ਅੱਲਾਹ ਦੇ ਰਸੂਲ ﷺ ਹਰ ਨਮਾਜ਼ ਤੋਂ ਬਾਅਦ ਇਨ੍ਹਾਂ ਕਲਮਿਆਂ (ਬੋਲਾਂ) ਦੁਆਰਾ ਅੱਲਾਹ ਦੀ ਤਹਿਲੀਲ (ਗੁਣਗਾਨ) ਕਰਿਆ ਕਰਦੇ ਸੀ।
Choose an available translation of this Hadeeth
Hadeeth text
ਅਬੁ-ਜ਼ੁਬੈਰ ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਅਬਦੁੱਲਾਹ ਬਿਨ ਜ਼ੁਬੈਰ (ਰਜ਼ੀਅੱਲਾਹੁ ਅਨਹੁ) ਹਰ ਨਮਾਜ਼ ਦਾ ਸਲਾਮ ਫੇਰਨ ਤੋਂ ਬਾਅਦ ਇਹ ਦੁਆ ਪੜ੍ਹਿਆ ਕਰਦੇ ਸੀ: "ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਲਹੁਲ ਮੁਲਕੁ ਵਲਾ ਹੁਲ ਹਮਦੁ ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ। ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ। ਲਾ ਇਲਾਹਾ ਇੱਲੱਲਾਹ, ਵਲਾ ਨਾਅਬੁਦੁਕਾ ਇੱਲਾ ਇੱਯਾਹ, ਲਹੁਨ-ਨਿਅਮਤੁ, ਵਲਾ ਹੁਲ ਫਜ਼ਲ, ਵਲਾ ਹੁੱਸ-ਸਨਾਉਲ ਹਸਨ। ਲਾ ਇਲਾਹਾ ਇੱਲੱਲਾਹ ਮੁਖਲੀਸਿਨਾ ਲਾਹੁੱਦ-ਦੀਨਾ ਵਾ ਲਉ ਕਰੀਹਲ ਕਾਫਿਰੂਨ।" (ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਉਹ ਇਕੱਲਾ ਹੈ, ਉਸ ਦਾ ਕੋਈ ਸ਼ਰੀਕ (ਸਾਂਝੀ) ਨਹੀਂ। ਉਸੇ ਦੀ ਪਾਤਸ਼ਾਹੀ ਹੈ ਤੇ ਉਸੇ ਲਈ ਸਾਰੀ ਪ੍ਰਸ਼ੰਸਾ ਹੈ ਤੇ ਉਹ ਹਰ ਕੰਮ ਕਰਨ ਦੇ ਯੋਗ ਹੈ। ਅੱਲਾਹ ਦੇ ਬਖਸ਼ੇ ਬਲ ਦੇ ਬਗੈਰ ਨਾ ਕਿਸੇ ਕੋਲ ਗੁਨਾਹਾਂ ਤੋਂ ਬਚਣ ਦੀ ਤਾਕਤ ਹੈ ਅਤੇ ਨਾ ਨੇਕੀ ਦੇ ਕੰਮ ਕਰਨ ਦੀ ਸਮਰੱਥਾ ਹੈ। ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਇਸ਼ਟ ਨਹੀਂ, ਅਸੀਂ ਸਿਰਫ਼ ਉਸੀ ਦੀ ਇਬਾਦਤ ਕਰਦੇ ਹਾਂ, ਉਸੇ ਵੱਲੋਂ ਹੀ ਸਾਰੀਆਂ ਮਿਹਰਾਂ ਹਨ, ਉਸੇ ਦੀ ਸਾਰੀ ਕਿਰਪਾ ਹੈ ਅਤੇ ਉਸੇ ਦੇ ਲਈ ਸਭ ਤੋਂ ਉੱਤਮ ਵਡਿਆਈ ਹੈ। ਉਸੇ ਲਈ ਅਸੀਂ ਦੀਨ (ਧਰਮ) ਨੂੰ ਨਿਰੋਲ ਤੇ ਖਾਲਸ ਰੱਖਦੇ ਹਾਂ, ਭਾਵੇਂ ਇਹ ਗੱਲ ਕਾਫਿਰਾਂ ਨੂੰ ਮੰਦੀ (ਮਾੜੀ) ਲਗਦੀ ਹੋਵੇ।) ਉਨ੍ਹਾਂ ਨੇ ਅੱਗੇ ਫਰਮਾਇਆ: ਅੱਲਾਹ ਦੇ ਰਸੂਲ ﷺ ਹਰ ਨਮਾਜ਼ ਤੋਂ ਬਾਅਦ ਇਨ੍ਹਾਂ ਕਲਮਿਆਂ (ਬੋਲਾਂ) ਦੁਆਰਾ ਅੱਲਾਹ ਦੀ ਤਹਿਲੀਲ (ਗੁਣਗਾਨ) ਕਰਿਆ ਕਰਦੇ ਸੀ।
Explanation
"ਲਾ ਇਲਾਹਾ ਇੱਲੱਲਾਹ" ਦਾ ਅਰਥ ਹੈ: ਅੱਲਾਹ ਤੋਂ ਇਲਾਵਾ ਕੋਈ ਵੀ ਸੱਚਾ ਮਾਬੂਦ (ਇਸ਼ਟ) ਨਹੀਂ ਹੈ।
"ਵਾਹਦਾਹੁ ਲਾ ਸ਼ਰੀਕਾ ਲਹੁ" ਦਾ ਅਰਥ ਹੈ: ਉਹ ਇਕੱਲਾ ਹੈ ਅਤੇ ਉਲੂਹੀਅਤ (ਪੂਜਣਯੋਗ/ਇਸ਼ਟ ਹੋਣ), ਰੱਬੂਬੀਅਤ (ਰੱਬ ਹੋਣ) ਅਤੇ ਉਸ ਦੇ ਨਾਵਾਂ ਤੇ ਸਿਫਤਾਂ ਵਿੱਚ ਉਸ ਦਾ ਕੋਈ ਸ਼ਰੀਕ (ਸਾਂਝੀਦਾਰ) ਨਹੀਂ ਹੈ।
"ਲਹੁਲ ਮੁਲਕ" ਦਾ ਅਰਥ ਹੈ: ਉਸ ਦੇ ਲਈ ਸੰਪੂਰਨ, ਸਰਬਵਿਆਪੀ ਅਤੇ ਅਸੀਮ ਬਾਦਸ਼ਾਹੀ ਹੈ। ਉਹੀਓ ਆਸਮਾਨਾਂ, ਧਰਤੀ ਅਤੇ ਇਨ੍ਹਾਂ ਵਿਚਕਾਰ ਜੋ ਕੁੱਝ ਵੀ ਹੈ, ਸਭ ਦਾ ਮਾਲਕ ਹੈ।
"ਵਲਾ ਹੁਲ ਹਮਦ" ਦਾ ਅਰਥ ਹੈ: ਉਹ ਹਰ ਪ੍ਰਕਾਰ ਨਾਲ ਸੰਪੂਰਨ ਹੈ। ਉਸਦੀ ਸੰਪੂਰਨਤਾ ਹਰ ਹਾਲ ਵਿੱਚ ਮੁਹੱਬਤ ਤੇ ਸਤਿਕਾਰ ਨਾਲ ਬਿਆਨ ਕੀਤੀ ਜਾਵੇਗੀ। ਖੁਸ਼ੀ ਵਿੱਚ ਵੀ ਅਤੇ ਗ਼ਮ ਵਿੱਚ ਵੀ।
