا وَهُم بِٱلۡأٓخِرَةِ هُمۡ كَٰفِرُونَ
19਼ ਜਿਹੜੇ ਲੋਕਾਂ ਨੂੰ ਅੱਲਾਹ ਦੀ ਰਾਹ ਤੋਂ ਰੋਕਦੇ ਹਨ ਅਤੇ ਇਸ (ਰਾਹ) ਵਿਚ ਵਿੰਗ-ਵਲ ਲੱਭਦੇ ਹਨ ਇਹੋ ਆਖ਼ਿਰਤ ਦੇ ਇਨਕਾਰੀ ਹਨ।

20 - Hud (Hud) - 020

أُوْلَـٰٓئِكَ لَمۡ يَكُونُواْ مُعۡجِزِينَ فِي ٱلۡأَرۡضِ وَمَا كَانَ لَهُم مِّن دُونِ ٱللَّهِ مِنۡ أَوۡلِيَآءَۘ يُضَٰعَفُ لَهُمُ ٱلۡعَذَابُۚ مَا كَانُواْ يَسۡتَطِيعُونَ ٱلسَّمۡعَ وَمَا كَانُواْ يُبۡصِرُونَ
20਼ ਉਹ ਲੋਕ ਧਰਤੀ ਉੱਤੇ ਅੱਲਾਹ ਨੂੰ ਬੇਵਸ ਕਰਨ ਵਾਲੇ ਨਹੀਂ ਸਨ ਅਤੇ ਨਾ ਹੀ ਛੁੱਟ ਅੱਲਾਹ ਤੋਂ ਉਹਨਾਂ ਦਾ ਕੋਈ ਹਿਮਾਇਤੀ ਸੀ, ਉਹਨਾਂ ਲਈ ਦੋਗੁਣਾ ਅਜ਼ਾਬ ਹੋਵੇਗਾ ਕਿਉਂ ਜੋ ਨਾ ਹੀ ਉਹ (ਹੱਕ) ਸੁਣ ਸਕਦੇ ਸੀ ਅਤੇ ਨਾ ਹੀ ਉਸ ਨੂੰ ਵੇਖਣਾ ਚਾਹੁੰਦੇ ਸੀ।

21 - Hud (Hud) - 021

أُوْلَـٰٓئِكَ ٱلَّذِينَ خَسِرُوٓاْ أَنفُسَهُمۡ وَضَلَّ عَنۡهُم مَّا كَانُواْ يَفۡتَرُونَ
21਼ ਇਹੋ ਉਹ ਲੋਕ ਹਨ ਜਿਨ੍ਹਾਂ ਨੇ ਆਪਣੇ ਆਪ ਨੂੰ ਘਾਟੇ ਵਿਚ ਪਾਇਆ ਹੈ ਅਤੇ ਉਹ ਸਭ ਉਹਨਾਂ ਤੋਂ ਗੁਆਚ ਗਿਆ ਜਿਹੜਾ ਉਹਨਾਂ ਨੇ ਘੜ ਰੱਖਿਆ ਸੀ।

22 - Hud (Hud) - 022

لَا جَرَمَ أَنَّهُمۡ فِي ٱلۡأٓخِرَةِ هُمُ ٱلۡأَخۡسَرُونَ
22਼ ਬੇਸ਼ੱਕ ਆਖ਼ਿਰਤ ਵਿਚ ਘਾਟੇ ਵਿਚ ਰਹਿਣ ਵਾਲੇ ਇਹੋ ਲੋਕ ਹੋਣਗੇ।

23 - Hud (Hud) - 023

إِنَّ ٱلَّذِينَ ءَامَنُواْ وَعَمِلُواْ ٱلصَّـٰلِحَٰتِ وَأَخۡبَتُوٓاْ إِلَىٰ رَبِّهِمۡ أُوْلَـٰٓئِكَ أَصۡحَٰبُ ٱلۡجَنَّةِۖ هُمۡ فِيهَا خَٰلِدُونَ
23਼ ਬੇਸ਼ੱਕ ਜਿਹੜੇ ਲੋਕ ਈਮਾਨ ਲਿਆਏ ਤੇ ਭਲੇ ਕੰਮ ਵੀ ਕੀਤੇ ਅਤੇ ਆਪਣੇ ਪਾਲਣਹਾਰ ਦੇ ਹਜ਼ੂਰ ਝੁਕਦੇ ਵੀ ਰਹੇ ਉਹੀਓ ਸਵਰਗਾਂ ਵਿਚ ਜਾਣ ਵਾਲੇ ਹਨ ਜਿੱਥੇ ਉਹ ਸਦਾ ਲਈ ਰਹਿਣਗੇ।

24 - Hud (Hud) - 024

۞مَثَلُ ٱلۡفَرِيقَيۡنِ كَٱلۡأَعۡمَىٰ وَٱلۡأَصَمِّ وَٱلۡبَصِيرِ وَٱلسَّمِيعِۚ هَلۡ يَسۡتَوِيَانِ مَثَلًاۚ أَفَلَا تَذَكَّرُونَ
24਼ ਇਹ ਦੋਵੇਂ ਧਿਰਾਂ ਦੀ ਮਿਸਾਲ ਇੰਜ ਹੈ ਜਿਵੇਂ ਇਕ ਧਿਰ ਅੰਨ੍ਹਾ ਤੇ ਬੋਲਾ ਹੋਵੇ, ਦੂਜਾ ਵੇਖਣ ਤੇ ਸੁਣਨ ਵਾਲਾ ਹੋਵੇ। ਕੀ ਇਹ ਦੋਵੇਂ ਧਿਰਾਂ ਇਕੋ ਬਰਾਬਰ ਹੋ ਸਕਦੇ ਹਨ ? ਕੀ ਤੁਸੀਂ ਫੇਰ ਵੀ ਨਸੀਹਤ ਪ੍ਰਾਪਤ ਨਹੀਂ ਕਰਦੇ?

25 - Hud (Hud) - 025

وَلَقَدۡ أَرۡسَلۡنَا نُوحًا إِلَىٰ قَوۡمِهِۦٓ إِنِّي لَكُمۡ نَذِيرٞ مُّبِينٌ
25਼ ਬੇਸ਼ੱਕ ਅਸੀਂ ਨੂਹ ਨੂੰ ਉਸ ਦੀ ਕੌਮ ਵੱਲ (ਪੈਗ਼ੰਬਰ ਬਣਾਕੇ) ਭੇਜਿਆ ਅਤੇ ਉਸ ਨੇ ਕਿਹਾ ਕਿ ਮੈਂ ਤੁਹਾਨੂੰ ਸਪਸ਼ਟ ਚਿਤਾਵਣੀ ਦੇ ਰਿਹਾ ਹਾਂ।

26 - Hud (Hud) - 026

أَن لَّا تَعۡبُدُوٓاْ إِلَّا ٱللَّهَۖ إِنِّيٓ أَخَافُ عَلَيۡكُمۡ عَذَابَ يَوۡمٍ أَلِيمٖ
26਼ ਕਿ ਤੁਸੀਂ ਅੱਲਾਹ ਤੋਂ ਛੁੱਟ ਕਿਸੇ ਹੋਰ ਦੀ ਇਬਾਦਤ ਨਾ ਕਰੋ। ਮੈਂ ਤਾਂ ਤੁਹਾਡੇ ’ਤੇ ਦਰਦਨਾਕ ਦਿਨ (ਭਾਵ ਕਿਆਮਤ) ਦੇ ਅਜ਼ਾਬ ਆਉਣ ਤੋਂ ਡਰਦਾ ਹਾਂ।

