ਜਿਸ ਨੇ ਅੱਲਾਹ ਦੀ ਕਿਤਾਬ (ਕੁਰਆਨ) ਦਾ ਕੋਈ ਇੱਕ ਅੱਖਰ ਪੜ੍ਹਿਆ, ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਇੱਕ ਨੇਕੀ ਦਾ ਅਜਰ (ਬਦਲਾ) ਦਸ ਗੁਣਾ ਤੱਕ ਦਿੱਤਾ ਜਾਂਦਾ ਹੈ
Choose an available translation of this Hadeeth
Hadeeth text
ਅਬਦੁੱਲਾਹ ਬਿਨ ਮਸਉਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਜਿਸ ਨੇ ਅੱਲਾਹ ਦੀ ਕਿਤਾਬ (ਕੁਰਆਨ) ਦਾ ਕੋਈ ਇੱਕ ਅੱਖਰ ਪੜ੍ਹਿਆ, ਉਸ ਨੂੰ ਇੱਕ ਨੇਕੀ ਮਿਲਦੀ ਹੈ ਅਤੇ ਇੱਕ ਨੇਕੀ ਦਾ ਅਜਰ (ਬਦਲਾ) ਦਸ ਗੁਣਾ ਤੱਕ ਦਿੱਤਾ ਜਾਂਦਾ ਹੈ। ਮੈਂ ਇਹ ਨਹੀਂ ਕਹਿੰਦਾ ਕਿ 'ਅਲਿਫ ਲਾਮ ਮੀਮ' ਇੱਕ ਅੱਖਰ ਹੈ, ਸਗੋਂ ਅਲਿਫ਼ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।"
Explanation
ਫੇਰ ਆਪ ﷺ ਨੇ ਇਸ ਦੀ ਵਿਆਖਿਆ ਕਰਦੇ ਹੋਏ ਫਰਮਾਇਆ: “ਮੈਂ ਇਹ ਨਹੀਂ ਕਹਿੰਦਾ ਕਿ 'ਅਲਿਫ-ਲਾਮ-ਮੀਮ' ਮਿਲ ਕੇ ਇੱਕ ਅੱਖਰ ਹੈ, ਸਗੋਂ ਅਲਿਫ ਇੱਕ ਅੱਖਰ ਹੈ, ਲਾਮ ਇੱਕ ਅੱਖਰ ਹੈ ਅਤੇ ਮੀਮ ਇੱਕ ਅੱਖਰ ਹੈ।” ਇਸ ਤਰ੍ਹਾਂ ਇਹ ਤਿੰਨ ਅੱਖਰ ਹੋਏ, ਜਿਨ੍ਹਾਂ ਨੂੰ ਪੜ੍ਹ ਕੇ ਤੀਹ ਨੇਕੀਆਂ ਮਿਲਦੀਆਂ ਹਨ।
Benefits
ਕੁਰਆਨ ਪੜ੍ਹਨ ਵਾਲੇ ਨੂੰ ਉਸਦੇ ਪੜ੍ਹੇ ਹਰ ਅੱਖਰ ਦੇ ਬਦਲੇ ਵਿੱਚ ਇੱਕ ਨੇਕੀ ਮਿਲਦੀ ਹੈ, ਜਿਸ ਨੂੰ ਦਸ ਗੁਣਾ ਵਧਾ ਦਿੱਤਾ ਜਾਂਦਾ ਹੈ।
ਅੱਲਾਹ ਦੀ ਵੱਡੀ ਕਿਰਪਾ ਤੇ ਰਹਿਮਤ (ਮਿਹਰ) ਹੈ ਕਿ ਉਹ ਆਪਣੀ ਦਇਆ ਦੇ ਸਦਕੇ ਬੰਦਿਆਂ ਦੀ ਨੇਕੀ ਦਾ ਸਵਾਬ ਵਧਾ ਕੇ ਦਿੰਦਾ ਹੈ।
ਹੋਰ ਬਾਣੀਆਂ ਦੀ ਤੁਲਨਾ ਵਿੱਚ ਕੁਰਆਨ ਦੀ ਵੱਡੀ ਫਜ਼ੀਲਤ (ਮਹੱਤਤਾ) ਅਤੇ ਇਸਦੀ ਤਿਲਾਵਤ (ਪੜ੍ਹਨ) ਦਾ ਇਬਾਦਤ ਹੋਣਾ। ਇਹ ਇਸ ਲਈ ਹੈ ਕਿਉਂਕਿ ਕੁਰਆਨ ਅੱਲਾਹ ਦਾ ਕਲਾਮ (ਬਾਣੀ) ਹੈ।
Attribution
Categories
Share hadeeth
Sharing options · 0 Total shares