"ਵਾ ਹੁਵਾ ਅਲਾ ਕੁੱਲੀ ਸ਼ੈਇਨ ਕਦੀਰ।" ਦਾ ਅਰਥ ਹੈ: ਉਸੇ ਦੀ ਤਾਕਤ ਤੇ ਕੁਦਰਤ ਹਰ ਪ੍ਰਕਾਰ ਨਾਲ ਮੁਕੰਮਲ ਤੇ ਸੰਪੂਰਨ ਹੈ। ਉਸਨੂੰ ਕੋਈ ਵੀ ਚੀਜ਼ ਬੇਵੱਸ ਨਹੀਂ ਕਰ ਸਕਦੀ। ਅਜਿਹਾ ਕੋਈ ਕੰਮ ਨਹੀਂ ਜੋ ਉਹ ਨਾ ਕਰ ਸਕੇ।
"ਲਾ ਹੌਲਾ ਵਲਾ ਕੁੱਵਤਾ ਇੱਲਾ ਬਿੱਲਾਹ।" ਦਾ ਅਰਥ ਹੈ: ਇੱਕ ਹਾਲਤ ਤੋਂ ਦੂਜੀ ਹਾਲਤ ਵਿੱਚ ਜਾਣ ਅਤੇ ਅੱਲਾਹ ਦੀ ਨਾਫਰਮਾਨੀ (ਅਣਆਗਿਆਕਾਰੀ) ਦੀ ਰਾਹ ਨੂੰ ਛੱਡ ਕੇ ਉਸ ਦੀ ਫ਼ਰਮਾਬਰਦਾਰੀ (ਆਗਿਆਕਾਰੀ) ਦੀ ਰਾਹ ਅਪਣਾਉਣ ਦੀ ਤਾਕਤ ਅੱਲਾਹ ਦੀ ਕਿਰਪਾ ਤੋਂ ਬਿਨਾ ਕਿਸੇ ਕੋਲ ਨਹੀਂ ਹੈ। ਉਹੀਓ ਅਸਲ ਮਦਦਗਾਰ ਹੈ,ਅਤੇ ਉਸੀ 'ਤੇ ਸਾਰਾ ਭਰੋਸਾ ਕੀਤਾ ਜਾਂਦਾ ਹੈ।
"ਲਾ ਇਲਾਹਾ ਇੱਲੱਲਾਹ, ਵਲਾ ਨਾਅਬੁਦੁਕਾ ਇੱਲਾ ਇੱਯਾਹ।" ਦੇ ਅਰਥ ਵਿੱਚ: ਇਸ ਗੱਲ 'ਤੇ ਦੁਬਾਰਾ ਜ਼ੋਰ ਦਿੱਤਾ ਗਿਆ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ ਨਹੀਂ ਹੈ। ਅਸੀਂ ਸਿਰਫ਼ ਉਸੇ ਦੀ ਇਬਾਦਤ ਕਰਦੇ ਹਾਂ। ਇਸ ਵਿੱਚ ਅੱਲਾਹ ਦਾ ਇਕਲੌਤਾ ਰੱਬ ਤੇ ਇਸ਼ਟ ਹੋਣ (ਤੌਹੀਦ) ਦੀ ਪੁਸ਼ਟੀ ਕੀਤੀ ਗਈ ਹੈ ਅਤੇ ਸ਼ਿਰਕ (ਕਿਸੇ ਹੋਰ ਨੂੰ ਪੂਜਣ/ਇਬਾਦਤ) ਨੂੰ ਪੂਰੀ ਤਰ੍ਹਾਂ ਨਕਾਰਿਆ ਗਿਆ ਹੈ।
"ਲਹੁਨ-ਨਿਅਮਤੁ, ਵਲਾ ਹੁਲ ਫਜ਼ਲ।" ਉਹੀਓ ਸਾਰੀਆਂ ਨੇਮਤਾਂ (ਮਿਹਰਾਂ) ਨੂੰ ਪੈਦਾ ਕਰਦਾ ਹੈ, ਉਹੀਓ ਉਨ੍ਹਾਂ ਦਾ ਮਾਲਿਕ ਹੈ ਅਤੇ ਆਪਣੇ ਜਿਸ ਬੰਦੇ ਨੂੰ ਚਾਹੁੰਦਾ ਹੈ, ਨੇਮਤਾਂ ਬਖ਼ਸ਼ਦਾ ਹੈ।