27 - Hud (Hud) - 027

فَقَالَ ٱلۡمَلَأُ ٱلَّذِينَ كَفَرُواْ مِن قَوۡمِهِۦ مَا نَرَىٰكَ إِلَّا بَشَرٗا مِّثۡلَنَا وَمَا نَرَىٰكَ ٱتَّبَعَكَ إِلَّا ٱلَّذِينَ هُمۡ أَرَاذِلُنَا بَادِيَ ٱلرَّأۡيِ وَمَا نَرَىٰ لَكُمۡ عَلَيۡنَا مِن فَضۡلِۭ بَلۡ نَظُنُّكُمۡ كَٰذِبِينَ
27਼ ਉਸ (ਨੂਹ) ਦੀ ਕੌਮ ਦੇ ਵਡੇਰਿਆਂ ਨੇ ਕਿਹਾ ਕਿ ਅਸੀਂ ਤਾਂ ਤੈਨੂੰ ਆਪਣੇ ਵਾਂਗ ਹੀ ਇਕ ਮਨੁੱਖ ਵੇਖਦੇ ਹਾਂ ਅਤੇ ਇਹ ਵੀ ਵੇਖਦੇ ਹਾਂ ਕਿ ਕੇਵਲ ਉਹਨਾਂ ਲੋਕਾਂ ਨੇ ਹੀ ਬਿਨਾਂ ਸੋਚੇ ਸਮਝੇ ਤੇਰੀ ਪੈਰਵੀ ਕੀਤੀ ਹੈ ਜਿਹੜੇ ਸਾਡੀ ਕੌਮ ਦੇ ਨੀਚ, ਦਲਿਤ ਤੇ ਭੈੜੀ ਸੋਚ ਵਾਲੇ ਲੋਕ ਹਨ, ਅਸੀਂ ਇਹ ਵੀ ਵੇਖ ਰਹੇ ਹਾਂ ਕਿ ਤੁਹਾਨੂੰ ਸਾਡੇ ’ਤੇ ਕਿਸੇ ਤਰ੍ਹਾਂ ਦੀ ਕੋਈ ਵਡਿਆਈ ਵੀ ਨਹੀਂ, ਅਸੀਂ ਤਾਂ ਤੁਹਾਨੂੰ ਝੂਠਾ ਸਮਝਦੇ ਹਾਂ।

28 - Hud (Hud) - 028

قَالَ يَٰقَوۡمِ أَرَءَيۡتُمۡ إِن كُنتُ عَلَىٰ بَيِّنَةٖ مِّن رَّبِّي وَءَاتَىٰنِي رَحۡمَةٗ مِّنۡ عِندِهِۦ فَعُمِّيَتۡ عَلَيۡكُمۡ أَنُلۡزِمُكُمُوهَا وَأَنتُمۡ لَهَا كَٰرِهُونَ
28਼ (ਨੂਹ ਨੇ) ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਮੈਨੂੰ ਦੱਸੋ ਕਿ ਜੇ ਮੈਂ ਆਪਣੇ ਰੱਬ ਵੱਲੋਂ ਕਿਸੇ ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ ਆਪਣੇ ਵੱਲੋਂ ਕਿਸੇ ਮਿਹਰ ਤੋਂ (ਭਾਵ ਰਸੂਲ ਬਣਾ ਕੇ) ਨਿਵਾਜ਼ਿਆ ਹੋਵੇ ਫੇਰ ਉਹ ਮਿਹਰ ਤੁਹਾਨੂੰ (ਅੰਨਿਆਂ ਨੂੰ) ਵਿਖਾਈ ਨਾ ਦਿੰਦੀ ਹੋਵੇ ਤਾਂ ਕੀ ਅਸੀਂ ਤੁਹਾਨੂੰ ਇਸ ਨੂੰ ਮੰਣਨ ਲਈ ਮਜਬੂਰ ਕਰ ਸਕਦੇ ਹਾਂ, ਜਦ ਕਿ ਤੁਸੀਂ ਇਸ ਨੂੰ ਪਸੰਦ ਨਹੀਂ ਕਰਦੇ।

29 - Hud (Hud) - 029

وَيَٰقَوۡمِ لَآ أَسۡـَٔلُكُمۡ عَلَيۡهِ مَالًاۖ إِنۡ أَجۡرِيَ إِلَّا عَلَى ٱللَّهِۚ وَمَآ أَنَا۠ بِطَارِدِ ٱلَّذِينَ ءَامَنُوٓاْۚ إِنَّهُم مُّلَٰقُواْ رَبِّهِمۡ وَلَٰكِنِّيٓ أَرَىٰكُمۡ قَوۡمٗا تَجۡهَلُونَ
29਼ (ਨੂਹ ਨੇ ਕਿਹਾ) ਕਿ ਹੇ ਮੇਰੀ ਕੌਮ ਵਾਲੀਓ! ਮੈਂ ਤੁਹਾਥੋਂ ਇਸ (ਚਿਤਾਵਨੀ ਦੇਣ) ਲਈ ਕੋਈ ਧੰਨ ਨਹੀਂ ਮੰਗਦਾ। ਮੇਰਾ ਬਦਲਾ ਤਾਂ ਅੱਲਾਹ ਦੇ ਕੋਲ ਹੀ ਹੈ। ਮੈਂ ਈਮਾਨ ਵਾਲਿਆਂ ਨੂੰ (ਭਾਵੇਂ ਉਹ ਦਲਿਤ ਹੀ ਹਨ) ਆਪਣੇ ਕੋਲੋਂ ਪਰਾਂ ਕਰਨ ਵਾਲਾ ਨਹੀਂ। ਬੇਸ਼ੱਕ ਉਹਨਾਂ ਦੀ ਮਿਲਣੀ ਆਪਣੇ ਰੱਬ ਨਾਲ ਹੋਣੀ ਹੈ ਪਰ ਮੈਂ ਵੇਖਦਾ ਹਾਂ ਕਿ ਤੁਸੀਂ ਅਗਿਆਨਤਾ ਤੋਂ ਕੰਮ ਲੈ ਰਹੇ ਹੋ।

30 - Hud (Hud) - 030

وَيَٰقَوۡمِ مَن يَنصُرُنِي مِنَ ٱللَّهِ إِن طَرَدتُّهُمۡۚ أَفَلَا تَذَكَّرُونَ
30਼ ਹੇ ਮੇਰੀ ਕੌਮ ਦੇ ਲੋਕੋ! ਜੇ ਮੈਂ ਇਹਨਾਂ (ਮੰਣਨ ਵਾਲਿਆਂ) ਨੂੰ ਧਿੱਕਾਰ ਵੀ ਦਵਾਂ ਤਾਂ ਕੌਣ ਮੈਨੂੰ ਅੱਲਾਹ ਦੇ ਅਜ਼ਾਬ ਤੋਂ ਬਚਾਵੇਗਾ ? ਕੀ ਤੁਸੀਂ ਕੁੱਝ ਵੀ ਸਿੱਖਿਆ ਨਹੀਂ ਲੈਂਦੇ ?

31 - Hud (Hud) - 031

وَلَآ أَقُولُ لَكُمۡ عِندِي خَزَآئِنُ ٱللَّهِ وَلَآ أَعۡلَمُ ٱلۡغَيۡبَ وَلَآ أَقُولُ إِنِّي مَلَكٞ وَلَآ أَقُولُ لِلَّذِينَ تَزۡدَرِيٓ أَعۡيُنُكُمۡ لَن يُؤۡتِيَهُمُ ٱللَّهُ خَيۡرًاۖ ٱللَّهُ أَعۡلَمُ بِمَا فِيٓ أَنفُسِهِمۡ إِنِّيٓ إِذٗا لَّمِنَ ٱلظَّـٰلِمِينَ
31਼ (ਨੂਹ ਨੇ ਕਿਹਾ) ਕਿ ਮੈਂ ਤੁਹਾਨੂੰ ਇਹ ਨਹੀਂ ਕਹਿੰਦਾ ਕਿ ਮੇਰੇ ਕੋਲ ਅੱਲਾਹ ਦੇ ਖ਼ਜ਼ਾਨੇ ਹਨ ਅਤੇ ਨਾ ਹੀ ਮੈਂ ਗ਼ੈਬ ਦਾ ਗਿਆਨ ਰੱਖਦਾ ਹਾਂ, ਨਾ ਮੈਂ ਇਹ ਕਹਿੰਦਾ ਹਾਂ ਕਿ ਮੈਂ ਫ਼ਰਿਸ਼ਤਾ ਹਾਂ ਨਾ ਹੀ ਮੇਰਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੂੰ ਤੁਹਾਡੀਆਂ ਅੱਖਾਂ ਨੀਚ ਸਮਝ ਰਹੀਆਂ ਹਨ, ਉਹਨਾਂ ਨੂੰ ਅੱਲਾਹ ਕੋਈ ਭਲਾਈ ਨਹੀਂ ਬਖ਼ਸ਼ੇਗਾ। ਉਹਨਾਂ ਦੇ ਮਨ ਵਿਚ ਜੋ ਹੈ ਉਸ ਨੂੰ ਅੱਲਾਹ ਚੰਗੀ ਤਰ੍ਹਾਂ ਜਾਣਦਾ ਹੈ। ਜੇ ਮੈਂ ਕੋਈ ਅਜਿਹੀ ਗੱਲ ਕਹਾਂਗਾਂ ਤਾਂ ਮੇਰੀ ਗਿਣਤੀ ਵੀ ਜ਼ਾਲਮਾਂ ਵਿਚ ਹੋਵੇਗੀ।

