ਜਦੋਂ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਵੇਲੇ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਲੈਂਦਾ ਹੈ, ਤਾਂ ਸ਼ੈਤਾਨ ਆਪਣੇ ਸਾਥੀਆਂ ਨੂੰ ਕਹਿੰਦਾ ਹੈ: ਤੁਹਾਡੇ ਲਈ ਇੱਥੇ ਨਾ ਤਾਂ ਰਾਤ ਗੁਜ਼ਾਰਨ ਦੀ ਥਾਂ ਹੈ ਅਤੇ ਨਾ ਹੀ ਰਾਤ ਦੇ ਖਾਣੇ ਦਾ ਪ੍ਰਬੰਧ
Choose an available translation of this Hadeeth
Hadeeth text
ਜਾਬਿਰ ਬਿਨ ਅਬਦੁੱਲਾਹ (ਰਜ਼ੀਅੱਲਾਹੁ ਅਨਹੁਮਾ) ਤੋਂ ਰਿਵਾਇਤ ਹੈ ਕਿ ਉਨ੍ਹਾਂ ਨੇ ਅੱਲਾਹ ਦੇ ਨਬੀ ﷺ ਨੂੰ ਕਹਿੰਦੇ ਹੋਏ ਸੁਣਿਆ: "ਜਦੋਂ ਆਦਮੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਵੇਲੇ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਲੈਂਦਾ ਹੈ, ਤਾਂ ਸ਼ੈਤਾਨ ਆਪਣੇ ਸਾਥੀਆਂ ਨੂੰ ਕਹਿੰਦਾ ਹੈ: ਤੁਹਾਡੇ ਲਈ ਇੱਥੇ ਨਾ ਤਾਂ ਰਾਤ ਗੁਜ਼ਾਰਨ ਦੀ ਥਾਂ ਹੈ ਅਤੇ ਨਾ ਹੀ ਰਾਤ ਦੇ ਖਾਣੇ ਦਾ ਪ੍ਰਬੰਧ। ਅਤੇ ਜਦੋਂ ਉਹ ਘਰ ਵਿੱਚ ਦਾਖ਼ਲ ਹੁੰਦਾ ਹੈ ਤੇ ਦਾਖ਼ਲ ਹੋਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਹਾਸਲ ਕਰ ਲਈ ਹੈ ਅਤੇ ਜਦੋਂ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਕਹਿੰਦਾ ਹੈ: ਤੁਸੀਂ ਰਾਤ ਗੁਜ਼ਾਰਨ ਦੀ ਥਾਂ ਅਤੇ ਰਾਤ ਦਾ ਖਾਣਾ ਦੋਵੇਂ ਹਾਸਲ ਕਰ ਲਏ ਹਨ।"
Explanation
ਕਿਉਂਕਿ ਇਸ ਘਰ ਦੇ ਮਾਲਕ ਨੇ ਤੁਹਾਡੇ ਤੋਂ ਅੱਲਾਹ ਦੀ ਪਨਾਹ (ਸ਼ਰਨ) ਲੈ ਲਈ ਹੈ। ਇਸ ਦੇ ਉਲਟ ਜਦੋਂ ਕੋਈ ਵਿਅਕਤੀ ਆਪਣੇ ਘਰ ਵਿੱਚ ਦਾਖ਼ਲ ਹੁੰਦਾ ਹੈ ਅਤੇ ਦਾਖ਼ਲ ਹੋਣ ਤੇ ਖਾਣਾ ਖਾਣ ਵੇਲੇ ਅੱਲਾਹ ਦਾ ਨਾਂ ਨਹੀਂ ਲੈਂਦਾ, ਤਾਂ ਸ਼ੈਤਾਨ ਆਪਣੇ ਸਹਿਯੋਗੀਆਂ ਨੂੰ ਕਹਿੰਦਾ ਹੈ ਕਿ ਇਸ ਘਰ ਵਿੱਚ ਉਨ੍ਹਾਂ ਦੇ ਰਾਤ ਗੁਜ਼ਾਰਨ ਅਤੇ ਖਾਣੇ ਦਾ ਪ੍ਰਬੰਧ ਹੋ ਗਿਆ ਹੈ।
Benefits
ਸ਼ੈਤਾਨ ਇਨਸਾਨ ਦੇ ਹਰ ਕੰਮ ਨੂੰ ਧਿਆਨ ਨਾਲ ਦੇਖਦਾ ਰਹਿੰਦਾ ਹੈ ਅਤੇ ਜਦੋਂ ਇਨਸਾਨ ਅੱਲਾਹ ਦਾ ਨਾਂ ਲੈਣ ਤੋਂ ਗਫਲਤ (ਬੇਪਰਵਾਹ) ਹੁੰਦਾ ਹੈ, ਤਾਂ ਸ਼ੈਤਾਨ ਦੀ ਮੁਰਾਦ ਪੂਰੀ ਹੋ ਜਾਂਦੀ ਹੈ।
ਅੱਲਾਹ ਦਾ ਜ਼ਿਕਰ (ਸਿਮਰਨ) ਸ਼ੈਤਾਨ ਨੂੰ ਭਜਾਉਂਦਾ ਹੈ।
ਹਰ ਸ਼ੈਤਾਨ ਦੇ ਕੁੱਝ ਪੈਰੋਕਾਰ (ਚੇਲੇ) ਤੇ ਸਹਿਯੋਗੀ ਹੁੰਦੇ ਹਨ, ਜੋ ਉਸ ਦੀ ਗੱਲ ਸੁਣ ਕੇ ਖੁਸ਼ ਹੁੰਦੇ ਹਨ ਅਤੇ ਉਸਦੇ ਹੁਕਮਾਂ ਦੀ ਪਾਲਣਾ ਕਰਦੇ ਹਨ।
Attribution
Categories
Share hadeeth
Sharing options

