ਮੈਂ ਤੁਹਾਨੂੰ ਜਿਸ ਚੀਜ਼ ਤੋਂ ਰੋਕਾ, ਉਸ ਤੋਂ ਬਚੋ ਅਤੇ ਜਿਸ ਚੀਜ਼ ਦਾ ਹੁਕਮ ਦੇਵਾ, ਉਸ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਕਰੋ
Choose an available translation of this Hadeeth
Hadeeth text
ਅਬੁ-ਹੁਰੈਰਾ ਅਬਦੁਰ ਰਹਿਮਾਨ ਬਿਨ ਸਖ਼ਰ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਰਸੂਲੁੱਲਾਹ ﷺ ਨੂੰ ਇਹ ਕਹਿੰਦੇ ਹੋਏ ਸੁਣਿਆ: "ਮੈਂ ਤੁਹਾਨੂੰ ਜਿਸ ਚੀਜ਼ ਤੋਂ ਰੋਕਾ, ਉਸ ਤੋਂ ਬਚੋ ਅਤੇ ਜਿਸ ਚੀਜ਼ ਦਾ ਹੁਕਮ ਦੇਵਾ, ਉਸ ਨੂੰ ਆਪਣੀ ਸਮਰੱਥਾ ਅਨੁਸਾਰ ਪੂਰਾ ਕਰੋ, ਕਿਉਂਕਿ ਤੁਹਾਥੋਂ ਪਹਿਲਾਂ ਦੇ ਲੋਕਾਂ ਨੂੰ ਵਾਧੂ ਸਵਾਲ ਕਰਨ ਅਤੇ ਆਪਣੇ ਨਬੀਆਂ ਦਾ ਵਿਰੋਧ ਕਰਨ ਨੇ ਬਰਬਾਦ ਕਰ ਦਿੱਤਾ।
Explanation
Benefits
ਇੱਥੇ ਮਨਾਹ ਕੀਤੇ ਕੰਮਾਂ/ਚੀਜ਼ਾਂ ਵਿੱਚੋਂ ਕਿਸੇ ਵੀ ਕੰਮ ਨੂੰ ਕਰਨ ਦੀ ਛੂਟ ਨਹੀਂ ਦਿੱਤੀ ਗਈ, ਜਦੋਂ ਕਿ ਹੁਕਮਾਂ ਦੀ ਪਾਲਣਾ ਆਪਣੀ ਤਾਕਤ ਤੇ ਸਮਰੱਥਾ ਦੇ ਅਧਾਰ 'ਤੇ ਕਰਨ ਦੀ ਗੱਲ ਕੀਤੀ ਗਈ ਹੈ; ਇਹ ਇਸ ਲਈ ਹੈ ਕਿਉਂਕਿ ਕਿਸੇ ਚੀਜ਼ ਨੂੰ ਛੱਡਣਾ ਬੰਦੇ ਲਈ ਸੌਖਾ ਹੁੰਦਾ ਹੈ, ਲੇਕਿਨ ਕਿਸੇ ਚੀਜ਼ ਨੂੰ ਕਰਨ ਲਈ ਯੋਗਤਾ ਤੇ ਸਮਰੱਥਾ ਦੀ ਜ਼ਰੂਰਤ ਹੁੰਦੀ ਹੈ।
ਇਸ ਹਦੀਸ ਵਿੱਚ ਬਹੁਤ ਜ਼ਿਆਦਾ ਸਵਾਲ ਕਰਨ ਤੋਂ ਮਨਾਹ ਕੀਤਾ ਗਿਆ ਹੈ। ਅਸਲ ਵਿੱਚ ਵੱਡੇ ਵਿਧਵਾਨਾਂ ਨੇ ਸਵਾਲਾਂ ਨੂੰ ਦੋ ਭਾਗਾਂ ਵਿੱਚ ਵੰਡਿਆ ਹੈ: ਪਹਿਲੇ ਭਾਗ ਵਿੱਚ ਦੀਨ (ਧਰਮ) ਨੂੰ ਸਮਝਣ ਨਾਲ ਜੁੜੇ ਸਵਾਲ ਹਨ ਜੋ ਉਸਨੂੰ ਸਿੱਖਣ ਲਈ ਕੀਤੇ ਜਾਂਦੇ ਹਨ, ਅਜਿਹੇ ਸਵਾਲ ਕਰਨ ਦਾ ਹੁਕਮ ਦਿੱਤਾ ਗਿਆ ਹੈ, ਅਤੇ ਸਹਾਬੀਆਂ ਦੇ ਸਵਾਲ ਇਸੇ ਪ੍ਰਕਾਰ ਦੇ ਹੋਇਆ ਕਰਦੇ ਸਨ। ਦੂਜੇ ਭਾਗ ਵਿੱਚ ਉਹ ਸਵਾਲ ਹਨ ਜੋ ਬਾਲ ਦੀ ਖੱਲ ਖਿੱਚਣ ਲਈ (ਭਾਵ ਬੇਲੋੜੇ) ਕੀਤੇ ਜਾਂਦੇ ਹਨ, ਇਸ ਤਰ੍ਹਾਂ ਦੇ ਸਵਾਲ ਕਰਨਾ ਮਨਾਹ ਹੈ।