32 - Hud (Hud) - 032

قَالُواْ يَٰنُوحُ قَدۡ جَٰدَلۡتَنَا فَأَكۡثَرۡتَ جِدَٰلَنَا فَأۡتِنَا بِمَا تَعِدُنَآ إِن كُنتَ مِنَ ٱلصَّـٰدِقِينَ
32਼ (ਕੌਮ ਨੇ) ਆਖਿਆ ਕਿ ਹੇ ਨੂਹ! ਤੂੰ ਸਾਡੇ ਨਾਲ ਝਗੜਾ ਕਰ ਲਿਆ ਅਤੇ ਸਾਡੇ ਨਾਲ ਵਧੇਰੇ ਝਗੜਾ ਕਰ ਚੁੱਕਿਆਂ ਹੈਂ। ਜਿਸ ਅਜ਼ਾਬ ਤੋਂ ਸਾਨੂੰ ਤੂੰ ਡਰਾ ਰਿਹਾ ਹੈਂ ਉਹ ਲੈ ਆ, ਜੇ ਤੂੰ ਸੱਚਾ ਹੈਂ।

33 - Hud (Hud) - 033

قَالَ إِنَّمَا يَأۡتِيكُم بِهِ ٱللَّهُ إِن شَآءَ وَمَآ أَنتُم بِمُعۡجِزِينَ
33਼ (ਨੂਹ ਨੇ) ਕਿਹਾ ਕਿ ਬੇਸ਼ੱਕ ਅੱਲਾਹ ਹੀ ਉਹ (ਅਜ਼ਾਬ) ਤੁਹਾਡੇ ’ਤੇ ਲਿਆਵੇਗਾ, ਜੇ ਉਹ ਚਾਹਵੇ। ਫੇਰ ਤੁਸੀਂ ਉਸ ਨੂੰ ਰੋਕ ਵੀ ਨਹੀਂ ਸਕਦੇ।

34 - Hud (Hud) - 034

وَلَا يَنفَعُكُمۡ نُصۡحِيٓ إِنۡ أَرَدتُّ أَنۡ أَنصَحَ لَكُمۡ إِن كَانَ ٱللَّهُ يُرِيدُ أَن يُغۡوِيَكُمۡۚ هُوَ رَبُّكُمۡ وَإِلَيۡهِ تُرۡجَعُونَ
34਼ ਤੁਹਾਨੂੰ ਮੇਰੀਆਂ ਨਸੀਹਤਾਂ ਕੁੱਝ ਵੀ ਲਾਭ ਨਹੀਂ ਦੇ ਸਕਦੀਆਂ ਭਾਵੇਂ ਮੈਂ ਤੁਹਾਡੀ ਕਿੰਨੀ ਹੀ ਭਲਾਈ ਚਾਹਵਾਂ ਜਦੋਂ ਕਿ ਅੱਲਾਹ ਦੀ ਇੱਛਾ ਤੁਹਾਨੂੰ ਕੁਰਾਹੇ ਪਾਉਣਾ ਦੀ ਹੋਵੇ। ਉਹੀਓ ਤੁਹਾਡਾ ਰੱਬ (ਪਾਲਣਹਾਰ) ਹੈ ਅਤੇ ਉਸ ਵੱਲ ਤੁਸੀਂ (ਸਾਰਿਆਂ ਨੇ) ਪਰਤ ਕੇ ਜਾਣਾ ਹੈ।

35 - Hud (Hud) - 035

أَمۡ يَقُولُونَ ٱفۡتَرَىٰهُۖ قُلۡ إِنِ ٱفۡتَرَيۡتُهُۥ فَعَلَيَّ إِجۡرَامِي وَأَنَا۠ بَرِيٓءٞ مِّمَّا تُجۡرِمُونَ
35਼ ਕੀ ਉਹ ਕਾਫ਼ਿਰ ਆਖਦੇ ਹਨ ਕਿ ਇਸ (.ਕੁਰਆਨ) ਨੂੰ ਉਸ ਨੇ ਆਪ ਹੀ ਘੜ੍ਹ ਲਿਆ ਹੈ ? (ਹੇ ਨਬੀ!) ਜਵਾਬ ਦਿਓ ਕਿ ਜੇ ਮੈਨੇ ਆਪਣੇ ਮਨ ਤੋਂ ਇਸ ਨੂੰ ਘੜ੍ਹ ਲਿਆ ਹੈ ਤਾਂ ਇਸ ਦਾ ਦੋਸ਼ ਮੇਰੇ ’ਤੇ ਹੈ ਅਤੇ ਮੈਂ ਉਹਨਾਂ ਸਾਰੇ ਅਪਰਾਧਾਂ ਤੋਂ ਬਰੀ ਹਾਂ ਜੋ ਤੁਸੀਂ ਕਰ ਰਹੇ ਹੋ।

36 - Hud (Hud) - 036

وَأُوحِيَ إِلَىٰ نُوحٍ أَنَّهُۥ لَن يُؤۡمِنَ مِن قَوۡمِكَ إِلَّا مَن قَدۡ ءَامَنَ فَلَا تَبۡتَئِسۡ بِمَا كَانُواْ يَفۡعَلُونَ
36਼ ਨੂਹ ਵੱਲ ਵਹੀ ਭੇਜੀ ਗਈ ਕਿ ਤੇਰੀ ਕੌਮ ਵਿੱਚੋਂ ਜਿਹੜੇ ਲੋਕ ਪਹਿਲਾਂ ਈਮਾਨ ਲਿਆ ਚੁੱਕੇ ਹਨ ਉਹਨਾਂ ਤੋਂ ਛੁੱਟ ਹੋਰ ਕੋਈ ਈਮਾਨ ਨਹੀਂ ਲਿਆਵੇਗਾ, ਸੋ ਤੂੰ ਉਹਨਾਂ ਦੀਆਂ ਕਰਤੂਤਾਂ ’ਤੇ ਦੁਖੀ ਨਾ ਹੋ।

37 - Hud (Hud) - 037

وَٱصۡنَعِ ٱلۡفُلۡكَ بِأَعۡيُنِنَا وَوَحۡيِنَا وَلَا تُخَٰطِبۡنِي فِي ٱلَّذِينَ ظَلَمُوٓاْ إِنَّهُم مُّغۡرَقُونَ
37਼ ਤੂੰ ਸਾਡੀਆਂ ਅੱਖਾਂ ਦੇ ਸਾਹਮਣੇ ਸਾਡੀ ਵਹੀ ਅਨੁਸਾਰ ਇਕ ਬੇੜੀ ਬਣਾ ਅਤੇ ਉਹਨਾਂ ਜ਼ਾਲਮਾਂ ਦੇ ਸੰਬੰਧ ਵਿਚ ਸਾਡੇ ਨਾਲ ਕੋਈ ਗੱਲ ਨਾ ਕਰ। ਬੇਸ਼ੱਕ ਉਹਨਾਂ ਨੂੰ ਡੋਬ ਦਿੱਤਾ ਜਾਵੇਗਾ।

38 - Hud (Hud) - 038

وَيَصۡنَعُ ٱلۡفُلۡكَ وَكُلَّمَا مَرَّ عَلَيۡهِ مَلَأٞ مِّن قَوۡمِهِۦ سَخِرُواْ مِنۡهُۚ قَالَ إِن تَسۡخَرُواْ مِنَّا فَإِنَّا نَسۡخَرُ مِنكُمۡ كَمَا تَسۡخَرُونَ
38਼ ਜਦੋਂ ਉਹ (ਨੂਹ) ਬੇੜੀ ਬਣਾਉਣ ਲੱਗਿਆ ਤੇ ਉਹਨਾਂ ਦੀ ਕੌਮ ਦੇ ਆਗੂ ਜਦੋਂ ਉਸ (ਨੂਹ) ਦੇ ਕੋਲ ਦੀ ਲੰਘਦੇ ਤਾਂ ਉਹ ਉਸ ਦਾ ਮਖੌਲ ਕਰਦੇ। ਨੂਹ ਨੇ ਕਿਹਾ ਕਿ ਜੇ (ਅੱਜ) ਤੁਸੀਂ ਸਾਡਾ ਮਖੌਲ ਉਡਾਉਂਦੇ ਹੋ ਬੇਸ਼ੱਕ (ਇਕ ਦਿਨ) ਅਸੀਂ ਵੀ ਤੁਹਾਡੇ ’ਤੇ ਹੱਸਾਂਗੇ, ਜਿੱਦਾਂ ਤੁਸੀਂ ਸਾਡੇ ’ਤੇ (ਅੱਜ) ਹੱਸ ਰਹੇ ਹੋ।

