افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#6112[صحيح]
HadeethEnc · 1.29.0

ਇਹ ਕਿਹਾ ਕਰੋ: "لا إله إلا الله وحده لا شريك له، الله أكبر كبيرًا، والحمد لله كثيرًا، وسبحان الله رب العالمين، ولا حول ولا قوة إلا بالله العزيز الحكيم - ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਅੱਲਾਹੁ ਅਕਬਰ ਕਬੀਰਾ, ਵਲਹਮਦੁ ਲਿੱਲਾਹੀ ਕਸੀਰਾ, ਵਾ ਸੁਬਹਾਨ ਅੱਲਾਹੀ ਰੱਬਿੱਲ ਆਲਮੀਨ, ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾ-ਹਿੱਲ-ਅਜ਼ੀਜ਼ਿਲ-ਹਕੀਮ।

Available translations

Choose an available translation of this Hadeeth

01

Hadeeth text

ਸਾਅਦ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ: ਇੱਕ ਬੱਦੁ (ਦਿਹਾਤੀ) ਅੱਲਾਹ ਦੇ ਰਸੂਲ ﷺ ਕੋਲ ਆਇਆ ਅਤੇ ਕਹਿਣ ਲੱਗਾ ਕਿ ਮੈਨੂੰ ਕੋਈ ਅਜਿਹਾ ਬੋਲ ਸਿਖਾਓ, ਜਿਸ ਨੂੰ ਮੈਂ ਪੜ੍ਹਦਾ ਰਹਾਂ। ਆਪ ﷺ ਨੇ ਫਰਮਾਇਆ: "ਇਹ ਕਿਹਾ ਕਰੋ:
"لا إله إلا الله وحده لا شريك له، الله أكبر كبيرًا، والحمد لله كثيرًا، وسبحان الله رب العالمين، ولا حول ولا قوة إلا بالله العزيز الحكيم - ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ, ਅੱਲਾਹੁ ਅਕਬਰ ਕਬੀਰਾ, ਵਲਹਮਦੁ ਲਿੱਲਾਹੀ ਕਸੀਰਾ, ਵਾ ਸੁਬਹਾਨ ਅੱਲਾਹੀ ਰੱਬਿੱਲ ਆਲਮੀਨ, ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾ-ਹਿੱਲ-ਅਜ਼ੀਜ਼ਿਲ-ਹਕੀਮ।" (ਅਰਥਾਤ: ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ/ਪੂਜਣਯੋਗ) ਨਹੀਂ; ਉਹ ਇਕੱਲਾ ਹੈ ਅਤੇ ਉਸਦਾ ਕੋਈ ਸਾਂਝੀਦਾਰ (ਸ਼ਰੀਕ) ਨਹੀਂ। ਅੱਲਾਹ ਸਭ ਤੋਂ ਵੱਡਾ ਹੈ ਅਤੇ ਉਸੇ ਲਈ ਸਾਰੀ ਵਡਿਆਈ ਹੈ। ਅੱਲਾਹ ਹਰ ਤਰ੍ਹਾਂ ਦੇ ਦੋਸ਼ ਅਤੇ ਕਮੀ ਤੋਂ ਪਾਕ ਹੈ—ਉਹ ਜੋ ਸਾਰੇ ਜਹਾਨਾਂ ਦਾ ਰੱਬ ਹੈ। ਗੁਨਾਹਾਂ ਤੋਂ ਬਚਣ ਅਤੇ ਨੇਕ ਕੰਮ ਕਰਨ ਦੀ ਤਾਕਤ ਸਿਰਫ਼ ਅੱਲਾਹ ਵੱਲੋਂ ਹੀ ਮਿਲ ਸਕਦੀ ਹੈ, ਜੋ ਸਰਬ-ਸ਼ਕਤੀਮਾਨ ਅਤੇ ਸਰਬ-ਗਿਆਨੀ ਹੈ।) ਉਸ ਵਿਅਕਤੀ ਨੇ ਕਿਹਾ: ਇਹ ਸ਼ਬਦ ਤਾਂ ਮੇਰੇ ਰੱਬ ਲਈ ਹਨ, ਮੇਰੇ ਲਈ ਕੀ ਹਨ? ਆਪ ﷺ ਨੇ ਫਰਮਾਇਆ: "ਇਹ ਕਹੋ: ”اللَّهُمَّ اغْفِرْ لِي وَارْحَمْنِي وَاهْدِنِي وَارْزُقْنِي - ਅੱਲਾਹੁੱਮੱਗ-ਫਿਰਲੀ ਵਰਹਮਨੀ ਵਾਹਦਿਨੀ ਵਰਜ਼ੁਕਨੀ (ਅਰਥਾਤ: ਹੇ ਅੱਲਾਹ! ਮੈਨੂੰ ਮਾਫ਼ ਕਰ ਦੇ, ਮੇਰੇ 'ਤੇ ਰਹਿਮ ਕਰ, ਮੇਰੀ ਅਗਵਾਈ ਕਰ ਅਤੇ ਮੈਨੂੰ ਰਿਜ਼ਕ ਅਤਾ ਕਰ)।"
02

Explanation

ਪਿੰਡ-ਦਿਹਾਤ ਤੋਂ ਆਏ ਇੱਕ ਵਿਅਕਤੀ ਨੇ ਅੱਲਾਹ ਦੇ ਰਸੂਲ ﷺ ਨੂੰ ਸਵਾਲ ਕੀਤਾ ਕਿ ਆਪ ﷺ ਉਸਨੂੰ ਇੱਕ ਅਜਿਹਾ ਜ਼ਿਕਰ (ਸਿਮਰਨ) ਸਿਖਾਉਣ, ਜਿਸ ਨੂੰ ਉਹ ਪੜ੍ਹਿਆ ਕਰੇ। ਤਾਂ ਅੱਲਾਹ ਦੇ ਨਬੀ ﷺ ਨੇ ਉਸਨੂੰ ਕਿਹਾ: ਤੁਸੀਂ ਕਹੋ: "لا إله إلا الله وحده لا شريك له - ਲਾ ਇਲਾਹਾ ਇੱਲੱਲਾਹੁ ਵਾਹਦਾਹੁ ਲਾ ਸ਼ਰੀਕਾ ਲਹੁ।" ਆਪ ﷺ ਨੇ ਸ਼ੁਰੂਆਤ ਤੌਹੀਦ ਦੀ ਗਵਾਹੀ ਨਾਲ ਕੀਤੀ। ਇਸਦਾ ਮਤਲਬ ਇਹ ਹੈ ਕਿ ਅੱਲਾਹ ਤੋਂ ਇਲਾਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ ਹੈ। "الله أكبر كبيرًا - ਅੱਲਾਹੁ ਅਕਬਰ ਕਬੀਰਾ" ਭਾਵ: ਅੱਲਾਹ ਹਰ ਚੀਜ਼ ਤੋਂ ਵੱਡਾ ਅਤੇ ਸਭ ਤੋਂ ਮਹਾਨ ਹੈ। "والحمد لله كثيرًا - ਵਲਹਮਦੁ ਲਿੱਲਾਹੀ ਕਸੀਰਾ।" ਭਾਵ: ਅੱਲਾਹ ਦੀਆਂ ਬਹੁਤ ਜ਼ਿਆਦਾ ਤਾਰੀਫਾਂ ਹਨ। ਉਸ ਦੀਆਂ ਸਿਫਤਾਂ, ਕੰਮਾਂ ਅਤੇ ਅਣਗਿਣਤ ਨੇਮਤਾਂ (ਮਿਹਰਾਂ) ਲਈ। "سبحان الله رب العالمين - ਸੁਬਹਾਨ ਅੱਲਾਹੀ ਰੱਬਿੱਲ ਆਲਮੀਨ।" ਭਾਵ: ਅੱਲਾਹ ਤਆਲਾ ਹਰ ਪ੍ਰਕਾਰ ਦੀ ਕਮੀ ਤੋਂ ਪਾਕ (ਪਵਿੱਤਰ) ਹੈ। "لا حول ولا