ਇਸ ਉੱਮਤ ਨੂੰ ਸਾਵਧਾਨ ਕੀਤਾ ਗਿਆ ਹੈ ਕਿ ਉਹ ਪਿਛਲੀਆਂ ਉੱਮਤਾਂ ਵਾਂਗ ਆਪਣੇ ਨਬੀ ਦਾ ਵਿਰੋਧ ਨਾ ਕਰਨ।
ਮਨਾਹ ਕੀਤੇ ਕੰਮ ਦੇ ਦਾਇਰੇ ਵਿੱਚ ਘੱਟ ਅਤੇ ਵੱਧ ਦੋਵੇਂ ਸ਼ਾਮਲ ਹੁੰਦੇ ਹਨ। ਕਿਉਂਕਿ ਇਸ ਤੋਂ ਪੂਰੇ ਤਰੀਕੇ ਨਾਲ ਉਦੋਂ ਹੀ ਬਚਿਆ ਜਾ ਸਕਦਾ ਹੈ ਜਦੋਂ ਉਸ ਦੇ ਘੱਟ ਤੇ ਵੱਧ ਦੋਵੇਂ ਪਹਿਲੂਆਂ ਤੋਂ ਬਚਿਆ ਜਾਵੇ। ਉਦਾਹਰਨ ਲਈ, ਸਾਨੂੰ ਰਿਬਾ (ਸੂਦ/ਵਿਆਜ) ਤੋਂ ਮਨਾਹ ਕੀਤਾ ਗਿਆ ਹੈ, ਤਾਂ ਉਸ ਵਿੱਚ ਉਸ ਦੀਆਂ ਘੱਟ ਤੇ ਵੱਧ ਦੋਵੇਂ ਮਾਤਰਾ ਸ਼ਾਮਲ ਹੋਣਗੀਆਂ।
ਹਰਾਮ ਵੱਲ ਲੈ ਜਾਣ ਵਾਲੇ ਸਾਧਨਾ ਤੋਂ ਬਚਣਾ ਵੀ ਜ਼ਰੂਰੀ ਹੈ। ਕਿਉਂਕਿ ਬਚਣ ਦੇ ਅਰਥਾਂ ਵਿੱਚ ਇਹ ਸਾਧਨ ਵੀ ਸ਼ਾਮਲ ਹਨ।
ਕਿਸੇ ਬੰਦੇ ਲਈ ਇਹ ਠੀਕ ਨਹੀਂ ਕਿ ਜਦੋਂ ਉਹ ਰਸੂਲ ﷺ ਦਾ ਹੁਕਮ ਸੁਣੇ ਤਾਂ ਪੁੱਛੇ: ਕੀ ਇਹ ਫਰਜ਼ (ਵਾਜਿਬ) ਹੈ ਜਾਂ ਸੁੰਨਤ, ਬਲਕਿ ਉਸ ਨੂੰ ਤੁਰੰਤ ਉਸ 'ਤੇ ਅਮਲ ਕਰਨਾ ਚਾਹੀਦਾ ਹੈ; ਕਿਉਂਕਿ ਆਪ ﷺ ਨੇ ਫਰਮਾਇਆ ਹੈ: ਉਸ ਨੂੰ ਜਿੱਥੇ ਤੱਕ ਹੋ ਸਕੇ (ਆਪਣੀ ਸਮਰੱਥਾ ਅਨੁਸਾਰ) ਪੂਰਾ ਕਰੋ।
ਜ਼ਿਆਦਾ ਸਵਾਲ ਕਰਨਾ ਤਬਾਹੀ ਦਾ ਕਾਰਨ ਬਣਦਾ ਹੈ, ਖ਼ਾਸ ਕਰਕੇ ਉਨ੍ਹਾਂ ਗੱਲਾਂ ਬਾਰੇ ਸਵਾਲ ਜਿਨ੍ਹਾਂ ਤੱਕ ਪਹੁੰਚਣਾ ਸੰਭਵ ਨਾ ਹੋਵੇ, ਜਿਵੇਂ ਗ਼ੈਬ (ਪਰੋਖ) ਨਾਲ ਸੰਬੰਧਤ ਚੀਜ਼ਾਂ ਅਤੇ ਕਿਆਮਤ ਦੇ ਦਿਨ ਦੇ ਹਲਾਤ। ਇਨ੍ਹਾਂ ਬਾਰੇ ਜ਼ਿਆਦਾ ਸਵਾਲ ਨਾ ਕਰੋ, ਨਹੀਂ ਤਾਂ ਤੁਸੀਂ ਤਬਾਹ ਹੋ ਜਾਵੋਗੇ ਅਤੇ ਤੁਹਾਡੀ ਗਿਣਤੀ ਹੱਦੋਂ-ਟੱਪਣ ਵਾਲੇ ਲੋਕਾਂ ਵਿੱਚ ਹੋਵੇਗੀ।
Attribution
Categories
Share hadeeth
Sharing options · 0 Total shares