39 - Hud (Hud) - 039

فَسَوۡفَ تَعۡلَمُونَ مَن يَأۡتِيهِ عَذَابٞ يُخۡزِيهِ وَيَحِلُّ عَلَيۡهِ عَذَابٞ مُّقِيمٌ
39਼ ਤੁਹਾਨੂੰ ਬਹੁਤ ਛੇਤੀ ਹੀ ਪਤਾ ਚੱਲ ਜਾਵੇਗਾ ਕਿ ਕਿਸ ਵਿਅਕਤੀ ’ਤੇ ਅਜਿਹਾ ਅਜ਼ਾਬ ਆਵੇਗਾ ਜਿਹੜਾ ਉਹ ਨੂੰ (ਸੰਸਾਰ ਵਿਚ) ਜ਼ਲੀਲ ਕਰ ਦੇਵੇਗਾ ਅਤੇ (ਆਖ਼ਿਰਤ ਵਿਚ) ਸਦਾ ਲਈ ਸਜ਼ਾ ਹੋਵੇਗੀ।

40 - Hud (Hud) - 040

حَتَّىٰٓ إِذَا جَآءَ أَمۡرُنَا وَفَارَ ٱلتَّنُّورُ قُلۡنَا ٱحۡمِلۡ فِيهَا مِن كُلّٖ زَوۡجَيۡنِ ٱثۡنَيۡنِ وَأَهۡلَكَ إِلَّا مَن سَبَقَ عَلَيۡهِ ٱلۡقَوۡلُ وَمَنۡ ءَامَنَۚ وَمَآ ءَامَنَ مَعَهُۥٓ إِلَّا قَلِيلٞ
40਼ ਜਦੋਂ ਸਾਡਾ (ਅਜ਼ਾਬ ਦਾ) ਹੁਕਮ ਆ ਗਿਆ ਤੇ (ਧਰਤੀ ’ਚੋਂ ਪਾਣੀ ਦਾ) ਤੰਦੂਰ ਉੱਬਲਣ ਲੱਗ ਪਿਆ ਫੇਰ ਅਸੀਂ ਨੂਹ ਨੂੰ ਆਖਿਆ ਕਿ ਇਸ ਬੇੜੀ ਵਿਚ ਹਰ ਪ੍ਰਕਾਰ ਦੇ (ਜਾਨਵਰਾਂ ਦੇ) ਜੋੜੇ ਭਾਵ (ਦੋ ਜਾਨਵਰ) ਇਕ ਨਰ ਤੇ ਇਕ ਮਦੀਨ ਸਵਾਰ ਕਰ ਲੈ ਅਤੇ ਆਪਣੇ ਪਰਿਵਾਰ ਨੂੰ, ਛੁੱਟ ਉਸ (ਤੁਹਾਡੀ ਪਤਨੀ ਤੇ ਪੁੱਤਰ) ਤੋਂ, ਜਿਨ੍ਹਾਂ ਬਾਰੇ ਪਹਿਲਾਂ ਗੱਲ ਹੋ ਚੁੱਕੀ ਹੈ, ਸਨੇ ਸਾਰੇ ਈਮਾਨ ਵਾਲਿਆਂ ਨੂੰ ਸਵਾਰ ਕਰ ਲੈ। ਉਸ (ਨੂਹ) ’ਤੇ ਬਹੁਤ ਹੀ ਘੱਟ ਗਿਣਤੀ ਵਿਚ ਈਮਾਨ ਲਿਆਏ ਸੀ।

41 - Hud (Hud) - 041

۞وَقَالَ ٱرۡكَبُواْ فِيهَا بِسۡمِ ٱللَّهِ مَجۡرٜىٰهَا وَمُرۡسَىٰهَآۚ إِنَّ رَبِّي لَغَفُورٞ رَّحِيمٞ
41਼ ਨੂਹ ਨੇ ਕਿਹਾ ਕਿ ਸਾਰੇ (ਈਮਾਨ ਵਾਲੇ) ਇਸ ਬੇੜੀ ਵਿਚ ਸਵਾਰ ਹੋ ਜਾਓ ਇਸ ਦਾ ਚੱਲਣਾ ਤੇ ਠਹਿਰਣਾ ਅੱਲਾਹ ਦੇ ਹੁਕਮ ਨਾਲ ਹੀ ਹੈ। ਹਕੀਕਤ ਵਿਚ ਮੇਰਾ ਪਾਲਣਹਾਰ ਵੱਡਾ ਬਖ਼ਸ਼ਣਹਾਰ ਤੇ ਰਹਿਮ ਫ਼ਰਮਾਉਣ ਵਾਲਾ ਹੈ।

42 - Hud (Hud) - 042

وَهِيَ تَجۡرِي بِهِمۡ فِي مَوۡجٖ كَٱلۡجِبَالِ وَنَادَىٰ نُوحٌ ٱبۡنَهُۥ وَكَانَ فِي مَعۡزِلٖ يَٰبُنَيَّ ٱرۡكَب مَّعَنَا وَلَا تَكُن مَّعَ ٱلۡكَٰفِرِينَ
42਼ ਉਹ (ਬੇੜੀ) ਉਹਨਾਂ (ਈਮਾਨ ਵਾਲਿਆਂ) ਨੂੰ ਪਹਾੜ ਵਾਂਗ (ਉੱਚੀਆਂ-ਉੱਚੀਆਂ) ਛੱਲਾਂ ਵਿਚ ਲਈਂ ਜਾ ਰਾਹੀਂ ਸੀ। ਨੂਹ ਨੇ ਆਪਣੇ ਪੁੱਤਰ ਨੂੰ ਪੁਕਾਰਿਆ ਜਿਹੜਾ ਕਿ ਸਭ ਤੋਂ ਅਲੱਗ ਖਲੱਗ ਸੀ ਕਿ ਹੇ ਪੁੱਤਰ! ਸਾਡੇ ਨਾਲ (ਤੂੰ ਵੀ) ਸਵਾਰ ਹੋ ਜਾ ਕਾਫ਼ਿਰਾਂ ਨਾਲ ਨਾ ਰਹਿ।

43 - Hud (Hud) - 043

قَالَ سَـَٔاوِيٓ إِلَىٰ جَبَلٖ يَعۡصِمُنِي مِنَ ٱلۡمَآءِۚ قَالَ لَا عَاصِمَ ٱلۡيَوۡمَ مِنۡ أَمۡرِ ٱللَّهِ إِلَّا مَن رَّحِمَۚ وَحَالَ بَيۡنَهُمَا ٱلۡمَوۡجُ فَكَانَ مِنَ ٱلۡمُغۡرَقِينَ
43਼ ਉਹ (ਪੁੱਤਰ) ਬੋਲਿਆ, ਮੈਂ ਤਾਂ ਹੁਣੇ ਕਿਸੇ ਪਹਾੜ ਦੀ ਸ਼ਰਨ ਲੈੲ ਲਵਾਗਾਂ ਉਹ ਮੈਨੂੰ ਪਾਣੀ ਤੋਂ ਬਚਾ ਲਵੇਗਾ। ਨੂਹ ਨੇ ਆਖਿਆ ਕਿ ਅੱਜ ਅੱਲਾਹ ਦੇ ਹੁਕਮ (ਅਜ਼ਾਬ) ਤੋਂ ਬਚਾਉਣ ਵਾਲਾ ਕੋਈ ਨਹੀਂ ਕੇਵਲ ਉਹੀਓ ਬਚਣਗੇ ਜਿਨ੍ਹਾਂ ’ਤੇ ਅੱਲਾਹ ਦੀ ਮਿਹਰ ਹੋਵੇਗੀ।1 ਉਸੇ ਸਮੇਂ ਉਹਨਾਂ ਦੋਹਾਂ (ਪਿਓ ਪੁੱਤਰ) ਵਿਚਾਲੇ ਇਕ ਛਲ ਆ ਗਈ ਤਾਂ ਉਹ (ਪੁੱਤਰ ਵੀ) ਡੂਬਣ ਵਾਲਿਆਂ ਵਿਚ ਜਾ ਰਲਿਆ।
1 ਅੱਲਾਹ ਦੇ ਰਸੂਲ ਨੇ ਫ਼ਰਮਾਇਆ ਕਿ ਜਦੋਂ ਵੀ ਕੋਈ ਖ਼ਲੀਫ਼ਾ ਨਿਯੁਕਤ ਕੀਤਾ ਜਾਂਦਾ ਹੈ ਤਾਂ ਉਸ ਦੇ ਦੋ ਸਲਾਹਕਾਰ ਹੁੰਦੇ ਹਨ ਇਕ ਉਸ ਨੂੰ ਨੇਕੀ ਦਾ ਹੁਕਮ ਦਿੰਦਾ ਹੈ ਅਤੇ ਉਸ ਦੇ ਲਈ ਪ੍ਰੇਰਿਤ ਕਰਦਾ ਹੈ ਜਦੋਂ ਕਿ ਦੂਜਾ ਉਸ ਨੂੰ ਬੁਰਾਈ ਦਾ ਹੁਕਮ ਦਿੰਦਾ ਹੈ ਅਤੇ ਉਸੇ ਲਈ ਪ੍ਰੇਰਿਤ ਕਰਦਾ ਹੈ ਪਰ ਗੁਨਾਹਾਂ ਤੋਂ ਉਹੀਓ ਬਚਿਆ ਰਹਿੰਦਾ ਹੈ ਜਿਸ ਨੂੰ ਅੱਲਾਹ ਬਚਾਵੇ। (ਸਹੀ ਬੁਖ਼ਾਰੀ, ਹਦੀਸ: 6611)

