“ਬੇਸ਼ੱਕ ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ
Choose an available translation of this Hadeeth
Hadeeth text
ਅਬਦੁੱਲਾਹ ਇਬਨ ਅੱਬਾਸ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਰਸੂਲੁੱਲਾਹ ﷺ ਨੇ ਆਪਣੇ ਬਰਕਤਾਂ ਵਾਲੇ ਤੇ ਮਹਾਨ ਰੱਬ ਤੋਂ ਰਿਵਾਇਤ ਕਰਦੇ ਹੋਏ ਫਰਮਾਇਆ: “ਬੇਸ਼ੱਕ ਅੱਲਾਹ ਤਆਲਾ ਨੇ ਨੇਕੀਆਂ ਅਤੇ ਬੁਰਾਈਆਂ (ਦੇ ਅਮਲ) ਲਿਖ ਦਿੱਤੀਆਂ ਹਨ। ਫੇਰ ਉਸਦੀ ਸਾਫ-ਸਾਫ ਵਿਆਖਿਆ ਕਰਦੇ ਹੋਏ ਫਰਮਾਇਆ: ਜਿਸ ਕਿਸੇ ਨੇ ਨੇਕੀ ਕਰਨ ਦਾ ਇਰਾਦਾ ਕੀਤਾ ਪਰ ਉਸਨੂੰ ਕਰ ਨਾ ਸਕਿਆ, ਤਾਂ ਅੱਲਾਹ ਤਆਲਾ ਉਸ ਨੂੰ ਆਪਣੇ ਕੋਲ ਇੱਕ ਪੂਰੀ ਨੇਕੀ ਲਿਖ ਲੈਂਦਾ ਹੈ ਅਤੇ ਜੇਕਰ ਉਸ ਨੇ ਇਸ ਦਾ ਇਰਾਦਾ ਕੀਤਾ ਅਤੇ ਫੇਰ ਉਸ ਕੰਮ ਨੂੰ ਪੂਰਾ ਵੀ ਕੀਤਾ, ਤਾਂ ਅੱਲਾਹ ਤਆਲਾ ਆਪਣੇ ਕੋਲ ਦਸ ਗੁਣਾ ਤੋਂ ਲੈ ਕੇ ਸੱਤ ਸੌ (700) ਗੁਣਾ ਤੱਕ, ਸਗੋਂ ਉਸ ਤੋਂ ਵੀ ਕਈ ਗੁਣਾ ਵੱਧ ਨੇਕੀਆਂ ਲਿਖ ਦਿੰਦਾ ਹੈ। ਅਤੇ ਜੇਕਰ ਕਿਸੇ ਨੇ ਬੁਰੇ ਕੰਮ ਕਰਨ ਦਾ ਇਰਾਦਾ ਕੀਤਾ ਪਰ ਉਸ ਨੂੰ ਨਹੀਂ ਕੀਤਾ, ਤਾਂ ਅੱਲਾਹ ਤਆਲਾ ਉਸ ਨੂੰ ਆਪਣੇ ਕੋਲ ਇੱਕ ਪੂਰੀ ਨੇਕੀ ਲਿਖ ਦਿੰਦਾ ਹੈ ਅਤੇ ਜੇਕਰ ਇਰਾਦਾ ਕੀਤਾ ਤੇ ਫੇਰ ਉਸ ਕੰਮ ਨੂੰ ਪੂਰਾ ਵੀ ਕਰ ਦਿੱਤਾ, ਤਾਂ ਅੱਲਾਹ ਤਆਲਾ ਉਸ ਨੂੰ ਸਿਰਫ ਇੱਕ ਗੁਨਾਹ (ਬੁਰਾਈ) ਲਿਖਦਾ ਹੈ।"
Explanation
ਜਿਸ ਕਿਸੇ ਨੇ ਕੋਈ ਨੇਕੀ ਕਰਨ ਦਾ ਪੱਕਾ ਇਰਾਦਾ ਕੀਤਾ ਤੇ ਕਿਸੇ ਕਾਰਨ ਨਾ ਕਰ ਸਕਿਆ, ਤਾਂ ਵੀ ਉਸ ਲਈ ਇੱਕ ਪੂਰੀ ਨੇਕੀ ਲਿਖ ਦਿੱਤੀ ਜਾਂਦੀ ਹੈ। ਜੇਕਰ ਉਹ ਉਸ ਨੇਕੀ ਨੂੰ ਕਰ ਲਵੇ, ਤਾਂ ਉਸ ਲਈ ਦਸ ਗੁਣਾ ਤੋਂ ਲੈ ਕੇ ਸੱਤ ਸੌ ਗੁਣਾ, ਸਗੋਂ ਉਸ ਤੋਂ ਵੀ ਵੱਧ ਨੇਕੀਆਂ ਲਿਖ ਦਿੱਤੀਆਂ ਜਾਂਦੀਆਂ ਹਨ। ਅਸਲ ਵਿੱਚ ਨੇਕੀਆਂ ਦਾ ਇਹ ਵਾਧਾ ਉਸ ਦੇ ਦਿਲ ਵਿੱਚ ਮੌਜੂਦ ਇਖਲਾਸ (ਸੱਚੀ ਨਿਸ਼ਠਾ), ਅਤੇ ਉਸ ਕੰਮ ਤੋਂ ਦੂਜਿਆਂ ਨੂੰ ਹੋਣ ਵਾਲੇ ਲਾਭ ਦੇ ਅਧਾਰ 'ਤੇ ਹੁੰਦਾ ਹੈ।
ਇਸਦੇ ਉਲਟ ਜਿਸ ਕਿਸੇ ਨੇ ਬੁਰਾਈ ਕਰਨ ਦਾ ਪੱਕਾ ਇਰਾਦਾ ਕੀਤਾ ਲੇਕਿਨ ਉਸ ਬੁਰਾਈ ਨੂੰ ਅੱਲਾਹ ਲਈ ਛੱਡ ਦਿੱਤਾ, ਤਾਂ ਉਸ ਲਈ ਇੱਕ ਪੂਰੀ ਨੇਕੀ ਲਿਖੀ ਜਾਂਦੀ ਹੈ। ਪਰ ਜੇਕਰ ਉਸਨੇ ਬੁਰਾਈ ਵਿੱਚ ਦਿਲਚਸਪੀ (ਉਤਸੁਕਤਾ) ਨਾ ਹੋਣ ਕਾਰਨ ਜਾਂ ਕਿਸੇ ਹੋਰ ਕੰਮ ਵਿੱਚ ਵਿਅਸਤ ਹੋਣ ਕਾਰਨ ਉਸ ਬੁਰਾਈ ਨੂੰ ਛੱਡਿਆ ਅਤੇ ਉਸ ਬੁਰਾਈ ਦੇ ਸਾਧਨਾ ਨੂੰ ਵੀ ਹੱਥ ਨਾ ਲਗਾਇਆ, ਤਾਂ ਉਸ ਲਈ ਕੁਝ ਵੀ ਨਹੀਂ ਲਿਖਿਆ ਜਾਂਦਾ। ਜੇਕਰ ਉਸ ਵਿੱਚ ਬੁਰਾਈ ਕਰਨ ਦੀ ਤਾਕਤ (ਸਮਰੱਥਾ) ਨਾ ਹੋਣ ਕਾਰਨ ਉਸ ਨੂੰ ਛੱਡਿਆ, ਤਾਂ ਉਸ ਦੀ ਨੀਅਤ ਨੂੰ ਉਸਦੇ ਵਿਰੁੱਧ ਲਿਖਿਆ ਜਾਂਦਾ ਹੈ। ਅਤੇ ਜੇ ਕਿਤੇ ਉਹ ਬੁਰਾਈ ਕਰ ਲੈਂਦਾ ਹੈ, ਤਾਂ ਉਸ ਲਈ ਕੇਵਲ ਇੱਕ ਹੀ ਬੁਰਾਈ ਲਿਖੀ ਜਾਂਦੀ ਹੈ।
Benefits
ਇਨਸਾਨ ਵੱਲੋਂ ਕੀਤੇ ਜਾਣ ਵਾਲੇ ਅਮਲਾਂ ਵਿੱਚ ਨੀਅਤ ਦੀ ਮਹੱਤਤਾ ਅਤੇ ਉਸ ਦਾ ਪ੍ਰਭਾਵ।
ਅੱਲਾਹ ਤਆਲਾ ਦੀ ਵੱਡੀ ਕਿਰਪਾ, ਰਹਿਮ ਅਤੇ ਇਹਸਾਨ ਹੈ ਕਿ ਉਹ ਉਸ ਵਿਅਕਤੀ ਲਈ, ਜਿਸਨੇ ਨੇਕੀ ਕਰਨ ਦਾ ਇਰਾਦਾ ਕੀਤਾ ਅਤੇ ਉਸਨੂੰ ਪੂਰਾ ਨਾ ਕੀਤਾ, ਇੱਕ ਪੂਰੀ ਨੇਕੀ ਲਿਖ ਦਿੰਦਾ ਹੈ।
Attribution
Categories
Share hadeeth
Sharing options · 0 Total shares

