HadeethEnc · 1.36.0
ਤਿੰਨ ਪ੍ਰਕਾਰ ਦੇ ਬੰਦਿਆਂ ਤੋਂ ਕਲਮ ਚੁੱਕ ਲਈ ਗਈ ਹੈ; ਸੁੱਤੇ ਹੋਏ ਵਿਅਕਤੀ ਤੋਂ ਜਦੋਂ ਤੱਕ ਉਹ ਜਾਗ ਨਾ ਜਾਵੇ, ਬੱਚੇ ਤੋਂ ਜਦੋਂ ਤੱਕ ਉਹ ਬਾਲਗ ਨਾ ਹੋ ਜਾਵੇ ਅਤੇ ਪਾਗਲ/ਦੀਵਾਨੇ ਤੋਂ ਜਦੋਂ ਤੱਕ ਉਸਦੀ ਅਕਲ ਵਾਪਸ ਨਾ ਆ ਜਾਵੇ।
Available translations
Choose an available translation of this Hadeeth
01
Hadeeth text
ਅਲੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਅੱਲਾਹ ਦੇ ਨਬੀ ﷺ ਨੇ ਫਰਮਾਇਆ: "ਤਿੰਨ ਪ੍ਰਕਾਰ ਦੇ ਬੰਦਿਆਂ ਤੋਂ ਕਲਮ ਚੁੱਕ ਲਈ ਗਈ ਹੈ; ਸੁੱਤੇ ਹੋਏ ਵਿਅਕਤੀ ਤੋਂ ਜਦੋਂ ਤੱਕ ਉਹ ਜਾਗ ਨਾ ਜਾਵੇ, ਬੱਚੇ ਤੋਂ ਜਦੋਂ ਤੱਕ ਉਹ ਬਾਲਗ ਨਾ ਹੋ ਜਾਵੇ ਅਤੇ ਪਾਗਲ/ਦੀਵਾਨੇ ਤੋਂ ਜਦੋਂ ਤੱਕ ਉਸਦੀ ਅਕਲ ਵਾਪਸ ਨਾ ਆ ਜਾਵੇ।"
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਤਿੰਨ ਬੰਦਿਆਂ ਨੂੰ ਛੱਡ ਕੇ ਸਾਰੇ ਇਨਸਾਨ ਸ਼ਰੀਅਤ ਦੇ ਹੁਕਮਾਂ ਤੇ ਹਿਦਾਇਤਾਂ ਦੇ ਪਾਬੰਦ ਹਨ। ਇਹ ਤਿੰਨ ਬੰਦੇ ਹਨ:
ਛੋਟਾ ਬੱਚਾ, ਵੱਡਾ ਤੇ ਬਾਲਗ (ਅੱਲ੍ਹੜ) ਹੋਣ ਤੱਕ।
ਅਜਿਹਾ ਪਾਗਲ ਇਨਸਾਨ, ਜੋ ਆਪਣੀ ਅਕਲ ਖੋਹ ਚੁੱਕਾ ਹੋਵੇ, ਜਦੋਂ ਤੱਕ ਉਸ ਦੀ ਅਕਲ ਵਾਪਸ ਨਾ ਆ ਜਾਵੇ।
ਸੁੱਤਾ ਪਿਆ ਇਨਸਾਨ, ਜਦੋਂ ਤੱਕ ਜਾਗ ਨਾ ਜਾਵੇ।
