ਅੱਲਾਹ ਨੂੰ ਸਭ ਤੋਂ ਵੱਧ ਪਿਆਰੇ ਇਹ ਚਾਰ ਬੋਲ ਹਨ: ਸੁਬਹਾਨ ਅੱਲਾਹ (ਅੱਲਾਹ ਪਾਕ/ਪਵਿੱਤਰ ਹੈ), ਅਲਹਮਦੁ ਲਿੱਲਾਹ (ਸਾਰੀ ਪ੍ਰਸ਼ੰਸਾ ਅੱਲਾਹ ਲਈ ਹੈ), ਲਾ ਇਲਾਹਾ ਇੱਲੱਲਾਹ (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ ਇਸ਼ਟ) ਨਹੀਂ ਹੈ।) ਅਤੇ ਅੱਲਾਹੁ ਅਕਬਰ (ਅੱਲਾਹ ਸਭ ਤੋਂ ਵੱਡਾ ਹੈ)। ਤੁਸੀਂ ਇਨ੍ਹਾਂ ਵਿੱਚੋਂ ਜਿਸ ਨਾਲ ਚਾਹੋ ਸ਼ੁਰੂਆਤ ਕਰੋ; ਕੋਈ ਹਰਜ ਦੀ ਗੱਲ ਨਹੀਂ ਹੈ।
Choose an available translation of this Hadeeth
Hadeeth text
ਸਮੁਰਾ ਬਿਨ ਜੁੰਦੁਬ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: "ਅੱਲਾਹ ਨੂੰ ਸਭ ਤੋਂ ਵੱਧ ਪਿਆਰੇ ਇਹ ਚਾਰ ਬੋਲ ਹਨ: ਸੁਬਹਾਨ ਅੱਲਾਹ (ਅੱਲਾਹ ਪਾਕ/ਪਵਿੱਤਰ ਹੈ), ਅਲਹਮਦੁ ਲਿੱਲਾਹ (ਸਾਰੀ ਪ੍ਰਸ਼ੰਸਾ ਅੱਲਾਹ ਲਈ ਹੈ), ਲਾ ਇਲਾਹਾ ਇੱਲੱਲਾਹ (ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ ਇਸ਼ਟ) ਨਹੀਂ ਹੈ।) ਅਤੇ ਅੱਲਾਹੁ ਅਕਬਰ (ਅੱਲਾਹ ਸਭ ਤੋਂ ਵੱਡਾ ਹੈ)। ਤੁਸੀਂ ਇਨ੍ਹਾਂ ਵਿੱਚੋਂ ਜਿਸ ਨਾਲ ਚਾਹੋ ਸ਼ੁਰੂਆਤ ਕਰੋ; ਕੋਈ ਹਰਜ ਦੀ ਗੱਲ ਨਹੀਂ ਹੈ।"
Explanation
ਸੁਬਹਾਨ ਅੱਲਾਹ: ਇਸ ਦਾ ਅਰਥ ਹੈ ਅੱਲਾਹ ਤਆਲਾ ਨੂੰ ਹਰ ਪ੍ਰਕਾਰ ਦੀ ਘਾਟ ਅਤੇ ਔਗੁਣ ਤੋਂ ਪਾਕ (ਮੁਕਤ) ਘੋਸ਼ਿਤ ਕਰਨਾ।
ਅਲਹਮਦੁ ਲਿੱਲਾਹ: ਇਸ ਦਾ ਅਰਥ ਹੈ ਅੱਲਾਹ ਨੂੰ ਹਰ ਪ੍ਰਕਾਰ ਨਾਲ ਸੰਪੂਰਨ ਮੰਨਣਾ, ਉਸ ਨਾਲ ਮੁਹੱਬਤ ਕਰਨਾ ਅਤੇ ਉਸ ਦਾ ਸਤਿਕਾਰ ਕਰਨਾ।
ਲਾ ਇਲਾਹ ਇੱਲੱਲਾਹ: ਇਸ ਦਾ ਅਰਥ ਇਹ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਪੂਜਣਯੋਗ/ਇਸ਼ਟ) ਨਹੀਂ ਹੈ।
ਅੱਲਾਹੁ ਅਕਬਰ: ਭਾਵ ਅੱਲਾਹ ਸਭ ਤੋਂ ਵੱਡਾ, ਸਭ ਤੋਂ ਸ਼ਕਤੀਸ਼ਾਲੀ, ਸਭ ਤੋਂ ਮਹਾਨ ਅਤੇ ਸਭ ਤੋਂ ਵੱਧ ਇੱਜ਼ਤ ਵਾਲਾ ਹੈ।
ਇਸਦੇ ਨਾਲ ਹੀ ਆਪ ﷺ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਬੋਲਾਂ ਦੀ ਫਜ਼ੀਲਤ (ਮਹੱਤਤਾ) ਅਤੇ ਇਨ੍ਹਾਂ ਦੇ ਇਨਾਮ ਨੂੰ ਹਾਸਲ ਕਰਨ ਲਈ ਇਨ੍ਹਾਂ ਬੋਲਾਂ ਨੂੰ ਕਿਸੇ ਖਾਸ ਤਰਤੀਬ (ਕ੍ਰਮ) ਵਿੱਚ ਉਚਾਰਨ/ਸਿਮਰਨ ਕਰਨਾ ਲਾਜ਼ਮੀ ਨਹੀਂ ਹੈ।
Benefits
Attribution
Categories
Share hadeeth
Sharing options · 0 Total shares