44 - Hud (Hud) - 044

وَقِيلَ يَـٰٓأَرۡضُ ٱبۡلَعِي مَآءَكِ وَيَٰسَمَآءُ أَقۡلِعِي وَغِيضَ ٱلۡمَآءُ وَقُضِيَ ٱلۡأَمۡرُ وَٱسۡتَوَتۡ عَلَى ٱلۡجُودِيِّۖ وَقِيلَ بُعۡدٗا لِّلۡقَوۡمِ ٱلظَّـٰلِمِينَ
44਼ ਆਖਿਆ ਕਿ ਹੇ ਧਰਤੀ! ਤੂੰ ਆਪਣੇ ਪਾਣੀ ਨੂੰ ਨਿਗਲ ਜਾ ਅਤੇ ਹੇ ਅਕਾਸ਼! ਤੂੰ ਰੁੱਕ ਸੋ ਉਸੇ ਸਮੇਂ ਧਰਤੀ ਵਿਚ ਪਾਣੀ ਸਮਾ ਗਿਆ ਅਤੇ ਉਹਨਾਂ ਕਾਫ਼ਿਰਾਂ ਦਾ ਨਿਬੇੜਾ ਕਰ ਦਿੱਤਾ ਗਿਆ ਅਤੇ ਬੇੜੀ ਜੋਦੀ (ਨਾਂ ਦੀ ਪਹਾੜੀ) ’ਤੇ ਜਾ ਟਿਕੀ ਅਤੇ ਆਖ ਦਿੱਤਾ ਗਿਆ ਕਿ ਜ਼ਾਲਮ ਕੌਮ ਲਈ (ਰੱਬ ਦੀ ਰਹਿਮਤ ਤੋਂ) ਦੂਰੀ ਹੈ।

45 - Hud (Hud) - 045

وَنَادَىٰ نُوحٞ رَّبَّهُۥ فَقَالَ رَبِّ إِنَّ ٱبۡنِي مِنۡ أَهۡلِي وَإِنَّ وَعۡدَكَ ٱلۡحَقُّ وَأَنتَ أَحۡكَمُ ٱلۡحَٰكِمِينَ
45਼ ਨੂਹ ਨੇ ਆਪਣੇ ਪਾਲਣਹਾਰ ਨੂੰ ਬੇਨਤੀ ਕੀਤੀ ਕਿ ਮੇਰੇ ਰੱਬਾ ਮੇਰਾ ਪੁੱਤਰ ਤਾਂ ਮੇਰੇ ਪਰਿਵਾਰ ਵਿੱਚੋਂ ਹੀ ਹੈ ਅਤੇ ਬੇਸ਼ੱਕ ਤੇਰਾ ਵਾਅਦਾ ਵੀ ਸੱਚਾ ਹੈ ਅਤੇ ਤੂੰ ਸਾਰਿਆਂ ਤੋਂ ਚੰਗੇਰਾ ਫ਼ੈਸਲਾ ਕਰਨ ਵਾਲਾ ਹੈਂ।

46 - Hud (Hud) - 046

قَالَ يَٰنُوحُ إِنَّهُۥ لَيۡسَ مِنۡ أَهۡلِكَۖ إِنَّهُۥ عَمَلٌ غَيۡرُ صَٰلِحٖۖ فَلَا تَسۡـَٔلۡنِ مَا لَيۡسَ لَكَ بِهِۦ عِلۡمٌۖ إِنِّيٓ أَعِظُكَ أَن تَكُونَ مِنَ ٱلۡجَٰهِلِينَ
46਼ ਆਖਿਆ ਕਿ ਹੇ ਨੂਹ! ਉਹ (ਤੇਰਾ ਪੁੱਤਰ) ਤੇਰੇ ਪਰਿਵਾਰ ਵਿੱਚੋਂ ਨਹੀਂ ਹੈ। ਉਸ ਦੀਆਂ ਕਰਤੂਤਾਂ ਤਾਂ ਬਹੁਤ ਹੀ ਭੈੜੀਆਂ ਹਨ। ਤੂੰ ਮੈਥੋਂ ਉਸ ਚੀਜ਼ ਦਾ ਸਵਾਲ ਨਾ ਕਰ ਜਿਸ ਦਾ ਤੁਹਾਨੂੰ ਗਿਆਨ ਨਹੀਂ। ਮੈਂ ਤੈਨੂੰ ਨਸੀਹਤ ਕਰਦਾ ਹਾਂ ਕਿ ਤੂੰ ਜਾਹਲਾਂ ਵਿਚ ਨਾ ਰਲੀਂ।

47 - Hud (Hud) - 047

قَالَ رَبِّ إِنِّيٓ أَعُوذُ بِكَ أَنۡ أَسۡـَٔلَكَ مَا لَيۡسَ لِي بِهِۦ عِلۡمٞۖ وَإِلَّا تَغۡفِرۡ لِي وَتَرۡحَمۡنِيٓ أَكُن مِّنَ ٱلۡخَٰسِرِينَ
47਼ (ਨੂਹ) ਨੇ ਕਿਹਾ ਕਿ ਹੇ ਮੇਰੇ ਪਾਲਣਹਾਰ! ਮੈਂ ਤੇਰੀ ਸ਼ਰਨ ਵਿਚ ਆਉਣਾ ਹਾਂ ਇਸ ਗੱਲ ਤੋਂ ਕਿ ਮੈਂ ਤੁਹਾਥੋਂ ਉਹ ਚੀਜ਼ ਮੰਗਾ ਜਿਸ ਦਾ ਮੈਨੂੰ ਉੱਕਾ ਹੀ ਗਿਆਨ ਨਹੀਂ। ਜੇ ਤੂੰ ਮੈਨੂੰ ਨਹੀਂ ਬਖ਼ਸ਼ੇਗਾ ਅਤੇ ਮੇਰੇ ’ਤੇ ਮਿਹਰਾਂ ਨਹੀਂ ਕਰੇਗਾ ਤਾਂ ਮੈਂ ਘਾਟੇ ਵਿਚ ਰਹਿਣ ਵਾਲਿਆਂ ਵਿਚ ਹੋ ਜਾਵਾਂਗਾ।

48 - Hud (Hud) - 048

قِيلَ يَٰنُوحُ ٱهۡبِطۡ بِسَلَٰمٖ مِّنَّا وَبَرَكَٰتٍ عَلَيۡكَ وَعَلَىٰٓ أُمَمٖ مِّمَّن مَّعَكَۚ وَأُمَمٞ سَنُمَتِّعُهُمۡ ثُمَّ يَمَسُّهُم مِّنَّا عَذَابٌ أَلِيمٞ
48਼ (ਜਦੋਂ ਤੂਫਾਨ ਦਾ ਜ਼ੋਰ ਜਾਂਦਾ ਰਿਹਾ ਫੇਰ) ਆਖਿਆ ਗਿਆ ਕਿ ਹੇ ਨੂਹ! ਤੂੰ ਸਾਡੇ ਵੱਲੋਂ ਉਹਨਾਂ ਬਰਕਤਾਂ ਤੇ ਸਲਾਮਤੀ ਨਾਲ (ਬੇੜੀ ਵਿੱਚੋਂ) ਉੱਤਰ ਜਾ ਜਿਹੜੀਆਂ (ਬਰਕਤਾਂ) ਤੇਰੇ ’ਤੇ ਅਤੇ ਤੇਰੇ ਨਾਲ ਦੀਆਂ ਜਮਾਅਤਾਂ ਉੱਤੇ ਨਾਜ਼ਿਲ ਕੀਤੀਆਂ ਗਈਆਂ ਹਨ। ਹੋਰ ਵੀ ਕੁੱਝ ਜਮਾਅਤਾਂ (ਉੱਮਤਾਂ) ਹੋਣਗੀਆਂ ਜਿਨ੍ਹਾਂ ਨੂੰ ਅਸੀਂ ਸੰਸਾਰ ਵਿਚ ਜ਼ਰੂਰ ਹੀ ਲਾਭ ਪਚਾਵਾਂਗੇ ਪਰ ਫੇਰ ਉਹਨਾਂ ਨੂੰ ਸਾਡੇ ਵੱਲੋਂ ਬੜਾ ਹੀ ਕਰੜਾ ਅਜ਼ਾਬ ਆਵੇਗਾ।

