HadeethEnc · 1.22.0
ਕੀ ਤੁਸੀਂ ਜਾਣਦੇ ਹੋ ਕਿ ਗ਼ੀਬਤ ਕੀ ਹੈ?» ਉਨ੍ਹਾਂ (ਸਹਾਬੀਆਂ) ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਗ਼ੀਬਤ ਇਹ ਹੈ ਕਿ ਤੁਸੀਂ ਆਪਣੇ ਭਾਈ ਬਾਰੇ ਚਰਚਾ ਅਜਿਹੀ ਗੱਲ ਨਾਲ ਕਰੋ, ਜੋ ਉਸ ਨੂੰ ਪਸੰਦ ਨਾ ਹੋਵੇ
Available translations
Choose an available translation of this Hadeeth
01
Hadeeth text
ਅਬੁ-ਹੁਰੈਰਾ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ ਕਿ ਰਸੂਲ ﷺ ਨੇ ਫਰਮਾਇਆ: «ਕੀ ਤੁਸੀਂ ਜਾਣਦੇ ਹੋ ਕਿ ਗ਼ੀਬਤ ਕੀ ਹੈ?» ਉਨ੍ਹਾਂ (ਸਹਾਬੀਆਂ) ਨੇ ਕਿਹਾ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ। ਆਪ ﷺ ਨੇ ਫਰਮਾਇਆ: "ਗ਼ੀਬਤ ਇਹ ਹੈ ਕਿ ਤੁਸੀਂ ਆਪਣੇ ਭਾਈ ਬਾਰੇ ਚਰਚਾ ਅਜਿਹੀ ਗੱਲ ਨਾਲ ਕਰੋ, ਜੋ ਉਸ ਨੂੰ ਪਸੰਦ ਨਾ ਹੋਵੇ।" ਕਿਸੇ ਨੇ ਪੁੱਛਿਆ: ਜੇਕਰ ਸੱਚ-ਮੁੱਚ ਮੇਰੇ ਭਾਈ ਵਿੱਚ ਉਹ ਗੱਲ ਹੋਵੇ ਜੋ ਮੈਂ ਕਹਿ ਰਿਹਾ ਹਾਂ, ਤਾਂ ਵੀ? ਆਪ ﷺ ਨੇ ਫਰਮਾਇਆ: "ਜੇਕਰ ਉਹ ਗੱਲ ਉਸ ਵਿੱਚ ਹੈ ਜੋ ਤੂੰ ਕਹਿ ਰਿਹਾ ਹੈ, ਤਾਂ ਤੂੰ ਉਸ ਦੀ ਗ਼ੀਬਤ ਕੀਤੀ ਅਤੇ ਜੇਕਰ ਉਹ ਗੱਲ ਨਹੀਂ ਹੈ, ਤਾਂ ਤੂੰ ਉਸ 'ਤੇ ਝੂਠਾ ਆਰੋਪ ਲਗਾਇਆ ਹੈ।"
02
Explanation
