افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم. افتتاح البرنامج الدعوي السبت القادم، ٩ / ٣ / ١٤٤٨هـ بعد صلاة الفجر مباشرة مسجد محمد بن إبراهيم، الجامعة الإسلامية بالمدينة المنورة فضيلة الشيخ د. هيثم بن محمد سرحان دورة اليوم الواحد، وختم كتاب كل سبت بإذن الله حياكم الله ونفع بكم.
#5493[صحيح]
HadeethEnc · 1.29.0

ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ।

Available translations

Choose an available translation of this Hadeeth

01

Hadeeth text

ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਅੱਲਾਹ ਦੇ ਰਸੂਲ ﷺ ਨੇ ਫਰਮਾਇਆ: «ਤਾਕਤਵਰ ਮੋਮਿਨ ਅੱਲਾਹ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ, ਉਂਜ ਭਲਾਈ ਤਾਂ ਦੋਵਾਂ ਵਿੱਚ ਹੀ ਹੁੰਦੀ ਹੈ। ਜੋ ਚੀਜ਼ ਤੁਹਾਡੇ ਲਈ ਲਾਭਦਾਇਕ ਹੋਵੇ, ਉਸ ਲਈ ਚਾਹਵਾਨ ਰਹੋ ਅਤੇ ਅੱਲਾਹ ਤੋਂ ਮਦਦ ਮੰਗੋ ਤੇ ਹਾਰ ਨਾ ਮੰਨੋ। ਫੇਰ ਜੇਕਰ ਤੁਹਾਨੂੰ ਕੋਈ ਮੁਸੀਬਤ ਪਹੁੰਚੇ, ਤਾਂ ਇਹ ਨਾ ਕਹੋ, ਜੇਕਰ ਮੈਂ ਇੰਜ ਕਰ ਲੈਂਦਾ ਤਾਂ ਉਂਜ ਹੋ ਜਾਂਦਾ। ਸਗੋਂ ਇਹ ਕਹੋ ਕਿ ਇਹ ਅੱਲਾਹ ਦੀ ਤਕਦੀਰ ਹੈ ਅਤੇ ਉਹ ਜੋ ਚਾਹੁੰਦਾ ਹੈ, ਕਰਦਾ ਹੈ। ਕਿਉਂਕਿ "ਜੇਕਰ" ਸ਼ਬਦ ਸ਼ੈਤਾਨ ਦੇ ਕੰਮ ਦਾ ਦਰਵਾਜ਼ਾ ਖੋਲ੍ਹ ਦਿੰਦਾ ਹੈ।»
02