ਇਹ ਤਿੰਨੋਂ ਲੋਕ ਸ਼ਰੀਅਤ ਦੇ ਹੁਕਮਾਂ ਤੇ ਹਿਦਾਇਤਾਂ ਦੇ ਪਾਬੰਦ ਨਹੀਂ ਹਨ ਅਤੇ ਇਨ੍ਹਾਂ ਵੱਲੋਂ ਗਲਤ ਕੰਮ ਹੋਣ 'ਤੇ ਇਨ੍ਹਾਂ ਦੇ ਖਾਤੇ ਵਿੱਚ ਗੁਨਾਹ ਨਹੀਂ ਲਿਖਿਆ ਜਾਂਦਾ। ਲੇਕਿਨ ਛੋਟੇ ਬੱਚੇ ਦੇ ਖਾਤੇ ਵਿੱਚ ਨੇਕੀ ਲਿਖ ਦਿੱਤੀ ਜਾਂਦੀ ਹੈ ਅਤੇ ਪਾਗਲ ਤੇ ਸੁੱਤੇ ਹੋਏ ਦੇ ਖਾਤੇ ਵਿੱਚ ਉਹ ਵੀ ਨਹੀਂ ਲਿਖੀ ਜਾਂਦੀ। ਕਿਉਂਕਿ ਸ਼ਊਰ (ਚੇਤਨਾ) ਨਾ ਹੋਣ ਕਾਰਨ ਇਹ ਦੋਵੇਂ ਇਸ ਕਾਬਲ ਨਹੀਂ ਹੁੰਦੇ ਕਿ ਉਨ੍ਹਾਂ ਦੀ ਇਬਾਦਤ ਸਹੀ ਹੋਵੇ।

03
Benefits
ਇਨਸਾਨ ਆਪਣੀ ਯੋਗਤਾ ਤੋਂ ਜਾਂ ਤਾਂ ਨੀਂਦ ਦੇ ਕਾਰਨ ਵਾਂਝਾ ਹੋ ਜਾਂਦਾ ਹੈ, ਜਿਸ ਦੇ ਕਾਰਨ ਉਹ ਵਾਜਿਬ (ਲਾਜ਼ਮੀ) ਹੁਕਮਾਂ ਨੂੰ ਪੂਰਾ ਕਰਨ ਤੋਂ ਅਸਮਰੱਥ ਹੁੰਦਾ ਹੈ, ਜਾਂ ਘੱਟ ਉਮਰ ਤੇ ਬਚਪਨੇ ਕਾਰਨ, ਜਿਸ ਕਰਕੇ ਉਸ ਵਿੱਚ ਕੰਮ ਕਰਨ ਦੀ ਯੋਗਤਾ ਨਹੀਂ ਹੁੰਦੀ, ਜਾਂ ਪਾਗਲਪਨ ਦੇ ਕਾਰਨ, ਜਿਸ ਕਾਰਨ ਅਕਲ ਤੇ ਸ਼ਊਰ ਕੰਮ ਕਰਨਾ ਬੰਦ ਕਰ ਦਿੰਦਾ ਹੈ, ਜਾਂ ਇਸ ਵਰਗੀ ਕੋਈ ਹੋਰ ਹਾਲਤ ਜਿਵੇਂ: ਨਸ਼ੇ ਦੀ ਹਾਲਤ। ਇਸ ਲਈ ਜਿਸ ਵਿਅਕਤੀ ਵਿੱਚ ਤਮੀਜ਼ (ਸਹੀ-ਗਲਤ ਦਾ ਫੈਸਲਾ ਕਰਨ) ਅਤੇ ਸੋਚਣ-ਸਮਝਣ ਦੀ ਸਮਰੱਥਾ ਨਾ ਹੋਵੇ, ਉਸ ਵਿੱਚ ਉਪਰੋਕਤ ਤਿੰਨ ਕਾਰਨਾਂ ਵਿੱਚੋਂ ਕਿਸੇ ਇੱਕ ਦੇ ਅਧਾਰ 'ਤੇ ਯੋਗਤਾ ਸਮਾਪਤ ਹੋ ਜਾਂਦੀ ਹੈ। ਇਸ ਲਈ ਅਜਿਹੇ ਵਿਅਕਤੀ ਤੋਂ ਜੇਕਰ ਅੱਲਾਹ ਤਆਲਾ ਦੇ ਹੱਕ ਵਿੱਚ ਕੋਈ ਕਮੀ-ਪੇਸ਼ੀ ਵੀ ਹੋ ਜਾਵੇ, ਤਾਂ ਅੱਲਾਹ ਤਆਲਾ ਆਪਣੇ ਇਨਸਾਫ਼, ਕਿਰਪਾ ਅਤੇ ਉਦਾਰਤਾ ਦੇ ਅਧਾਰ 'ਤੇ ਉਸਨੂੰ ਮਾਫ਼ ਕਰ ਦਿੰਦਾ ਹੈ।
ਇਨ੍ਹਾਂ ਤਿੰਨਾਂ ਦੇ ਖਾਤੇ ਵਿੱਚ ਗੁਨਾਹ ਨਾ ਲਿਖੇ ਜਾਣ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਉੱਤੇ ਕੁੱਝ ਦੁਨਿਆਵੀ ਫੈਸਲੇ ਲਾਗੂ ਨਹੀਂ ਹੋਣਗੇ। ਉਦਾਹਰਣ ਲਈ ਜੇਕਰ ਕੋਈ ਪਾਗਲ ਕਿਸੇ ਨੂੰ ਕਤਲ ਕਰ ਦੇਵੇ, ਤਾਂ ਉਸ ਨੂੰ ਕਿਸਾਸ (ਬਦਲੇ) ਦੇ ਤੌਰ 'ਤੇ ਕਤਲ ਨਹੀਂ ਕੀਤਾ ਜਾਵੇਗਾ ਅਤੇ ਉਸਨੂੰ ਕੱਫ਼ਾਰਾ (ਹਰਜਾਨਾ) ਵੀ ਨਹੀਂ ਦੇਣਾ ਹੋਵੇਗਾ। ਸਗੋਂ ਉਸਦੇ ਪਰਿਵਾਰ ਨੂੰ ਖੂਨ ਦਾ ਬਦਲਾ ਦੇਣਾ ਹੋਵੇਗਾ।
ਬਾਲਗ (ਅੱਲ੍ਹੜ) ਹੋਣ ਦੀਆਂ ਤਿੰਨ ਨਿਸ਼ਾਨੀਆਂ ਹਨ: ਸੁਪਨਦੋਸ਼ ਆਦਿ ਰਾਹੀਂ ਵੀਰਜ ਨਿਕਲਣਾ ਜਾਂ ਧੁੰਨੀ ਦੇ ਨੀਚੇ ਵਾਲਾਂ ਦਾ ਉੱਗਣਾ ਜਾਂ ਪੰਦਰਾਂ ਸਾਲ ਪੂਰੇ ਹੋ ਜਾਣਾ। ਔਰਤਾਂ (ਕੁੜੀਆਂ) ਵਿੱਚ ਇੱਕ ਚੌਥੀ ਨਿਸ਼ਾਨੀ ਵੀ ਪਾਈ ਜਾਂਦੀ ਹੈ, ਅਤੇ ਉਹ ਹੈਜ਼ (ਮਾਹਵਾਰੀ) ਦਾ ਆਉਣਾ ਹੈ।
ਅਸ-ਸੁਬਕੀ ਕਹਿੰਦੇ ਹਨ: ਹਦੀਸ ਵਿੱਚ ਆਏ ਅਰਬੀ ਸ਼ਬਦ 'ਸਬੀ' ਦਾ ਅਰਥ ਹੈ ਬੱਚਾ। ਜਦੋਂ ਕਿ ਬਾਕੀ ਲੋਕ ਕਹਿੰਦੇ ਹਨ: ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ, ਤਾਂ ਉਸ ਨੂੰ 'ਜਨੀਨ' ਕਿਹਾ ਜਾਂਦਾ ਹੈ। ਜਦੋਂ ਪੈਦਾ ਹੋ ਜਾਵੇ, ਤਾਂ 'ਸਬੀ' ਅਖਵਾਉਂਦਾ ਹੈ। (ਮਾਂ ਦੇ) ਦੁੱਧ ਛੱਡਣ ਤੋਂ ਸੱਤ ਸਾਲ ਤੱਕ 'ਗ਼ੁਲਾਮ' ਅਖਵਾਉਂਦਾ ਹੈ। ਉਸ ਤੋਂ ਬਾਅਦ ਦੱਸ ਸਾਲ ਤੱਕ 'ਯਾਫ਼ੀ' ਅਖਵਾਉਂਦਾ ਹੈ। ਫੇਰ ਪੰਦਰਾਂ ਸਾਲ ਤੱਕ 'ਹਜ਼ੂਰ' ਅਖਵਾਉਂਦਾ ਹੈ। ਲੇਕਿਨ ਨਿਸ਼ਚਤ ਗੱਲ ਇਹ ਹੈ ਕਿ ਇਨ੍ਹਾਂ ਸਾਰੀਆਂ ਹਾਲਤਾਂ ਵਿੱਚ ਬੱਚੇ ਨੂੰ 'ਸਬੀ' ਕਿਹਾ ਜਾਂਦਾ ਹੈ। ਇਹ ਗੱਲ ਅਸ-ਸੁਯੂਤੀ ਕਹਿੰਦੇ ਹਨ।

Attribution
[رواه أبو داود والترمذي والنسائي في الكبرى وابن ماجه وأحمد]
Categories
Share
Share hadeeth
Sharing options
6Views0Cards0Shares