49 - Hud (Hud) - 049

تِلۡكَ مِنۡ أَنۢبَآءِ ٱلۡغَيۡبِ نُوحِيهَآ إِلَيۡكَۖ مَا كُنتَ تَعۡلَمُهَآ أَنتَ وَلَا قَوۡمُكَ مِن قَبۡلِ هَٰذَاۖ فَٱصۡبِرۡۖ إِنَّ ٱلۡعَٰقِبَةَ لِلۡمُتَّقِينَ
49਼ (ਹੇ ਨਬੀ!) ਇਹ ਸਾਰੀਆਂ ਗ਼ੈਬ (ਪਰੋਖ) ਦੀਆਂ ਖ਼ਬਰਾਂ ਹਨ ਜਿਹੜੀਆਂ ਅਸੀਂ ਤੁਹਾਡੇ ਵੱਲ ਵਹੀ ਕਰਦੇ ਹਾਂ। ਇਹਨਾਂ ਖ਼ਬਰਾਂ ਨੂੰ ਇਸ ਤੋਂ ਪਹਿਲਾਂ ਨਾ ਹੀ ਤੁਸੀਂ ਜਾਣਦੇ ਸੀ ਅਤੇ ਨਾ ਹੀ ਤੁਹਾਡੀ ਕੌਮ (ਮੱਕੇ ਵਾਲੇ) ਜਾਣਦੇ ਸੀ। ਸੋ ਤੁਸੀਂ (ਇਹਨਾਂ ਦੇ ਇਨਕਾਰ ਕਰਨ ’ਤੇ) ਧੀਰਜ ਤੋਂ ਕੰਮ ਲਵੋ। ਅੰਤ ਭਲਾ ਉਹਨਾਂ ਲੋਕਾਂ ਦਾ ਹੀ ਹੈ ਜਿਹੜੇ ਪਰਹੇਜ਼ਗਾਰ ਹਨ।1
1 ਵੇਖੋ ਸੂਰਤ ਅਲ-ਬਕਰਹ, ਹਾਸ਼ੀਆ ਆਇਤ 2/2

50 - Hud (Hud) - 050

وَإِلَىٰ عَادٍ أَخَاهُمۡ هُودٗاۚ قَالَ يَٰقَوۡمِ ٱعۡبُدُواْ ٱللَّهَ مَا لَكُم مِّنۡ إِلَٰهٍ غَيۡرُهُۥٓۖ إِنۡ أَنتُمۡ إِلَّا مُفۡتَرُونَ
50਼ ਅਸੀਂ ਆਦ ਕੌਮ ਵੱਲ ਉਹਨਾਂ ਦੇ ਭਰਾ ਹੂਦ ਨੂੰ ਭੇਜਿਆ। ਉਸ (ਹੂਦ) ਨੇ ਕਿਹਾ ਕਿ ਹੇ ਮੇਰੀ ਕੌਮ! ਤੁਸੀਂ ਅੱਲਾਹ ਹੀ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ, ਤੁਸੀਂ ਤਾਂ ਨਿਰਾ ਝੂਠ ਘੜ੍ਹਣ ਵਾਲੇ ਹੋ।

51 - Hud (Hud) - 051

يَٰقَوۡمِ لَآ أَسۡـَٔلُكُمۡ عَلَيۡهِ أَجۡرًاۖ إِنۡ أَجۡرِيَ إِلَّا عَلَى ٱلَّذِي فَطَرَنِيٓۚ أَفَلَا تَعۡقِلُونَ
51਼ ਹੇ ਮੇਰੀ ਕੌਮ! ਮੈਂ ਤੁਹਾਥੋਂ ਇਸ (ਸਿੱਖਿਆ ਦੇਣ) ਦਾ ਕੋਈ ਬਦਲਾ ਨਹੀਂ ਮੰਗਦਾ ਮੇਰਾ ਬਦਲਾ ਤਾਂ ਉਸ ਦੇ ਜ਼ਿੰਮੇ ਹੈ ਜਿਸ ਨੇ ਮੈਨੂੰ ਪੈੇਦਾ ਕੀਤਾ ਹੈ। ਕੀ ਤੁਸੀਂ ਫੇਰ ਵੀ ਅਕਲ ਤੋਂ ਕੰਮ ਨਹੀਂ ਲੈਂਦੇ ?

52 - Hud (Hud) - 052

وَيَٰقَوۡمِ ٱسۡتَغۡفِرُواْ رَبَّكُمۡ ثُمَّ تُوبُوٓاْ إِلَيۡهِ يُرۡسِلِ ٱلسَّمَآءَ عَلَيۡكُم مِّدۡرَارٗا وَيَزِدۡكُمۡ قُوَّةً إِلَىٰ قُوَّتِكُمۡ وَلَا تَتَوَلَّوۡاْ مُجۡرِمِينَ
52਼ (ਅਤੇ ਕਿਹਾ ਕਿ) ਹੇ ਮੇਰੀ ਕੌਮ! ਤੁਸੀਂ ਆਪਣੇ ਰੱਬ (ਪਾਲਣਹਾਰ) ਤੋਂ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸ ਦੇ ਹਜ਼ੂਰ ਤੌਬਾ ਕਰੋ ਉਹ (ਅੱਲਾਹ) ਤੁਹਾਡੇ ਲਈ ਅਕਾਸ਼ ਤੋਂ (ਰਹਿਮਤਾਂ ਭਰੇ) ਬੱਦਲ ਭੇਜੇਗਾ ਅਤੇ ਤੁਹਾਡੀ ਵਰਤਮਾਨ ਸ਼ਕਤੀ ਵਿਚ ਹੋਰ ਵਧੇਰੇ ਵਾਧਾ ਕਰੇਗਾ। ਸੋ ਤੁਸੀਂ ਅਪਰਾਧੀ ਬਣ ਕੇ (ਹੱਕ ਤੋਂ) ਮੂੰਹ ਨਾ ਮੋੜੋ।

53 - Hud (Hud) - 053

قَالُواْ يَٰهُودُ مَا جِئۡتَنَا بِبَيِّنَةٖ وَمَا نَحۡنُ بِتَارِكِيٓ ءَالِهَتِنَا عَن قَوۡلِكَ وَمَا نَحۡنُ لَكَ بِمُؤۡمِنِينَ
53਼ ਕੌਮ ਨੇ ਜਵਾਬ ਵਿਚ ਕਿਹਾ ਕਿ ਹੇ ਹੂਦ! ਤੂੰ ਸਾਡੇ ਕੋਲ (ਆਪਣੇ ਨਬੀ ਹੋਣ ਦੀ) ਕੋਈ ਦਲੀਲ ਤਾਂ ਲਿਆਇਆ ਨਹੀਂ, ਅਸੀਂ ਕੇਵਲ ਤੇਰੇ ਆਖਣ ’ਤੇ ਆਪਣੇ ਇਸ਼ਟਾਂ ਨੂੰ ਨਹੀਂ ਛੱਡਣ ਵਾਲੇ ਅਤੇ ਨਾ ਹੀ ਅਸੀਂ ਤੇਰੇ ਉੱਤੇ ਈਮਾਨ ਲਿਆਉਣ ਵਾਲੇ ਹਾਂ।

54 - Hud (Hud) - 054

إِن نَّقُولُ إِلَّا ٱعۡتَرَىٰكَ بَعۡضُ ءَالِهَتِنَا بِسُوٓءٖۗ قَالَ إِنِّيٓ أُشۡهِدُ ٱللَّهَ وَٱشۡهَدُوٓاْ أَنِّي بَرِيٓءٞ مِّمَّا تُشۡرِكُونَ
54਼ ਸਗੋਂ ਅਸੀਂ ਤਾਂ ਇਹੋ ਸਮਝਦੇ ਹਾਂ ਕਿ ਸਾਡੇ ਕਿਸੇ ਇਸ਼ਟ ਨੇ ਤੇਰੀ ਅਕਲ ਮਾਰ ਛੱਡੀ ਹੈ। ਹੂਦ ਨੇ ਆਖਿਆ ਕਿ ਮੈਂ ਤਾਂ ਅੱਲਾਹ ਨੂੰ ਗਵਾਹ ਬਣਾਉਂਦਾ ਹਾਂ ਅਤੇ ਤੁਸੀਂ ਵੀ ਗਵਾਹ ਰਹੋ ਕਿ ਮੈਂ ਤਾਂ ਛੁੱਟ ਅੱਲਾਹ ਤੋਂ ਇਹਨਾਂ ਸਭ (ਇਸ਼ਟਾਂ) ਤੋਂ ਅਬਾਜ਼ਾਰ ਹਾਂ ਜਿਨ੍ਹਾਂ ਨੂੰ ਤੁਸੀਂ ਰੱਬ ਦਾ ਸਾਂਝੀ ਬਣਾਉਂਦੇ ਹੋ।

