ਲੋਕੋ! ਮੈਂ ਇਹ ਸਭ ਇਸ ਲਈ ਕੀਤਾ, ਤਾਂ ਜੋ ਤੁਸੀਂ ਮੇਰੀ ਪੈਰਵੀ ਕਰੋ ਅਤੇ ਮੇਰੀ ਨਮਾਜ਼ ਸਿੱਖ ਲਵੋ।
Choose an available translation of this Hadeeth
Hadeeth text
ਅਬੁ ਹਾਜ਼ਿਮ ਬਿਨ ਦੀਨਾਰ ਤੋਂ ਰਿਵਾਇਤ ਹੈ ਕਿ: ਕੁੱਝ ਲੋਕ ਸਹਲ ਬਿਨ ਸਾਦ ਸਾਅਦੀ (ਰਜ਼ੀਅੱਲਾਹੁ ਅਨਹੁ) ਕੋਲ ਆਏ, ਉਨ੍ਹਾਂ ਵਿੱਚ ਇਸ ਗੱਲ 'ਤੇ ਬਹਿਸ ਹੋ ਗਈ ਸੀ ਕਿ ਆਪ ﷺ ਦੇ ਮਿੰਬਰ ਦੀ ਲੱਕੜ ਕਿਸ ਦਰੱਖਤ ਦੀ ਸੀ। ਉਨ੍ਹਾਂ ਨੇ ਇਸ ਬਾਰੇ ਸਹਲ (ਰਜ਼ੀਅੱਲਾਹੁ ਅਨਹੁ) ਤੋਂ ਪੁੱਛਿਆ, ਉਨ੍ਹਾਂ ਨੇ ਫਰਮਾਇਆ: ਅੱਲਾਹ ਦੀ ਕਸਮ! ਮੈਂ ਚੰਗੀ ਤਰ੍ਹਾਂ ਜਾਣਦਾ ਹਾਂ ਕਿ ਉਹ ਕਿਸ ਦਰੱਖਤ ਦੀ ਲੱਕੜ ਤੋਂ ਤਿਆਰ ਹੋਇਆ ਸੀ। ਮੈਂ ਉਸ ਨੂੰ ਪਹਿਲੇ ਦਿਨ ਵੀ ਵੇਖਿਆ, ਜਦੋਂ ਉਸਨੂੰ ਤਿਆਰ ਕਰ ਕੇ ਰੱਖਿਆ ਗਿਆ ਸੀ ਅਤੇ ਉਸ ਵੇਲੇ ਵੀ ਵੇਖਿਆ ਜਦੋਂ ਰਸੂਲੁੱਲਾਹ ﷺ ਉਸ 'ਤੇ ਪਹਿਲੀ ਵਾਰੀ ਬੈਠੇ ਸਨ। ਕਿੱਸਾ ਇਹ ਹੈ ਕਿ ਰਸੂਲੁੱਲਾਹ ﷺ ਨੇ ਇੱਕ ਅੰਸਾਰੀ ਔਰਤ (ਜਿਸਦਾ ਨਾਂ ਸਹਲ ਨੇ ਲਿਆ ਸੀ) ਨੂੰ ਇਹ ਕਹਿ ਕੇ ਭੇਜਿਆ ਅਤੇ ਫਰਮਾਇਆ: "ਆਪਣੇ ਤਰਖਾਣ ਗੁਲਾਮ ਨੂੰ ਕਹੋ ਕਿ ਮੇਰੇ ਲਈ ਲੱਕੜੀ ਦਾ ਇੱਕ ਮਿੰਬਰ ਬਣਾ ਦੇਵੇ, ਤਾਂ ਜੋ ਮੈਂ ਜਦੋਂ ਲੋਕਾਂ ਨੂੰ ਖਿਤਾਬ ਕਰਾਂ, ਤਾਂ ਉਸ 'ਤੇ ਬੈਠਿਆ ਕਰਾਂ।" ਸੋ ਉਸ ਔਰਤ ਨੇ ਆਪਣੇ ਗੁਲਾਮ ਨੂੰ ਇਹ ਹੁਕਮ ਦਿੱਤਾ ਅਤੇ ਉਸ ਨੇ ਜੰਗਲ ਦੇ 'ਝਾਊ' ਨਾਂ ਦੇ ਦਰੱਖਤ ਤੋਂ ਮਿੰਬਰ ਤਿਆਰ ਕਰ ਕੇ ਉਸ ਔਰਤ ਨੂੰ ਦੇ ਦਿੱਤਾ ਅਤੇ ਉਸ ਔਰਤ ਨੇ ਉਸਨੂੰ ਰਸੂਲੁੱਲਾਹ ﷺ ਵੱਲ ਭੇਜ ਦਿੱਤਾ। ਫੇਰ ਆਪ ﷺ ਦੇ ਹੁਕਮ 'ਤੇ ਉਸਨੂੰ ਇੱਥੇ ਰੱਖ ਦਿੱਤਾ ਗਿਆ। ਫੇਰ ਮੈਂ ਵੇਖਿਆ ਕਿ ਰਸੂਲੁੱਲਾਹ ﷺ ਨੇ ਉਸ 'ਤੇ ਖੜ੍ਹੇ ਹੋ ਕੇ ਨਮਾਜ਼ ਪੜ੍ਹਨਾ ਸ਼ੁਰੂ ਕਰ ਦਿੱਤਾ। ਤਕਬੀਰ-ਏ-ਤਹਿਰੀਮਾ (ਪਹਿਲੀ ਤਕਬੀਰ - ਅੱਲਾਹੁ ਅਕਬਰ) ਉਸ ਦੇ ਉੱਤੇ ਕਹੀ, ਫੇਰ ਆਪ ﷺ ਨੇ ਰੁਕੂ ਵੀ ਉਸੇ 'ਤੇ ਕੀਤਾ, ਫੇਰ ਪਿੱਛੇ ਹਟਦੇ ਹੋਏ ਨੀਚੇ ਉਤਰੇ ਅਤੇ ਮਿੰਬਰ ਦੀ ਜੜ 'ਤੇ ਸਜਦਾ ਕੀਤਾ; ਫਿਰ ਵਾਪਸ ਮਿੰਬਰ 'ਤੇ ਚੜ੍ਹ ਗਏ। ਫੇਰ ਜਦੋਂ ਨਮਾਜ਼ ਪੂਰੀ ਹੋਈ ਤਾਂ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਫਰਮਾਇਆ: "ਲੋਕੋ! ਮੈਂ ਇਹ ਸਭ ਇਸ ਲਈ ਕੀਤਾ, ਤਾਂ ਜੋ ਤੁਸੀਂ ਮੇਰੀ ਪੈਰਵੀ ਕਰੋ ਅਤੇ ਮੇਰੀ ਨਮਾਜ਼ ਸਿੱਖ ਲਵੋ।"
Explanation
Benefits
ਸਿਖਾਉਣ ਲਈ ਮਿੰਬਰ 'ਤੇ ਨਮਾਜ਼ ਪੜ੍ਹਨਾ ਜਾਇਜ਼ ਹੈ ਅਤੇ ਇਸੇ ਤਰ੍ਹਾਂ ਕੋਈ ਲੋੜ ਪੈਣ 'ਤੇ ਇਮਾਮ ਦਾ ਮੁਕਤਦੀਆਂ (ਪਿੱਛੇ ਦੇ ਨਮਾਜ਼ੀ) ਨਾਲੋਂ ਉੱਚੀ ਥਾਂ 'ਤੇ ਖੜ੍ਹਾ ਹੋਣਾ ਵੀ ਜਾਇਜ਼ ਹੈ।
ਮੁਸਲਮਾਨਾਂ ਦੀਆਂ ਜ਼ਰੂਰਤਾਂ ਪੂਰੀ ਕਰਨ ਲਈ ਹੁਨਰਮੰਦ ਲੋਕਾਂ ਤੋਂ ਮਦਦ ਲੈਣਾ ਜਾਇਜ਼ ਹੈ।
ਨਮਾਜ਼ ਵਿੱਚ ਜ਼ਰੂਰਤ ਪੈਣ 'ਤੇ ਥੋੜੀ-ਬਹੁਤ ਹਰਕਤ (ਹਿਲਜੁਲ) ਕਰਨਾ ਜਾਇਜ਼ ਹੈ।
ਨਮਾਜ਼ ਦੀ ਹਾਲਤ ਵਿੱਚ ਮੁਕਤਦੀ ਦਾ ਸਿੱਖਣ ਦੇ ਇਰਾਦੇ ਨਾਲ ਇਮਾਮ ਵੱਲ ਦੇਖਣਾ ਜਾਇਜ਼ ਹੈ। ਇਹ ਖ਼ੁਸ਼ੂ-ਖ਼ੂਜ਼ੂ (ਨਮਾਜ਼ ਵਿੱਚ ਧਿਆਨ ਲਗਾਉਣ) ਦੇ ਵਿਰੁੱਧ ਨਹੀਂ ਹੈ।
Attribution
Categories
Share hadeeth
Sharing options

