ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਹੈ, ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ
Choose an available translation of this Hadeeth
Hadeeth text
ਹਜ਼ਰਤ ਉਮਰ ਬਿਨ ਖੱਤਾਬ ਰਜ਼ੀਅੱਲਾਹੁ ਅਨਹੁ ਤੋਂ ਰਿਵਾਇਤ ਹੈ ਕਿ ਨਬੀ ਕਰੀਮ ﷺ ਨੇ ਫਰਮਾਇਆ: "ਅਮਲਾਂ ਦਾ ਦਾਰੋਮਦਾਰ (ਅਧਾਰ) ਨੀਅਤਾਂ 'ਤੇ ਹੈ, ਅਤੇ ਇੱਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ। ਸੋ ਜਿਸਨੇ ਵੀ ਹਿਜਰਤ (ਪਰਵਾਸ) ਅੱਲਾਹ ਅਤੇ ਉਸਦੇ ਰਸੂਲ ﷺ ਲਈ ਕੀਤੀ, ਉਸ ਦੀ ਹਿਜਰਤ ਅੱਲਾਹ ਅਤੇ ਉਸਦੇ ਰਸੂਲ ਲਈ ਹੀ ਹੋਵੇਗੀ ਅਤੇ ਜਿਸਨੇ ਹਿਜਰਤ ਦੁਨੀਆ ਪ੍ਰਾਪਤ ਕਰਨ ਜਾਂ ਇਸਤਰੀ ਨਾਲ ਵਿਆਹ ਕਰਨ ਲਈ ਕੀਤੀ, ਉਸ ਦੀ ਹਿਜਰਤ ਉਸੇ ਚੀਜ਼ ਲਈ ਹੈ ਜਿਸ ਲਈ ਉਸ ਨੇ ਹਿਜਰਤ ਕੀਤੀ ਹੋਵੇਗੀ।"
ਸਹੀ ਬੁਖਾਰੀ ਦੀ ਇੱਕ ਹਦੀਸ ਵਿੱਚ ਇਹ ਸ਼ਬਦ ਵੀ ਰਿਵਾਇਤ ਹੋਏ ਹਨ: "ਅਮਲਾਂ ਦਾ ਦਾਰੋਮਦਾਰ ਨੀਅਤਾਂ 'ਤੇ ਹੈ, ਅਤੇ ਹਰੇਕ ਵਿਅਕਤੀ ਨੂੰ ਉਸਦੀ ਨੀਅਤ ਦੇ ਅਧਾਰ 'ਤੇ ਹੀ ਬਦਲਾ ਮਿਲੇਗਾ।"
Explanation
ਫੇਰ ਨਬੀ ਕਰੀਮ ﷺ ਨੇ ਨੀਅਤ ਦੇ ਅਮਲਾਂ 'ਤੇ ਹੋਣ ਵਾਲੇ ਪ੍ਰਭਾਵ ਨੂੰ ਸਮਝਾਉਣ ਲਈ ਇੱਕ ਉਦਾਹਰਣ ਦਿੱਤੀ, ਜਿਸ ਵਿੱਚ ਦੱਸਿਆ ਕਿ ਇੱਕੋ ਜਿਹੇ ਦਿਸਣ ਵਾਲੇ ਕੰਮਾਂ ਦੇ ਨਤੀਜੇ ਨੀਅਤ ਦੇ ਅਧਾਰ 'ਤੇ ਵੱਖੋ-ਵੱਖ ਹੋ ਸਕਦੇ ਹਨ। ਆਪ ﷺ ਨੇ ਦੱਸਿਆ ਕਿ ਜਿਸ ਕਿਸੇ ਨੇ ਹਿਜਰਤ ਕਰਨ ਅਤੇ ਆਪਣੇ ਦੇਸ਼ ਨੂੰ ਛੱਡਣ ਪਿੱਛੇ ਅੱਲਾਹ ਦੀ ਖੁਸ਼ੀ ਅਤੇ ਮਰਜ਼ੀ ਨੂੰ ਅੱਗੇ ਰੱਖਿਆ, ਉਸ ਦੀ ਹਿਜਰਤ ਇੱਕ ਦੀਨੀ ਹਿਜਰਤ ਹੋਵੇਗੀ ਅਤੇ ਉਸ ਨੂੰ ਸਵਾਬ ਮਿਲੇਗਾ, ਕਿਉਂਕਿ ਉਸ ਦੀ ਨੀਅਤ ਸੱਚੀ ਸੀ। ਇਸਦੇ ਉਲਟ ਜਿਸ ਕਿਸੇ ਨੇ ਸਿਰਫ਼ ਦੁਨੀਆਵੀ ਲੋਭ-ਲਾਲਚ, ਜਿਵੇਂ ਕਿ ਪੈਸੇ, ਇੱਜ਼ਤ, ਵਪਾਰ, ਵਿਆਹ ਆਦਿ ਲਈ ਹਿਜਰਤ ਕੀਤੀ ਤਾਂ ਉਸਨੂੰ ਸਿਰਫ਼ ਉਹੀ ਲਾਭ ਮਿਲੇਗਾ ਜਿਸ ਦੀ ਉਸ ਨੇ ਨੀਅਤ ਕੀਤੀ ਸੀ, ਅਤੇ ਉਸ ਨੂੰ ਕੋਈ ਸਵਾਬ ਜਾਂ ਇਨਾਮ ਨਹੀਂ ਮਿਲੇਗਾ।
Benefits
ਜਿਹੜੇ ਅਮਲਾਂ ਨਾਲ ਅੱਲਾਹ ਤਆਲਾ ਦੀ ਨੇੜਤਾ ਤੇ ਖੁਸ਼ੀ ਮਿਲਦੀ ਹੈ, ਉਹਨਾਂ ਨੂੰ ਜੇ ਕੋਈ ਆਦਤ ਦੇ ਤੌਰ 'ਤੇ ਕਰਦਾ ਹੈ, ਤਾਂ ਉਸਨੂੰ ਉਹਨਾਂ ਦਾ ਕੋਈ ਸਵਾਬ ਨਹੀਂ ਮਿਲਦਾ। ਉਹਨਾਂ ਦਾ ਸਵਾਬ ਉਦੋਂ ਹੀ ਮਿਲਦਾ ਹੈ ਜਦੋਂ ਉਹ ਅੱਲਾਹ ਤਆਲਾ ਦੀ ਨੇੜਤਾ ਪ੍ਰਾਪਤ ਕਰਨ ਲਈ ਕੀਤੇ ਜਾਣ।
Attribution
Categories
Share hadeeth
Sharing options · 0 Total shares