قوة إلا بالله العزيز الحكيم - ਲਾ ਹੌਲਾ ਵਲਾ ਕੁਵੱਤਾ ਇੱਲਾ ਬਿੱਲਾਹਿੱਲ ਅਜ਼ੀਜ਼ਿਲ-ਹਕੀਮ।" ਭਾਵ: ਇੱਕ ਹਾਲਤ ਤੋਂ ਦੂਜੀ ਹਾਲਤ ਵਿੱਚ ਜਾਣਾ ਅੱਲਾਹ ਦੀ ਮਦਦ ਅਤੇ ਉਸਦੇ ਸੁਯੋਗ ਤੋਂ ਬਿਨਾ ਸੰਭਵ ਨਹੀਂ ਹੈ। ਉਸ ਵਿਅਕਤੀ ਨੇ ਕਿਹਾ: ਇਹ ਸਾਰੇ ਸ਼ਬਦ ਮੇਰੇ ਰੱਬ ਲਈ ਹਨ। ਭਾਵ ਉਸ ਦੇ ਜ਼ਿਕਰ (ਸਿਮਰਨ) ਅਤੇ ਸਨਮਾਨ ਲਈ ਹਨ। ਮੈਂ ਆਪਣੇ ਆਪ ਲਈ ਕਿਹੜੇ ਸ਼ਬਦਾਂ ਵਿੱਚ ਦੁਆ ਕਰਾਂ? ਇਸ 'ਤੇ ਆਪ ﷺ ਨੇ ਉਨ੍ਹਾਂ ਨੂੰ ਕਿਹਾ: ਤੁਸੀਂ ਕਹੋ: "اللهم اغفر لي - ਅੱਲਾਹੁੱਮੱਗ-ਫਿਰਲੀ।" ਹੇ ਅੱਲਾਹ! ਮੇਰੇ ਗੁਨਾਹਾਂ ਨੂੰ ਮਿਟਾ ਕੇ ਤੇ ਉਨ੍ਹਾਂ 'ਤੇ ਪਰਦਾ ਪਾ ਕੇ ਮੈਨੂੰ ਮਾਫ ਕਰ ਦੇ। "وارحمني - ਵਰਹਮਨੀ।" ਮੇਰੇ ਦੀਨੀ (ਧਾਰਮਿਕ) ਅਤੇ ਦੁਨਿਆਵੀ ਹਿੱਤਾਂ ਦੀ ਰਾਖੀ ਕਰਦੇ ਹੋਏ, ਮੇਰੇ 'ਤੇ ਰਹਿਮ (ਦਇਆ) ਕਰ। "واهدني - ਵਾਹਦਿਨੀ" ਸਭ ਤੋਂ ਵਧੀਆ ਹਲਾਤਾਂ ਅਤੇ ਸਿੱਧੇ ਰਾਹ (ਸਿਰਾਤਲ ਮੁਸਤਕੀਮ) ਵੱਲ ਮੇਰਾ ਮਾਰਗਦਰਸ਼ਨ ਕਰ। "وارزقني - ਵਰਜ਼ੁਕਨੀ।" ਮੈਨੂੰ ਹਲਾਲ ਮਾਲ (ਧਨ-ਦੌਲਤ), ਸਿਹਤ ਅਤੇ ਹਰ ਤਰ੍ਹਾਂ ਦੀ ਭਲਾਈ ਅਤੇ ਚੰਗਿਆਈ ਬਖਸ਼।
03