Explanation

ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਉਂਜ ਤਾਂ ਹਰ ਮੋਮਿਨ (ਈਮਾਨ ਵਾਲੇ) ਵਿੱਚ ਭਲਾਈ ਹੁੰਦੀ ਹੈ; ਲੇਕਿਨ ਈਮਾਨ, ਇਰਾਦੇ, ਮਾਲ (ਧਨ) ਆਦਿ ਤਾਕਤ ਦੇ ਸਰੋਤਾਂ ਦੇ ਅਧਾਰ 'ਤੇ ਮਜ਼ਬੂਤ ਮੋਮਿਨ ਅੱਲਾਹ ਤਆਲਾ ਦੀ ਨਜ਼ਰ ਵਿੱਚ ਕਮਜ਼ੋਰ ਮੋਮਿਨ ਨਾਲੋਂ ਬਿਹਤਰ ਅਤੇ ਵੱਧ ਪਿਆਰਾ ਹੁੰਦਾ ਹੈ। ਉਸਤੋਂ ਬਾਅਦ ਅੱਲਾਹ ਦੇ ਨਬੀ ﷺ ਨੇ ਮੋਮਿਨ ਨੂੰ ਅਜਿਹੇ ਸਾਧਨ ਅਪਣਾਉਣ ਦੀ ਨਸੀਹਤ ਕੀਤੀ ਜਿਨ੍ਹਾਂ ਰਾਹੀਂ ਜੇਕਰ ਅੱਲਾਹ 'ਤੇ ਭਰੋਸਾ ਹੋਵੇ ਅਤੇ ਉਸ ਕੋਲੋਂ ਮਦਦ ਮੰਗੀ ਜਾਵੇ, ਤਾਂ ਦੁਨੀਆ ਤੇ ਆਖ਼ਰਤ ਦੀ ਭਲਾਈ ਹਾਸਲ ਹੋ ਸਕਦੀ ਹੈ। ਫੇਰ ਅੱਲਾਹ ਦੇ ਨਬੀ ﷺ ਨੇ ਲਾਚਾਰੀ, ਸੁਸਤੀ ਅਤੇ ਦੋਵਾਂ ਜਹਾਨਾਂ (ਦੁਨੀਆ ਤੇ ਆਖ਼ਰਤ) ਵਿੱਚ ਫਾਇਦਾ ਦੇਣ ਵਾਲੀਆਂ ਚੀਜ਼ਾਂ ਤੋਂ ਪਿੱਛੇ ਹਟਣ ਤੋਂ ਮਨਾਹ ਕੀਤਾ ਹੈ। ਜਦੋਂ ਮੋਮਿਨ ਪੂਰੀ ਮਿਹਨਤ ਨਾਲ ਕੰਮ ਕਰੇ, ਸਾਧਨ (ਸਬੱਬ) ਵਰਤੇ, ਅੱਲਾਹ ਤੋਂ ਮਦਦ ਅਤੇ ਭਲਾਈ ਮੰਗਦਾ ਰਹੇ, ਤਾਂ ਉਸਤੋਂ ਬਾਅਦ ਸਿਰਫ ਇਹੋ ਰਹਿ ਜਾਂਦਾ ਹੈ ਕਿ ਆਪਣਾ ਮਾਮਲਾ ਅੱਲਾਹ ਦੇ ਹਵਾਲੇ ਕਰ ਦੇਵੇ ਅਤੇ ਇਹ ਯਕੀਨ ਰੱਖੇ ਕਿ ਅੱਲਾਹ ਤਆਲਾ ਜੋ ਕਰੇਗਾ, ਉਹ ਚੰਗਾ ਹੀ ਹੋਵੇਗਾ। ਇਸਤੋਂ ਬਾਅਦ ਜੇਕਰ ਕੋਈ ਮੁਸੀਬਤ ਆ ਜਾਵੇ, ਤਾਂ ਇਹ ਨਾ ਕਹੇ: "ਜੇਕਰ (ਕਾਸ਼) ਮੈਂ ਇਹ ਕੀਤਾ ਹੁੰਦਾ, ਤਾਂ ਇਹ ਅਤੇ ਉਹ ਹੁੰਦਾ।" ਕਿਉਂਕਿ ਇਹ ਜੇਕਰ/ਕਾਸ਼ ਸ਼ਬਦ ਸ਼ੈਤਾਨ ਦੇ ਕੰਮ ਦੇ ਰਾਹ ਖੋਲ੍ਹ ਦਿੰਦਾ ਹੈ। ਭਾਵ ਇਨਸਾਨ ਤਕਦੀਰ (ਕਿਸਮਤ) 'ਤੇ ਇਤਰਾਜ਼ ਅਤੇ ਬੀਤ ਗਈਆਂ ਚੀਜ਼ਾਂ 'ਤੇ ਸੋਗ (ਅਫਸੋਸ) ਕਰਨ ਲੱਗ ਜਾਂਦਾ ਹੈ। ਇਨਸਾਨ ਨੂੰ ਅੱਲਾਹ ਦੀ ਰਜ਼ਾ ਅਤੇ ਫੈਸਲੇ 'ਤੇ ਰਹਿੰਦੇ ਹੋਏ ਅਤੇ ਆਪਣੇ ਆਪ ਨੂੰ ਉਸਦੇ ਹਵਾਲੇ ਕਰਦੇ ਹੋਏ ਬਸ ਇਹੋ ਕਹਿਣਾ ਚਾਹੀਦਾ ਹੈ: " ਇਹ ਅੱਲਾਹ ਦਾ ਫੈਸਲਾ ਹੈ ਅਤੇ ਉਹ ਜੋ ਚਾਹੁੰਦਾ ਹੈ, ਕਰਦਾ ਹੈ।" ਇਸ ਲਈ ਜੋ ਕੁੱਝ ਹੋਇਆ, ਉਹ ਅੱਲਾਹ ਦੇ ਇਰਾਦੇ ਨਾਲ ਹੋਇਆ। ਕਿਉਂਕਿ ਉਹ ਜੋ ਚਾਹੁੰਦਾ, ਕਰ ਦਿੰਦਾ ਹੈ। ਉਸਦੇ ਫੈਸਲੇ ਨੂੰ ਕੋਈ ਟਾਲ ਨਹੀਂ ਸਕਦਾ ਅਤੇ ਉਸਦੇ ਹੁਕਮ ਨੂੰ ਕੋਈ ਰੋਕ ਨਹੀਂ ਸਕਦਾ।
03