ਅੱਲਾਹ ਦੇ ਨਬੀ ﷺ ਇਸ ਹਦੀਸ ਵਿੱਚ ਗ਼ੀਬਤ- ਜੋ ਕਿ ਹਰਾਮ ਹੈ- ਦੀ ਵਿਆਖਿਆ ਕਰਦੇ ਹਨ। ਗ਼ੀਬਤ ਦੀ ਪਰਿਭਾਸ਼ਾ ਇਹ ਹੈ ਕਿ: ਕਿਸੇ ਮੁਸਲਮਾਨ ਦੀ ਗੈਰ-ਹਾਜ਼ਰੀ ਵਿੱਚ ਉਸ ਬਾਰੇ ਅਜਿਹੀ ਗੱਲ ਕਹਿਣਾ, ਜੋ ਉਸਨੂੰ ਪਸੰਦ ਨਾ ਹੋਵੇ। ਭਾਵੇਂ ਕਹੀ ਗਈ ਗੱਲ ਦਾ ਸਬੰਧ ਉਸ ਦੀ ਸਰੀਰਕ ਬਣਤਰ ਨਾਲ ਹੋਵੇ ਜਾਂ ਉਸਦੇ ਨੈਤਿਕ ਆਚਰਣ ਤੇ ਆਦਤ ਨਾਲ ਹੋਵੇ। ਜਿਵੇਂ ਕਿਸੇ ਨੂੰ ਅੰਨ੍ਹਾ, ਬੋਲਾ, ਧੋਖੇਬਾਜ਼, ਝੂਠਾ ਆਦਿ ਕਹਿਣਾ, ਜਿਸ ਨਾਲ ਉਸਦਾ ਅਪਮਾਨ ਤੇ ਬੇਇੱਜ਼ਤੀ ਹੋਵੇ। ਭਾਵੇਂ ਉਹ ਗੱਲ ਉਸ ਵਿਅਕਤੀ ਵਿੱਚ ਮੌਜੂਦ ਹੀ ਕਿਉਂ ਨਾ ਹੋਵੇ।
ਜੇਕਰ ਉਹ ਗੱਲ (ਲੱਛਣ) ਉਸ ਵਿਅਕਤੀ ਵਿੱਚ ਮੌਜੂਦ ਨਾ ਹੋਵੇ, ਤਾਂ ਇਹ ਝੂਠਾ ਆਰੋਪ ਹੈ, ਜਿਸਨੂੰ ਅਰਬੀ ਭਾਸ਼ਾ ਵਿੱਚ ਬਹੁਤਾਨ ਕਿਹਾ ਜਾਂਦਾ ਹੈ ਅਤੇ ਇਹ ਗ਼ੀਬਤ ਤੋਂ ਵੀ ਵੱਡਾ ਗੁਨਾਹ ਹੈ।
ਜੇਕਰ ਉਹ ਗੱਲ (ਲੱਛਣ) ਉਸ ਵਿਅਕਤੀ ਵਿੱਚ ਮੌਜੂਦ ਨਾ ਹੋਵੇ, ਤਾਂ ਇਹ ਝੂਠਾ ਆਰੋਪ ਹੈ, ਜਿਸਨੂੰ ਅਰਬੀ ਭਾਸ਼ਾ ਵਿੱਚ ਬਹੁਤਾਨ ਕਿਹਾ ਜਾਂਦਾ ਹੈ ਅਤੇ ਇਹ ਗ਼ੀਬਤ ਤੋਂ ਵੀ ਵੱਡਾ ਗੁਨਾਹ ਹੈ।
03
Benefits
ਅੱਲਾਹ ਦੇ ਨਬੀ ﷺ ਦੀ ਸਿੱਖਿਆ ਦੇਣ ਦੀ ਇੱਕ ਸੋਹਣੀ ਖੂਬੀ ਕਿ ਆਪ ਮਸਲਿਆਂ ਨੂੰ ਸਵਾਲਾਂ ਦੇ ਰੂਪ ਵਿੱਚ ਪੇਸ਼ ਕਰਦੇ ਸਨ।
ਸਹਾਬੀਆਂ ਦਾ ਨਬੀ ﷺ ਸਤਿਕਾਰ ਤੇ ਸਨਮਾਣ ਨਾਲ ਗੱਲ ਕਰਨਾ ਕਿ ਉਹ ਸਿਰਫ ਇਹੋ ਕਹਿਣਾ ਚੰਗਾ ਸਮਝਦੇ ਸੀ ਕਿ: ਅੱਲਾਹ ਅਤੇ ਉਸ ਦਾ ਰਸੂਲ ਹੀ ਬਿਹਤਰ ਜਾਣਦੇ ਹਨ।
