ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ, ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?
Choose an available translation of this Hadeeth
Hadeeth text
ਅਬੁ-ਬਰਜ਼ਾਹ ਅਸਲਮੀ (ਰਜ਼ੀਅੱਲਾਹੁ ਅਨਹੁ) ਤੋਂ ਰਿਵਾਇਤ ਹੈ, ਉਹ ਕਹਿੰਦੇ ਹਨ ਕਿ ਰਸੂਲ ﷺ ਨੇ ਫਰਮਾਇਆ: «ਕਿਆਮਤ ਦੇ ਦਿਨ ਕਿਸੇ ਬੰਦੇ ਦੇ ਪੈਰ ਉਦੋਂ ਤੱਕ ਆਪਣੀ ਥਾਂ ਤੋਂ ਨਹੀਂ ਹਿੱਲਣਗੇ, ਜਦੋਂ ਤੱਕ ਉਸ ਕੋਲੋਂ ਉਸਦੀ ਉਮਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਬਤੀਤ ਕੀਤਾ, ਉਸਦੇ ਇਲਮ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸ ਨਾਲ ਕੀ ਕੀਤਾ,
ਉਸਦੇ ਮਾਲ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੋਂ ਕਮਾਇਆ ਤੇ ਕਿੱਥੇ ਖਰਚ ਕੀਤਾ ਅਤੇ ਉਸਦੇ ਸ਼ਰੀਰ ਬਾਰੇ ਨਾ ਪੁੱਛ ਲਿਆ ਜਾਵੇ ਕਿ ਉਸਨੂੰ ਕਿੱਥੇ ਖਪਾਇਆ?»
Explanation
1- ਉਸ ਨੇ ਆਪਣੀ ਜ਼ਿੰਦਗੀ ਕਿੰਨ੍ਹਾਂ ਕੰਮਾਂ ਵਿੱਚ ਬਤੀਤ ਕੀਤੀ?
2- ਉਸ ਨੇ ਜੋ ਇਲਮ (ਗਿਆਨ) ਹਾਸਲ ਕੀਤਾ ਸੀ— ਕੀ ਉਸਨੂੰ ਅੱਲਾਹ ਲਈ ਹਾਸਲ ਕੀਤਾ ਸੀ, ਕੀ ਉਸ 'ਤੇ ਅਮਲ ਕੀਤਾ ਸੀ ਅਤੇ ਕੀ ਉਸਨੂੰ ਉਸਦੇ ਹੱਕਦਾਰ ਤੱਕ ਪਹੁੰਚਾਇਆ ਸੀ?
3- ਉਸ ਦੇ ਕੋਲ ਜੋ ਮਾਲ (ਧਨ) ਸੀ— ਉਸਨੂੰ ਕਿੱਥੋਂ ਕਮਾਇਆ ਸੀ? ਕਮਾਈ ਹਲਾਲ ਸੀ ਜਾਂ ਹਰਾਮ? ਨਾਲ ਹੀ ਉਸਨੂੰ ਕਿੱਥੇ ਖਰਚ ਕੀਤਾ ਸੀ? ਕੀ ਉਹ ਖਰਚ ਅੱਲਾਹ ਦੀ ਰਜ਼ਾ ਲਈ ਸੀ ਜਾਂ ਉਸ ਨੂੰ ਨਾਰਾਜ਼ ਕਰਨ ਲਈ?
4- ਉਸ ਨੂੰ ਜੋ ਸ਼ਰੀਰ, ਤਾਕਤ, ਸਿਹਤ ਅਤੇ ਜਵਾਨੀ ਮਿਲੀ ਸੀ— ਉਸਨੂੰ ਕਿਨ੍ਹਾਂ ਕੰਮਾਂ ਵਿੱਚ ਖਰਚ ਕੀਤਾ ਅਤੇ ਕਿਵੇਂ ਖਪਾਇਆ?
Benefits
ਬੰਦਿਆਂ ਨੂੰ ਅੱਲਾਹ ਦੀਆਂ ਅਣਗਿਣਤ ਨੇਮਤਾਂ (ਮਿਹਰਾਂ) ਮਿਲੀਆਂ ਹਨ ਅਤੇ ਹਰ ਬੰਦੇ ਨੂੰ ਅੱਲਾਹ ਦੇ ਸਾਹਮਣੇ ਉਨ੍ਹਾਂ ਨੇਮਤਾਂ ਬਾਰੇ ਪੁੱਛਿਆ ਜਾਵੇਗਾ। ਇਸ ਲਈ, ਉਸ ਨੂੰ ਅੱਲਾਹ ਦੀਆਂ ਦਿੱਤੀਆਂ ਨੇਮਤਾਂ ਨੂੰ ਉਸ ਦੀ ਰਜ਼ਾ ਦੇ ਕੰਮਾਂ ਵਿੱਚ ਖਰਚ ਕਰਨਾ ਚਾਹੀਦਾ ਹੈ।
Attribution
Categories
Share hadeeth
Sharing options

