ਅੱਲਾਹ ਤਆਲਾ ਨੇ ਫਰਮਾਇਆ: ਮੈਂ ਨਮਾਜ਼ ਨੂੰ ਆਪਣੇ ਅਤੇ ਆਪਣੇ ਬੰਦੇ ਵਿਚਕਾਰ ਅੱਧਾ-ਅੱਧਾ ਵੰਡ ਦਿੱਤਾ ਹੈ ਅਤੇ ਮੇਰੇ ਬੰਦੇ ਲਈ ਉਹ ਸਭ ਕੁੱਝ ਹੈ ਜੋ ਉਹ ਮੰਗੇ
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਮੈਂ ਅੱਲਾਹ ਦੇ ਰਸੂਲ ﷺ ਨੂੰ ਕਹਿੰਦੇ ਹੋਏ ਸੁਣਿਆ: "ਅੱਲਾਹ ਤਆਲਾ ਨੇ ਫਰਮਾਇਆ: ਮੈਂ ਨਮਾਜ਼ ਨੂੰ ਆਪਣੇ ਅਤੇ ਆਪਣੇ ਬੰਦੇ ਵਿਚਕਾਰ ਅੱਧਾ-ਅੱਧਾ ਵੰਡ ਦਿੱਤਾ ਹੈ ਅਤੇ ਮੇਰੇ ਬੰਦੇ ਲਈ ਉਹ ਸਭ ਕੁੱਝ ਹੈ ਜੋ ਉਹ ਮੰਗੇ। ਜਦੋਂ ਬੰਦਾ {الْحَمْدُ لِلهِ رَبِّ الْعَالَمِينَ} (ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।) ਕਹਿੰਦਾ ਹੈ, ਤਾਂ ਅੱਲਾਹ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਮੇਰੀ ਪ੍ਰਸ਼ੰਸਾ ਕੀਤੀ। ਜਦੋਂ ਬੰਦਾ {الرَّحْمَنِ الرَّحِيمِ} (ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।) ਕਹਿੰਦਾ ਹੈ, ਤਾਂ ਅੱਲਾਹ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਮੇਰੀ ਤਾਰੀਫ਼ ਕੀਤੀ। ਜਦੋਂ ਬੰਦਾ {مَالِكِ يَوْمِ الدِّينِ} (ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।) ਕਹਿੰਦਾ ਹੈ, ਤਾਂ ਅੱਲਾਹ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਮੇਰੀ ਵਡਿਆਈ ਬਿਆਨ ਕੀਤੀ — ਅਤੇ ਇੱਕ ਵਾਰੀ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਆਪਣੇ ਸਾਰੇ ਕੰਮਾਂ ਨੂੰ ਮੇਰੇ ਹਵਾਲੇ ਕਰ ਦਿੱਤਾ ਹੈ। ਜਦੋਂ ਬੰਦਾ {إِيَّاكَ نَعْبُدُ وَإِيَّاكَ نَسْتَعِينُ} (ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।) ਕਹਿੰਦਾ ਹੈ, ਤਾਂ ਅੱਲਾਹ ਕਹਿੰਦਾ ਹੈ ਕਿ ਇਹ ਮੇਰੇ ਅਤੇ ਮੇਰੇ ਬੰਦੇ ਦੇ ਵਿੱਚ ਹੈ ਅਤੇ ਮੇਰੇ ਬੰਦੇ ਲਈ ਉਹ ਸਭ ਕੁੱਝ ਹੈ ਜੋ ਉਹ ਮੰਗੇ। ਫੇਰ ਜਦੋਂ ਬੰਦਾ {اهْدِنَا الصِّرَاطَ الْمُسْتَقِيمَ، صِرَاطَ الَّذِينَ أَنْعَمْتَ عَلَيْهِمْ غَيْرِ الْمَغْضُوبِ عَلَيْهِمْ وَلا الضَّالِّينَ} (ਸਾਨੂੰ ਸਿੱਧਾ ਰਾਹ ਵਿਖਾ। ਉਨ੍ਹਾਂ ਲੋਕਾਂ ਦੀ ਰਾਹ ਜਿਨ੍ਹਾਂ ਨੂੰ ਤੂੰ ਇਨਾਮ ਬਖ਼ਸ਼ਿਆ, ਜਿਨ੍ਹਾਂ ’ਤੇ ਤੇਰਾ ਕਰੋਪ (ਅਜ਼ਾਬ) ਨਹੀਂ ਹੋਇਆ ਅਤੇ ਨਾ ਹੀ (ਸਿੱਧੀ ਰਾਹ ਤੋਂ) ਭਟਕੇ ਹੋਏ ਸੀ।) ਕਹਿੰਦਾ ਹੈ, ਤਾਂ ਅੱਲਾਹ ਤਆਲਾ ਕਹਿੰਦਾ ਹੈ ਕਿ ਇਹ ਮੇਰੇ ਬੰਦੇ ਲਈ ਹੈ ਅਤੇ ਬੰਦੇ ਲਈ ਉਹ ਸਭ ਕੁੱਝ ਹੈ, ਜੋ ਉਹ ਮੰਗੇ।"
Explanation
ਉਸਦਾ ਅੱਗੇ ਵਾਲਾ ਅੱਧਾ ਹਿੱਸਾ ਅੱਲਾਹ ਦੀ ਤਾਰੀਫ਼, ਸਿਮਰਨ ਅਤੇ ਵਡਿਆਈ 'ਤੇ ਅਧਾਰਤ ਹੈ, ਜਿਸ ਲਈ ਮੈਂ ਬੰਦੇ ਨੂੰ ਸਭ ਤੋਂ ਵਧੀਆ ਬਦਲਾ ਦਿੰਦਾ ਹਾਂ।
ਜਦੋਂ ਕਿ ਉਸਦਾ ਦੂਜਾ ਅੱਧਾ ਹਿੱਸਾ ਬੇਨਤੀ ਅਤੇ ਦੁਆ ਹੈ, ਜਿਸਨੂੰ ਮੈਂ ਕਬੂਲ ਕਰਦਾ ਹਾਂ ਅਤੇ ਇਨਸਾਨ ਨੂੰ ਉਸ ਦੀ ਮੰਗੀ ਹੋਈ ਹਰ ਚੀਜ਼ ਬਖਸ਼ਦਾ ਹਾਂ।
ਜਦੋਂ ਨਮਾਜ਼ ਪੜ੍ਹਨ ਵਾਲਾ ਵਿਅਕਤੀ {الحمد لله رب العالمين} (ਸਾਰੀਆਂ ਤਾਰੀਫ਼ਾਂ ਤੇ ਸ਼ੁਕਰਾਨੇ ਉਸ ਅੱਲਾਹ ਲਈ ਹਨ ਜਿਹੜਾ ਕੁੱਲ ਜਹਾਨਾਂ ਦਾ ਰੱਬ ਹੈ।) ਕਹਿੰਦਾ ਹੈ, ਤਾਂ ਅੱਲਾਹ ਤਆਲਾ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਮੇਰੀ ਪ੍ਰਸ਼ੰਸਾ ਕੀਤੀ। ਜਦੋਂ ਉਹ {الرَّحْمَنِ الرَّحِيمِ} (ਅਤਿਅੰਤ ਮਿਹਰਬਾਨ ਤੇ ਰਹਿਮ ਫ਼ਰਮਾਉਣ ਵਾਲਾ ਹੈ।) ਕਹਿੰਦਾ ਹੈ, ਤਾਂ ਅੱਲਾਹ ਤਆਲਾ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਮੇਰੀ ਤਾਰੀਫ਼ ਕੀਤੀ ਅਤੇ ਇਸ ਗੱਲ ਨੂੰ ਮੰਨਿਆ ਕਿ ਮੈਂ ਆਪਣੀਆਂ ਸਾਰੀਆਂ ਮਖਲੂਕਾਂ ਉੱਤੇ ਹਰ ਪ੍ਰਕਾਰ ਦੀ ਮਿਹਰ ਤੇ ਉਪਕਾਰ ਕੀਤਾ ਹੈ। ਜਦੋਂ ਉਹ مَالِكِ يَوْمِ الدِّينِ} (ਬਦਲੇ ਵਾਲੇ ਦਿਨ (ਕਿਆਮਤ) ਦਾ ਮਾਲਿਕ ਹੈ।) ਕਹਿੰਦਾ ਹੈ, ਤਾਂ ਅੱਲਾਹ ਤਆਲਾ ਕਹਿੰਦਾ ਹੈ ਕਿ ਮੇਰੇ ਬੰਦੇ ਨੇ ਮੇਰੀ ਮਹਾਨਤਾ ਦੀ ਵਡਿਆਈ ਕੀਤੀ। ਅਤੇ ਇਹ ਬਹੁਤ ਵੱਡਾ ਸਨਮਾਨ ਹੈ।
