ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇੱਲੱਲਾਹ ਅਤੇ ਅੱਲਾਹੁ ਅਕਬਰ (ਅੱਲਾਹ ਪਾਕ-ਪਵਿੱਤਰ ਹੈ, ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਅੱਲਾਹ ਸਭ ਤੋਂ ਵੱਡਾ ਹੈ।) ਕਹਿਣਾ ਮੇਰੀ ਲਈ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ ਜਿਨ੍ਹਾਂ 'ਤੇ ਸੂਰਜ ਚੜ੍ਹਦਾ ਹੈ।
Choose an available translation of this Hadeeth
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: "ਸੁਬਹਾਨ ਅੱਲਾਹ, ਅਲਹਮਦੁ ਲਿੱਲਾਹ, ਲਾ ਇਲਾਹਾ ਇੱਲੱਲਾਹ ਅਤੇ ਅੱਲਾਹੁ ਅਕਬਰ (ਅੱਲਾਹ ਪਾਕ-ਪਵਿੱਤਰ ਹੈ, ਸਾਰੀਆਂ ਤਾਰੀਫਾਂ ਅੱਲਾਹ ਲਈ ਹਨ, ਅੱਲਾਹ ਤੋਂ ਇਲਾਵਾ ਕੋਈ ਮਾਬੂਦ (ਇਸ਼ਟ) ਨਹੀਂ ਅਤੇ ਅੱਲਾਹ ਸਭ ਤੋਂ ਵੱਡਾ ਹੈ।) ਕਹਿਣਾ ਮੇਰੀ ਲਈ ਉਨ੍ਹਾਂ ਸਾਰੀਆਂ ਚੀਜ਼ਾਂ ਨਾਲੋਂ ਬਿਹਤਰ ਹੈ ਜਿਨ੍ਹਾਂ 'ਤੇ ਸੂਰਜ ਚੜ੍ਹਦਾ ਹੈ।"
Explanation
"ਸੁਬਹਾਨ ਅੱਲਾਹ": ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨੂੰ ਹਰ ਪ੍ਰਕਾਰ ਦੀ ਕਮੀ ਅਤੇ ਨੁਕਸ ਤੋਂ ਪਾਕ ਕਿਹਾ ਜਾਂਦਾ ਹੈ।
"ਅਲਹਮਦੁ ਲਿੱਲਾਹ": ਇਨ੍ਹਾਂ ਸ਼ਬਦਾਂ ਰਾਹੀਂ ਅੱਲਾਹ ਨਾਲ ਮੁਹੱਬਤ ਅਤੇ ਉਸਦਾ ਸਤਿਕਾਰ ਕਰਦੇ ਹੋਏ ਉਸਨੂੰ ਉਸ ਦੀਆਂ ਸਾਰੀਆਂ ਸਿਫ਼ਤਾਂ ਵਿੱਚ ਸੰਪੂਰਨ ਮੰਨਿਆ ਜਾਂਦਾ ਹੈ।
"ਲਾ ਇਲਾਹਾ ਇੱਲੱਲਾਹ": ਇਸ ਤੋਂ ਭਾਵ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ ਹੈ।
"ਅੱਲਾਹੁ ਅਕਬਰ": ਅੱਲਾਹ ਹਰ ਚੀਜ਼ ਤੋਂ ਵੱਡਾ ਅਤੇ ਸ਼ਕਤੀਸ਼ਾਲੀ ਹੈ।
Benefits
ਵੱਧ ਤੋਂ ਵੱਧ ਅੱਲਾਹ ਦਾ ਜ਼ਿਕਰ ਕਰਨਾ ਚਾਹੀਦਾ ਹੈ, ਕਿਉਂਕਿ ਇਸ ਦਾ ਬਹੁਤ ਵੱਡਾ ਅਜਰ (ਇਨਾਮ) ਅਤੇ ਫ਼ਜ਼ੀਲਤ (ਮਹੱਤਤਾ) ਹੈ।
ਦੁਨੀਆ ਤੋਂ ਮਜ਼ੇ ਲੈਣ ਦੀਆਂ ਚੀਜ਼ਾਂ ਬਹੁਤ ਥੋੜ੍ਹੀਆਂ ਹਨ ਅਤੇ ਇਸ ਦੀਆਂ ਖੁਸ਼ੀਆਂ ਨਾਸ਼ਵਾਨ ਹਨ।
Attribution
Categories
Share hadeeth
Sharing options · 0 Total shares

