ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ, ਹਾਲਾਂਕਿ ਉਸਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ ਸੀ। ਉਸ ਨੇ ਮੈਨੂੰ ਗਾਲ ਕੱਢੀ, ਹਾਲਾਂਕਿ ਉਸਨੂੰ ਇਹ ਸ਼ੋਭਾ ਨਹੀਂ ਦਿੰਦਾ ਸੀ।
Choose an available translation of this Hadeeth
Hadeeth text
ਅਬੁ-ਹਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅੱਲਾਹ ਦੇ ਨਬੀ ﷺ ਨੇ ਫਰਮਾਇਆ: “ਅੱਲਾਹ ਤਆਲਾ ਕਹਿੰਦਾ ਹੈ: ਆਦਮ ਦੀ ਔਲਾਦ ਨੇ ਮੈਨੂੰ ਝੁਠਲਾਇਆ, ਹਾਲਾਂਕਿ ਉਸਨੂੰ ਇੰਜ ਕਰਨ ਦਾ ਕੋਈ ਹੱਕ ਨਹੀਂ ਸੀ। ਉਸ ਨੇ ਮੈਨੂੰ ਗਾਲ ਕੱਢੀ, ਹਾਲਾਂਕਿ ਉਸਨੂੰ ਇਹ ਸ਼ੋਭਾ ਨਹੀਂ ਦਿੰਦਾ ਸੀ। ਜਿੱਥੇ ਤੱਕ ਉਸਦੇ ਮੈਨੂੰ ਝੁਠਲਾਉਣ ਦੀ ਗੱਲ ਹੈ, ਤਾਂ ਇਹ ਅਸਲ ਵਿੱਚ ਉਸਦਾ ਇਹ ਕਹਿਣਾ ਹੈ ਕਿ ਮੈਂ ਜਿਵੇਂ ਉਸਨੂੰ ਪਹਿਲੀ ਵਾਰ ਪੈਦਾ ਕੀਤਾ ਸੀ, ਉਵੇਂ ਉਸਨੂੰ ਦੁਬਾਰਾ ਪੈਦਾ ਨਹੀਂ ਕਰਾਂਗਾ। ਹਾਲਾਂਕਿ ਮੇਰੇ ਲਈ ਉਸਨੂੰ ਪਹਿਲੀ ਵਾਰ ਪੈਦਾ ਕਰਨਾ ਦੂਜੀ ਵਾਰ ਪੈਦਾ ਕਰਨ ਨਾਲੋਂ ਵੱਧ ਸੌਖਾ ਨਹੀਂ ਸੀ। ਜਦਕਿ ਉਸਦਾ ਮੈਨੂੰ ਗਾਲ ਕੱਢਣਾ, ਉਸਦਾ ਇਹ ਕਹਿਣਾ ਹੈ ਕਿ ਅੱਲਾਹ ਨੇ ਆਪਣਾ ਬੇਟਾ ਬਣਾ ਰੱਖਿਆ ਹੈ। ਹਾਲਾਂਕਿ ਮੈਂ ਇਕੱਲਾ ਹਾਂ, ਬੇਨਿਆਜ਼ (ਖੁਦਮੁਖਤਿਆਰ) ਹਾਂ, ਨਾ ਮੇਰੀ ਕੋਈ ਔਲਾਦ ਹੈ, ਨਾ ਮੈਂ ਕਿਸੇ ਦੀ ਔਲਾਦ ਹਾਂ ਅਤੇ ਨਾ ਹੀ ਕੋਈ ਮੇਰੇ ਬਰਾਬਰ ਹੈ।”
Explanation
ਜਿੱਥੇ ਤੱਕ ਉਨ੍ਹਾਂ ਵੱਲੋਂ ਅੱਲਾਹ ਨੂੰ ਝੁਠਲਾਉਣ ਦੀ ਗੱਲ ਹੈ, ਤਾਂ ਇਹ ਅਸਲ ਵਿੱਚ ਉਨ੍ਹਾਂ ਦਾ ਇਹ ਦਾਅਵਾ ਹੈ ਕਿ ਅੱਲਾਹ ਉਨ੍ਹਾਂ ਨੂੰ ਮੌਤ ਤੋਂ ਬਾਅਦ ਮੁੜ ਜਿਉਂਦਾ ਨਹੀਂ ਕਰੇਗਾ, ਜਿਵੇਂ ਉਸਨੇ ਉਨ੍ਹਾਂ ਨੂੰ ਪਹਿਲੀ ਵਾਰ ਸ਼ੁੰਨ (ਅਣਹੋਂਦ) ਤੋਂ ਹੋਂਦ ਵਿੱਚ ਲਿਆਂਦਾ ਸੀ। ਅੱਲਾਹ ਨੇ ਉਨ੍ਹਾਂ ਦਾ ਰੱਦ ਕਰਦੇ ਹੋਏ ਕਿਹਾ ਕਿ ਜਿਸਨੇ ਉਨ੍ਹਾਂ ਨੂੰ ਅਣਹੋਂਦ ਤੋਂ ਹੋਂਦ ਵਿੱਚ ਲਿਆਂਦਾ ਸੀ, ਉਹ ਉਨ੍ਹਾਂ ਨੂੰ ਦੁਬਾਰਾ ਪੈਦਾ ਕਰਨ (ਰਚਨ/ਸਿਰਜਣ) ਦੇ ਪੂਰੀ ਤਰ੍ਹਾਂ ਸਮਰੱਥ ਹੈ। ਸਗੋਂ, ਇਹ ਕੰਮ ਤਾਂ ਉਸ ਲਈ ਕਿਤੇ ਵੱਧ ਆਸਾਨ ਹੈ। ਭਾਵੇਂ (ਜੇਕਰ ਹਕੀਕਤ ਵਿੱਚ ਦੇਖਿਆ ਜਾਵੇ ਤਾਂ) ਅੱਲਾਹ ਲਈ ਪਹਿਲੀ ਅਤੇ ਦੂਜੀ ਰਚਨਾ ਦੋਵੇਂ ਬਰਾਬਰ ਹਨ, ਕਿਉਂਕਿ ਉਹ ਹਰ ਚੀਜ਼ ਦੇ ਸਮਰੱਥ ਹੈ।
ਜਦਕਿ ਉਨ੍ਹਾਂ ਦੇ ਗਾਲ ਕੱਢਣ ਤੋਂ ਮੁਰਾਦ ਉਨ੍ਹਾਂ ਦਾ ਇਹ ਕਹਿਣਾ ਹੈ ਕਿ ਅੱਲਾਹ ਦੀ ਔਲਾਦ (ਸੰਤਾਨ) ਹੈ। ਇਸ ਲਈ ਅੱਲਾਹ ਨੇ ਉਨ੍ਹਾਂ ਦਾ ਰੱਦ ਕਰਦੇ ਹੋਏ ਕਿਹਾ ਹੈ ਕਿ ਅੱਲਾਹ ਇਕੱਲਾ ਹੈ, ਆਪਣੇ ਨਾਵਾਂ, ਗੁਣਾਂ ਅਤੇ ਕਰਮਾਂ ਵਿੱਚ ਸੰਪੂਰਨ ਤੇ ਇਕਲੌਤਾ ਹੈ; ਹਰ ਪ੍ਰਕਾਰ ਦੀ ਕਮੀ ਅਤੇ ਨੁਕਸ ਤੋਂ ਪਰੇ (ਪਾਕ) ਅਤੇ ਬੇਨਿਆਜ਼ (ਖੁਦਮੁਖਤਾਰ) ਹੈ ਕਿ ਜਿਸਨੂੰ ਕਿਸੇ ਦੀ ਲੋੜ ਨਹੀਂ, ਲੇਕਿਨ ਹਰ ਕੋਈ ਉਸਦੇ ਆਸਰੇ 'ਤੇ ਨਿਰਭਰ ਕਰਦਾ ਹੈ ਤੇ ਉਸਦਾ ਮੁਥਾਜ ਹੈ। ਉਹ ਕਿਸੇ ਦਾ ਪਿਤਾ ਨਹੀਂ, ਕਿਸੇ ਦੀ ਸੰਤਾਨ ਨਹੀਂ ਅਤੇ ਉਸ ਦੇ ਬਰਾਬਰ ਜਾਂ ਉਸ ਵਰਗਾ ਵੀ ਕੋਈ ਨਹੀਂ।
Benefits
ਮੌਤ ਤੋਂ ਬਾਅਦ ਦੁਬਾਰਾ ਜਿਉਂਦੇ ਕੀਤੇ ਜਾਣ ਦੀ ਸੱਚਾਈ ਦਾ ਸਬੂਤ।
ਦੁਬਾਰਾ ਜੀਵਤ ਕੀਤੇ ਜਾਣ ਦਾ ਇਨਕਾਰ ਕਰਨ ਵਾਲਾ ਜਾਂ ਅੱਲਾਹ ਦੀ ਔਲਾਦ (ਸੰਤਾਨ) ਦਾ ਦਾਅਵਾ ਕਰਨ ਵਾਲਾ ਕਾਫ਼ਿਰ ਹੈ।
ਅੱਲਾਹ ਤਆਲਾ ਦੇ ਬਰਾਬਰ ਜਾਂ ਉਸ ਵਰਗਾ ਕੋਈ ਨਹੀਂ ਹੈ।
ਅੱਲਾਹ ਦੀ ਅਥਾਹ ਸਹਿਣਸ਼ੀਲਤਾ ਤੇ ਧੀਰਜ ਅਤੇ ਉਸ ਦਾ ਕਾਫ਼ਰਾਂ ਨੂੰ ਰਾਹਤ ਦੇਣਾ ਤਾਂ ਜੋ ਉਹ ਤੌਬਾ ਕਰ ਸਕਣ ਅਤੇ ਉਸ ਵੱਲ ਵਾਪਸ ਆ ਸਕਣ।
Attribution
Categories
Share hadeeth
Sharing options