"ਵਲਾ ਹੁੱਸ-ਸਨਾਉਲ ਹਸਨ।" ਦਾ ਅਰਥ ਹੈ: ਉਸੇ ਲਈ ਹਰ ਹਾਲ ਵਿੱਚ ਸਭ ਤੋਂ ਸੋਹਣੀ ਤਾਰੀਫ਼ ਹੈ; ਉਸਦੀ ਜ਼ਾਤ (ਹਸਤੀ), ਗੁਣਾਂ, ਕਾਰਜਾਂ ਅਤੇ ਨੇਮਤਾਂ ਲਈ।
"ਲਾ ਇਲਾਹਾ ਇੱਲੱਲਾਹ ਮੁਖਲੀਸਿਨਾ ਲਾਹੁੱਦ-ਦੀਨ।" ਦਾ ਅਰਥ ਹੈ: ਅਸੀਂ ਖਾਲਸ ਤੌਰ 'ਤੇ ਉਸੇ ਦੀ ਇਬਾਦਤ ਕਰਦੇ ਹਾਂ। ਆਪਣੀ ਇਬਾਦਤ ਨੂੰ ਰਿਆਕਾਰੀ (ਦਿਖਾਵੇਬਾਜ਼ੀ) ਅਤੇ ਸ਼ੁਹਰਤ ਦੀ ਚਾਹ ਤੋਂ ਪਾਕ ਰੱਖਦੇ ਹੈ।
"ਵਾ ਲਉ ਕਰੀਹਲ ਕਾਫਿਰੂਨ।" ਦਾ ਅਰਥ ਹੈ: ਅਸੀਂ ਅੱਲਾਹ ਨੂੰ ਇੱਕ ਮੰਨਣ ਅਤੇ ਉਸ ਦੀ ਇਬਾਦਤ ਕਰਨ ਵਿੱਚ ਡਟੇ ਰਹਾਂਗੇ, ਭਾਵੇਂ ਕਾਫ਼ਰਾਂ ਨੂੰ ਇਹ ਗੱਲ ਬੁਰੀ ਹੀ ਕਿਉਂ ਨਾ ਲੱਗੇ।
Benefits
ਇੱਕ ਮੁਸਲਮਾਨ ਆਪਣੇ ਦੀਨ (ਧਰਮ) 'ਤੇ ਮਾਣ ਕਰਦਾ ਹੈ ਅਤੇ ਉਸ ਦੀਆਂ ਨਿਸ਼ਾਨੀਆਂ ਦਾ ਖੁਲ ਕੇ ਪਰਦਰਸ਼ਨ ਕਰਦਾ ਹੈ, ਭਾਵੇਂ ਕਾਫਿਰਾਂ ਨੂੰ ਇਹ ਬੁਰਾ ਹੀ ਕਿਉਂ ਨਾ ਲੱਗੇ।
ਕਿਸੇ ਹਦੀਸ ਵਿੱਚ ਜਦੋਂ "دُبر الصلاة ਦੁਬਰੁਸ-ਸਲਾਹ" (ਨਮਾਜ਼ ਤੋਂ ਬਾਅਦ) ਦੇ ਸ਼ਬਦ ਆਉਣ ਅਤੇ ਹਦੀਸ ਵਿੱਚ ਜਿਸ ਚੀਜ਼ ਦਾ ਵਰਨਣ ਹੋਵੇ, ਉਹ ਜ਼ਿਕਰ ਹੋਵੇ, ਤਾਂ ਅਸਲ ਵਿੱਚ ਉਸ ਤੋਂ ਮੁਰਾਦ ਸਲਾਮ ਫੇਰਨ ਤੋਂ ਬਾਅਦ ਹੋਵੇਗਾ। ਲੇਕਿਨ ਜੇਕਰ ਉਹ ਦੁਆ ਹੋਵੇ, ਤਾਂ ਮੁਰਾਦ ਸਲਾਮ ਫੇਰਨ ਤੋਂ ਪਹਿਲਾਂ ਹੋਵੇਗਾ।
Attribution
Categories
Share hadeeth
Sharing options · 0 Total shares