ਜਦੋਂ ਕਿਸੇ ਤੋਂ ਕੋਈ ਅਜਿਹੀ ਗੱਲ ਪੁੱਛੀ ਜਾਵੇ ਜਿਸਦਾ ਉਸ ਨੂੰ ਗਿਆਨ ਨਾ ਹੋਵੇ, ਤਾਂ ਉਸ ਨੂੰ "ਅੱਲਾਹੁ ਆਲਮ" (ਬੇਸ਼ੱਕ, ਅੱਲਾਹ ਹੀ ਬਿਹਤਰ ਜਾਣਦਾ ਹੈ) ਕਹਿਣਾ ਚਾਹੀਦਾ ਹੈ।
ਇਸਲਾਮੀ ਸ਼ਰੀਅਤ ਨੇ ਹੱਕਾਂ ਦੀ ਰਾਖੀ ਕਰ ਕੇ ਅਤੇ ਲੋਕਾਂ ਵਿੱਚ ਆਪਸੀ ਭਾਈਚਾਰਾ ਸਥਾਪਤ ਕਰ ਕੇ ਇੱਕ ਸਾਫ-ਸੁਥਰਾ ਸਮਾਜ ਬਣਾਉਣ ਦਾ ਕੰਮ ਕੀਤਾ ਹੈ।
ਗ਼ੀਬਤ ਹਰਾਮ ਹੈ, ਪ੍ਰੰਤੂ ਕੁੱਝ ਹਲਾਤਾਂ ਵਿੱਚ ਕੁੱਝ ਮਸਲਿਹਤਾਂ (ਚੰਗੇ ਕਾਰਨਾਂ) ਨੂੰ ਸਾਹਮਣੇ ਰੱਖਦੇ ਹੋਏ, ਇਸ ਦੀ ਇਜਾਜ਼ਤ ਦਿੱਤੀ ਗਈ ਹੈ। ਇਨ੍ਹਾਂ ਵਿੱਚੋਂ ਇੱਕ ਮਸਲਿਹਤ ਹੈ: ਜ਼ੁਲਮ (ਅੱਤਿਆਚਾਰ) ਨੂੰ ਰੋਕਣਾ। ਉਦਾਹਰਣ ਵਜੋਂ ਪੀੜਤ ਵਿਅਕਤੀ ਕਿਸੇ ਅਜਿਹੇ ਵਿਅਕਤੀ ਦੇ ਸਾਹਮਣੇ ਜ਼ੁਲਮ ਕਰਨ ਵਾਲੇ ਦੀ ਚਰਚਾ ਕਰੇ, ਤਾਂ ਜੋ ਉਹ ਉਸਨੂੰ ਉਸਦਾ ਹੱਕ ਲੈਣ ਵਿੱਚ ਮਦਦ ਕਰ ਸਕੇ, ਸੋ ਉਹ ਕਹਿੰਦਾ ਹੈ: ਫਲਾਣੇ ਵਿਅਕਤੀ ਨੇ ਮੇਰੇ 'ਤੇ ਜ਼ੁਲਮ ਕੀਤਾ ਹੈ ਜਾਂ ਫਲਾਣੇ ਵਿਅਕਤੀ ਨੇ ਮੇਰੇ ਨਾਲ ਮਾੜਾ ਸਲੂਕ ਕੀਤਾ ਹੈ। ਇਸੇ ਪ੍ਰਕਾਰ ਵਿਆਹ ਕਰਨ, ਸਾਂਝੀਦਾਰ ਜਾਂ ਪੜੋਸੀ ਬਣਨ ਆਦਿ ਬਾਰੇ ਮਸ਼ਵਰਾ (ਸਲਾਹ) ਕਰਨਾ ਵੀ ਇਸੇ ਤਰ੍ਹਾਂ ਦੀ ਮਸਲਿਹਤਾਂ ਵਿੱਚ ਸ਼ਾਮਲ ਹੈ।

Attribution
[رواه مسلم]
Categories
Share
Share hadeeth
Sharing options · 0 Total shares