02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਇਸਤਿਗਫ਼ਾਰ (ਮਾਫ਼ੀ ਦੀ ਦੁਆ) ਦੇ ਕੁੱਝ ਬੋਲ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਵਧੀਆ ਅਤੇ ਮਹਾਨ ਬੋਲ ਇਹ ਹਨ: "ਅੱਲਾਹੁੱਮਾ ਅੰਤਾ ਰੱਬੀ ਲਾ ਇਲਾਹਾ ਇੱਲਾ ਅੰਤ, ਖਲਕਤਨੀ ਵਾ ਅਨਾ ਅਬਦੁਕ, ਵਾ ਅਨਾ ਅਲਾ ਆਹਦਿਕ, ਵਾ ਵਾਅਦਿਕਾ ਮਸ ਤਤਾਤ, ਆਉਜ਼ੁ ਬਿਕਾ ਮਿਨ ਸ਼ੱਰੀ ਮਾ ਸਨਾਅਤ, ਅਬੁਉ ਲਕਾ ਬਿਨਅਮਾਤਿਕ ਅਲੱਯਾ, ਵਾ ਅਬੁਉ ਲਕਾ ਬਿਜ਼ੰਬੀ ਫ਼ਗਫਿਰਲੀ ਫ਼ਾ ਇੱਨਾਹੁ ਲਾ ਯਗ਼ਫਿਰੁੱਜ਼ੁਨੁਬਾ ਇੱਲਾ ਅੰਤ।" (ਹੇ ਅੱਲਾਹ! ਤੂੰ ਮੇਰਾ ਰੱਬ ਹੈਂ, ਤੇਰੇ ਸਿਵਾ ਕੋਈ ਸੱਚਾ ਮਾਬੂਦ (ਇਸ਼ਟ) ਨਹੀਂ। ਤੂੰ ਮੈਨੂੰ ਪੈਦਾ ਕੀਤਾ ਅਤੇ ਮੈਂ ਤੇਰਾ ਬੰਦਾਂ ਹਾਂ। ਮੈਂ ਆਪਣੀ ਸਮਰੱਥਾ ਤੇ ਤਾਕਤ ਅਨੁਸਾਰ ਤੇਰੇ ਨਾਲ ਕੀਤੇ ਵਾਅਦੇ 'ਤੇ ਕਾਇਮ (ਵਚਨਬੱਧ) ਹਾਂ। ਮੈਂ ਆਪਣੇ ਕੀਤੇ ਅਮਲਾਂ (ਕਰਮਾਂ) ਦੀ ਬੁਰਾਈ ਤੋਂ ਤੇਰੀ ਪਨਾਹ ਮੰਗਦਾ ਹਾਂ। ਮੈਂ ਤੇਰੇ ਅੱਗੇ ਤੈਥੋਂ ਮਿਲਣ ਵਾਲੀਆਂ ਨੇਮਤਾਂ (ਮਿਹਰਾਂ) ਦਾ ਇਕਰਾਰ ਕਰਦਾ ਹਾਂ। ਇਸੇ ਤਰ੍ਹਾਂ ਆਪਣੇ ਕੀਤੇ ਗੁਨਾਹਾਂ ਦਾ ਵੀ ਇਕਰਾਰ ਕਰਦਾ ਹਾਂ। ਇਸ ਲਈ ਤੂੰ ਮੈਨੂੰ ਮਾਫ਼ ਕਰ ਦੇ, ਕਿਉਂਕਿ ਤੇਰੇ ਸਿਵਾ ਕੋਈ ਗੁਨਾਹਾਂ ਨੂੰ ਮਾਫ਼ ਕਰਨ ਵਾਲਾ ਨਹੀਂ ਹੈ।) ਇਨ੍ਹਾਂ ਬੋਲਾਂ ਦੁਆਰਾ ਬੰਦਾ ਅੱਲਾਹ ਦੇ ਇੱਕ ਹੋਣ ਦੇ ਨਾਲ-ਨਾਲ ਇਸ ਗੱਲ ਨੂੰ ਮੰਨਦਾ (ਇਕਰਾਰ ਕਰਦਾ) ਹੈ ਕਿ ਅੱਲਾਹ ਉਸਦਾ ਸਿਰਜਣਹਾਰ ਅਤੇ ਮਾਬੂਦ (ਇਸ਼ਟ) ਹੈ। ਉਸਦਾ ਕੋਈ ਸਾਥੀ (ਸ਼ਰੀਕ) ਨਹੀਂ ਹੈ। ਉਹ ਹਰ ਹਾਲ ਵਿੱਚ ਅੱਲਾਹ ਨਾਲ ਕੀਤੇ ਈਮਾਨ ਲਿਆਉਣ ਅਤੇ ਆਗਿਆਕਾਰੀ ਕਰਨ ਦੇ ਵਾਅਦੇ ਨੂੰ ਪੂਰਾ ਕਰਨ ਲਈ ਕਾਇਮ ਹੈ। ਕਿਉਂਕਿ ਬੰਦਾ ਜਿੰਨੀ ਵੀ ਇਬਾਦਤ ਕਰ ਲਵੇ, ਅੱਲਾਹ ਦੇ ਸਾਰੇ ਹੁਕਮਾਂ ਦੀ ਪਾਲਣਾ ਨਹੀਂ ਕਰ ਸਕਦਾ ਅਤੇ ਉਸ ਦੀਆਂ ਬਖਸ਼ੀਆਂ ਨੇਮਤਾਂ (ਮਿਹਰਾਂ) ਦਾ ਸ਼ੁਕਰ ਅਦਾ ਨਹੀਂ ਕਰ ਸਕਦਾ। ਉਹ ਅੱਲਾਹ ਦੇ ਦਰ (ਦੁਆਰ) ਦੀ ਪਨਾਹ (ਸ਼ਰਨ) ਲੈਂਦਾ ਹੈ ਅਤੇ ਅੱਲਾਹ ਦੀ ਰੱਸੀ ਨੂੰ ਮਜ਼ਬੂਤੀ ਨਾਲ ਫੜ ਲੈਂਦਾ ਹੈ, ਕਿਉਂਕਿ ਬੰਦੇ ਦੇ ਕੀਤੇ ਬੁਰੇ ਕੰਮਾਂ ਤੋਂ ਪਨਾਹ ਉਹੀ ਦਿੰਦਾ ਹੈ। ਉਹ ਅੱਲਾਹ ਦੀ ਬਖਸ਼ੀਆਂ ਨੇਮਤਾਂ ਦਾ ਵੀ ਇਕਰਾਰ ਕਰਦਾ ਹੈ ਅਤੇ ਆਪਣੇ ਗੁਨਾਹਾਂ ਤੇ ਅਣਆਗਿਆਕਾਰੀਆਂ ਵੀ ਕਬੂਲ ਕਰਦਾ ਹੈ। ਇਸਤੋਂ ਬਾਅਦ ਬੰਦਾ ਆਪਣੇ ਰੱਬ ਤੋਂ ਦੁਆ ਕਰਦਾ ਹੈ ਕਿ ਉਸਦੇ ਗੁਨਾਹਾਂ 'ਤੇ ਪਰਦਾ ਪਾ ਦੇਵੇ ਅਤੇ ਮਾਫ਼ੀ, ਕਿਰਪਾ ਤੇ ਦਇਆ ਨਾਲ ਕੰਮ ਲੈਂਦੇ ਹੋਏ ਉਸਨੂੰ ਉਸਦੇ ਗੁਨਾਹਾਂ ਦੇ ਮਾੜੇ ਨਤੀਜਿਆਂ ਤੋਂ ਬਚਾ ਲਵੇ। ਕਿਉਂਕਿ ਗੁਨਾਹਾਂ ਨੂੰ ਮਾਫ਼ ਕਰਨ ਦਾ ਕੰਮ ਅੱਲਾਹ ਤਆਲਾ ਤੋਂ ਇਲਾਵਾ ਹੋਰ ਕੋਈ ਨਹੀਂ ਕਰ ਸਕਦਾ। ਫੇਰ ਆਪ ﷺ ਨੇ ਦੱਸਿਆ ਕਿ ਇਹ ਸਵੇਰੇ ਤੇ ਸ਼ਾਮ ਦੇ ਅਜ਼ਕਾਰਾਂ (ਸਿਮਰਨਾਂ) ਵਿੱਚੋਂ ਇੱਕ ਹੈ। ਜਿਸਨੇ ਵੀ ਪੂਰੇ ਯਕੀਨ ਨਾਲ, ਇਸ ਦੇ ਅਰਥਾਂ ਨੂੰ ਸਮਝਦੇ ਹੋਏ ਤੇ ਇਨ੍ਹਾਂ 'ਤੇ ਈਮਾਨ ਰੱਖਦੇ ਹੋਏ ਦਿਨ ਦੀ ਸ਼ੁਰੂਆਤ ਭਾਵ ਸੂਰਜ ਚੜ੍ਹਨ ਤੋਂ ਲੈ ਕੇ ਉਸ ਦੇ ਢਲਣ ਤੱਕ ਦੇ ਸਮੇਂ ਵਿੱਚ ਇਸ ਨੁੂੰ ਪੜ੍ਹਿਆ ਅਤੇ ਫੇਰ ਮਰ ਗਿਆ, ਤਾਂ ਉਹ ਜੰਨਤ ਵਿੱਚ ਦਾਖਲ ਹੋਵੇਗਾ। ਇਸੇ ਤਰ੍ਹਾਂ ਜਿਸਨੇ ਇਸ ਨੂੰ ਰਾਤ ਵਿੱਚ ਭਾਵ ਸੂਰਤ ਡੁੱਬਣ ਤੋਂ ਲੈ ਕੇ ਸਵੇਰ ਦਾ ਸੂਰਜ ਚੜ੍ਹਨ ਤੱਕ ਦੇ ਸਮੇਂ ਵਿੱਚ ਪੜ੍ਹਿਆ ਅਤੇ ਸਵੇਰ ਹੋਣ ਤੋਂ ਪਹਿਲਾਂ ਮਰ ਗਿਆ, ਉਹ ਵੀ ਜੰਨਤ ਵਿੱਚ ਦਾਖਲ ਹੋਵੇਗਾ।
03
Benefits
ਇਸਤਿਗ਼ਫਾਰ (ਮਾਫੀ ਮੰਗਣ) ਦੇ ਵੱਖ-ਵੱਖ ਬੋਲ (ਸ਼ਬਦ) ਹਨ ਅਤੇ ਉਨ੍ਹਾਂ ਵਿੱਚੋਂ ਕਈ ਬੋਲ ਹੋਰਨਾਂ ਬੋਲਾਂ ਨਾਲੋਂ ਬਿਹਤਰ ਹੁੰਦੇ ਹਨ।
ਇਸ ਦੁਆ ਨੂੰ ਪਾਬੰਦੀ ਨਾਲ ਪੜ੍ਹ ਕੇ ਅੱਲਾਹ ਤੋਂ ਮਾਫੀ ਮੰਗਣੀ ਚਾਹੀਦਾ ਹੈ, ਕਿਉਂਕਿ ਇਹ ਸੱਯਦੁਲ ਇਸਤਿਗਫ਼ਾਰ (ਭਾਵ ਮਾਫ਼ੀ ਦੀ ਸਭ ਤੋਂ ਵਧੀਆ ਦੁਆ) ਹੈ।