ਜਦੋਂ ਉਹ {إِيَّاكَ نَعْبُدُ وَإِيَّاكَ نَسْتَعِينُ} (ਅਸੀਂ ਤੇਰੀ ਹੀ ਇਬਾਦਤ ਕਰਦੇ ਹਾਂ ਅਤੇ ਤੈਥੋਂ ਹੀ (ਹਰ ਪ੍ਰਕਾਰ ਦੀ) ਮਦਦ ਚਾਹੁੰਦੇ ਹਾਂ।) ਕਹਿੰਦਾ ਹੈ, ਤਾਂ ਅੱਲਾਹ ਤਆਲਾ ਕਹਿੰਦਸ ਹੈ ਕਿ ਇਹ ਮੇਰੇ ਅਤੇ ਮੇਰੇ ਬੰਦੇ ਦੇ ਵਿੱਚ ਹੈ।
ਇਸ ਆਇਤ ਦਾ ਪਹਿਲਾ ਅੱਧਾ ਹਿੱਸਾ ਭਾਵ {إِيَّاكَ نَعْبُدُ} ਅੱਲਾਹ ਲਈ ਹੈ, ਜਿਸ ਵਿੱਚ ਅੱਲਾਹ ਦੀ ਉਲੂਹੀਅਤ (ਇਕਲੌਤਾ ਇਸ਼ਟ ਹੋਣ) ਤੇ ਬੰਦੇ ਦੀ ਬੰਦਗੀ ਦਾ ਇਕਰਾਰ ਹੈ ਅਤੇ ਇਸੇ 'ਤੇ ਇਸ ਸੂਰਤ ਦਾ ਅੱਗੇ ਵਾਲਾ ਅੱਧਾ ਹਿੱਸਾ ਖ਼ਤਮ ਹੋ ਜਾਂਦਾ ਹੈ।
ਇਸ ਆਇਤ ਦਾ ਦੂਜਾ ਅੱਧਾ ਹਿੱਸਾ {إِيَّاكَ نَسْتَعِينُ} ਬੰਦੇ ਲਈ ਹੈ, ਜਿਸ ਵਿੱਚ ਅੱਲਾਹ ਤੋਂ ਮਦਦ ਮੰਗੀ ਗਈ ਹੈ ਅਤੇ ਅੱਲਾਹ ਨੇ ਮਦਦ ਕਰਨ ਦਾ ਵਾਅਦਾ ਕੀਤਾ ਹੈ।
ਫੇਰ ਜਦੋਂ ਉਹ {اهْدِنَا الصِّرَاطَ الْمُسْتَقِيم* صِرَاطَ الَّذِينَ أَنْعَمْتَ عَلَيْهِمْ غَيْرِ الْمَغْضُوبِ عَلَيْهِمْ وَلا الضَّالِّينَ} ਕਹਿੰਦਾ ਹੈ, ਤਾਂ ਅੱਲਾਹ ਕਹਿੰਦਾ ਹੈ ਕਿ ਇਹ ਮੇਰੇ ਬੰਦੇ ਵਲੋਂ ਬੇਨਤੀ ਤੇ ਦੁਆ ਹੈ ਅਤੇ ਮੇਰੇ ਬੰਦੇ ਲਈ ਉਹ ਸਭ ਕੁੱਝ ਹੈ, ਜੋ ਉਸ ਨੇ ਮੰਗਿਆ ਹੈ ਅਤੇ ਮੈਂ ਉਸ ਦੀ ਦੁਆ ਕਬੂਲ ਕਰ ਲਈ ਹੈ।
Benefits
ਆਪਣੇ ਬੰਦੇ 'ਤੇ ਅੱਲਾਹ ਤਆਲਾ ਦੀ ਰਹਿਮਤ (ਮਿਹਰ) ਅਤੇ ਪਰਵਾਹ ਦਾ ਬਿਆਨ (ਵਰਨਣ) ਕਿ ਉਹ ਆਪਣੀ ਪ੍ਰਸ਼ੰਸਾ ਕਰਨ ਦੇ ਕਾਰਨ ਬੰਦੇ ਦੀ ਤਾਰੀਫ਼ ਕਰਦਾ ਹੈ ਅਤੇ ਉਸ ਨੂੰ ਇਸ ਗੱਲ ਦਾ ਵਾਅਦਾ ਕਰਦਾ ਹੈ ਕਿ ਉਹ ਉਸ ਨੂੰ ਉਹ ਸਭ ਕੁੱਝ ਦੇਵੇਗਾ, ਜੋ ਉਹ ਮੰਗੇ।
ਇਸ ਪਵਿੱਤਰ ਸੂਰਤ ਵਿੱਚ ਅੱਲਾਹ ਦੀ ਪ੍ਰਸ਼ੰਸਾ ਹੈ, ਆਖ਼ਰਤ ਦੇ ਦਿਨ ਦਾ ਜ਼ਿਕਰ ਹੈ, ਅੱਲਾਹ ਤੋਂ ਦੁਆ ਹੈ, ਖਾਲਸ ਤੌਰ 'ਤੇ ਸਿਰਫ ਉਸੇ ਦੀ ਇਬਾਦਤ ਕਰਨ ਦੀ ਗੱਲ ਹੈ, ਸਿੱਧੇ ਰਸਤਾ ਦਿਖਾਉਣ ਦੀ ਬੇਨਤੀ ਹੈ ਅਤੇ ਨਾਲ ਹੀ ਇਸ ਵਿੱਚ ਗਲਤ ਰਸਤੇ 'ਤੇ ਚੱਲਣ ਤੋਂ ਸਾਵਧਾਨ ਕੀਤਾ ਗਿਆ ਹੈ।
ਸੂਰਤ ਫਾਤਿਹਾ ਪੜ੍ਹਦੇ ਸਮੇਂ ਨਮਾਜ਼ੀ ਜਦੋਂ ਇਸ ਹਦੀਸ ਨੂੰ ਆਪਣੇ ਦਿਲ ਵਿੱਚ ਯਾਦ ਰੱਖੇ, ਤਾਂ ਨਮਾਜ਼ ਵਿੱਚ ਉਸਦੀ ਖੁਸ਼ੂ (ਧਿਆਨ) ਵਧ ਜਾਂਦੀ ਹੈ।
Attribution
Categories
Share hadeeth
Sharing options

