HadeethEnc · 1.29.0
ਜਿਸਨੇ ਕਿਸੇ 'ਮੁਆਹਦ' (ਉਹ ਗੈਰ-ਮੁਸਲਮਾਨ ਜਿਸ ਨਾਲ ਮੁਸਲਮਾਨਾਂ ਦਾ ਸ਼ਾਂਤੀ ਸਮਝੌਤਾ ਹੋਵੇ) ਦਾ ਕਤਲ ਕੀਤਾ, ਉਹ ਜੰਨਤ ਦੀ ਖੁਸ਼ਬੂ ਤੱਕ ਨਾ ਲੈ ਸਕੇਗਾ, ਜਦਕਿ ਜੰਨਤ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੱਕ ਮਹਿਸੂਸ ਹੋ ਜਾਂਦੀ ਹੈ।
Available translations
Choose an available translation of this Hadeeth
01
Hadeeth text
ਅਬਦੁੱਲਾਹ ਇਬਨ ਅਮਰ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: «ਜਿਸਨੇ ਕਿਸੇ 'ਮੁਆਹਦ' (ਉਹ ਗੈਰ-ਮੁਸਲਮਾਨ ਜਿਸ ਨਾਲ ਮੁਸਲਮਾਨਾਂ ਦਾ ਸ਼ਾਂਤੀ ਸਮਝੌਤਾ ਹੋਵੇ) ਦਾ ਕਤਲ ਕੀਤਾ, ਉਹ ਜੰਨਤ ਦੀ ਖੁਸ਼ਬੂ ਤੱਕ ਨਾ ਲੈ ਸਕੇਗਾ, ਜਦਕਿ ਜੰਨਤ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੱਕ ਮਹਿਸੂਸ ਹੋ ਜਾਂਦੀ ਹੈ।»
02
Explanation
ਅੱਲਾਹ ਦੇ ਨਬੀ ﷺ ਉਸ ਵਿਅਕਤੀ ਨੂੰ ਸਖਤ ਚੇਤਾਵਨੀ ਦਿੰਦੇ ਹਨ ਕਿ ਜਿਸਨੇ ਕਿਸੇ ਮੁਆਹਦ (ਉਹ ਗੈਰ-ਮੁਸਲਮਾਨ ਵਿਅਕਤੀ ਜੋ ਸ਼ਾਂਤੀ ਤੇ ਸੁਰੱਖਿਆ ਦਾ ਹੁਕਮਨਾਮਾ ਲੈ ਕੇ ਇਸਲਾਮੀ ਦੇਸ਼ ਵਿੱਚ ਦਾਖਲ ਹੋਵੇ) ਨੂੰ ਕਤਲ ਕੀਤਾ, ਉਹ ਜੰਨਤ ਦੀ ਖੁਸ਼ਬੂ ਤੱਕ ਨਹੀਂ ਲੈ ਸਕੇਗਾ। ਜਦਕਿ ਉਸ ਦੀ ਖੁਸ਼ਬੂ ਚਾਲੀ ਸਾਲ ਦੀ ਦੂਰੀ ਤੋਂ ਮਹਿਸੂਸ ਹੋ ਜਾਂਦੀ ਹੈ।
03
Benefits
ਮੁਆਹਦ, ਜ਼ਿੰਮੀ ਅਤੇ ਮੁਸਤਅਮਨ ਵਿਅਕਤੀ ਨੂੰ ਕਤਲ ਕਰਨਾ ਹਰਾਮ ਅਤੇ ਕਬੀਰਾ (ਵੱਡਾ) ਗੁਨਾਹ ਹੈ।
ਮੁਆਹਦ: ਮੁਸਲਮਾਨ ਦੇਸ਼ ਵਿੱਚ ਰਹਿਣ ਵਾਲੇ ਉਸ ਗੈਰ-ਮੁਸਲਮਾਨ ਨੂੰ ਕਹਿੰਦੇ ਹਨ, ਜਿਸ ਨਾਲ ਇਸ ਗੱਲ 'ਤੇ ਸਮਝੌਤਾ ਹੋਇਆ ਹੋਵੇ ਕਿ ਨਾ ਉਹ ਮੁਸਲਮਾਨਾਂ ਨਾਲ ਜੰਗ ਕਰੇਗਾ ਅਤੇ ਨਾ ਹੀ ਮੁਸਲਮਾਨ ਉਸ ਨਾਲ ਜੰਗ ਕਰਨਗੇ। ਜ਼ਿੰਮੀ: ਉਸ ਗੈਰ-ਮੁਸਲਮਾਨ ਨੂੰ ਕਹਿੰਦੇ ਹਨ ਜੋ ਜਜ਼ੀਆ (ਸੁਰੱਖਿਆ ਕਰ/ਟੈਕਸ) ਦੇ ਕੇ ਕਿਸੇ ਮੁਸਲਮਾਨ ਦੇਸ਼ ਵਿੱਚ ਰਹਿੰਦਾ ਹੋਵੇ। ਮੁਸਤਅਮਨ: ਉਸ ਗੈਰ-ਮੁਸਲਮਾਨ ਨੂੰ ਕਹਿੰਦੇ ਹਨ ਜੋ ਇੱਕ ਨਿਰਧਾਰਤ ਸਮੇਂ ਲਈ ਕਿਸੇ ਅਮਨ-ਸ਼ਾਂਤੀ ਦੇ ਸਮਝੌਤੇ ਤੇ ਸੰਧੀ ਦੇ ਅਧਾਰ 'ਤੇ ਕਿਸੇ ਮੁਸਲਮਾਨ ਦੇਸ਼ ਵਿੱਚ ਦਾਖਲ ਹੋਵੇ।
ਇਸ ਹਦੀਸ ਵਿੱਚ ਗੈਰ-ਮੁਸਲਮਾਨਾਂ ਨਾਲ ਕੀਤੇ ਗਏ ਵਾਅਦੇ ਨੂੰ ਤੋੜਨ ਤੋਂ ਖ਼ਬਰਦਾਰ ਕੀਤਾ ਗਿਆ ਹੈ।

Attribution
[رواه البخاري]
Categories
Share
Share hadeeth
Sharing options
4Views0Cards0Shares