55 - Hud (Hud) - 055

مِن دُونِهِۦۖ فَكِيدُونِي جَمِيعٗا ثُمَّ لَا تُنظِرُونِ
55਼ ਛੁੱਟ ਅੱਲਾਹ ਤੋਂ ਤੁਸੀਂ ਸਾਰੇ ਰਲ ਮਿਲ ਕੇ ਮੈਨੂੰ ਹਾਣ ਪਹੁੰਚਉਣ ਦੀਆਂ ਯੋਜਨਾਵਾਂ ਬਣਾ ਲਓ, ਫੇਰ ਮੈਨੂੰ ਉੱਕਾ ਹੀ ਮੋਹਲਤ ਨਾ ਦਈਓ।

56 - Hud (Hud) - 056

إِنِّي تَوَكَّلۡتُ عَلَى ٱللَّهِ رَبِّي وَرَبِّكُمۚ مَّا مِن دَآبَّةٍ إِلَّا هُوَ ءَاخِذُۢ بِنَاصِيَتِهَآۚ إِنَّ رَبِّي عَلَىٰ صِرَٰطٖ مُّسۡتَقِيمٖ
56਼ ਬੇਸ਼ੱਕ! ਮੇਰਾ ਭਰੋਸਾ ਤਾਂ ਅੱਲਾਹ ’ਤੇ ਹੀ ਹੈ ਜਿਹੜਾ ਮੇਰਾ ਵੀ ਤੇ ਤੁਹਾਡਾ ਸਭ ਦਾ ਪਾਲਣਹਾਰ ਹੈ। (ਧਰਤੀ ਉੱਤੇ) ਚੱਲਣ ਵਾਲਾ ਕੋਈ ਵੀ (ਪ੍ਰਾਣੀ) ਅਜਿਹਾ ਨਹੀਂ ਜਿਸ ਨੂੰ ਉਸ ਨੇ ਬੋਦੀ ਤੋਂ ਨਾ ਫੜ ਰੱਖਿਆ ਹੋਵੇ। ਨਿਰਸੰਦੇਹ, ਮੇਰਾ ਪਾਲਣਹਾਰ ਸਿੱਧੀ ਰਾਹ ’ਤੇ ਹੈ।

57 - Hud (Hud) - 057

فَإِن تَوَلَّوۡاْ فَقَدۡ أَبۡلَغۡتُكُم مَّآ أُرۡسِلۡتُ بِهِۦٓ إِلَيۡكُمۡۚ وَيَسۡتَخۡلِفُ رَبِّي قَوۡمًا غَيۡرَكُمۡ وَلَا تَضُرُّونَهُۥ شَيۡـًٔاۚ إِنَّ رَبِّي عَلَىٰ كُلِّ شَيۡءٍ حَفِيظٞ
57਼ ਹਾਂ ਜੇ ਤੁਸੀਂ (ਹੱਕ ਤੋਂ) ਮੂੰਹ ਮੋੜੋਗੇ ਤਾਂ ਮੈਂ ਤੁਹਾਨੂੰ ਉਹ ਸੁਨੇਹਾਂ ਦੇ ਚੁੱਕਿਆ ਹਾਂ ਜਿਹੜਾ ਤੁਹਾਡੇ ਵੱਲ ਦੇ ਕੇ ਮੈਨੂੰ ਭੇਜਿਆ ਗਿਆ ਸੀ। ਮੇਰਾ ਰੱਬ ਇਕ ਹੋਰ ਕੌਮ ਨੂੰ ਤੁਹਾਡਾ ਜਾਨਸ਼ੀਨ ਬਣਾ ਦੇਵੇਗਾ ਅਤੇ ਤੁਸੀਂ ਉਸ (ਰੱਬ) ਦਾ ਕੁੱਝ ਵੀ ਵਿਗਾੜ ਨਹੀਂ ਸਕੋਗੇ। ਵਾਸਤਵ ਵਿਚ ਮੇਰਾ ਰੱਬ ਹੀ ਹਰ ਚੀਜ਼ ਦੀ ਨਿਗਰਾਨੀ ਕਰਦਾ ਹੈ।

58 - Hud (Hud) - 058

وَلَمَّا جَآءَ أَمۡرُنَا نَجَّيۡنَا هُودٗا وَٱلَّذِينَ ءَامَنُواْ مَعَهُۥ بِرَحۡمَةٖ مِّنَّا وَنَجَّيۡنَٰهُم مِّنۡ عَذَابٍ غَلِيظٖ
58਼ ਜਦੋਂ ਸਾਡਾ ਅਜ਼ਾਬ ਆ ਗਿਆ ਤਾਂ ਅਸਾਂ ਹੂਦ ਤੇ ਉਸ ਦੇ ਈਮਾਨ ਵਾਲੇ (ਆਗਿਆਕਾਰੀ) ਸਾਥੀਆਂ ਨੂੰ ਆਪਣੀ ਖ਼ਾਸ ਮਿਹਰਾਂ ਸਦਕੇ (ਕੁਰਾਹੇ ਪੈਣ ਤੋਂ) ਬਚਾ ਲਿਆ ਅਤੇ ਅਸੀਂ ਉਹਨਾਂ ਸਭ ਨੂੰ ਕਰੜੇ ਅਜ਼ਾਬ ਤੋਂ ਬਚਾ ਲਿਆ।

59 - Hud (Hud) - 059

وَتِلۡكَ عَادٞۖ جَحَدُواْ بِـَٔايَٰتِ رَبِّهِمۡ وَعَصَوۡاْ رُسُلَهُۥ وَٱتَّبَعُوٓاْ أَمۡرَ كُلِّ جَبَّارٍ عَنِيدٖ
59਼ ਅਤੇ ਵੇਖੋ ਇਹ ਕੌਮੇ-ਆਦ ਸੀ, ਜਿਸ ਨੇ ਆਪਣੇ ਰੱਬ ਦੀਆਂ ਆਇਤਾਂ (ਹੁਕਮਾਂ) ਦਾ ਇਨਕਾਰ ਅਤੇ ਅੱਲਾਹ ਦੇ ਰਸੂਲਾਂ ਦੀ ਨਾ-ਫ਼ਰਮਾਨੀ ਕੀਤੀ ਸੀ ਅਤੇ ਹਰੇਕ ਸਰਕਸ਼ (ਰੱਬ ਦੇ ਬਾਗ਼ੀ) ਤੇ (ਸੱਚਾਈ ਨਾਲ) ਵੈਰ ਰੱਖਣ ਵਾਲੇ ਦਾ ਕਹਿਣਾ ਮੰਨਿਆਂ।

60 - Hud (Hud) - 060

وَأُتۡبِعُواْ فِي هَٰذِهِ ٱلدُّنۡيَا لَعۡنَةٗ وَيَوۡمَ ٱلۡقِيَٰمَةِۗ أَلَآ إِنَّ عَادٗا كَفَرُواْ رَبَّهُمۡۗ أَلَا بُعۡدٗا لِّعَادٖ قَوۡمِ هُودٖ
60਼ ਉਹਨਾਂ ਦੇ ਪਿੱਛੇ ਇਸ ਸੰਸਾਰ ਦੀ ਵੀ ਅਤੇ ਕਿਆਮਤ ਦਿਹਾੜੇ ਦੀ ਵੀ ਲਾਅਨਤ ਲੱਗੀ ਰਹੇਗੀ। ਵੇਖੋ ਆਦ ਦੀ ਕੌਮ ਨੇ ਆਪਣੇ ਰੱਬ ਦਾ ਇਨਕਾਰ ਕੀਤਾ। ਸੁਣੋਂ! ਹੂਦ ਦੀ ਕੌਮ ਆਦ ਉੱਤੇ ਲਾਅਨਤ ਹੈ।