Benefits

ਈਮਾਨ ਦੇ ਮਾਮਲੇ ਵਿੱਚ ਲੋਕਾਂ ਦੇ ਵੱਖ-ਵੱਖ ਦਰਜੇ ਹੁੰਦੇ ਹਨ।
ਕਰਮਾਂ (ਅਮਲਾਂ) ਵਿੱਚ ਤਾਕਤ ਰੱਖਣਾ ਮੁਸਤਹੱਬ (ਪਸੰਦੀਦਾ) ਹੈ। ਕਿਉਂਕਿ ਤਾਕਤ ਨਾਲ ਉਹ ਲਾਭ ਹਾਸਲ ਹੋ ਸਕਦੇ ਹਨ, ਜੋ ਕਮਜ਼ੋਰੀ ਨਾਲ ਨਹੀਂ ਹੋ ਸਕਦੇ।
ਇਨਸਾਨ ਨੂੰ ਚਾਹੀਦਾ ਹੈ ਕਿ ਲਾਭਕਾਰੀ ਚੀਜ਼ਾਂ ਦਾ ਧਿਆਨ ਰੱਖੇ ਅਤੇ ਹਾਨੀਕਾਰਕ ਚੀਜ਼ਾਂ ਤੋਂ ਬਚੇ।
ਮੋਮਿਨ ਲਈ ਇਹ ਜ਼ਰੂਰੀ ਹੈ ਕਿ ਉਹ ਆਪਣੇ ਹਰ ਮਾਮਲੇ ਵਿੱਚ ਅੱਲਾਹ ਤੋਂ ਮਦਦ ਮੰਗੇ ਅਤੇ ਆਪਣੇ ਆਪ 'ਤੇ ਭਰੋਸਾ ਕਰ ਕੇ ਨਾ ਬੈਠੇ।
ਤਕਦੀਰ ਦੇ ਹੋਣ ਦਾ ਸਬੂਤ। ਤਕਦੀਰ 'ਤੇ ਈਮਾਨ ਸਾਧਨ (ਸਬੱਬ) ਅਪਣਾਉਣ ਅਤੇ ਭਲਾਈ ਦੀ ਕੋਸ਼ਿਸ਼ ਕਰਨ ਦੇ ਵਿਰੋਧੀ ਨਹੀਂ ਹੈ।
ਮੁਸੀਬਤਾਂ ਦੇ ਸਮੇਂ ਨਾਰਾਜ਼ਗੀ ਦੇ ਤੌਰ 'ਤੇ «ਕਾਸ਼/ਜੇਕਰ» ਕਹਿਣ ਦੀ ਮਨਾਹੀ ਅਤੇ ਇਹ ਕਿ ਤਕਦੀਰ 'ਤੇ ਇਤਰਾਜ਼ ਕਰਨਾ ਹਰਾਮ ਹੈ।

Attribution

[رواه مسلم]

Categories

Share

Share hadeeth

Sharing options

6Views0Cards0Shares
Share

← Back to encyclopedia
Shopping Basket

Loading...