HadeethEnc · 1.22.0
ਬੇਸ਼ੱਕ ਕੁੱਝ ਲੋਕ ਅੱਲਾਹ ਦੇ ਮਾਲ ਨੂੰ ਨਾ-ਹੱਕ ਖਰਚ ਕਰਦੇ ਹਨ। ਅਜਿਹੇ ਲੋਕਾਂ ਲਈ ਕਿਆਮਤ ਦੇ ਦਿਨ ਜਹੰਨਮ ਹੈ।
Available translations
Choose an available translation of this Hadeeth
01
Hadeeth text
ਖੌਲਾ ਅੰਸਾਰਿਆ (ਰਜ਼ੀਅੱਲਾਹੁ ਅਨਹਾ) ਤੋਂ ਰਿਵਾਇਤ ਹੈ, ਉਹ ਕਹਿੰਦੀ ਹਨ:
ਮੈਂ ਅੱਲਾਹ ਦੇ ਨਬੀ ﷺ ਨੂੰ ਇਹ ਫਰਮਾਉਂਦੇ ਹੋਏ ਸੁਣਿਆ: "ਬੇਸ਼ੱਕ ਕੁੱਝ ਲੋਕ ਅੱਲਾਹ ਦੇ ਮਾਲ ਨੂੰ ਨਾ-ਹੱਕ ਖਰਚ ਕਰਦੇ ਹਨ। ਅਜਿਹੇ ਲੋਕਾਂ ਲਈ ਕਿਆਮਤ ਦੇ ਦਿਨ ਜਹੰਨਮ ਹੈ।"
02
Explanation
ਅੱਲਾਹ ਦੇ ਨਬੀ ﷺ ਦੱਸਦੇ ਹਨ ਕਿ ਕੁੱਝ ਲੋਕ ਮੁਸਲਮਾਨਾਂ ਦੇ ਮਾਲ (ਧਨ) ਦਾ ਗਲਤ ਇਸਤੇਮਾਲ ਕਰਦੇ ਹਨ ਅਤੇ ਉਸ 'ਤੇ ਗਲਤ ਤਰੀਕੇ ਨਾਲ ਕਬਜ਼ਾ ਕਰ ਲੈਂਦੇ ਹਨ। ਇਹ ਮਾਲ ਦੇ ਸਬੰਧ ਵਿੱਚ ਇੱਕ ਆਮ ਗੱਲ ਕਹੀ ਜਾ ਰਹੀ ਹੈ — ਜਿਸ ਵਿੱਚ ਮਾਲ ਨੂੰ ਨਾਜਾਇਜ਼ ਤਰੀਕੇ ਨਾਲ ਕਮਾਉਣਾ, ਜੋੜਨਾ ਅਤੇ ਗਲਤ ਜਗ੍ਹਾ 'ਤੇ ਖਰਚ ਕਰਨਾ ਸਭ ਕੁੱਝ ਸ਼ਾਮਲ ਹੈ। ਇਸ ਵਿੱਚ ਯਤੀਮਾਂ (ਅਨਾਥਾਂ) ਦਾ ਮਾਲ ਖਾਣਾ, ਵਕਫ਼ ਕੀਤੇ (ਰੱਬ ਲਈ ਛੱਡੇ) ਮਾਲ ਨੂੰ ਹੜੱਪਣਾ, ਅਮਾਨਤਾਂ ਦਾ ਇਨਕਾਰ ਕਰਨਾ ਅਤੇ ਬਿਨਾ ਕਿਸੇ ਹੱਕ ਦੇ ਆਮ ਲੋਕਾਂ ਦੇ ਮਾਲ 'ਤੇ ਹੱਥ ਸਾਫ ਕਰਨਾ ਵੀ ਸ਼ਾਮਲ ਹੈ।
ਫੇਰ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਕਿਆਮਤ ਦੇ ਦਿਨ ਅਜਿਹੇ ਲੋਕਾਂ ਦਾ ਬਦਲਾ ਜਹੰਨਮ ਹੈ।
ਫੇਰ ਅੱਲਾਹ ਦੇ ਨਬੀ ﷺ ਨੇ ਦੱਸਿਆ ਕਿ ਕਿਆਮਤ ਦੇ ਦਿਨ ਅਜਿਹੇ ਲੋਕਾਂ ਦਾ ਬਦਲਾ ਜਹੰਨਮ ਹੈ।
03
Benefits
ਲੋਕਾਂ ਦੇ ਹੱਥਾਂ ਵਿੱਚ ਜੋ ਮਾਲ ਹੈ, ਉਹ ਅਸਲ ਵਿੱਚ ਅੱਲਾਹ ਦਾ ਮਾਲ ਹੈ। ਅੱਲਾਹ ਨੇ ਲੋਕਾਂ ਨੂੰ ਇਸ ਮਾਲ ਦਾ ਵਾਰਿਸ (ਉੱਤਰਾਧਿਕਾਰੀ) ਬਣਾਇਆ ਹੈ ਤਾਂ ਜੋ ਉਹ ਸਹੀ ਤਰੀਕੇ ਨਾਲ ਉਸ ਦੀ ਵਰਤੋਂ ਕਰਨ ਅਤੇ ਗਲਤ ਵਰਤੋਂ ਕਰਨ ਤੋਂ ਬਚਣ। ਇਸ ਵਿੱਚ ਹਾਕਮ/ਸ਼ਾਸਕ ਦੇ ਨਾਲ-ਨਾਲ ਬਾਕੀ ਸਾਰੇ ਆਮ ਲੋਕ ਵੀ ਸ਼ਾਮਲ ਹਨ।
ਆਮ ਮਾਲ (ਜਨਤਕ ਪੈਸੇ/ਫ਼ੰਡ) ਬਾਰੇ ਸ਼ਰੀਅਤ ਨੇ ਬਹੁਤ ਸਖਤ ਰਵੱਈਆ ਅਪਣਾਇਆ ਹੈ ਅਤੇ ਇਸ ਗੱਲ ਦੀ ਸਪਸ਼ਟ ਤੌਰ 'ਤੇ ਵਿਆਖਿਆ ਕੀਤੀ ਹੈ ਕਿ ਜਿਸਨੂੰ ਵੀ ਆਮ ਮਾਲ ਦੀ ਜ਼ਿੰਮੇਵਾਰੀ ਮਿਲੇ, ਉਸ ਤੋਂ ਕਿਆਮਤ ਦੇ ਦਿਨ ਪੈਸੇ ਜੋੜਨ ਤੇ ਖਰਚ ਕਰਨ ਬਾਰੇ ਪੁੱਛ-ਗਿੱਛ ਕੀਤੀ ਜਾਵੇਗੀ।
ਇਸ ਸਜ਼ਾ ਦੀ ਚੇਤਾਵਨੀ ਵਿੱਚ ਹਰ ਉਹ ਵਿਅਕਤੀ ਸ਼ਾਮਲ ਹੈ ਜੋ ਮਾਲ ਨੂੰ ਗੈਰ ਸ਼ਰਈ ਤਰੀਕੇ ਨਾਲ ਵਰਤਦਾ ਹੈ — ਫੇਰ ਭਾਵੇਂ ਮਾਲ ਉਸਦਾ ਆਪਣਾ ਹੋਵੇ ਜਾਂ ਕਿਸੇ ਹੋਰ ਦਾ।

Attribution
[رواه البخاري]
Categories
Share
Share hadeeth
Sharing options · 0 Total shares