61 - Hud (Hud) - 061

۞وَإِلَىٰ ثَمُودَ أَخَاهُمۡ صَٰلِحٗاۚ قَالَ يَٰقَوۡمِ ٱعۡبُدُواْ ٱللَّهَ مَا لَكُم مِّنۡ إِلَٰهٍ غَيۡرُهُۥۖ هُوَ أَنشَأَكُم مِّنَ ٱلۡأَرۡضِ وَٱسۡتَعۡمَرَكُمۡ فِيهَا فَٱسۡتَغۡفِرُوهُ ثُمَّ تُوبُوٓاْ إِلَيۡهِۚ إِنَّ رَبِّي قَرِيبٞ مُّجِيبٞ
61਼ ਅਸੀਂ ਸਮੂਦ (ਦੀ ਕੌਮ) ਵੱਲ ਉਹਨਾਂ ਦੇ ਭਰਾ ਸਾਲੇਹ ਨੂੰ (ਨਬੀ ਬਣਾਕੇ) ਭੇਜਿਆ ਉਹਨਾਂ ਨੇ ਆਪਣੀ ਕੌਮ ਨੂੰ ਆਖਿਆ ਕਿ ਤੁਸੀਂ ਸਾਰੇ ਅੱਲਾਹ ਦੀ ਇਬਾਦਤ ਕਰੋ, ਉਸ ਤੋਂ ਛੁੱਟ ਤੁਹਾਡਾ ਹੋਰ ਕੋਈ ਇਸ਼ਟ ਨਹੀਂ। ਉਸੇ ਨੇ ਤੁਹਾਨੂੰ ਧਰਤੀ (ਮਿੱਟੀ) ਤੋਂ ਪੈਦਾ ਕੀਤਾ ਅਤੇ ਉਸੇ ਨੇ ਇਸ ਧਰਤੀ ਉੱਤੇ ਤੁਹਾਨੂੰ ਵਸਾਇਆ ਹੈ। ਉਸੇ ਤੋਂ ਹੀ ਆਪਣੇ ਗੁਨਾਹਾਂ ਦੀ ਮੁਆਫ਼ੀ ਮੰਗੋ ਅਤੇ ਉਸੇ ਵੱਲ ਪਰਤ ਆਓ ! ਬੇਸ਼ੱਕ ਮੇਰਾ ਰੱਬ ਤੁਹਾਡੇ ਨੇੜੇ ਹੀ ਹੈ ਤੇ ਦੁਆਵਾਂ ਨੂੰ ਕਬੂਲਣ ਵਾਲਾ ਹੈ।

62 - Hud (Hud) - 062

قَالُواْ يَٰصَٰلِحُ قَدۡ كُنتَ فِينَا مَرۡجُوّٗا قَبۡلَ هَٰذَآۖ أَتَنۡهَىٰنَآ أَن نَّعۡبُدَ مَا يَعۡبُدُ ءَابَآؤُنَا وَإِنَّنَا لَفِي شَكّٖ مِّمَّا تَدۡعُونَآ إِلَيۡهِ مُرِيبٖ
62਼ ਉਹਨਾਂ (ਕੌਮੇ-ਸਮੂਦ) ਨੇ ਆਖਿਆ ਕਿ ਹੇ ਸਾਲੇਹ! ਇਸ ਤੋਂ ਪਹਿਲਾਂ ਤੂੰ ਸਾਡੀਆਂ ਆਸਾਂ ਦਾ ਕੇਂਦਰ ਸੀ, ਕੀ ਤੂੰ ਸਾਨੂੰ ਉਹਨਾਂ ਇਸ਼ਟਾਂ ਦੀ ਇਬਾਦਤ ਤੋਂ ਰੋਕਦਾ ਹੈ ਜਿਨ੍ਹਾਂ ਦੀ ਇਬਾਦਤ ਸਾਡੇ ਪਿਓ ਦਾਦੇ ਕਰਦੇ ਸਨ। ਜਿਸ ਚੀਜ਼ (ਇਕ ਰੱਬ) ਵੱਲ ਤੂੰ ਸਾਨੂੰ ਬੁਲਾ ਰਿਹਾ ਹੈ ਸਾਨੂੰ ਤਾਂ ਉਸ ਦੇ ਪ੍ਰਤੀ ਸ਼ੰਕਾ ਹੈ ਜੋ ਸਾਡੀ ਦੁਬਿਧਾ ਦਾ ਕਾਰਨ ਹੈ।

63 - Hud (Hud) - 063

قَالَ يَٰقَوۡمِ أَرَءَيۡتُمۡ إِن كُنتُ عَلَىٰ بَيِّنَةٖ مِّن رَّبِّي وَءَاتَىٰنِي مِنۡهُ رَحۡمَةٗ فَمَن يَنصُرُنِي مِنَ ٱللَّهِ إِنۡ عَصَيۡتُهُۥۖ فَمَا تَزِيدُونَنِي غَيۡرَ تَخۡسِيرٖ
63਼ ਉਸ (ਸਾਲੇਹ) ਨੇ ਕਿਹਾ ਕਿ ਹੇ ਮੇਰੀ ਕੌਮ ਵਾਲਿਓ! ਰਤਾ ਦੱਸੋ ਤਾਂ ਸਹੀ ਜੇ ਮੈਂ ਆਪਣੇ ਰੱਬ ਵੱਲ ਕਿਸੇ (ਠੋਸ) ਦਲੀਲ ’ਤੇ ਹੋਵਾਂ ਅਤੇ ਉਸ ਨੇ ਮੈਨੂੰ (ਵਿਸ਼ੇਸ਼) ਮਿਹਰ (ਭਾਵ ਨਬੁੱਵਤ) ਬਖ਼ਸ਼ੀ ਹੋਵੇ ਫੇਰ ਜੇ ਮੈਂ ਉਸ ਦੀ ਨਾ-ਫ਼ਰਮਾਨੀ ਕਰਾਂ ਤਾਂ ਅੱਲਾਹ ਦੇ ਅਜ਼ਾਬ ਤੋਂ ਮੈਨੂੰ ਕੌਣ ਬਚਾਵੇਗਾ? ਤੁਸੀਂ ਤਾਂ ਮੇਰੇ ਨੁਕਸਾਨ ਵਿਚ ਵਾਧਾ ਕਰ ਰਹੇ ਹੋ।

64 - Hud (Hud) - 064

وَيَٰقَوۡمِ هَٰذِهِۦ نَاقَةُ ٱللَّهِ لَكُمۡ ءَايَةٗۖ فَذَرُوهَا تَأۡكُلۡ فِيٓ أَرۡضِ ٱللَّهِۖ وَلَا تَمَسُّوهَا بِسُوٓءٖ فَيَأۡخُذَكُمۡ عَذَابٞ قَرِيبٞ
64਼ (ਸਾਲੇਹ ਨੇ ਕਿਹਾ ਕਿ) ਹੇ ਮੇਰੀ ਕੌਮ! ਇਹ ਵੇਖੋ ਇਹ ਊਠਣੀ ਤੁਹਾਡੇ ਲਈ ਅੱਲਾਹ ਦੀ ਨਿਸ਼ਾਨੀ (ਵਜੋਂ) ਹੈ। ਸੋ ਤੁਸੀਂ ਇਸ ਨੂੰ ਰੱਬ ਦੀ ਧਰਤੀ ’ਤੇ ਚਰਣ-ਚੁਗਣ ਲਈ ਛੱਡ ਦਿਓ, ਤੁਸੀਂ ਇਸ ਨਾਲ ਬੁਰੇ ਇਰਾਦੇ ਨਾਲ ਰਤਾ ਵੀ ਛੇੜ ਛਾੜ ਨਾ ਕਰੀਓ, ਨਹੀਂ ਤਾਂ ਤੁਹਾਨੂੰ ਛੇਤੀ ਹੀ ਅਜ਼ਾਬ ਆ ਨੱਪੇਗਾ।

65 - Hud (Hud) - 065

فَعَقَرُوهَا فَقَالَ تَمَتَّعُواْ فِي دَارِكُمۡ ثَلَٰثَةَ أَيَّامٖۖ ذَٰلِكَ وَعۡدٌ غَيۡرُ مَكۡذُوبٖ
65਼ ਪਰ ਉਹਨਾਂ ਨੇ ਉਹਦੀਆਂ ਟੰਗਾਂ ਵੱਡ ਸੁੱਟੀਆਂ। ਇਸ ’ਤੇ ਸਾਲੇਹ ਨੇ ਚਿਤਾਵਣੀ ਦਿੱਤੀ ਕਿ ਚੰਗਾ ਹੁਣ ਤੁਸੀਂ ਆਪਣੇ ਆਪਣੇ ਘਰਾਂ ਵਿਚ ਤਿੰਨ ਤਿੰਨ ਦਿਨ ਹੋਰ ਰਸ ਵਸ ਲਓ। (ਤੁਹਾਡੇ ’ਤੇ ਅਜ਼ਾਬ ਆਉਣ ਵਾਲਾ ਹੈ) ਇਹ ਅਜਿਹਾ ਵਾਅਦਾ ਹੈ ਜਿਹੜਾ ਝੂਠਾ ਸਿੱਧ ਨਹੀਂ ਹੋਵੇਗਾ।

66 - Hud (Hud) - 066

Scroll to Top