Benefits

ਲਾ ਇਲਾਹਾ ਇੱਲੱਲਾਹ (ਤਹਿਲੀਲ), ਅੱਲਾਹੁ ਅਕਬਰ (ਤਕਬੀਰ), ਅਲਹਮਦੁ ਲਿੱਲਾਹ (ਤਾਹਮੀਦ) ਅਤੇ ਸੁਬਹਾਨ ਅੱਲਾਹ (ਤਸਬੀਹ) ਰਾਹੀਂ ਅੱਲਾਹ ਦਾ ਜ਼ਿਕਰ ਕਰਨ ਦੀ ਪ੍ਰੇਰਨਾ।
ਦੁਆ ਕਰਨ ਤੋਂ ਪਹਿਲਾਂ ਅੱਲਾਹ ਦਾ ਜ਼ਿਕਰ (ਸਿਮਰਨ) ਅਤੇ ਉਸ ਦੀ ਤਾਰੀਫ਼ ਕਰਨਾ ਮੁਸਤਹੱਬ (ਪਸੰਦੀਦਾ) ਹੈ।
ਮੁਸਤਹੱਬ (ਵਧੇਰੇ ਚੰਗਾ/ਪਸੰਦੀਦਾ) ਇਹ ਹੈ ਕਿ ਇਨਸਾਨ ਸਭ ਤੋਂ ਵਧੀਆ ਦੁਆ ਰਾਹੀਂ ਅੱਲਾਹ ਤੋਂ ਦੁਆ ਮੰਗੇ। ਅੱਲਾਹ ਦੇ ਨਬੀ ﷺ ਤੋਂ ਸਾਬਤ ਉਨ੍ਹਾਂ ਵਿਆਪਕ ਦੁਆਵਾਂ ਦੀ ਚੋਣ ਕਰੇ, ਜੋ ਦੁਨੀਆ ਤੇ ਆਖਰਤ ਦੀ ਭਲਾਈ 'ਤੇ ਅਧਾਰਤ ਹੋਣ। ਇਨਸਾਨ ਨੂੰ ਇਹ ਅਧਿਕਾਰ ਦਿੱਤਾ ਗਿਆ ਹੈ ਕਿ ਉਹ ਜੋ ਚਾਹੇ, ਦੁਆ ਕਰੇ।
ਬੰਦੇ ਨੂੰ ਅਜਿਹੀਆਂ ਚੀਜ਼ਾਂ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਜੋ ਦੁਨੀਆ ਤੇ ਆਖਰਤ ਵਿੱਚ ਉਸਦੇ ਹੱਕ ਵਿੱਚ ਫਾਇਦੇਮੰਦ (ਲਾਭਕਾਰੀ) ਹੋਣ।
ਮਾਫ਼ੀ, ਰਹਿਮਤ ਅਤੇ ਰਿਜ਼ਕ (ਰੋਜ਼ੀ-ਰੋਟੀ) ਦੀ ਮੰਗ ਕਰਨ ਦੀ ਪ੍ਰੇਰਨਾ। ਕਿਉਂਕਿ ਇਨ੍ਹਾਂ ਚੀਜ਼ਾਂ ਵਿੱਚੋਂ ਹੀ ਭਲਾਈ ਦੇ ਸਰੋਤ ਨਿੱਕਲਦੇ ਹਨ।
ਅੱਲਾਹ ਦੇ ਨਬੀ ﷺ ਦੀ ਇਹ ਕੋਸ਼ਿਸ਼ ਕਿ ਉਮੱਤ ਨੂੰ ਅਜਿਹੀਆਂ ਗੱਲਾਂ ਸਿਖਾਈਆਂ ਜਾਣ, ਜੋ ਉਨ੍ਹਾਂ ਦੇ ਹੱਕ ਵਿੱਚ ਫ਼ਾਇਦੇਮੰਦ ਹੋਣ।
ਰਹਿਮਤ ਦਾ ਜ਼ਿਕਰ (ਵਰਣਨ) ਮਾਫ਼ੀ ਤੋਂ ਬਾਅਦ ਇਸ ਲਈ ਕੀਤਾ ਗਿਆ ਹੈ ਤਾਂ ਜੋ ਤੱਤਹੀਰ (ਪਵਿੱਤਰਤਾ) ਦਾ ਕੰਮ ਪੂਰਾ ਹੋ ਜਾਵੇ। ਕਿਉਂਕਿ ਮਾਫ਼ੀ ਗੁਨਾਹਾਂ ਨੂੰ ਢੱਕਣ, ਉਨ੍ਹਾਂ ਨੂੰ ਮਿਟਾਉਣ ਅਤੇ ਜਹੰਨਮ ਤੋਂ ਬਚਾ ਦਿੱਤੇ ਜਾਣ ਦਾ ਨਾਮ ਹੈ, ਜਦੋਂ ਕਿ ਰਹਿਮਤ ਵੱਖ-ਵੱਖ ਤਰ੍ਹਾਂ ਦੀਆਂ ਭਲਾਈਆਂ ਦੀ ਦਾਤ ਮਿਲਣ ਅਤੇ ਜੰਨਤ ਵਿੱਚ ਦਾਖ਼ਲਾ ਮਿਲਣ ਦਾ ਨਾਮ ਹੈ ਅਤੇ ਇਹੋ ਸਭ ਤੋਂ ਵੱਡੀ ਕਾਮਯਾਬੀ ਹੈ।

Attribution

[رواه مسلم]

Categories

Share

Share hadeeth

Sharing options

10Views0Cards0Shares
Share

← Back to encyclopedia
Shopping Basket

Loading...